- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈੱਟ ਦੀ ਸਪੀਡ ਨੈੱਟਵਰਕ ਕਵਰੇਜ, ਟੈਲੀਕਾਮ ਆਪਰੇਟਰ, 4G ਜਾਂ 5G ਉਪਲਬਧਤਾ (Availability) ਅਤੇ ਆਲੇ-ਦੁਆਲੇ ਦੇ ਨੈੱਟਵਰਕ ਟ੍ਰੈਫਿਕ 'ਤੇ ਨਿਰਭਰ ਕਰਦੀ ਹੈ। ਜੇਕਰ ਇੱਕੋ ਆਪਰੇਟਰ ਦੀ eSIM ਅਤੇ ਫਿਜ਼ੀਕਲ SIM ਦੀ ਵਰਤੋਂ ਕੀਤੀ ਜਾਵੇ ਤਾਂ ਦੋਵਾਂ ਵਿੱਚ ਸਪੀਡ ਲਗਪਗ ਇੱਕੋ ਜਿਹੀ ਦੇਖਣ ਨੂੰ ਮਿਲਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਪਿਛਲੇ ਕੁਝ ਸਮੇਂ 'ਚ ਫਿਜ਼ੀਕਲ SIM ਦੇ ਮੁਕਾਬਲੇ eSIM ਦੀ ਵਰਤੋਂ ਕਾਫ਼ੀ ਜ਼ਿਆਦਾ ਵਧ ਗਈ ਹੈ ਅਤੇ ਕਈ ਨਵੇਂ ਸਮਾਰਟਫ਼ੋਨਾਂ 'ਚ ਇਹ ਸਹੂਲਤ ਮਿਲਣ ਲੱਗੀ ਹੈ। ਅਜਿਹੇ ਵਿੱਚ ਕਈ ਯੂਜ਼ਰਸ ਦੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਕੀ eSIM ਦੀ ਵਰਤੋਂ ਕਰਨ 'ਤੇ ਇੰਟਰਨੈੱਟ ਦੀ ਸਪੀਡ ਫਿਜ਼ੀਕਲ SIM ਦੀ ਤੁਲਨਾ 'ਚ ਜ਼ਿਆਦਾ ਮਿਲਦੀ ਹੈ? ਕੀ ਇਹ ਰਵਾਇਤੀ SIM ਕਾਰਡ ਨਾਲੋਂ ਬਿਹਤਰ ਵਿਕਲਪ ਹੈ। ਚਲੋ ਅੱਜ ਇਸੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ eSIM ਦੇ ਕਾਰਨ ਇੰਟਰਨੈੱਟ ਦੀ ਸਪੀਡ ਵਿੱਚ ਕੋਈ ਫ਼ਰਕ ਨਹੀਂ ਆਉਂਦਾ। ਇੰਟਰਨੈੱਟ ਦੀ ਸਪੀਡ ਨੈੱਟਵਰਕ ਕਵਰੇਜ, ਟੈਲੀਕਾਮ ਆਪਰੇਟਰ, 4G ਜਾਂ 5G ਉਪਲਬਧਤਾ ਤੇ ਆਲੇ-ਦੁਆਲੇ ਦੇ ਨੈੱਟਵਰਕ ਟ੍ਰੈਫਿਕ 'ਤੇ ਨਿਰਭਰ ਕਰਦੀ ਹੈ। ਜੇਕਰ ਇੱਕੋ ਆਪਰੇਟਰ ਦੀ eSIM ਅਤੇ ਫਿਜ਼ੀਕਲ SIM ਦੀ ਵਰਤੋਂ ਕੀਤੀ ਜਾਵੇ ਤਾਂ ਦੋਵਾਂ 'ਚ ਸਪੀਡ ਲਗਪਗ ਇੱਕੋ ਜਿਹੀ ਦੇਖਣ ਨੂੰ ਮਿਲਦੀ ਹੈ।
