- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਾਤਾ ਵੱਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਇਸ ਨੂੰ ਭਾਰਤ ਵਿੱਚ 15 ਅਗਸਤ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ: ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਨੂੰ ਦੇਖਦੇ ਹੋਏ ਨਿਰਮਾਤਾਵਾਂ ਵੱਲੋਂ ਵੀ ਕਈ ਸੈਗਮੈਂਟਾਂ ਵਿੱਚ ਬਿਹਤਰੀਨ ਇਲੈਕਟ੍ਰਿਕ ਕਾਰਾਂ ਨੂੰ ਪੇਸ਼ ਅਤੇ ਲਾਂਚ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜਲਦ ਹੀ Mahindra Thar EV ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਐਸਯੂਵੀ (SUV) ਨੂੰ ਕਦੋਂ ਤੱਕ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਕਿਸ ਤਰ੍ਹਾਂ ਦੀਆਂ ਖ਼ੂਬੀਆਂ ਦਿੱਤੀਆਂ ਜਾ ਸਕਦੀਆਂ ਹਨ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਪੇਸ਼ ਹੋ ਸਕਦੀ ਹੈ Mahindra Thar EV:
ਮਹਿੰਦਰਾ ਵੱਲੋਂ ਥਾਰ ਈਵੀ ਨੂੰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਪਰ ਅਜੇ ਨਿਰਮਾਤਾ ਵੱਲੋਂ ਇਸ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੀ ਹੈ ਖ਼ਾਸੀਅਤ:
ਮਹਿੰਦਰਾ ਵੱਲੋਂ ਪੇਸ਼ ਕੀਤੀ ਜਾਣ ਵਾਲੀ ਇਸ ਇਲੈਕਟ੍ਰਿਕ ਐਸਯੂਵੀ ਵਿੱਚ ਕਈ ਤਰ੍ਹਾਂ ਦੀਆਂ ਖ਼ੂਬੀਆਂ ਦਿੱਤੀਆਂ ਜਾਣਗੀਆਂ। ਇਸ ਵਿੱਚ ਗੋਲਾਕਾਰ ਕੋਨਿਆਂ ਦੇ ਨਾਲ ਚੌਕੋਰ ਐਲਈਡੀ ਹੈੱਡਲਾਈਟਸ ਮਿਲ ਸਕਦੀਆਂ ਹਨ। ਨਾਲ ਹੀ Thar.e ਦਾ ਸਟੀਲ ਫਰੰਟ ਬੰਪਰ ਇਸ ਈਵੀ ਨੂੰ ਇੱਕ ਮਜ਼ਬੂਤ ਲੁੱਕ ਦਿੰਦਾ ਹੈ। ਇਸ ਨੂੰ INGLO ਪਲੇਟਫਾਰਮ 'ਤੇ ਹੀ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਐਸਯੂਵੀ ਆਫ-ਰੋਡਿੰਗ ਸਮਰੱਥਾ ਦੇ ਨਾਲ ਵੀ ਪੇਸ਼ ਕੀਤੀ ਜਾ ਸਕਦੀ ਹੈ।
ਕਿੰਨੀ ਹੋਵੇਗੀ ਰੇਂਜ:
ਮਹਿੰਦਰਾ ਵੱਲੋਂ ਆਪਣੀਆਂ ਈਵੀਜ਼ ਨੂੰ ਇੱਕ ਤੋਂ ਵੱਧ ਬੈਟਰੀ ਪੈਕ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਇਸ ਥਾਰ ਈਵੀ ਨੂੰ ਵੀ 59 ਅਤੇ 79 kWh ਦੀ ਸਮਰੱਥਾ ਵਾਲੀ ਬੈਟਰੀ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ਨਾਲ ਇਸ ਨੂੰ 550 ਤੋਂ 600 ਕਿਲੋਮੀਟਰ ਤੱਕ ਦੀ ਰੇਂਜ ਮਿਲ ਸਕਦੀ ਹੈ।
ਪਹਿਲਾਂ ਹੋ ਚੁੱਕੀ ਹੈ ਪੇਸ਼:
ਮਹਿੰਦਰਾ ਵੱਲੋਂ ਪਹਿਲਾਂ ਵੀ ਇਸ ਐਸਯੂਵੀ ਦੇ ਕੰਸੈਪਟ ਵਰਜ਼ਨ ਨੂੰ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇਸ ਦੇ ਪ੍ਰੋਡਕਸ਼ਨ ਵਰਜ਼ਨ ਦੀ ਤਿਆਰੀ ਕੀਤੀ ਜਾ ਰਿਹਾ ਹੈ।
ਕਦੋਂ ਹੋਵੇਗੀ ਪੇਸ਼:
ਨਿਰਮਾਤਾ ਵੱਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਉਮੀਦ ਹੈ ਕਿ ਇਸ ਨੂੰ ਭਾਰਤ ਵਿੱਚ 15 ਅਗਸਤ ਨੂੰ ਪੇਸ਼ ਕੀਤਾ ਜਾ ਸਕਦਾ ਹੈ।