Google Pay ਤੋਂ FASTag ਰਿਚਾਰਜ ਕਰਨ ਲਈ ਅਪਣਾਓ ਇਹ ਟਿਪਸ
Google Pay ਨੇ ਹਾਲ ਹੀ 'ਚ ਯੂਜ਼ਰਜ਼ ਦੀ ਸਹੂਲਤ ਲਈ ਆਪਣੇ ਪਲੇਟਫਾਰਮ 'ਚ ਇਕ ਨਵਾਂ ਯੂਪੀਆਈ ਰਿਚਾਰਜ ਫੀਚਰ FASTag ਐਡ ਕੀਤਾ ਹੈ।
Publish Date: Thu, 30 Jan 2020 12:40 PM (IST)
Updated Date: Sun, 02 Feb 2020 01:43 PM (IST)
ਜੇਐੱਨਐੱਨ, ਨਵੀਂ ਦਿੱਲੀ : Google Pay ਨੇ ਹਾਲ ਹੀ 'ਚ ਯੂਜ਼ਰਜ਼ ਦੀ ਸਹੂਲਤ ਲਈ ਆਪਣੇ ਪਲੇਟਫਾਰਮ 'ਚ ਇਕ ਨਵਾਂ ਯੂਪੀਆਈ ਰਿਚਾਰਜ ਫੀਚਰ FASTag ਐਡ ਕੀਤਾ ਹੈ। ਇਸ ਤੋਂ ਬਾਅਦ ਹੁਣ ਤੁਸੀਂ ਘਰ ਬੈਠ ਕੇ ਵੀ ਆਪਣਾ FASTag ਕਦੀ ਵੀ ਰਿਚਾਰਜ ਕਰ ਸਕਦੇ ਹੋ। ਇਹ ਫੀਚਰ ਯੂਜ਼ਰਜ਼ ਲਈ ਕਾਫ਼ੀ ਉਪਯੋਗੀ ਸਾਬਿਤ ਹੋ ਸਕਦਾ ਹੈ। ਉਂਝ ਦੱਸ ਦੇਈਏ ਕਿ FASTag ਇਕ ਇਲੈਕਟ੍ਰਾਨਿਕ ਟੋਲ ਕੁਨੈਕਸਨ ਸਿਸਟਮ ਹੈ, ਜੋ ਕਿ ਭਾਰਤ ਸਰਕਾਰ ਦੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਸਰਕਾਰ ਨੇ 15 ਜਨਵਰੀ ਤੋਂ ਇਸ ਨੂੰ ਹਰੇਕ ਵਾਹਨ ਲਈ ਲਾਗੂ ਕਰ ਦਿੱਤਾ ਹੈ। ਅਜਿਹੇ ਵਿਚ Google Pay ਰਾਹੀਂ FASTag ਰਿਚਾਰਚ ਕਰਨਾ ਯੂਜ਼ਰਜ਼ ਲਈ ਲਾਭਦਾਇਕ ਹੋਣ ਦੇ ਨਾਲ ਹੀ ਸਮੇਂ ਦੀ ਬੱਚਤ ਵੀ ਕਰੇਗਾ।
ਦੱਸ ਦੇਈਏ ਕਿ Google Pay ਰਾਹੀਂ FASTag ਰਿਚਾਰਜ ਕਰਨ ਲਈ ਤੁਹਾਨੂੰ ਆਪਣੇ FASTag ਅਕਾਊਂਟ ਨੂੰ Google Pay ਨਾਲ ਕੁਨੈਕਟ ਕਰਨਾ ਪਵੇਗਾ। ਇੱਥੇ ਅਸੀਂ ਤੁਹਾਨੂੰ ਦੱਸਾਂਗੇ Google Pay ਰਾਹੀਂ FASTag ਰਿਚਾਰਜ ਕਰਨ ਦੇ ਕੁਝ ਆਸਾਨ ਟਿਪਸ।