ਹਾਲਾਂਕਿ ਅਜਿਹਾ ਦੇਖਿਆ ਗਿਆ ਹੈ ਕਿ ਕੁਝ ਮਾਮਲਿਆਂ 'ਚ eSIM 'ਤੇ ਨੈੱਟਵਰਕ ਸਵਿਚਿੰਗ ਅਤੇ ਪ੍ਰੋਫਾਈਲ ਮੈਨੇਜਮੈਂਟ ਜ਼ਿਆਦਾ ਆਸਾਨ ਹੁੰਦੀ ਹੈ। ਇਸੇ ਕਾਰਨ ਯੂਜ਼ਰ ਨੂੰ ਬਿਹਤਰ ਕੁਨੈਕਟੀਵਿਟੀ ਦਾ ਅਨੁਭਵ ਮਿਲ ਸਕਦਾ ਹੈ, ਪਰ ਇਸ ਦਾ ਇੰਟਰਨੈੱਟ ਸਪੀਡ 'ਤੇ ਕੋਈ ਸਿੱਧਾ ਅਸਰ ਨਹੀਂ ਪੈਂਦਾ।
ਦਰਅਸਲ eSIM ਫ਼ੋਨ ਦੇ ਅੰਦਰ ਹੀ ਬਿਲਟ-ਇਨ ਹੁੰਦੀ ਹੈ, ਯਾਨੀ ਇਸ ਵਿਚ ਤੁਹਾਨੂੰ ਵੱਖਰੇ ਤੌਰ 'ਤੇ SIM ਕਾਰਡ ਲਗਾਉਣ ਦੀ ਲੋੜ ਨਹੀਂ ਹੈ। ਨਾਲ ਹੀ ਫ਼ੋਨ 'ਚ eSIM ਐਕਟਿਵ ਹੋਣ ਨਾਲ SIM ਗੁਆਚਣ ਜਾਂ ਖ਼ਰਾਬ ਹੋਣ ਦੀ ਚਿੰਤਾ ਵੀ ਨਹੀਂ ਰਹਿੰਦੀ। ਇੰਨਾ ਹੀ ਨਹੀਂ ਫ਼ੋਨ 'ਚ ਇੱਕੋ ਸਮੇਂ ਕਈ eSIM ਪ੍ਰੋਫਾਈਲ ਵੀ ਸੇਵ ਕੀਤੇ ਜਾ ਸਕਦੇ ਹਨ, ਜਿਸ ਨਾਲ ਵੱਖ-ਵੱਖ ਆਪਰੇਟਰਾਂ ਵਿਚਕਾਰ ਸਵਿਚ ਕਰਨਾ ਕਾਫ਼ੀ ਜ਼ਿਆਦਾ ਆਸਾਨ ਹੋ ਜਾਂਦਾ ਹੈ।
ਜੇਕਰ ਤੁਸੀਂ ਅਜਿਹਾ ਫ਼ੋਨ ਵਰਤ ਰਹੇ ਹੋ ਜਿਸ ਵਿਚ eSIM ਦਾ ਸਪੋਰਟ ਮਿਲ ਰਿਹਾ ਹੈ ਅਤੇ ਤੁਸੀਂ ਜ਼ਿਆਦਾ ਸੁਵਿਧਾਜਨਕ ਅਤੇ ਐਡਵਾਂਸਡ ਆਪਸ਼ਨ ਚਾਹੁੰਦੇ ਹੋ ਤਾਂ eSIM ਚੰਗਾ ਵਿਕਲਪ ਹੋ ਸਕਦਾ ਹੈ, ਪਰ ਜੇਕਰ ਤੁਸੀਂ ਵਾਰ-ਵਾਰ ਫ਼ੋਨ ਬਦਲਦੇ ਰਹਿੰਦੇ ਹੋ ਜਾਂ SIM ਨੂੰ ਆਸਾਨੀ ਨਾਲ ਦੂਜੇ ਡਿਵਾਈਸ 'ਚ ਵਰਤਣਾ ਚਾਹੁੰਦੇ ਹੋ ਤਾਂ ਫਿਜ਼ੀਕਲ SIM ਅਜੇ ਵੀ ਇੱਕ ਬਿਹਤਰ ਆਪਸ਼ਨ ਹੈ।