- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'AI City' ਦਾ ਉਦੇਸ਼ ਅਜਿਹਾ ਐਡਵਾਂਸਡ ਈਕੋਸਿਸਟਮ ਤਿਆਰ ਕਰਨਾ ਹੈ, ਜਿੱਥੇ ਟੈਕਨੋਲੋਜੀ, ਬਿਜ਼ਨਸ ਅਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਇੱਕੋ ਥਾਂ 'ਤੇ ਬਿਹਤਰ ਤਰੀਕੇ ਨਾਲ ਜੁੜ ਸਕੇ। ਆਓ ਇਸ ਜ਼ਬਰਦਸਤ ਪ੍ਰੋਜੈਕਟ ਬਾਰੇ ਹੋਰ ਵਿਸਥਾਰ ਨਾਲ ਜਾਣਦੇ ਹਾਂ...

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਪਿਛਲੇ ਕੁਝ ਸਮੇਂ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦਾ ਦਾਇਰਾ ਕਾਫ਼ੀ ਵਧ ਗਿਆ ਹੈ। ਇਸੇ ਦੌਰਾਨ ਹੁਣ ਦੁਨੀਆ ਦਾ ਪਹਿਲਾ AI ਸ਼ਹਿਰ ਵੀ ਬਣਨ ਜਾ ਰਿਹਾ ਹੈ। ਜੀ ਹਾਂ, ਇਹ ਵੱਡਾ ਪ੍ਰੋਜੈਕਟ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ 'ਚ ਵਿਕਸਤ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸ਼ਹਿਰ ਨੂੰ AI ਕੰਪਨੀਆਂ, ਰਿਸਰਚ ਇੰਸਟੀਚਿਊਟਸ ਤੇ ਹਾਈ-ਟੈੱਕ ਇੰਡਸਟਰੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਜਾ ਰਿਹਾ ਹੈ।
ਇਸ 'AI City' ਦਾ ਉਦੇਸ਼ ਅਜਿਹਾ ਐਡਵਾਂਸਡ ਈਕੋਸਿਸਟਮ ਤਿਆਰ ਕਰਨਾ ਹੈ ਜਿੱਥੇ ਟੈਕਨੋਲੋਜੀ, ਬਿਜ਼ਨੈੱਸ ਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਇੱਕੋ ਥਾਂ 'ਤੇ ਬਿਹਤਰ ਤਰੀਕੇ ਨਾਲ ਜੁੜ ਸਕੇ। ਆਓ ਇਸ ਜ਼ਬਰਦਸਤ ਪ੍ਰੋਜੈਕਟ ਬਾਰੇ ਹੋਰ ਵਿਸਥਾਰ ਨਾਲ ਜਾਣਦੇ ਹਾਂ...
ਜਾਣਕਾਰੀ ਮੁਤਾਬਕ, ਇਹ AI ਸਿਟੀ ਕਰੀਬ 9 ਲੱਖ ਵਰਗ ਮੀਟਰ ਖੇਤਰ 'ਚ ਤਿਆਰ ਕੀਤੀ ਜਾਵੇਗੀ। ਇਸ AI ਸ਼ਹਿਰ 'ਚ ਸਿਰਫ਼ ਡੇਟਾ ਸੈਂਟਰ ਹੀ ਨਹੀਂ, ਸਗੋਂ ਆਫ਼ਿਸ, ਹੋਟਲ, ਰੈਸਟੋਰੈਂਟ, ਮਾਰਕੀਟ, ਪਾਰਕ ਅਤੇ ਹੋਰ ਜਨਤਕ ਸਹੂਲਤਾਂ ਵੀ ਤਿਆਰ ਕੀਤੀਆਂ ਜਾਣਗੀਆਂ।
ਇਸ ਖ਼ਾਸ ਪ੍ਰੋਜੈਕਟ ਦਾ ਮਕਸਦ AI ਨਾਲ ਜੁੜੇ ਇੰਜੀਨੀਅਰਾਂ, ਵਿਗਿਆਨੀਆਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਜਿਹਾ ਸਮਾਰਟ ਸ਼ਹਿਰ ਤਿਆਰ ਕਰਨਾ ਹੈ, ਜਿੱਥੇ ਉਹ ਨਾ ਸਿਰਫ਼ ਕੰਮ ਕਰ ਸਕਣ, ਸਗੋਂ ਇੱਥੇ ਇਕੱਠੇ ਰਹਿ ਵੀ ਸਕਣ।
ਇਸ ਪ੍ਰੋਜੈਕਟ 'ਚ 30 ਤੋਂ ਜ਼ਿਆਦਾ ਮਾਡਿਊਲਰ ਡੇਟਾ ਸੈਂਟਰ ਵੀ ਬਣਾਏ ਜਾਣਗੇ। ਬ੍ਰਾਜ਼ੀਲ ਦੀ ਕੰਪਨੀ 'Elea Data Centers' ਦਾ ਕਹਿਣਾ ਹੈ ਕਿ ਸ਼ੁਰੂਆਤੀ ਫੇਜ਼ 'ਚ ਇਨ੍ਹਾਂ ਦੀ ਕੁੱਲ ਸਮਰੱਥਾ 1.5 ਗੀਗਾਵਾਟ ਹੋਵੇਗੀ, ਜਿਸ ਨੂੰ ਭਵਿੱਖ ਵਿਚ ਵਧਾ ਕੇ 3.2 ਗੀਗਾਵਾਟ ਤਕ ਕੀਤਾ ਜਾਵੇਗਾ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਨਾਲ ਮੈਨੂਫੈਕਚਰਿੰਗ ਤੇ ਤਕਨੀਕੀ ਖੇਤਰ 'ਚ ਕਰੀਬ 10 ਹਜ਼ਾਰ ਤੋਂ ਵੱਧ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਕਰੀਬ 2500 ਕਰੋੜ ਰੁਪਏ ਦੇ ਨਿਵੇਸ਼ ਵਾਲੇ ਇਸ ਪ੍ਰੋਜੈਕਟ 'ਚ ਬ੍ਰਾਜ਼ੀਲ ਸਰਕਾਰ ਅਤੇ Elea Data Centers ਮਿਲ ਕੇ ਕੰਮ ਕਰ ਰਹੇ ਹਨ।
ਇੰਨਾ ਹੀ ਨਹੀਂ, ਵਾਤਾਵਰਨ ਦਾ ਧਿਆਨ ਰੱਖਦੇ ਹੋਏ ਇਸ AI ਸ਼ਹਿਰ ਦਾ ਲਗਪਗ 60 ਫੀਸਦੀ ਹਿੱਸਾ ਹਰਿਆਲੀ ਲਈ ਰੱਖਿਆ ਜਾਵੇਗਾ। ਯਾਨੀ ਇਸ ਸ਼ਹਿਰ 'ਚ ਤੁਹਾਨੂੰ ਪਾਰਕ, ਗ੍ਰੀਨ ਕੋਰੀਡੋਰ ਅਤੇ ਜੈਵ-ਵਿਵਿਧਤਾ ਸੰਭਾਲ ਖੇਤਰ ਵੀ ਦੇਖਣ ਨੂੰ ਮਿਲਣਗੇ। ਡੇਟਾ ਸੈਂਟਰਾਂ ਨੂੰ ਵੀ ਇਸੇ ਗ੍ਰੀਨ ਵਾਤਾਵਰਨ ਦੇ ਵਿਚਕਾਰ ਬਣਾਇਆ ਜਾਵੇਗਾ।