- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਡੀ ਦੇ ਇਸ ਫੋਨ 'ਚ 50 ਮੈਗਾਪਿਕਸਲ ਦਾ ਰੀਅਰ ਕੈਮਰਾ ਸੈਂਸਰ ਮਿਲੇਗਾ ਜੋ ਏਆਈ (AI) ਲੈਂਸ ਦੇ ਨਾਲ ਆਵੇਗਾ। ਇਸਦੇ ਨਾਲ ਹੀ ਵੀਡੀਓ ਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਹ ਫੋਨ IP54-ਰੇਟਿੰਗ ਦੇ ਨਾਲ ਆਵੇਗਾ। ਫੋਨ ਵਿੱਚ 6000 mAh ਦੀ ਬੈਟਰੀ ਅਤੇ 18W ਚਾਰਜਿੰਗ ਸਪੋਰਟ ਮਿਲੇਗਾ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : HMD ਜਲਦ ਹੀ ਆਪਣੇ ਐਫੋਰਡੇਬਲ ਸਮਾਰਟਫੋਨ ਲਾਈਨਅੱਪ Luma ਸੀਰੀਜ਼ ਨੂੰ ਲਾਂਚ ਕਰੇਗਾ। ਇਸ ਸੀਰੀਜ਼ ਦੇ ਲਾਂਚ ਤੋਂ ਪਹਿਲਾਂ ਕੰਪਨੀ ਦੇ ਅਪਕਮਿੰਗ ਸਮਾਰਟਫੋਨ ਦੇ ਕਲਰ ਆਪਸ਼ਨ ਅਤੇ ਸਪੈਸੀਫਿਕੇਸ਼ਨਜ਼ ਬਾਰੇ ਡਿਟੇਲਸ ਸਾਹਮਣੇ ਆਈਆਂ ਹਨ। ਕੰਪਨੀ ਦਾ ਇਹ ਫੋਨ HMD Luma 2 ਦੇ ਨਾਂ ਨਾਲ ਮਾਰਕੀਟ 'ਚ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ Unisoc ਪ੍ਰੋਸੈਸਰ ਦੇ ਨਾਲ ਲਿਆਂਦਾ ਜਾਵੇਗਾ। ਐੱਚਐੱਮਡੀ ਦੇ ਅਪਕਮਿੰਗ ਫੋਨ ਬਾਰੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ।
HMD Luma2 / M-Kopa X4
- IPS LCD 6.75" HD+, 120Hz
- 50MP + AI Lens / 8MP
- 4/128GB, 4/256GB + 1TB Micro SD
- LPDDR4X, UFS 2.1
- Up to 8GB* RAM w Virtual RAM
- Unisoc T7280 SoC
- Android 16
- 6,000mAh + 18W
- 3.5mm. audio, OZO Playback, IP54 etc.
Ice Blue, Light Snad, Midnight Lake pic.twitter.com/Mj15lqHyhQ
— HMD_MEME'S (@smashx_60) June 19, 2026
ਅਪਕਮਿੰਗ HMD Luma 2 ਸਮਾਰਟਫੋਨ ਦੇ ਬਾਰੇ ਟਿਪਸਟਰ @smashx_60 ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੋਨ ਦੇ ਮਾਡਲ ਨੰਬਰ ਦੇ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ M-Kopa X4 ਹੋਵੇਗਾ। ਫੋਨ ਬਾਰੇ ਸਾਹਮਣੇ ਆਈਆਂ ਡਿਟੇਲਸ ਦੀ ਗੱਲ ਕਰੀਏ ਤਾਂ ਇਸ ਵਿਚ 120Hz ਰਿਫ੍ਰੈਸ਼ ਰੇਟ ਵਾਲਾ 6.75-inch HD+ IPS LCD ਡਿਸਪਲੇ ਪੈਨਲ ਮਿਲੇਗਾ।
ਇਸ ਫੋਨ 'ਚ Unisoc T7280 ਦਾ ਚਿਪਸੈੱਟ ਮਿਲੇਗਾ। ਇਹ ਫੋਨ 4 ਜੀਬੀ ਰੈਮ ਦੇ ਨਾਲ 128ਜੀਬੀ ਅਤੇ 256ਜੀਬੀ ਦੋ ਸਟੋਰੇਜ ਵੇਰੀਐਂਟਸ 'ਚ ਵਿਕਰੀ ਲਈ ਉਪਲਬਧ ਹੋਵੇਗਾ। ਇਸਦੇ ਨਾਲ ਹੀ ਇਹ ਫੋਨ ਵਰਚੁਅਲ ਰੈਮ ਸਪੋਰਟ ਕਰੇਗਾ, ਜਿਸਦੀ ਮਦਦ ਨਾਲ ਫੋਨ ਦੀ ਰੈਮ 8 ਜੀਬੀ ਤੱਕ ਹੋ ਜਾਵੇਗੀ। ਇਸਦੀ ਸਟੋਰੇਜ ਨੂੰ MicroSD ਕਾਰਡ ਦੀ ਮਦਦ ਨਾਲ 1 ਟੀਬੀ (TB) ਤਕ ਵਧਾਇਆ ਜਾ ਸਕਦਾ ਹੈ।
ਐੱਚਐੱਮਡੀ ਦੇ ਇਸ ਫੋਨ 'ਚ 50 ਮੈਗਾਪਿਕਸਲ ਦਾ ਰੀਅਰ ਕੈਮਰਾ ਸੈਂਸਰ ਮਿਲੇਗਾ ਜੋ ਏਆਈ (AI) ਲੈਂਸ ਦੇ ਨਾਲ ਆਵੇਗਾ। ਇਸਦੇ ਨਾਲ ਹੀ ਵੀਡੀਓ ਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਇਹ ਫੋਨ IP54-ਰੇਟਿੰਗ ਦੇ ਨਾਲ ਆਵੇਗਾ। ਫੋਨ ਵਿੱਚ 6000 mAh ਦੀ ਬੈਟਰੀ ਅਤੇ 18W ਚਾਰਜਿੰਗ ਸਪੋਰਟ ਮਿਲੇਗਾ।
HMD Luma 2 ਸਮਾਰਟਫੋਨ ਦੇ ਡਿਜ਼ਾਈਨ ਅਤੇ ਲੁੱਕ ਦੀ ਗੱਲ ਕਰੀਏ ਤਾਂ ਇਹ ਆਈਸ ਬਲੂ, ਲਾਈਟ ਸੈਂਡ ਅਤੇ ਮਿਡਨਾਈਟ ਲੇਕ ਕਲਰ ਆਪਸ਼ਨ ਵਿੱਚ ਵਿਕਰੀ ਲਈ ਆਵੇਗਾ। ਇਸ ਫੋਨ ਦੇ ਬੈਕ 'ਤੇ ਸੁਕੁਆਰਲ ਕੈਮਰਾ ਆਈਲੈਂਡ ਮਿਲੇਗਾ। ਇਸ ਫੋਨ ਵਿਚ ਦੋ ਸਰਕੂਲਰ ਕੈਮਰਾ ਰਿੰਗ ਮਿਲਣਗੇ, ਜੋ ਫੋਨ ਦੇ ਟਾਪ ਪੈਨਲ ਵਿੱਚ ਹੋਣਗੇ।