- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਖਾਸ ਗੱਲ ਹੈ ਕਿ ਫ਼ੋਨ 'ਚ ਛਿਪੇ ਹੋਏ ਫੀਚਰਜ਼ ਨਾਲ ਅਣਚਾਹੇ ਮੈਸੇਜਾਂ ਨੂੰ ਤੁਸੀਂ ਆਸਾਨੀ ਨਾਲ ਫਿਲਟਰ ਕਰ ਸਕਦੇ ਹੋ। ਕਈ ਵਾਰ ਤਾਂ ਮੈਸੇਜ ਵੈਲਿਡ (genuine) ਹਨ ਜਾਂ ਨਹੀਂ, ਇਹ ਪਤਾ ਕਰ ਪਾਉਣਾ ਮੁਸ਼ਕਲ ਹੁੰਦਾ ਹੈ। ਇਸਦੇ ਲਈ ਇੱਕ ਸੁਰੱਖਿਆ ਉਪਾਅ ਦੇ ਤੌਰ 'ਤੇ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ, ਇਹ ਆਈਓਐਸ (iOS) ਅਤੇ ਐਂਡਰਾਇਡ (Android) ਫ਼ੋਨ 'ਚ ਹੁੰਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਰੋਜ਼ਾਨਾ ਪਰਸਨਲ ਲੋਨ, ਕ੍ਰੈਡਿਟ ਕਾਰਡ, ਇੰਸ਼ੋਰੈਂਸ, ਪ੍ਰਾਪਰਟੀ, ਮੈਡੀਕਲ ਅਸਿਸਟੈਂਸ ਵਰਗੇ ਤਮਾਮ ਮੈਸੇਜ ਫ਼ੋਨ 'ਚ ਭਰੇ ਰਹਿੰਦੇ ਹਨ। ਕਈ ਵਾਰ ਤਾਂ ਪਰੇਸ਼ਾਨ ਹੋ ਕੇ ਨੋਟੀਫਿਕੇਸ਼ਨ ਨੂੰ ਬੰਦ ਕਰਨਾ ਪੈਂਦਾ ਹੈ। ਇਨ੍ਹਾਂ ਮੈਸੇਜਾਂ ਦੇ ਵਿਚਕਾਰ ਟੈਕਸਟ ਸਕੈਮ ਦਾ ਵੀ ਖ਼ਤਰਾ ਰਹਿੰਦਾ ਹੈ। ਜੇਕਰ ਮੈਸੇਜ 'ਤੇ ਗੌਰ ਨਹੀਂ ਕੀਤਾ ਤਾਂ ਧੋਖਾਧੜੀ ਹੋਣ ਦੀ ਸ਼ੰਕਾ ਰਹਿੰਦੀ ਹੈ।
ਅਕਸਰ ਇਸ ਨਾਲ ਜੁੜੀਆਂ ਖ਼ਬਰਾਂ ਵੀ ਚਰਚਾ ਵਿਚ ਰਹਿੰਦੀਆਂ ਹਨ। ਹਾਲਾਂਕਿ, ਸਭ ਤੋਂ ਖਾਸ ਗੱਲ ਹੈ ਕਿ ਫ਼ੋਨ 'ਚ ਛਿਪੇ ਹੋਏ ਫੀਚਰਜ਼ ਨਾਲ ਅਣਚਾਹੇ ਮੈਸੇਜਾਂ ਨੂੰ ਤੁਸੀਂ ਆਸਾਨੀ ਨਾਲ ਫਿਲਟਰ ਕਰ ਸਕਦੇ ਹੋ। ਕਈ ਵਾਰ ਤਾਂ ਮੈਸੇਜ ਵੈਲਿਡ (genuine) ਹਨ ਜਾਂ ਨਹੀਂ, ਇਹ ਪਤਾ ਕਰ ਪਾਉਣਾ ਮੁਸ਼ਕਲ ਹੁੰਦਾ ਹੈ। ਇਸਦੇ ਲਈ ਇੱਕ ਸੁਰੱਖਿਆ ਉਪਾਅ ਦੇ ਤੌਰ 'ਤੇ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ, ਇਹ ਆਈਓਐਸ (iOS) ਅਤੇ ਐਂਡਰਾਇਡ (Android) ਫ਼ੋਨ 'ਚ ਹੁੰਦਾ ਹੈ।
ਐਂਡਰਾਇਡ ਡਿਵਾਈਸਿਜ਼ 'ਚ ਗੂਗਲ ਅਣਜਾਣ ਨੰਬਰ ਤੋਂ ਆਉਣ ਵਾਲੇ ਮੈਸੇਜਾਂ ਨੂੰ ਆਪਣੇ ਆਪ 'ਸਪੈਮ' ਜਾਂ 'ਅਨਨੌਨ' ਲੇਬਲ ਵਾਲੇ ਫੋਲਡਰ 'ਚ ਪਾ ਦਿੰਦਾ ਹੈ। ਹਾਲਾਂਕਿ, ਤੁਸੀਂ ਸਪੈਮ ਪ੍ਰੋਟੈਕਸ਼ਨ ਨੂੰ ਇਨੇਬਲ ਕਰ ਸਕਦੇ ਹੋ।
ਆਈਫੋਨ ਅਤੇ ਐਂਡਰਾਇਡ ਸਮਾਰਟਫ਼ੋਨ ਵਿੱਚ ਮਿਲਣ ਵਾਲੇ ਇਨ੍ਹਾਂ ਫੀਚਰਜ਼ ਨਾਲ ਤੁਸੀਂ ਖੁਦ ਨੂੰ ਸਪੈਮ ਤੋਂ ਸੁਰੱਖਿਅਤ ਰੱਖ ਸਕਦੇ ਹੋ। ਇਸਦੇ ਨਾਲ ਆਪਣਾ ਡੇਟਾ ਵੀ ਸੇਫ਼ ਰੱਖ ਸਕਦੇ ਹੋ।