- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਤੁਸੀਂ ਆਪਣਾ ਪੁਰਾਣਾ ਫੋਨ ਵੇਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੀਆਂ ਫੋਟੋਆਂ, ਵੀਡੀਓ, ਕਾਂਟੈਕਟਸ, ਡਾਕੂਮੈਂਟਸ ਤੇ ਜ਼ਰੂਰੀ ਫਾਈਲਾਂ ਦਾ ਕਲਾਊਡ ਜਾਂ ਕੰਪਿਊਟਰ 'ਚ ਬੈਕਅੱਪ ਲਓ। ਇਸ ਨਾਲ ਡੇਟਾ ਨੂੰ ਆਸਾਨੀ ਨਾਲ ਨਵਾਂ ਫੋਨ ਲੈਣ ਤੋਂ ਬਾਅਦ ਟਰਾਂਸਫਰ ਕੀਤਾ ਜਾ ਸਕਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਅੱਜ ਨਵਾਂ ਫੋਨ ਖਰੀਦਣ ਤੋਂ ਬਾਅਦ ਕਾਫ਼ੀ ਲੋਕ ਆਪਣਾ ਪੁਰਾਣਾ ਫੋਨ ਵੇਚ ਦਿੰਦੇ ਹਨ ਜਾਂ ਉਸਨੂੰ ਐਕਸਚੇਂਜ ਆਫਰ 'ਚ ਦੇ ਦਿੰਦੇ ਹਨ, ਪਰ ਕਦੇ-ਕਦੇ ਜਲਦਬਾਜ਼ੀ 'ਚ ਲੋਕ ਮੋਬਾਈਲ ਤੋਂ ਜ਼ਰੂਰੀ ਡੇਟਾ ਪੂਰੀ ਤਰ੍ਹਾਂ ਡਿਲੀਟ ਕੀਤੇ ਬਿਨਾਂ ਹੀ ਉਸਨੂੰ ਦੂਜੇ ਸ਼ਖ਼ਸ ਨੂੰ ਫੜਾ ਦਿੰਦੇ ਹਨ। ਜਦੋਂਕਿ ਅਜਿਹਾ ਕਰਨਾ ਤੁਹਾਡੀ ਪ੍ਰਾਈਵੇਸੀ ਤੇ ਬੈਂਕਿੰਗ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈ। ਜੀ ਹਾਂ, ਇਸ ਲਈ ਫੋਨ ਵੇਚਣ ਤੋਂ ਪਹਿਲਾਂ ਕੁਝ ਜ਼ਰੂਰੀ ਚੀਜ਼ਾਂ ਨੂੰ ਹਟਾਉਣਾ ਕਾਫ਼ੀ ਜ਼ਰੂਰੀ ਹੈ। ਚੱਲੋ ਅੱਜ ਇਸੇ ਦੇ ਬਾਰੇ ਵਿਸਤਾਰ ਨਾਲ ਜਾਣਦੇ ਹਾਂ...
ਜੇਕਰ ਤੁਸੀਂ ਆਪਣਾ ਪੁਰਾਣਾ ਫੋਨ ਵੇਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੀਆਂ ਫੋਟੋਆਂ, ਵੀਡੀਓ, ਕਾਂਟੈਕਟਸ, ਡਾਕੂਮੈਂਟਸ ਤੇ ਜ਼ਰੂਰੀ ਫਾਈਲਾਂ ਦਾ ਕਲਾਊਡ ਜਾਂ ਕੰਪਿਊਟਰ 'ਚ ਬੈਕਅੱਪ ਲਓ। ਇਸ ਨਾਲ ਡੇਟਾ ਨੂੰ ਆਸਾਨੀ ਨਾਲ ਨਵਾਂ ਫੋਨ ਲੈਣ ਤੋਂ ਬਾਅਦ ਟਰਾਂਸਫਰ ਕੀਤਾ ਜਾ ਸਕਦਾ ਹੈ।
ਇਸ ਤੋਂ ਬਾਅਦ ਫੋਨ ਤੋਂ Google Pay, PhonePe, Paytm ਤੇ ਨੈੱਟ ਬੈਂਕਿੰਗ ਵਰਗੇ ਐਪਸ ਤੋਂ ਲੌਗਆਊਟ ਕਰੋ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਡਿਲੀਟ ਕਰੋ। ਨਾਲ ਹੀ ਸੇਵ ਕੀਤੇ ਗਏ ਕਾਰਡ ਡਿਟੇਲਸ ਅਤੇ UPI ਅਕਾਊਂਟ ਨੂੰ ਵੀ ਫੋਨ ਤੋਂ ਹਟਾ ਦਿਓ ਤਾਂ ਜੋ ਕੋਈ ਦੂਜਾ ਸ਼ਖਸ ਉਨ੍ਹਾਂ ਦਾ ਗ਼ਲਤ ਇਸਤੇਮਾਲ ਨਾ ਕਰ ਸਕੇ।
ਇੰਨਾ ਕਰਨ ਤੋਂ ਬਾਅਦ ਫੋਨ ਤੋਂ WhatsApp, Facebook, Instagram, Telegram, Gmail ਤੇ ਹੋਰ ਈਮੇਲ ਅਕਾਊਂਟਸ ਵੀ ਲੌਗਆਊਟ ਕਰੋ। ਹੋ ਸਕੇ ਤਾਂ ਬਾਅਦ 'ਚ ਫੋਨ ਨੂੰ ਇਕ ਵਾਰ ਫੈਕਟਰੀ ਰੀਸੈੱਟ ਵੀ ਕਰ ਦਿਓ। Google Account ਜਾਂ Apple ID ਨੂੰ ਵੀ ਫੋਨ ਤੋਂ ਰਿਮੂਵ ਕਰਨਾ ਨਾ ਭੁੱਲੋ।
ਫੋਨ ਵੇਚਣ ਤੋਂ ਪਹਿਲਾਂ ਡਿਵਾਈਸ 'ਚ ਲੱਗੀ ਸਿਮ ਕਾਰਡ ਤੇ ਮਾਈਕ੍ਰੋਐੱਸਡੀ ਕਾਰਡ ਜ਼ਰੂਰ ਕੱਢ ਲਓ। ਐਂਡ 'ਚ ਸਾਰੇ ਜ਼ਰੂਰੀ ਡਾਟਾ ਦਾ ਬੈਕਅੱਪ ਲੈਣ ਤੇ ਅਕਾਊਂਟ ਹਟਾਉਣ ਤੋਂ ਬਾਅਦ ਫੋਨ ਨੂੰ ਫੈਕਟਰੀ ਰੀਸੈੱਟ ਕਰਨ ਲਈ Android ਯੂਜ਼ਰਜ਼ Settings > System > Reset Options 'ਚ ਜਾ ਕੇ ਅਤੇ iPhone ਯੂਜ਼ਰਜ਼ Settings > General > Transfer or Reset iPhone ਦੇ ਜ਼ਰੀਏ ਫੋਨ ਨੂੰ ਰੀਸੈੱਟ ਕਰਨ।