ਸਟੈੱਪ 1. Google Pay ਰਾਹੀਂ FASTag ਨੂੰ ਰਿਚਾਰਜ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਦੋਵੇਂ ਅਕਾਊਂਟ ਨੂੰ ਆਪਸ 'ਚ ਲਿੰਕ ਕਰਨਾ ਪਵੇਗਾ। ਅਕਾਊਂਟ ਲਿੰਕ ਹੋਣ ਤੋਂ ਬਾਅਦ ਹੀ ਤੁਸੀਂ FASTag ਨੂੰ ਰਿਚਾਰਜ ਕਰ ਸਕਦੇ ਹੋ। ਦੱਸ ਦੇਈਏ ਕਿ FASTag ਦਾ ਬਦਲ ਤੁਹਾਨੂੰ ਬਿੱਲ ਪੇਮੈਂਟ ਸੈਕਸ਼ਨ 'ਚ ਮਿਲੇਗਾ।
ਸਟੈੱਪ 2 : ਇਸ ਦੇ ਲਈ ਤੁਸੀਂ Google Pay ਅਕਾਊਂਟ ਓਪਨ ਕਰੋ ਤੇ ਉਸ ਵਿਚ ਦਿੱਤੇ ਗਏ New Payment ਆਪਸ਼ਨ 'ਤੇ ਕਲਿੱਕ ਕਰੋ। ਜਿੱਥੇ FASTag ਕੈਟਾਗਰੀ 'ਚ ਜਾ ਕੇ ਰਿਚਾਰਜ ਆਪਸ਼ਨ ਸਿਲੈਕਟ ਕਰੋ। ਇਸ ਤੋਂ ਬਾਅਦ ਉਸ ਬੈਂਕ ਨੂੰ ਸਿਲੈਕਟ ਕਰੋ ਜਿਸ ਨੇ FASTag ਜਾਰੀ ਕੀਤਾ ਹੈ।
ਸਟੈੱਪ 3 : ਇਸ ਤੋਂ ਬਾਅਦ ਤੁਹਾਨੂੰ ਆਪਣਾ ਵ੍ਹੀਕਲ ਨੰਬਰ ਪਾ ਕੇ ਪੇਮੈਂਟ ਵਿਦ ਬੈਂਕ ਅਕਾਊਂਟ 'ਤੇ ਕਲਿੱਕ ਕਰਨਾ ਹੈ। ਪੇਮੈਂਟ ਪੂਰੀ ਹੋਣ ਤੋਂ ਬਾਅਦ ਤੁਹਾਡਾ FASTag ਰਿਚਾਰਜ ਹੋ ਜਾਵੇਗਾ। ਖ਼ਾਸ ਗੱਲ ਹੈ ਕਿ ਇੱਥੇ ਤੁਸੀਂ ਆਪਣਾ FASTag ਅਕਾਊਂਟ ਬੈਲੇਂਸ ਵੀ ਦੇਖ ਸਕਦੇ ਹਨ।
ਦੱਸ ਦੇਈਏ ਕਿ FASTag ਜ਼ਰੀਏ ਵਾਹਨ ਚਾਲਕ ਟੋਲ ਪਲਾਜ਼ਾ 'ਤੇ ਆਟੋਮੈਟਿਕਲੀ ਪੇਮੈਂਟ ਕਰ ਸਕਦੇ ਹਨ। FASTag ਗੱਡੀ ਦੀ ਵਿੰਡਸਕ੍ਰੀਨ 'ਤੇ ਲਾਇਆ ਜਾਂਦਾ ਹੈ ਇਹ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ ਪੇਮੈਂਟ ਵਾਲੇਟ ਨਾਲ ਲਿੰਕ ਹੁੰਦਾ ਹੈ। FASTag ਦੀ ਸਭ ਤੋਂ ਵੱਡੀ ਤੋਂ ਵੱਡੀ ਖਾਸੀਅਤ ਹੈ ਕਿ ਤੁਹਾਨੂੰ ਟੋਲ ਪਲਾਜ਼ਾ 'ਤੇ ਪੇਮੈਂਟ ਕਰਨ ਲਈ ਰੁਕਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਗੱਡੀ 'ਤੇ ਲੱਗੇ ਹੋਏ FASTag ਜ਼ਰੀਏ ਤੁਹਾਡੇ ਅਕਾਊਂਟ 'ਚੋਂ ਆਪਣੇ-ਆਪ ਪੇਮੈਂਟ ਕੱਟੀ ਜਾਂਦੀ ਹੈ।