- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੋਨ ਦੇ ਦੂਜੇ ਹਾਰਡਵੇਅਰ ਤੇ ਫੀਚਰਜ਼ ਕਾਫ਼ੀ ਹੱਦ ਤਕ Redmi K90 Max ਦੇ ਸਮਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਿਛਲੀਆਂ ਲੀਕਸ 'ਚ ਦਾਅਵਾ ਕੀਤਾ ਗਿਆ ਸੀ ਕਿ Redmi K90 Ultra ਵਿੱਚ 165Hz ਰਿਫ੍ਰੈਸ਼ ਰੇਟ ਵਾਲਾ 6.89 ਇੰਚ ਦਾ 1.5K LTPS OLED ਡਿਸਪਲੇਅ ਮਿਲ ਸਕਦਾ ਹੈ। ਇਸ ਵਿੱਚ ਕਸਟਮ ਡੁਅਲ-ਸਪੀਕਰ ਸਿਸਟਮ, ਅਲਟਰਾਸੋਨਿਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਤੇ ਡਸਟ ਅਤੇ ਵਾਟਰ ਰੇਜ਼ਿਸਟੈਂਸ ਲਈ IP68 ਰੇਟਿੰਗ ਸ਼ਾਮਲ ਹੋ ਸਕਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : Xiaomi ਦਾ ਸਬ-ਬ੍ਰਾਂਡ Redmi ਜਲਦ ਹੀ ਆਪਣੇ ਨਵੇਂ ਸਬ-ਫਲੈਗਸ਼ਿਪ ਸਮਾਰਟਫੋਨ ਦੇ ਤੌਰ 'ਤੇ Redmi K90 Ultra ਨੂੰ ਪੇਸ਼ ਕਰ ਸਕਦਾ ਹੈ। ਹੁਣ ਇੰਟਰਨੈੱਟ 'ਤੇ ਇਸ ਮਾਡਲ ਦੇ ਚਿਪਸੈੱਟ ਤੇ ਬੈਟਰੀ ਨਾਲ ਜੁੜੀਆਂ ਅਹਿਮ ਡਿਟੇਲਸ ਲੀਕ ਹੋ ਗਈਆਂ ਹਨ ਜਿਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਫੋਨ ਆਉਣ ਵਾਲੇ ਕੁਝ ਮਹੀਨਿਆਂ 'ਚ ਦਸਤਕ ਦੇ ਸਕਦਾ ਹੈ। ਅਜਿਹੀ ਸੰਭਾਵਨਾ ਹੈ ਕਿ ਮਾਰਕੀਟ 'ਚ Redmi K90 Ultra ਨੂੰ Redmi K90 Max ਦੇ ਠੀਕ ਹੇਠਾਂ ਪਲੇਸ ਕੀਤਾ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਅਪਕਮਿੰਗ ਫੋਨ 'ਚ ਇਨ-ਬਿਲਟ ਫੈਨ, 100W ਫਾਸਟ ਚਾਰਜਿੰਗ ਸਪੋਰਟ ਮਿਲ ਸਕਦਾ ਹੈ ਤੇ ਇਹ Snapdragon 8 Elite Gen 5 ਪ੍ਰੋਸੈਸਰ ਵਾਲੇ ਡਿਵਾਈਸਿਸ ਨੂੰ ਕੜੀ ਟੱਕਰ ਦੇ ਸਕਦਾ ਹੈ।
ਚੀਨੀ ਟਿਪਸਟਰ 'ਡਿਜੀਟਲ ਚੈਟ ਸਟੇਸ਼ਨ' ਦੇ ਇਕ ਨਵੇਂ Weibo ਪੋਸਟ ਮੁਤਾਬਕ, Redmi K90 Ultra 'ਚ ਕੁਆਲਕਾਮ ਦਾ Snapdragon 8 Elite ਚਿਪਸੈੱਟ ਦਿੱਤਾ ਜਾ ਸਕਦਾ ਹੈ, ਜਿਸਦੇ ਨਾਲ ਹੀਟ ਕੰਟਰੋਲ ਲਈ ਇਨ-ਬਿਲਟ ਫੈਨ ਵਾਲਾ ਐਕਟਿਵ ਕੂਲਿੰਗ ਸਿਸਟਮ ਮਿਲਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹੈਂਡਸੈੱਟ ਫਲੈਗਸ਼ਿਪ-ਲੇਵਲ ਦੀ ਪਰਫਾਰਮੈਂਸ ਦੇਵੇਗਾ ਅਤੇ Snapdragon 8 Elite Gen 5 ਪ੍ਰੋਸੈਸਰ ਨਾਲ ਲੈਸ ਦੂਜੇ ਪ੍ਰੀਮੀਅਮ ਫਲੈਗਸ਼ਿਪ ਹੈਂਡਸੈੱਟਾਂ ਨੂੰ ਟੱਕਰ ਦੇ ਸਕਦਾ ਹੈ।
ਲੀਕ ਰਿਪੋਰਟਾਂ ਮੁਤਾਬਕ, Redmi K90 Ultra ਦੀ ਬੈਟਰੀ ਕੈਪੇਸਿਟੀ -ਘੱਟ 8,500mAh ਹੋ ਸਕਦੀ ਹੈ। ਇਸ ਤੋਂ ਇਲਾਵਾ ਫੋਨ ਦੇ ਦੂਜੇ ਹਾਰਡਵੇਅਰ ਤੇ ਫੀਚਰਜ਼ ਕਾਫ਼ੀ ਹੱਦ ਤਕ Redmi K90 Max ਦੇ ਸਮਾਨ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਪਿਛਲੀਆਂ ਲੀਕਸ 'ਚ ਦਾਅਵਾ ਕੀਤਾ ਗਿਆ ਸੀ ਕਿ Redmi K90 Ultra ਵਿੱਚ 165Hz ਰਿਫ੍ਰੈਸ਼ ਰੇਟ ਵਾਲਾ 6.89 ਇੰਚ ਦਾ 1.5K LTPS OLED ਡਿਸਪਲੇਅ ਮਿਲ ਸਕਦਾ ਹੈ। ਇਸ ਵਿੱਚ ਕਸਟਮ ਡੁਅਲ-ਸਪੀਕਰ ਸਿਸਟਮ, ਅਲਟਰਾਸੋਨਿਕ ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਤੇ ਡਸਟ ਅਤੇ ਵਾਟਰ ਰੇਜ਼ਿਸਟੈਂਸ ਲਈ IP68 ਰੇਟਿੰਗ ਸ਼ਾਮਲ ਹੋ ਸਕਦੀ ਹੈ। ਇਸ ਫੋਨ ਨੂੰ ਅਪ੍ਰੈਲ 'ਚ ਚੀਨ ਦੀ 3C ਸਰਟੀਫਿਕੇਸ਼ਨ ਸਾਈਟ 'ਤੇ ਵੀ ਦੇਖਿਆ ਗਿਆ ਸੀ, ਜਿੱਥੇ ਇਸ ਵਿਚ 100W ਫਾਸਟ ਚਾਰਜਿੰਗ ਦਾ ਸਪੋਰਟ ਮਿਲਣ ਦਾ ਖੁਲਾਸਾ ਹੋਇਆ ਸੀ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, Redmi K90 ਲਾਈਨਅੱਪ 'ਚ Redmi K90 Ultra ਨੂੰ Redmi K90 Max ਤੋਂ ਹੇਠਾਂ ਰੱਖਿਆ ਜਾ ਸਕਦਾ ਹੈ। ਯਾਦ ਦਿਵਾ ਦੇਈਏ ਕਿ Redmi K90 Max ਨੂੰ ਇਸੇ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ, ਜਿਸਦੀ ਸ਼ੁਰੂਆਤੀ ਕੀਮਤ 12GB RAM + 256GB ਸਟੋਰੇਜ ਵੇਰੀਐਂਟ ਲਈ CNY 2,999 (ਲਗਪਗ 41,000 ਰੁਪਏ) ਰੱਖੀ ਗਈ ਸੀ।
Redmi K90 Max ਐਂਡਰਾਇਡ 16 'ਤੇ ਬੇਸਡ HyperOS 3 'ਤੇ ਚੱਲਦਾ ਹੈ ਅਤੇ ਇਸ ਵਿਚ 165Hz ਰਿਫ੍ਰੈਸ਼ ਰੇਟ ਵਾਲਾ 6.83 ਇੰਚ ਦਾ 1.5K M10 ਡਿਸਪਲੇਅ ਦਿੱਤਾ ਗਿਆ ਹੈ। ਇਹ ਫੋਨ MediaTek Dimensity 9500 ਚਿਪਸੈੱਟ 'ਤੇ ਕੰਮ ਕਰਦਾ ਹੈ। ਇਸ ਵਿਚ ਇੱਕ ਡੈਡੀਕੇਟਿਡ D2 ਡਿਸਪਲੇਅ ਚਿਪ ਤੇ ਗੇਮਿੰਗ ਦੌਰਾਨ ਹੀਟ ਕੰਟਰੋਲ ਲਈ ਐਕਟਿਵ ਕੂਲਿੰਗ ਫੈਨ ਦਾ ਇਸਤੇਮਾਲ ਕੀਤਾ ਗਿਆ ਹੈ।
ਕੈਮਰੇ ਦੀ ਗੱਲ ਕਰੀਏ ਤਾਂ Redmi K90 Max 'ਚ ਡੁਅਲ ਰੀਅਰ ਕੈਮਰਾ ਯੂਨਿਟ ਮਿਲਦੀ ਹੈ, ਜਿਸ ਵਿਚ 50 ਮੈਗਾਪਿਕਸਲ ਦਾ ਮੇਨ ਕੈਮਰਾ ਤੇ 8 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਸ਼ਾਮਲ ਹੈ। ਸੈਲਫੀ ਤੇ ਵੀਡੀਓ ਚੈਟਸ ਲਈ ਇਸ ਵਿਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ IP66 + IP68 + IP69 ਰੇਟਿੰਗ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ 100W ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ 8,550mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ।