- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1935 'ਚ ਲੰਡਨ ਦੇ ਵਿੰਪੋਲ ਸਟ੍ਰੀਟ ਇਲਾਕੇ 'ਚ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਜਾਂਚ ਵਿਚ ਪਤਾ ਲੱਗਿਆ ਕਿ ਮਦਦ ਲਈ ਫੋਨ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਟੈਲੀਫੋਨ ਆਪਰੇਟਰ ਨਾਲ ਜੁੜਨਾ ਪਿਆ, ਜਿਸ ਕਾਰਨ ਕਾਫ਼ੀ ਦੇਰ ਹੋ ਗਈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਅੱਜ ਕਿਸੇ ਵੀ ਐਮਰਜੈਂਸੀ ਸਥਿਤੀ (Emergency Situation) 'ਚ ਲੋਕ ਤੁਰੰਤ ਐਮਰਜੈਂਸੀ ਹੈਲਪਲਾਈਨ 'ਤੇ ਕਾਲ ਕਰ ਕੇ ਮਦਦ ਮੰਗ ਲੈਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਪਹਿਲੀ ਐਮਰਜੈਂਸੀ ਟੈਲੀਫੋਨ ਸਰਵਿਸ ਦੀ ਸ਼ੁਰੂਆਤ ਅੱਜ ਤੋਂ ਕਰੀਬ 89 ਸਾਲ ਪਹਿਲਾਂ ਲੰਡਨ 'ਚ ਅੱਜ ਹੀ ਦੇ ਦਿਨ ਹੋਈ ਸੀ। ਜੀ ਹਾਂ, ਪਹਿਲੀ ਵਾਰ ਐਮਰਜੈਂਸੀ ਹੈਲਪਲਾਈਨ 30 ਜੂਨ 1937 ਨੂੰ ਸ਼ੁਰੂ ਕੀਤੀ ਗਈ ਸੀ।
ਉਸ ਸਮੇਂ ਐਮਰਜੈਂਸੀ ਨੰਬਰ 999 ਸੀ, ਜੋ ਦੁਨੀਆ ਦੀ ਪਹਿਲੀ ਜਨਤਕ ਐਮਰਜੈਂਸੀ ਕਾਲ ਸਰਵਿਸ ਮੰਨਿਆ ਜਾਂਦਾ ਹੈ। ਇਹ ਵਿਵਸਥਾ ਇਕ ਦਰਦਨਾਕ ਹਾਦਸੇ ਤੋਂ ਬਾਅਦ ਸ਼ੁਰੂ ਹੋਈ ਸੀ ਤਾਂ ਜੋ ਅੱਗ, ਅਪਰਾਧ ਜਾਂ ਹੋਰ ਐਮਰਜੈਂਸੀ ਸਥਿਤੀ 'ਚ ਲੋਕਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ। ਆਓ ਵਿਸਥਾਰ ਨਾਲ ਜਾਣਦੇ ਹਾਂ ਕਿ ਕਿਵੇਂ ਹੋਈ ਇਸ ਦੀ ਸ਼ੁਰੂਆਤ...
ਦਰਅਸਲ, 1935 'ਚ ਲੰਡਨ ਦੇ ਵਿੰਪੋਲ ਸਟ੍ਰੀਟ ਇਲਾਕੇ 'ਚ ਇਕ ਘਰ ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਜਾਂਚ ਵਿਚ ਪਤਾ ਲੱਗਿਆ ਕਿ ਮਦਦ ਲਈ ਫੋਨ ਕਰਨ ਵਾਲੇ ਵਿਅਕਤੀ ਨੂੰ ਪਹਿਲਾਂ ਟੈਲੀਫੋਨ ਆਪਰੇਟਰ ਨਾਲ ਜੁੜਨਾ ਪਿਆ, ਜਿਸ ਕਾਰਨ ਕਾਫ਼ੀ ਦੇਰ ਹੋ ਗਈ।
ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਸਰਕਾਰ ਅਤੇ ਜਨਰਲ ਪੋਸਟ ਆਫਿਸ ਨੇ ਅਜਿਹਾ ਸਿਸਟਮ ਬਣਾਉਣ ਦਾ ਫੈਸਲਾ ਕੀਤਾ, ਜਿਸ ਨਾਲ ਐਮਰਜੈਂਸੀ ਕਾਲ ਨੂੰ ਤਰਜੀਹ ਮਿਲ ਸਕੇ। ਇਸੇ ਦੇ ਚਲਦਿਆਂ 30 ਜੂਨ 1937 ਨੂੰ 999 ਸਰਵਿਸ ਸ਼ੁਰੂ ਕੀਤੀ ਗਈ।
ਜਿਵੇਂ ਹੀ 999 ਸਰਵਿਸ ਸ਼ੁਰੂ ਹੋਈ, ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਤੇਜ਼ੀ ਨਾਲ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਰਿਕਾਰਡ ਮੁਤਾਬਕ ਪਹਿਲੇ ਹਫ਼ਤੇ 'ਚ 1,300 ਤੋਂ ਵੱਧ ਕਾਲਾਂ ਦਰਜ ਕੀਤੀਆਂ ਗਈਆਂ। ਉਸ ਸਮੇਂ ਜਦੋਂ ਵੀ 999 'ਤੇ ਕਾਲ ਆਉਂਦੀ ਸੀ, ਤਾਂ ਟੈਲੀਫੋਨ ਐਕਸਚੇਂਜ 'ਚ ਲਾਲ ਰੰਗ ਦੀ ਚਿਤਾਵਨੀ ਲਾਈਟ ਆਨ ਹੋ ਜਾਂਦੀ ਸੀ ਅਤੇ ਤੇਜ਼ ਅਲਾਰਮ ਵੀ ਵੱਜਦਾ ਸੀ, ਤਾਂ ਜੋ ਆਪਰੇਟਰ ਬਿਨਾਂ ਦੇਰੀ ਕੀਤੇ ਕਾਲ ਰਿਸੀਵ ਕਰ ਲਵੇ। ਇਸ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਜਾਂ ਐਂਬੂਲੈਂਸ ਵਰਗੀਆਂ ਸੇਵਾਵਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਂਦੀ ਸੀ।
ਲੰਡਨ ਵਿੱਚ ਇਸ ਸਰਵਿਸ ਦੀ ਸਫ਼ਲਤਾ ਤੋਂ ਬਾਅਦ ਕਈ ਹੋਰ ਦੇਸ਼ਾਂ ਨੇ ਵੀ ਆਪਣੇ-ਆਪਣੇ ਐਮਰਜੈਂਸੀ ਨੰਬਰ ਸ਼ੁਰੂ ਕਰ ਦਿੱਤੇ। ਅਮਰੀਕਾ ਨੇ 1968 'ਚ 911 ਸਰਵਿਸ ਸ਼ੁਰੂ ਕੀਤੀ, ਜਦੋਂਕਿ ਯੂਰਪੀ ਸੰਘ ਦੇ ਜ਼ਿਆਦਾਤਰ ਦੇਸ਼ਾਂ ਨੇ ਬਾਅਦ 'ਚ 112 ਨੂੰ ਐਮਰਜੈਂਸੀ ਨੰਬਰ ਬਣਾਇਆ।
ਵੱਖ-ਵੱਖ ਦੇਸ਼ਾਂ ਵਿੱਚ ਅੱਜ ਵੀ ਸਥਾਨਕ ਲੋੜਾਂ ਦੇ ਅਧਾਰ 'ਤੇ ਵੱਖ-ਵੱਖ ਨੰਬਰ ਵਰਤੇ ਜਾਂਦੇ ਹਨ। ਉੱਥੇ ਹੀ, ਭਾਰਤ 'ਚ ਪਹਿਲਾਂ ਪੁਲਿਸ, ਫਾਇਰ ਅਤੇ ਐਂਬੂਲੈਂਸ ਲਈ ਕ੍ਰਮਵਾਰ 100, 101 ਅਤੇ 102 ਜਿਹੇ ਵੱਖ-ਵੱਖ ਨੰਬਰ ਸਨ।
ਹਾਲਾਂਕਿ ਬਾਅਦ 'ਚ ਸਰਕਾਰ ਨੇ ਇਨ੍ਹਾਂ ਨੂੰ ਇੰਟੀਗ੍ਰੇਟ ਕਰਦੇ ਹੋਏ 19 ਫਰਵਰੀ 2019 ਨੂੰ 112 ਐਮਰਜੈਂਸੀ ਹੈਲਪਲਾਈਨ ਪੂਰੇ ਦੇਸ਼ ਵਿੱਚ ਲਾਗੂ ਕੀਤੀ। ਹੁਣ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ 112 'ਤੇ ਕਾਲ ਕਰਕੇ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵਰਗੀਆਂ ਸੇਵਾਵਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ।