- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਿਮ ਕੁੱਕ ਨੇ ਵੀ ਪਿਛਲੇ ਦਿਨੀਂ 'ਵਾਲ ਸਟ੍ਰੀਟ ਜਰਨਲ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਕਿਹਾ ਸੀ ਕਿ ਇੱਕ ਵਾਰ ਫੋਨ ਕੰਪੋਨੈਂਟਸ ਦੀ ਸਪਲਾਈ ਪਹਿਲਾਂ ਵਰਗੀ ਹੁੰਦੀ ਹੈ, ਤਾਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ। ਸਮਾਰਟਫੋਨ ਕੰਪਨੀਆਂ ਨੇ ਹਾਲ ਹੀ ਵਿੱਚ ਆਪਣੇ-ਆਪਣੇ ਫੋਨਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਐਪਲ ਨੇ ਵੀ ਆਪਣੇ ਡਿਵਾਈਸਾਂ ਦੇ ਦਾਮ ਵਧਾਏ ਹਨ। ਇਸ ਪ੍ਰਾਈਸ ਹਾਈਕ ਤੋਂ ਪਹਿਲਾਂ ਐਪਲ ਦੇ ਟਿਮ ਕੁੱਕ ਦਾ ਕਹਿਣਾ ਸੀ ਕਿ ਕੰਪੋਨੈਂਟਸ ਦੀਆਂ ਵਧਦੀਆਂ ਕੀਮਤਾਂ ਦਾ ਬੋਝ ਕੰਪਨੀਆਂ 'ਤੇ ਪੈ ਰਿਹਾ ਹੈ। ਕਾਫ਼ੀ ਹੱਦ ਤੱਕ ਕੰਪਨੀਆਂ ਨੇ ਇਸ ਬੋਝ ਨੂੰ ਖ਼ੁਦ ਝੱਲਿਆ ਅਤੇ ਹੁਣ ਉਹ ਗਾਹਕਾਂ ਨਾਲ ਇਸ ਬੋਝ ਨੂੰ ਸਾਂਝਾ ਕਰ ਰਹੀਆਂ ਹਨ। ਹੁਣ ਸਵਾਲ ਇਹ ਹੈ ਕਿ ਸਮਾਰਟਫੋਨ ਕੰਪਨੀਆਂ ਅਚਾਨਕ ਆਪਣੇ ਪ੍ਰੋਡਕਟਸ ਦੀ ਕੀਮਤ ਕਿਉਂ ਵਧਾ ਰਹੀਆਂ ਹਨ ਅਤੇ ਕੀ ਇਹ ਭਵਿੱਖ ਵਿੱਚ ਸਸਤੇ ਵੀ ਹੋ ਸਕਦੇ ਹਨ।
ਕਿਉਂ ਵਧ ਰਹੀਆਂ ਹਨ ਕੀਮਤਾਂ?
ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੈਕਨਾਲੋਜੀ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਕੰਪਿਊਟਿੰਗ ਚਿੱਪਸ ਦੀ ਲੋੜ ਵੀ ਤੇਜ਼ੀ ਨਾਲ ਵਧ ਰਹੀ ਹੈ। ਓਪਨ-ਏਆਈ (OpenAI), ਗੂਗਲ, ਮੇਟਾ ਤੇ ਐਕਸ (X) ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਇੰਫਰਾਸਟਰਕਚਰ ਨੂੰ ਐਡਵਾਂਸ ਕਰਨ ਦੇ ਨਾਲ-ਨਾਲ ਵੱਡੇ ਡੇਟਾ ਸੈਂਟਰ ਬਣਾ ਰਹੀਆਂ ਹਨ।
ਇਹਨਾਂ ਵਿੱਚੋਂ ਕਿਸੇ ਵੀ AI ਡੇਟਾ ਸੈਂਟਰ ਨੂੰ ਚਲਾਉਣ ਲਈ ਹਾਈ ਬੈਂਡਵਿਡਥ ਮੈਮੋਰੀ ਚਿੱਪਸ ਦੀ ਲੋੜ ਹੁੰਦੀ ਹੈ। ਜਿਵੇਂ ਫੋਨ ਜਾਂ ਕੰਪਿਊਟਰ ਲਈ ਰੈਮ (RAM) ਅਤੇ ਸਟੋਰੇਜ ਮੈਮੋਰੀ ਚਿੱਪਸ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਫਾਸਟ ਕੰਪਿਊਟਿੰਗ ਲਈ ਜੀਪੀਯੂ (GPU) ਚਿੱਪਸ ਦੀ ਲੋੜ ਹੁੰਦੀ ਹੈ। GPU ਲਈ ਵੀ ਸਭ ਤੋਂ ਜ਼ਰੂਰੀ ਕੰਪੋਨੈਂਟਸ ਵਿੱਚ HBM ਪ੍ਰਮੁੱਖ ਹੈ। HBM ਚਿੱਪਸ ਦੀ ਵਧਦੀ ਮੰਗ ਦੇ ਚਲਦਿਆਂ, ਦੁਨੀਆ ਦੇ ਚਿੱਪ ਮਾਰਕੀਟ ਵਿੱਚ 90 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੀਆਂ ਕੰਪਨੀਆਂ ਜਿਵੇਂ Samsung, SK Hynix ਅਤੇ Micron ਨੇ ਕੰਜ਼ਿਊਮਰ ਗ੍ਰੇਡ DDR5 ਰੈਮ ਦਾ ਪ੍ਰੋਡਕਸ਼ਨ ਘੱਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਕਿਉਂ ਘੱਟ ਹੋ ਰਿਹਾ ਹੈ ਕੰਜ਼ਿਊਮਰ ਗ੍ਰੇਡ ਚਿੱਪ ਦਾ ਪ੍ਰੋਡਕਸ਼ਨ?
ਦਰਅਸਲ, ਕੰਜ਼ਿਊਮਰ ਗ੍ਰੇਡ ਮੈਮੋਰੀ ਚਿੱਪਸ ਦੇ ਮੁਕਾਬਲੇ AI ਡੇਟਾ ਸੈਂਟਰ ਵਿੱਚ ਵਰਤੀਆਂ ਜਾਣ ਵਾਲੀਆਂ HBM ਚਿੱਪਸ ਵਿੱਚ ਜ਼ਿਆਦਾ ਮੁਨਾਫ਼ਾ ਹੁੰਦਾ ਹੈ। ਇਸ ਦੇ ਨਾਲ ਹੀ AI ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੇ ਇਹਨਾਂ ਚਿੱਪਸ ਦੀ ਸਪਲਾਈ ਲਈ ਐਡਵਾਂਸ ਬੁਕਿੰਗ ਕੀਤੀ ਹੋਈ ਹੈ। ਇਸ ਜ਼ਿਆਦਾ ਮੁਨਾਫ਼ੇ ਕਰਕੇ ਕੰਪਨੀਆਂ ਨੇ ਕੰਜ਼ਿਊਮਰ ਗ੍ਰੇਡ ਚਿੱਪਸ ਦਾ ਪ੍ਰੋਡਕਸ਼ਨ ਘੱਟ ਕਰ ਦਿੱਤਾ ਹੈ। ਸੈਮਸੰਗ ਦੀ ਚਿੱਪ ਬਣਾਉਣ ਵਾਲੀ ਵਿੰਗ ਨੇ ਖ਼ੁਦ ਦੇ ਸਮਾਰਟਫੋਨਾਂ ਲਈ ਚਿੱਪ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਰਕੇ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਚਿੱਪ ਅਤੇ ਸਟੋਰੇਜ ਚਿੱਪ ਦੀ ਸਪਲਾਈ ਘਟ ਗਈ ਹੈ। ਇਸ ਨਾਲ ਇਹਨਾਂ ਪੁਰਜ਼ਿਆਂ ਦੇ ਦਾਮ ਵੀ ਵਧ ਗਏ ਹਨ, ਜਿਸ ਦਾ ਅਸਰ ਫੋਨਾਂ ਦੀਆਂ ਕੀਮਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਐਪਲ ਅਕਸਰ ਨਵੇਂ ਆਈਫੋਨ ਦੇ ਲਾਂਚ ਤੋਂ ਕਈ ਮਹੀਨੇ ਪਹਿਲਾਂ ਆਪਣੇ ਡਿਵਾਈਸਾਂ ਦੀ ਕੀਮਤ ਘੱਟ ਕਰਦਾ ਹੈ। ਪਰ ਇਸ ਵਾਰ ਕੰਪਨੀ ਨੇ ਅਜਿਹਾ ਨਹੀਂ ਕੀਤਾ। ਹਾਲਾਂਕਿ, ਨਵੇਂ ਆਈਫੋਨ ਮਾਡਲ ਲਾਂਚ ਹੋਣ ਵਿੱਚ ਅਜੇ ਕੁਝ ਸਮਾਂ ਹੈ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਆਈਫੋਨ ਨੂੰ ਛੱਡ ਕੇ ਦੂਜੇ ਡਿਵਾਈਸਾਂ ਦੀਆਂ ਕੀਮਤਾਂ ਵਧਾਈਆਂ ਹਨ। ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨਵੇਂ ਮਾਡਲ ਨੂੰ ਕੁਝ ਜ਼ਿਆਦਾ ਕੀਮਤ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਅਜਿਹੇ ਵਿੱਚ ਪੁਰਾਣੇ ਡਿਵਾਈਸਾਂ ਦੀ ਕੀਮਤ ਵਿੱਚ ਕਟੌਤੀ ਦੀ ਸੰਭਾਵਨਾ ਲਗਭਗ ਮੁਸ਼ਕਿਲ ਹੀ ਹੈ।
ਕੀ ਭਵਿੱਖ ਵਿੱਚ ਡਿੱਗ ਸਕਦੀਆਂ ਹਨ ਕੀਮਤਾਂ?
