- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ ਕਵਾਲਕਾਮ ਦਾ Snapdragon 6 Gen 3 ਚਿਪਸੈੱਟ ਮਿਲ ਰਿਹਾ ਹੈ। ਨਾਲ ਹੀ ਸਮਾਰਟਫ਼ੋਨ 'ਚ 50MP ਦਾ OIS ਕੈਮਰਾ, 5,000mAh ਦੀ ਬੈਟਰੀ ਅਤੇ ਸੈਮਸੰਗ ਦਾ 'ਔਸਮ ਇੰਟੈਲੀਜੈਂਸ' ਸੂਟ ਵੀ ਮਿਲ ਰਹੀ ਹੈ। ਆਓ ਫੋਨ ਦੇ ਹੋਰ ਫੀਚਰਜ਼ ਜਾਣਨ ਤੋਂ ਪਹਿਲਾਂ ਇਸਦੀ ਕੀਮਤ ਜਾਣ ਲੈਂਦੇ ਹਾਂ...

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਸੈਮਸੰਗ ਨੇ ਭਾਰਤ 'ਚ ਆਪਣਾ ਇਕ ਹੋਰ ਨਵਾਂ 5G ਫੋਨ ਲਾਂਚ ਕਰ ਦਿੱਤਾ ਹੈ ਜਿਸਨੂੰ ਕੰਪਨੀ ਨੇ Samsung Galaxy A27 5G ਦੇ ਨਾਮ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਡਿਵਾਈਸ ਨੂੰ ਆਪਣੀ Galaxy A-ਸੀਰੀਜ਼ ਲਾਈਨਅੱਪ 'ਚ ਪੇਸ਼ ਕੀਤਾ ਹੈ। ਇਹ ਡਿਵਾਈਸ ਮਿਡ-ਰੇਂਜ ਸੈਗਮੈਂਟ 'ਚ AI-ਪਾਵਰਡ ਟੂਲਸ, ਲੰਬੇ ਸਾਫਟਵੇਅਰ ਸਪੋਰਟ ਤੇ ਹਾਈ-ਰਿਫ੍ਰੈਸ਼-ਰੇਟ ਵਾਲੇ AMOLED ਡਿਸਪਲੇ ਵਰਗੇ ਪ੍ਰੀਮੀਅਮ ਫੀਚਰਜ਼ ਵੀ ਆਫਰ ਕਰੇਗਾ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ ਕਵਾਲਕਾਮ ਦਾ Snapdragon 6 Gen 3 ਚਿਪਸੈੱਟ ਮਿਲ ਰਿਹਾ ਹੈ। ਨਾਲ ਹੀ ਸਮਾਰਟਫ਼ੋਨ 'ਚ 50MP ਦਾ OIS ਕੈਮਰਾ, 5,000mAh ਦੀ ਬੈਟਰੀ ਅਤੇ ਸੈਮਸੰਗ ਦਾ 'ਔਸਮ ਇੰਟੈਲੀਜੈਂਸ' ਸੂਟ ਵੀ ਮਿਲ ਰਹੀ ਹੈ। ਆਓ ਫੋਨ ਦੇ ਹੋਰ ਫੀਚਰਜ਼ ਜਾਣਨ ਤੋਂ ਪਹਿਲਾਂ ਇਸਦੀ ਕੀਮਤ ਜਾਣ ਲੈਂਦੇ ਹਾਂ...
ਕੀਮਤ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਸੈਮਸੰਗ Galaxy A27 5G ਦੇ ਬੇਸ 6GB/128GB ਵੇਰੀਐਂਟ ਦੀ ਕੀਮਤ ₹31,999 ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ ਫੋਨ ਦੇ 8GB/128GB ਵੇਰੀਐਂਟ ਦੀ ਕੀਮਤ ₹34,999 ਅਤੇ 8GB/256GB ਵੇਰੀਐਂਟ ਦੀ ਕੀਮਤ ₹40,499 ਹੈ।
ਫੋਨ ਨੂੰ ਤੁਸੀਂ ਲਾਈਟ ਗ੍ਰੀਨ, ਲਾਈਟ ਪਿੰਕ ਅਤੇ ਬਲੈਕ ਕਲਰ 'ਚ ਖਰੀਦ ਸਕੋਗੇ। ਫੋਨ ਦੀ ਪਹਿਲੀ ਸੇਲ 3 ਜੁਲਾਈ ਤੋਂ ਆਫੀਸ਼ੀਅਲ ਸ਼ੋਅਰੂਮ, ਰਿਟੇਲ ਪਾਰਟਨਰ ਤੇ ਆਨਲਾਈਨ ਪਲੇਟਫਾਰਮਾਂ 'ਤੇ ਸ਼ੁਰੂ ਹੋਵੇਗੀ। ਲਾਂਚ ਆਫਰ ਦੇ ਤਹਿਤ ਫੋਨ 'ਤੇ ਬੈਂਕ ਅਤੇ UPI ਟ੍ਰਾਂਜੈਕਸ਼ਨ 'ਤੇ ₹3,000 ਦਾ ਇੰਸਟੈਂਟ ਕੈਸ਼ਬੈਕ ਵੀ ਮਿਲ ਰਿਹਾ ਹੈ।
ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ ਸੈਮਸੰਗ Galaxy A27 5G 'ਚ 6.7-ਇੰਚ ਦਾ Super AMOLED ਡਿਸਪਲੇਅ ਮਿਲ ਰਿਹਾ ਹੈ, ਜਿਸਦਾ ਰਿਫ੍ਰੈਸ਼ ਰੇਟ 120Hz ਤੱਕ ਹੈ। ਫੋਨ ਵਿੱਚ ਬਿਹਤਰ ਟਿਕਾਊਪਨ ਲਈ Corning Gorilla Glass Victus+ ਪ੍ਰੋਟੈਕਸ਼ਨ ਵੀ ਮਿਲ ਰਹੀ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿੱਚ ਸਨੈਪਡ੍ਰੈਗਨ 6 Gen 3 ਚਿਪਸੈੱਟ ਮਿਲ ਰਿਹਾ ਹੈ ਜਿਸਨੂੰ ਬਿਹਤਰ ਪਰਫਾਰਮੈਂਸ ਅਤੇ ਪਾਵਰ ਐਫੀਸ਼ੀਐਂਸੀ ਲਈ 4nm ਪ੍ਰੋਸੈਸ 'ਤੇ ਤਿਆਰ ਕੀਤਾ ਗਿਆ ਹੈ। ਡਿਵਾਈਸ 'ਚ 8GB ਤਕ RAM ਅਤੇ 256GB ਤੱਕ ਸਟੋਰੇਜ ਮਿਲ ਰਹੀ ਹੈ। ਫੋਨ 'ਚ ਪੁਰਾਣੇ ਵਾਟਰਡ੍ਰੌਪ ਨੌਚ ਦੀ ਜਗ੍ਹਾ Infinity-O ਪੰਚ-ਹੋਲ ਡਿਸਪਲੇ ਮਿਲ ਰਿਹਾ ਹੈ।
ਫੋਟੋਗ੍ਰਾਫੀ ਪ੍ਰੇਮੀਆਂ ਲਈ ਇਸ ਫੋਨ 'ਚ Optical Image Stabilisation (OIS) ਵਾਲਾ 50MP ਦਾ ਪ੍ਰਾਇਮਰੀ ਕੈਮਰਾ ਮਿਲ ਰਿਹਾ ਹੈ। ਨਾਲ ਹੀ ਫੋਨ 'ਚ ਤੁਹਾਨੂੰ 8MP ਦਾ ਅਲਟਰਾ-ਵਾਈਡ ਲੈਂਜ਼ ਅਤੇ 2MP ਦਾ ਮੈਕਰੋ ਕੈਮਰਾ ਵੀ ਮਿਲ ਰਿਹਾ ਹੈ। ਸਾਹਮਣੇ ਵਾਲੇ ਪਾਸੇ ਫੋਨ 'ਚ ਸੈਲਫੀ ਲਈ 12MP ਦਾ ਕੈਮਰਾ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 5,000mAh ਦੀ ਬੈਟਰੀ ਅਤੇ 25W ਫਾਸਟ ਚਾਰਜਿੰਗ ਸਪੋਰਟ ਮਿਲ ਰਿਹਾ ਹੈ।