- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ 'ਚ ਡਰਾਈਵਿੰਗ ਲਾਇਸੈਂਸ ਇਕ ਅਜਿਹਾ ਜ਼ਰੂਰੀ ਦਸਤਾਵੇਜ਼ ਹੈ, ਜੋ ਦੇਸ਼ ਭਰ 'ਚ ਵਾਹਨ ਚਲਾਉਣ ਦੀ ਮਨਜ਼ੂਰੀ ਦਿੰਦਾ ਹੈ। ਡਰਾਈਵਿੰਗ ਲਾਇਸੈਂਸ 20 ਸਾਲ ਜਾਂ ਫਿਰ ਜਦੋਂ ਤਕ ਡਰਾਈਵਿੰਗ ਲਾਇਸੈਂਸ ਧਾਰਕ 50 ਸਾਲ ਦਾ ਨਹੀਂ ਹੋ ਜਾਂਦਾ, ਉਦੋਂ ਤਕ ਯਾਦ ਰਹਿੰਦਾ ਹੈ।

ਨਵੀਂ ਦਿੱਲੀ : ਭਾਰਤ 'ਚ ਡਰਾਈਵਿੰਗ ਲਾਇਸੈਂਸ ਇਕ ਅਜਿਹਾ ਜ਼ਰੂਰੀ ਦਸਤਾਵੇਜ਼ ਹੈ, ਜੋ ਦੇਸ਼ ਭਰ 'ਚ ਵਾਹਨ ਚਲਾਉਣ ਦੀ ਮਨਜ਼ੂਰੀ ਦਿੰਦਾ ਹੈ। ਡਰਾਈਵਿੰਗ ਲਾਇਸੈਂਸ 20 ਸਾਲ ਜਾਂ ਫਿਰ ਜਦੋਂ ਤਕ ਡਰਾਈਵਿੰਗ ਲਾਇਸੈਂਸ ਧਾਰਕ 50 ਸਾਲ ਦਾ ਨਹੀਂ ਹੋ ਜਾਂਦਾ, ਉਦੋਂ ਤਕ ਯਾਦ ਰਹਿੰਦਾ ਹੈ। ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਇਸ ਨੂੰ ਰੀਨਿਊ ਕਰ ਸਕਦੇ ਹੋ।
ਡਰਾਈਵਿੰਗ ਲਾਇਸੈਂਸ ਬਣਾਉਣਾ ਸਿਰਫ਼ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ, ਜੋ ਰੋਡ 'ਤੇ ਕਾਰ ਜਾਂ ਬਾਈਕ ਚਲਾਉਂਦੇ ਹਨ। ਅਜਿਹੇ ਲੋਕਾਂ ਨੂੰ ਲਾਇਸੈਂਸ ਕੋਲ ਰੱਖਣਾ ਜ਼ਰੂਰੀ ਹੈ। ਜੇ ਡਰਾਈਵਿੰਗ ਲਾਇਸੈਂਸ ਬਣਵਾਏ ਬਗ਼ੈਰ ਹੀ ਤੁਸੀਂ ਰੋਡ 'ਤੇ ਵਾਹਨ ਚਲਾਉਂਦੇ ਹੋ ਤਾਂ ਤੁਹਾਡਾ ਚਲਾਨ ਹੋ ਸਕਦਾ ਹੈ, ਇੱਥੋਂ ਤਕ ਕਿ ਤੁਹਾਡਾ ਵਾਹਨ ਵੀ ਜ਼ਬਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਤੁਹਾਨੂੰ 30 ਦਿਨਾਂ ਯਾਨੀ 1 ਮਹੀਨੇ ਦਾ ਸਮਾਂ ਮਿਲਦਾ ਹੈ ਤੇ ਉਦੋਂ ਤਕ ਤੁਸੀਂ ਆਪਣੇ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕਰ ਸਕਦੇ ਹੋ। ਡਰਾਈਵਿੰਗ ਲਾਇਸੈਂਸ ਨੂੰ ਰੀਨਿਊ ਕਰਨ ਲਈ ਤੁਹਾਨੂੰ ਲਗਪਗ 200 ਰੁਪਏ ਦੀ ਫ਼ੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਹ ਫ਼ੀਸ ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਹੋ ਸਕਦੀ ਹੈ।
ਇਸ ਤਰ੍ਹਾਂ ਕਰੋ ਰੀਨਿਊ
- ਜੇ ਤੁਸੀਂ ਆਪਣਾ ਡੀਐੱਨ ਰੀਨਿਊ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਟਰਾਂਸਪੋਰਟ ਬੋਰਡ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।
