- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੀਰੋ ਮੋਟੋਕਾਰਪ ਵੱਲੋਂ ਆਪਣੀਆਂ ਮੋਟਰਸਾਈਕਲਾਂ 'ਤੇ ਡਿਸਕਾਊਂਟ ਆਫ਼ਰ ਦਿੱਤਾ ਜਾ ਰਿਹਾ ਹੈ। ਇਹ ਆਫ਼ਰ ਉਨ੍ਹਾਂ ਮੋਟਰਸਾਈਕਲਾਂ 'ਤੇ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਹਾਲ ਹੀ 'ਚ Flex Fuel ਤਕਨੀਕ ਨਾਲ ਲਾਂਚ ਕੀਤਾ ਗਿਆ ਹੈ।

ਆਟੋ ਡੈਸਕ, ਨਵੀਂ ਦਿੱਲੀ : ਭਾਰਤੀ ਬਾਜ਼ਾਰ 'ਚ Hero MotoCorp ਵੱਲੋਂ ਕੁਝ ਸਮਾਂ ਪਹਿਲਾਂ ਹੀ ਦੇਸ਼ ਦੀ ਪਹਿਲੀ Flex Fuel ਮੋਟਰਸਾਈਕਲ ਨੂੰ ਲਾਂਚ ਕੀਤਾ ਗਿਆ ਸੀ। ਰਿਪੋਰਟਾਂ ਅਨੁਸਾਰ ਹੁਣ ਇਨ੍ਹਾਂ ਮੋਟਰਸਾਈਕਲਾਂ ਨੂੰ ਖਰੀਦਣ 'ਤੇ ਬੱਚਤ ਦਾ ਮੌਕਾ ਵੀ ਮਿਲ ਰਿਹਾ ਹੈ। ਨਿਰਮਾਤਾ ਵੱਲੋਂ ਕਿਸ ਮੋਟਰਸਾਈਕਲ 'ਤੇ ਕਿੰਨਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਹੀਰੋ ਮੋਟੋਕਾਰਪ ਵੱਲੋਂ ਆਪਣੀਆਂ ਮੋਟਰਸਾਈਕਲਾਂ 'ਤੇ ਡਿਸਕਾਊਂਟ ਆਫ਼ਰ ਦਿੱਤਾ ਜਾ ਰਿਹਾ ਹੈ। ਇਹ ਆਫ਼ਰ ਉਨ੍ਹਾਂ ਮੋਟਰਸਾਈਕਲਾਂ 'ਤੇ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਹਾਲ ਹੀ 'ਚ Flex Fuel ਤਕਨੀਕ ਨਾਲ ਲਾਂਚ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਨਿਰਮਾਤਾ ਵੱਲੋਂ ਆਪਣੀਆਂ ਦੋਵੇਂ ਫਲੈਕਸ ਫਿਊਲ ਮੋਟਰਸਾਈਕਲਾਂ ਨੂੰ ਖਰੀਦਣ 'ਤੇ ਵੱਧ ਤੋਂ ਵੱਧ 4,000 ਰੁਪਏ ਤਕ ਦੀ ਬੱਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਆਫ਼ਰ ਜੁਲਾਈ 2026 ਤਕ ਰਹੇਗਾ, ਕਿਉਂਕਿ ਦੋਵਾਂ ਮੋਟਰਸਾਈਕਲਾਂ ਦੀ ਡਿਲੀਵਰੀ ਵੀ ਜੁਲਾਈ 2026 ਤੋਂ ਹੀ ਸ਼ੁਰੂ ਹੋਵੇਗੀ।
ਨਿਰਮਾਤਾ ਨੇ ਜੂਨ ਮਹੀਨੇ 'ਚ ਹੀ ਆਪਣੀਆਂ ਦੋ ਮੋਟਰਸਾਈਕਲਾਂ ਨੂੰ ਫਲੈਕਸ ਫਿਊਲ ਤਕਨੀਕ ਨਾਲ ਲਾਂਚ ਕੀਤਾ ਸੀ। ਇਨ੍ਹਾਂ ਦੋਵਾਂ ਮੋਟਰਸਾਈਕਲਾਂ 'ਚ Hero Splendor+ ਤੇ HF Deluxe ਸ਼ਾਮਲ ਹਨ।
ਨਿਰਮਾਤਾ ਵੱਲੋਂ ਇਨ੍ਹਾਂ ਦੋਵਾਂ ਫਲੈਕਸ ਫਿਊਲ ਤਕਨੀਕ ਵਾਲੀਆਂ ਮੋਟਰਸਾਈਕਲਾਂ 'ਚ 97.2 ਸੀਸੀ (cc) ਦੀ ਸਮਰੱਥਾ ਦਾ ਇੰਜਣ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ E85 ਪੈਟਰੋਲ ਨਾਲ ਚਲਾਇਆ ਜਾ ਸਕਦਾ ਹੈ। ਬਾਜ਼ਾਰ 'ਚ ਮੌਜੂਦ E20 ਪੈਟਰੋਲ ਨਾਲ ਵੀ ਇਨ੍ਹਾਂ ਮੋਟਰਸਾਈਕਲਾਂ ਨੂੰ ਚਲਾਇਆ ਜਾ ਸਕਦਾ ਹੈ।
ਦੋਵਾਂ ਮੋਟਰਸਾਈਕਲਾਂ 'ਤੇ ਦਿੱਤੇ ਜਾ ਰਹੇ ਡਿਸਕਾਊਂਟ ਆਫ਼ਰ ਤੋਂ ਬਾਅਦ ਸਪਲੈਂਡਰ ਪਲੱਸ (Splendor+) ਦੀ ਐਕਸ-ਸ਼ੋਰੂਮ ਕੀਮਤ 78,710 ਰੁਪਏ ਹੋ ਗਈ ਹੈ। ਉੱਥੇ ਹੀ ਐੱਚਐੱਫ ਡੀਲਕਸ (HF Deluxe) ਮੋਟਰਸਾਈਕਲ ਦੀ ਐਕਸ-ਸ਼ੋਅਰੂਮ ਕੀਮਤ 68,792 ਰੁਪਏ ਹੋ ਗਈ ਹੈ। ਛੋਟ ਤੋਂ ਬਾਅਦ ਸਪਲੈਂਡਰ ਪਲੱਸ ਦੀ ਕੀਮਤ E20 ਮਾਪਦੰਡਾਂ ਦੇ ਅਨੁਕੂਲ ਸਪਲੈਂਡਰ ਪਲੱਸ ਨਾਲੋਂ 1,153 ਰੁਪਏ ਜ਼ਿਆਦਾ ਹੈ। ਐੱਚਐੱਫ ਡੀਲਕਸ ਫਲੈਕਸ ਫਿਊਲ ਦੀ ਕੀਮਤ E20 ਮਾਪਦੰਡ ਦੇ ਅਨੁਕੂਲ ਮੋਟਰਸਾਈਕਲ ਦੀ ਕੀਮਤ ਨਾਲੋਂ 1,650 ਰੁਪਏ ਸਸਤੀ ਹੈ।