- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Oppo ਆਪਣੀ ਨਵੀਂ Reno 16 ਸੀਰੀਜ਼ ਅਗਲੇ ਮਹੀਨੇ 2 ਜੁਲਾਈ, 2026 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਨਵੇਂ ਲਾਈਨਅੱਪ ਦੇ ਨਾਲ ਕੰਪਨੀ ਇਕ ਨਵੀਂ 'ਬਬਲ' ਐਕਸੈਸਰੀ ਵੀ ਪੇਸ਼ ਕਰੇਗੀ। ਕੀਮਤ ਦੀ ਗੱਲ ਕਰੀਏ ਤਾਂ ਡਿਵਾਈਸ ਦੇ ਬੇਸ ਮਾਡਲ (Base Model) ਦੀ ਸ਼ੁਰੂਆਤੀ ਕੀਮਤ ਲਗਪਗ 60 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਓਪੋ (Oppo) ਇਸ ਹਫ਼ਤੇ ਭਾਰਤ 'ਚ ਆਪਣੀ ਨਵੀਂ Reno 16 ਸੀਰੀਜ਼ ਨੂੰ ਲਾਂਚ ਕਰਨ ਵਾਲਾ ਹੈ। ਇਸ ਸੀਰੀਜ਼ ਤਹਿਤ ਕੰਪਨੀ ਦੋ ਨਵੇਂ ਫੋਨ ਲਾਂਚ ਕਰ ਸਕਦੀ ਹੈ ਜਿਨ੍ਹਾਂ ਵਿਚ Oppo Reno 16 ਅਤੇ Reno 16 Pro ਸ਼ਾਮਲ ਹੋ ਸਕਦੇ ਹਨ। ਪਿਛਲੇ ਕੁਝ ਦਿਨਾਂ ਤੋਂ ਕੰਪਨੀ ਇਸ ਆਉਣ ਵਾਲੇ ਲਾਈਨਅੱਪ ਦੇ ਲਾਂਚ ਨੂੰ ਟੀਜ਼ ਕਰ ਰਹੀ ਹੈ। ਇੰਨਾ ਹੀ ਨਹੀਂ, ਫੋਨ ਦੇ ਨਾਲ ਕੰਪਨੀ ਨਵੀਂ 'ਬਬਲ' ਐਕਸੈਸਰੀ ਵੀ ਪੇਸ਼ ਕਰੇਗੀ।
ਹਾਲਾਂਕਿ ਬ੍ਰਾਂਡ ਨੇ ਅਜੇ ਤਕ ਡਿਵਾਈਸ ਦੇ ਸਪੈਸੀਫਿਕੇਸ਼ਨਜ਼ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਕਈ ਰਿਪੋਰਟਾਂ ਰਾਹੀਂ ਸਾਨੂੰ ਪਹਿਲਾਂ ਹੀ Reno 16 ਬਾਰੇ ਕਾਫ਼ੀ ਜਾਣਕਾਰੀ ਮਿਲ ਚੁੱਕੀ ਹੈ। ਚਲੋ ਫੋਨ ਦੀ ਲਾਂਚ ਡੇਟ ਤੋਂ ਲੈ ਕੇ ਸੰਭਾਵੀ ਸਪੈਸੀਫਿਕੇਸ਼ਨਜ਼ ਅਤੇ ਕੀਮਤ ਬਾਰੇ ਜਾਣਦੇ ਹਾਂ...
Oppo ਆਪਣੀ ਨਵੀਂ Reno 16 ਸੀਰੀਜ਼ ਅਗਲੇ ਮਹੀਨੇ 2 ਜੁਲਾਈ, 2026 ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਨਵੇਂ ਲਾਈਨਅੱਪ ਦੇ ਨਾਲ ਕੰਪਨੀ ਇਕ ਨਵੀਂ 'ਬਬਲ' ਐਕਸੈਸਰੀ ਵੀ ਪੇਸ਼ ਕਰੇਗੀ। ਕੀਮਤ ਦੀ ਗੱਲ ਕਰੀਏ ਤਾਂ ਡਿਵਾਈਸ ਦੇ ਬੇਸ ਮਾਡਲ (Base Model) ਦੀ ਸ਼ੁਰੂਆਤੀ ਕੀਮਤ ਲਗਪਗ 60 ਹਜ਼ਾਰ ਰੁਪਏ ਹੋਣ ਦੀ ਉਮੀਦ ਹੈ।
ਓਪੋ ਨੇ ਕੁਝ ਸਮਾਂ ਪਹਿਲਾਂ Reno 16 ਨੂੰ ਗਲੋਬਲ ਮਾਰਕੀਟ 'ਚ ਲਾਂਚ ਕੀਤਾ ਸੀ ਅਤੇ ਹੁਣ ਭਾਰਤ 'ਚ ਆਉਣ ਵਾਲਾ ਮਾਡਲ ਵੀ ਗਲੋਬਲ ਮਾਡਲ ਵਰਗਾ ਹੀ ਹੋਣ ਵਾਲਾ ਹੈ। ਇੱਥੋਂ ਤਕ ਕਿ ਇਸ ਦੇ ਸਪੈਸੀਫਿਕੇਸ਼ਨਜ਼ ਵੀ ਇੱਕੋ ਜਿਹੇ ਹੋ ਸਕਦੇ ਹਨ। ਫੋਨ ਵਿਚ 120Hz ਰਿਫ੍ਰੈਸ਼ ਰੇਟ ਅਤੇ 1800 ਨਿਟਸ ਤੱਕ ਦੀ ਪੀਕ ਬ੍ਰਾਈਟਨੈੱਸ ਵਾਲੀ 6.32-ਇੰਚ ਦੀ ਡਿਸਪਲੇ ਮਿਲਣ ਦੀ ਉਮੀਦ ਹੈ।
ਫੋਨ ਨੂੰ ਪਾਵਰ ਦੇਣ ਲਈ ਇਸ ਵਿਚ ਕਵਾਲਕਾਮ Snapdragon 7 Gen 4 ਪ੍ਰੋਸੈਸਰ ਮਿਲ ਸਕਦਾ ਹੈ, ਜਿਸ ਦੇ ਨਾਲ 12GB ਤਕ RAM ਅਤੇ 256GB ਸਟੋਰੇਜ ਮਿਲ ਸਕਦੀ ਹੈ। ਇੰਨਾ ਹੀ ਨਹੀਂ, ਫੋਨ 'ਚ 80W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6,700mAh ਦੀ ਵੱਡੀ ਬੈਟਰੀ ਵੀ ਮਿਲ ਸਕਦੀ ਹੈ।
ਫੋਟੋਗ੍ਰਾਫੀ ਲਈ Reno 16 ਦੇ ਪਿਛਲੇ ਹਿੱਸੇ 'ਚ ਟ੍ਰਿਪਲ ਕੈਮਰਾ ਸੈੱਟਅੱਪ ਹੋ ਸਕਦਾ ਹੈ ਜਿਸ ਵਿਚ 50MP ਦਾ ਵਾਈਡ-ਐਂਗਲ ਕੈਮਰਾ, 50MP ਦਾ ਅਲਟਰਾ-ਵਾਈਡ ਕੈਮਰਾ ਅਤੇ 50MP ਦਾ ਟੈਲੀਫੋਟੋ ਲੈਂਸ ਮਿਲ ਸਕਦਾ ਹੈ। ਜਦਕਿ ਸਾਹਮਣੇ ਵਾਲੇ ਪਾਸੇ ਸੈਲਫੀ ਲਈ 50MP ਦਾ ਕੈਮਰਾ ਮਿਲ ਸਕਦਾ ਹੈ।