- ਇੱਥੇ ਤੁਹਾਨੂੰ ਅਪਲਾਈ ਆਨਲਾਈਨ ਦੀ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ, ਜੋ ਮੈਨਿਊ ਦੇ ਖੱਬੇ ਪਾਸੇ ਹੁੰਦਾ ਹੈ।
- ਹੁਣ ਤੁਹਾਨੂੰ ਡਰਾਈਵਿੰਗ ਲਾਇਸੈਂਸ ਸਬੰਧਤ ਸਰਵਿਸਿਜ਼ 'ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਤੁਹਾਨੂੰ ਆਪਣਾ ਸਬੰਧਤ ਸੂਬਾ ਚੁਣਨਾ ਹੋਵੇਗਾ।
- ਹੁਣ ਤੁਸੀਂ ਇਕ ਨਵੇਂ ਪੇਜ 'ਤੇ ਰੀਡਾਇਰੈਕਟ ਕਰ ਦਿੱਤੇ ਜਾਂਦੇ ਹੋ। ਇੱਥੇ ਤੁਹਾਨੂੰ ਅਪਲਾਈ ਆਨਲਾਈਨ ਤੋਂ ਬਾਅਦ ਸਿਲੈਕਟ ਸਰਵਿਸਿਜ਼ ਆਨ ਡਰਾਈਵਿੰਗ ਲਾਇਸੈਂਸ 'ਤੇ ਕਲਿੱਕ ਕਰਨਾ ਹੁੰਦਾ ਹੈ।
- ਇਸ ਤੋਂ ਬਾਅਦ ਤੁਹਾਨੂੰ ਕੁਝ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਜਿਸ 'ਚ ਤੁਹਾਨੂੰ ਆਪਣਾ ਐਪਲੀਕੇਸ਼ਨ ਫਾਰਮ ਭਰਨ ਨੂੰ ਦੱਸਿਆ ਜਾਵੇਗਾ। ਇਨ੍ਹਾਂ ਹਦਾਇਤਾਂ ਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਨੈਕਸਟ 'ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਤੁਹਾਨੂੰ ਆਪਣੀ ਜਨਮ ਤਰੀਕ ਤੇ ਕਰੰਟ ਲਾਇਸੈਂਸ ਨੰਬਰ ਪਿੰਨ ਕੋਡ ਨਾਲ ਹੋਰ ਡਿਟੇਲ ਭਰਨੀ ਹੋਵੇਗੀ।
- ਹੁਣ ਤੁਸੀਂ ਰਿਕਵਾਇਰਡ ਸਰਵਿਸਿਜ਼ 'ਤੇ ਆਓਗੇ, ਜਿਸ 'ਚ ਉਹ ਸਰਵਸਿਜ਼ਿ ਦਿਖਾਈ ਜਾਵੇਗੀ, ਜੋ ਤੁਹਾਡੇ ਡਰਾਈਵਿੰਗ ਲਾਇਸੈਂਸ ਲਈ ਜ਼ਰੂਰੀ ਹਨ। ਇੱਥੇ ਤੁਹਾਨੂੰ ਰੀਨਿਊਅਲ ਸਿਲੈਕਟ ਕਰਨਾ ਹੋਵੇਗਾ।
- ਹੁਣ ਤੁਹਾਨੂੰ ਆਪਣੀ ਫੋਟੋ 'ਤੇ ਸਿਗਨੇਚਰ ਅਪਲੋਡ ਕਰਨਾ ਹੈ। ਧਿਆਨ ਰੱਖੋ ਕਿ ਇਹ ਫੀਚਰ ਸਿਰਫ਼ ਕੁਝ ਹੀ ਸੂਬਿਆਂ 'ਚ ਮੁਹੱਈਆ ਹੈ।
- ਜੇ ਤੁਹਾਡੇ ਮੈਡੀਕਲ ਸਰਟੀਫਿਕੇਟ 'ਚ ਕੁਝ ਤਬਦੀਲੀਆਂ ਹਨ ਤਾਂ ਤੁਹਾਨੂੰ ਟੈਸਟ ਲਈ ਇਕ ਸਲਾਟ ਬੁੱਕ ਕਰਨਾ ਪਵੇਗਾ।
- ਇਕ ਵਾਰ ਤੁਸੀਂ ਇਨ੍ਹਾਂ ਪੜਾਵਾਂ ਨੂੰ ਫੋਲੋ ਕਰ ਲੈਂਦੇ ਹੋ ਤਾਂ ਤੁਸੀਂ ਸਿੱਧੇ ਇਕਨਾਲੇਜਮੈਂਟ ਪੇਜ 'ਤੇ ਰੀਡਾਇਰੈਕਟ ਕਰ ਦਿੱਤੇ ਜਾਵੋਗੇ। ਇੱਥੇ ਤੁਸੀਂ ਆਪਣਾ ਐਪਲੀਕੇਸ਼ਨ ਆਈਡੀ ਦੇਖ ਸਕਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ ਐੱਸਐੱਮਐੱਸ ਵੀ ਪ੍ਰਾਪਤ ਹੋਵੇਗਾ।
- ਲਾਇਸੈਂਸ ਰੀਨਿਊ ਕਰਨ ਲਈ ਤੁਹਾਨੂੰ 200 ਰੁਪਏ ਫ਼ੀਸ ਜਮ੍ਹਾਂ ਕਰਵਾਉਣੀ ਹੋਵੇਗੀ, ਜੋ ਤੁਸੀਂ ਨੈੱਟ ਬੈਂਕਿੰਗ/ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਤੋਂ ਭਰ ਸਕਦੇ ਹੋ।