- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ OPPO A6, OPPO A6 Pro ਅਤੇ OPPO F33 ਦੀਆਂ ਕੀਮਤਾਂ 'ਚ ਬਦਲਾਅ ਕੀਤੇ ਹਨ। ਓਪੋ ਦੀ ਏ-ਸੀਰੀਜ਼ ਦੇ ਸਮਾਰਟਫ਼ੋਨ 2000 ਰੁਪਏ ਤਕ ਅਤੇ OPPO F33 ਸਮਾਰਟਫ਼ੋਨ 3000 ਰੁਪਏ ਤਕ ਮਹਿੰਗੇ ਹੋ ਗਏ ਹਨ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਸਮਾਰਟਫ਼ੋਨ ਕੰਪੋਨੈਂਟਸ ਦੇ ਮਹਿੰਗੇ ਹੋਣ ਦਾ ਅਸਰ ਹੌਲੀ-ਹੌਲੀ ਦਿਖਣ ਲੱਗ ਪਿਆ ਹੈ। ਸਮਾਰਟਫ਼ੋਨ ਕੰਪਨੀ ਓਪੋ (Oppo) ਨੇ ਮਿਡ-ਰੇਂਜ ਵਿਚ ਲਾਂਚ ਕੀਤੇ ਤਿੰਨ ਡਿਵਾਈਸਾਂ ਦੀ ਕੀਮਤ 'ਚ ਵਾਧਾ ਕੀਤਾ ਹੈ। ਕੰਪਨੀ ਨੇ OPPO A6, OPPO A6 Pro ਅਤੇ OPPO F33 ਦੀਆਂ ਕੀਮਤਾਂ 'ਚ ਬਦਲਾਅ ਕੀਤੇ ਹਨ। ਓਪੋ ਦੀ ਏ-ਸੀਰੀਜ਼ ਦੇ OPPO A6 ਅਤੇ OPPO A6 Pro ਸਮਾਰਟਫ਼ੋਨ 2000 ਰੁਪਏ ਤੱਕ ਅਤੇ OPPO F33 ਸਮਾਰਟਫ਼ੋਨ 3000 ਰੁਪਏ ਤੱਕ ਮਹਿੰਗੇ ਹੋ ਗਏ ਹਨ।
ਓਪੋ ਨੇ ਆਪਣੀ A6 ਸੀਰੀਜ਼ ਦੇ ਫ਼ੋਨਾਂ ਦੀ ਕੀਮਤ ਦੂਜੀ ਵਾਰ ਵਧਾਈ ਹੈ। OPPO A6 5G ਸਮਾਰਟਫ਼ੋਨ ਦੇ ਸਾਰੇ ਵੇਰੀਐਂਟਸ ਦੀ ਕੀਮਤ ਵਿੱਚ ਕੰਪਨੀ ਨੇ 2,000 ਰੁਪਏ ਦਾ ਵਾਧਾ ਕੀਤਾ ਹੈ। ਇਸ ਪ੍ਰਾਈਸ ਹਾਈਕ (ਕੀਮਤ ਵਾਧੇ) ਤੋਂ ਬਾਅਦ ਫ਼ੋਨ ਦੇ ਬੇਸ ਵੇਰੀਐਂਟ 4GB + 128GB ਦੀ ਨਵੀਂ ਕੀਮਤ 23,999 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 6GB + 128GB ਵਾਲੇ ਵੇਰੀਐਂਟ ਦੀ ਕੀਮਤ 25,999 ਰੁਪਏ ਅਤੇ 6GB + 256GB ਵਾਲੇ ਵੇਰੀਐਂਟ ਦੀ ਕੀਮਤ 27,999 ਰੁਪਏ ਹੋ ਗਈ ਹੈ।
| ਵੇਰੀਐਂਟ | ਲਾਂਚ ਪ੍ਰਾਈਸ (ਸ਼ੁਰੂਆਤੀ ਕੀਮਤ) | ਪਹਿਲਾਂ ਕੀਮਤ | ਨਵੀਂ ਕੀਮਤ |
| 4GB + 128GB | 17,999 ਰੁਪਏ | 21,999 ਰੁਪਏ | 23,999 ਰੁਪਏ |
| 6GB + 128GB | 19,999 ਰੁਪਏ | 23,999 ਰੁਪਏ | 25,999 ਰੁਪਏ |
| 6GB + 256GB | 21,999 ਰੁਪਏ | 25,999 ਰੁਪਏ | 27,999 ਰੁਪਏ |
OPPO A6 Pro 5G ਸਮਾਰਟਫ਼ੋਨ ਦੀ ਕੀਮਤ 'ਚ ਵੀ 2000 ਰੁਪਏ ਦਾ ਇਜ਼ਾਫ਼ਾ ਕੀਤਾ ਗਿਆ ਹੈ। ਇਸ ਦੇ ਬੇਸ ਵੇਰੀਐਂਟ 8GB + 128GB ਨੂੰ ਹੁਣ 28,999 ਰੁਪਏ ਅਤੇ ਦੂਜੇ 8GB + 256GB ਮਾਡਲ ਨੂੰ 31,999 ਰੁਪਏ ਦੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ।
| ਵੇਰੀਐਂਟ | ਲਾਂਚ ਪ੍ਰਾਈਸ (ਸ਼ੁਰੂਆਤੀ ਕੀਮਤ) | ਪਹਿਲਾਂ ਕੀਮਤ | ਨਵੀਂ ਕੀਮਤ |
| 8GB + 128GB | 21,999 ਰੁਪਏ | 26,999 ਰੁਪਏ | 28,999 ਰੁਪਏ |
| 8GB + 256GB | 23,999 ਰੁਪਏ | 29,999 ਰੁਪਏ | 31,999 ਰੁਪਏ |
OPPO F33 5G ਸਮਾਰਟਫ਼ੋਨ ਦੀ ਕੀਮਤ ਵਿੱਚ ਕੰਪਨੀ ਨੇ 3000 ਰੁਪਏ ਦਾ ਵਾਧਾ ਕੀਤਾ ਹੈ। ਇਸ ਫ਼ੋਨ ਦੇ ਬੇਸ ਵੇਰੀਐਂਟ 6GB + 128GB ਨੂੰ ਹੁਣ 34,999 ਰੁਪਏ ਦੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ। ਪਹਿਲਾਂ ਇਸ ਵੇਰੀਐਂਟ ਦੀ ਕੀਮਤ 31,999 ਰੁਪਏ ਸੀ। ਇਸ ਦੇ ਨਾਲ ਹੀ 8GB + 128GB ਵਾਲੇ ਵੇਰੀਐਂਟ ਨੂੰ 36,999 ਰੁਪਏ ਅਤੇ 8GB + 256GB ਵਾਲੇ ਵੇਰੀਐਂਟ ਨੂੰ 39,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
| ਵੇਰੀਐਂਟ | ਲਾਂਚ ਪ੍ਰਾਈਸ (ਸ਼ੁਰੂਆਤੀ ਕੀਮਤ) | ਨਵੀਂ ਕੀਮਤ |
| 6GB + 128GB | 31,999 ਰੁਪਏ | 34,999 ਰੁਪਏ |
| 8GB + 128GB | 34,999 ਰੁਪਏ | 36,999 ਰੁਪਏ |
| 8GB + 256GB | 37,999 ਰੁਪਏ | 39,999 ਰੁਪਏ |