ਹੁਣ ਗੱਲ ਕਰਦੇ ਹਾਂ ਸਭ ਤੋਂ ਅਹਿਮ ਪਹਿਲੂ ਦੀ ਕਿ ਕੀ ਭਵਿੱਖ ਵਿੱਚ ਇਹਨਾਂ ਚਿੱਪਸ ਦੀ ਕੀਮਤ ਵਿੱਚ ਕਟੌਤੀ ਹੋ ਸਕਦੀ ਹੈ। ਇਸ ਦਾ ਜਵਾਬ 'The Big Short' ਦੇ ਨਾਮ ਨਾਲ ਮਸ਼ਹੂਰ ਨਿਵੇਸ਼ਕ ਮਾਈਕਲ ਬਰੀ ਨੇ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਮੋਰੀ ਚਿੱਪਸ ਕੰਪਨੀਆਂ ਵਿੱਚ ਮੌਜੂਦਾ ਉਛਾਲ ਜ਼ਿਆਦਾ ਸਮਾਂ ਨਹੀਂ ਟਿਕੇਗਾ। ਉਹ ਅੱਗੇ ਦੱਸਦੇ ਹਨ ਕਿ Micron Technology ਦੇ ਸ਼ੇਅਰ ਲਗਭਗ ਸ਼ਾਰਟ ਪੋਜੀਸ਼ਨ ਵਿੱਚ ਹਨ। ਇਸ ਦਾ ਮਤਲਬ ਹੈ ਕਿ ਜਲਦ ਹੀ ਮੈਮੋਰੀ ਚਿੱਪ ਕੰਪਨੀਆਂ ਦੇ ਸਟਾਕ ਵਿੱਚ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਇਸ ਦੇ ਨਾਲ ਹੀ ਬਰੀ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਵਿੱਚ ਚਿੱਪ ਦੇ ਉਤਪਾਦਨ ਵਿੱਚ ਭਾਰੀ ਨਿਵੇਸ਼ ਹੋ ਰਿਹਾ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਵਧ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਤੱਕ ਕੰਜ਼ਿਊਮਰ ਗ੍ਰੇਡ ਚਿੱਪਸ ਦੀ ਸ਼ਾਰਟੇਜ ਵੀ ਖ਼ਤਮ ਹੋ ਸਕਦੀ ਹੈ। ਇੱਕ ਵਾਰ ਮਾਰਕੀਟ ਵਿੱਚ ਇਹਨਾਂ ਚਿੱਪਸ ਦੀ ਸਪਲਾਈ ਵਿੱਚ ਤੇਜ਼ੀ ਆਉਂਦੀ ਹੈ, ਤਾਂ ਸੰਭਵ ਹੈ ਕਿ ਫੋਨਾਂ ਦੀਆਂ ਵਧਦੀਆਂ ਕੀਮਤਾਂ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਟਿਮ ਕੁੱਕ ਨੇ ਵੀ ਪਿਛਲੇ ਦਿਨੀਂ 'ਵਾਲ ਸਟ੍ਰੀਟ ਜਰਨਲ' ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇਹ ਕਿਹਾ ਸੀ ਕਿ ਇੱਕ ਵਾਰ ਫੋਨ ਕੰਪੋਨੈਂਟਸ ਦੀ ਸਪਲਾਈ ਪਹਿਲਾਂ ਵਰਗੀ ਹੁੰਦੀ ਹੈ, ਤਾਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ।