- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਨਿਰਮਾਤਾਵਾਂ ਦੀਆਂ ਕਾਰਾਂ ਨੇ ਸਾਲਾਂ ਤਕ ਰਾਜ ਵੀ ਕੀਤਾ ਪਰ ਹੁਣ ਉਹ ਪੂਰੀ ਤਰ੍ਹਾਂ ਗਾਇਬ ਹੋ ਚੁੱਕੀਆਂ ਹਨ। ਅਜਿਹੇ ਕਿਹੜੇ ਵਾਹਨ ਨਿਰਮਾਤਾ ਸਨ ਤੇ ਕਿਹੜੀਆਂ ਕਾਰਾਂ ਨੂੰ ਦੇਸ਼ ਵਿਚ ਪੇਸ਼ ਕੀਤਾ ਜਾਂਦਾ ਸੀ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।

ਆਟੋ ਡੈਸਕ, ਨਵੀਂ ਦਿੱਲੀ: ਭਾਰਤ ਦੁਨੀਆ 'ਚ ਤੀਜਾ ਸਭ ਤੋਂ ਵੱਡਾ ਕਾਰ ਬਾਜ਼ਾਰ ਹੈ। ਕਈ ਦਹਾਕਿਆਂ ਤੋਂ ਦੇਸ਼ ਵਿਚ ਵੱਖ-ਵੱਖ ਨਿਰਮਾਤਾਵਾਂ ਵੱਲੋਂ ਕਾਰਾਂ ਦੀ ਵਿਕਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ ਕਈ ਨਿਰਮਾਤਾਵਾਂ ਦੀਆਂ ਕਾਰਾਂ ਨੇ ਸਾਲਾਂ ਤਕ ਰਾਜ ਵੀ ਕੀਤਾ। ਪਰ ਹੁਣ ਉਹ ਪੂਰੀ ਤਰ੍ਹਾਂ ਗਾਇਬ ਹੋ ਚੁੱਕੀਆਂ ਹਨ। ਅਜਿਹੇ ਕਿਹੜੇ ਵਾਹਨ ਨਿਰਮਾਤਾ ਸਨ ਤੇ ਕਿਹੜੀਆਂ ਕਾਰਾਂ ਨੂੰ ਦੇਸ਼ ਵਿਚ ਪੇਸ਼ ਕੀਤਾ ਜਾਂਦਾ ਸੀ, ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਦੱਸ ਰਹੇ ਹਾਂ।
ਭਾਰਤ ਵਿਚ ਜੇਕਰ ਕਿਸੇ ਕਾਰ ਨੇ ਸਭ ਤੋਂ ਲੰਬੇ ਸਮੇਂ ਤਕ ਹਕੂਮਤ ਕੀਤੀ ਹੈ ਤਾਂ ਉਸ ਲਿਸਟ ਵਿਚ ਸਭ ਤੋਂ ਉੱਪਰ ਹਿੰਦੁਸਤਾਨ ਮੋਟਰਜ਼ ਦੀ ਅੰਬੈਸਡਰ ਕਾਰ ਦਾ ਨਾਂ ਆਉਂਦਾ ਹੈ। ਦਹਾਕਿਆਂ ਤਕ ਆਮ ਆਦਮੀ ਦੇ ਨਾਲ-ਨਾਲ ਫ਼ੌਜ, ਪੁਲਿਸ, ਆਗੂਆਂ ਤੋਂ ਲੈ ਕੇ ਮੰਤਰਾਲਿਆਂ ਤਕ ਨੇ ਇਸ ਕਾਰ 'ਚ ਸਫ਼ਰ ਕੀਤਾ। ਪਰ ਹੁਣ ਇਹ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਹੈ। ਇਸ ਕਾਰ ਨੂੰ 1942 ਤੋਂ 2014 ਤਕ ਵਰਤੋਂ 'ਚ ਲਿਆਂਦਾ ਗਿਆ ਸੀ।
ਅੰਬੈਸਡਰ ਦੇ ਨਾਲ ਹੀ ਪ੍ਰੀਮੀਅਰ ਪਦਮਿਨੀ (Premier Padmini) ਵੀ ਭਾਰਤੀਆਂ ਦੀ ਪਸੰਦੀਦਾ ਗੱਡੀ ਸੀ। ਇਸ ਕਾਰ ਨੇ ਵੀ ਦਹਾਕਿਆਂ ਤਕ ਦੇਸ਼ ਵਿਚ ਆਮ ਆਦਮੀ ਨੂੰ ਸਫ਼ਰ ਕਰਵਾਇਆ ਤੇ ਮੁੰਬਈ 'ਚ ਤਾਂ ਕੁਝ ਸਾਲ ਪਹਿਲਾਂ ਤਕ ਵੀ ਇਸ ਕਾਰ ਨੂੰ ਕਾਲੀ-ਪੀਲੀ ਟੈਕਸੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਇਸ ਨੂੰ 1944 'ਚ ਭਾਰਤ ਵਿਚ ਪੇਸ਼ ਕੀਤਾ ਗਿਆ ਸੀ ਅਤੇ 2018 ਤਕ ਇਸ ਕਾਰ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ ਸੀ।
ਦੇਵੂ ਮੋਟਰਜ਼ (Daewoo Motors) ਨੇ ਵੀ 1995 'ਚ ਭਾਰਤੀ ਬਾਜ਼ਾਰ 'ਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਨਿਰਮਾਤਾ ਵੱਲੋਂ ਦੇਸ਼ ਵਿਚ Matiz, Cielo ਅਤੇ Nexia ਵਰਗੀਆਂ ਕਾਰਾਂ ਨੂੰ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਸੀ, ਜਿਨ੍ਹਾਂ ਨੂੰ ਭਾਰਤ 'ਚ ਕਾਫ਼ੀ ਪਸੰਦ ਵੀ ਕੀਤਾ ਗਿਆ ਸੀ। ਪਰ ਮੂਲ ਕੰਪਨੀ ਦੇ ਗਲੋਬਲ ਦਿਵਾਲੀਆਪਨ ਕਾਰਨ ਇਸ ਨੂੰ 2003 ਵਿਚ ਉਤਪਾਦਨ ਤੇ ਵਿਕਰੀ ਨੂੰ ਬੰਦ ਕਰਨਾ ਪਿਆ ਸੀ।
ਓਪਲ ਵੱਲੋਂ ਵੀ ਭਾਰਤ 'ਚ 1996 ਤੋਂ 2006 ਦੇ ਵਿਚਕਾਰ ਕਾਰਾਂ ਦੀ ਵਿਕਰੀ ਕੀਤੀ ਗਈ ਸੀ। ਨਿਰਮਾਤਾ ਵੱਲੋਂ ਉਦੋਂ ਸੇਡਾਨ ਕਾਰਾਂ ਨੂੰ ਹੀ ਭਾਰਤ 'ਚ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਵਿਚ Opel Corsa, Opel Astra ਅਤੇ Opel Vectra ਸ਼ਾਮਲ ਸਨ। ਇਨ੍ਹਾਂ ਕਾਰਾਂ ਦੀ ਦੇਖਭਾਲ ਦਾ ਕਾਫ਼ੀ ਜ਼ਿਆਦਾ ਮਹਿੰਗਾ ਹੋਣਾ ਵੀ ਇਨ੍ਹਾਂ ਦੀ ਵਿਦਾਈ ਦਾ ਵੱਡਾ ਕਾਰਨ ਰਿਹਾ।
ਮਿਤਸੁਬਿਸ਼ੀ (Mitsubishi) ਵੀ ਭਾਰਤ 'ਚ 1998 ਤੋਂ 2021 ਦੇ ਵਿਚਕਾਰ ਆਪਣੀਆਂ ਕਈ ਕਾਰਾਂ ਦੀ ਵਿਕਰੀ ਕਰ ਰਹੀ ਸੀ। ਇਸ ਦੌਰਾਨ ਨਿਰਮਾਤਾ ਨੇ ਦੇਸ਼ ਵਿਚ ਦੋ ਅਜਿਹੀਆਂ ਕਾਰਾਂ ਨੂੰ ਵੀ ਪੇਸ਼ ਕੀਤਾ ਸੀ ਜੋ ਹੁਣ ਤਕ ਵੀ ਲੋਕਾਂ ਦੇ ਦਿਲਾਂ 'ਚੋਂ ਨਹੀਂ ਨਿਕਲ ਸਕੀਆਂ ਹਨ। ਇਨ੍ਹਾਂ ਕਾਰਾਂ 'ਚ Mitsubishi Lancer ਅਤੇ Mitsubishi Pajero ਸ਼ਾਮਲ ਹਨ। ਇਹ ਆਪਣੇ ਦੌਰ ਦੀਆਂ ਅਜਿਹੀਆਂ ਕਾਰਾਂ ਰਹੀਆਂ ਜਿਨ੍ਹਾਂ 'ਤੇ ਕਈ ਗਾਣੇ ਵੀ ਬਣਾਏ ਗਏ ਸਨ।
ਅਮਰੀਕਾ ਦੀਆਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ 'ਚ ਸ਼ਾਮਲ ਜਨਰਲ ਮੋਟਰਜ਼ (General Motors) ਨੇ ਭਾਰਤ 'ਚ ਸ਼ੈਵਰਲੇ (Chevrolet) ਬ੍ਰਾਂਡ ਦੀਆਂ ਕਈ ਕਾਰਾਂ ਨੂੰ ਪੇਸ਼ ਕੀਤਾ ਸੀ। 2003 ਤੋਂ 2017 ਦੇ ਵਿਚਕਾਰ 14 ਸਾਲਾਂ 'ਚ ਨਿਰਮਾਤਾ ਨੇ ਕਈ ਸੈਗਮੈਂਟਾਂ 'ਚ ਕਾਰਾਂ ਦੀ ਵਿਕਰੀ ਕੀਤੀ, ਪਰ ਅੰਤ ਵਿਚ ਭਾਰਤ ਤੋਂ ਆਪਣਾ ਕਾਰੋਬਾਰ ਸਮੇਟਣਾ ਪਿਆ। ਇਸ ਦੌਰਾਨ ਸ਼ੈਵਰਲੇ ਨੇ Beat, Cruze, Spark, Enjoy ਅਤੇ Sail ਵਰਗੀਆਂ ਕਾਰਾਂ ਦੀ ਵਿਕਰੀ ਕੀਤੀ ਸੀ, ਜਿਨ੍ਹਾਂ ਵਿੱਚੋਂ ਅਜੇ ਵੀ ਕੁਝ ਕਾਰਾਂ ਨੂੰ ਸੜਕਾਂ 'ਤੇ ਦੇਖਿਆ ਜਾ ਸਕਦਾ ਹੈ।
ਭਾਰਤ ਵਰਗੇ ਵੱਡੇ ਬਾਜ਼ਾਰ 'ਚ ਆਪਣੀਆਂ ਕਾਰਾਂ ਦੀ ਵਿਕਰੀ ਕਰਨ ਲਈ ਇਕ ਹੋਰ ਅਮਰੀਕੀ ਨਿਰਮਾਤਾ ਫੋਰਡ (Ford) ਨੇ ਵੀ ਕਈ ਕਾਰਾਂ ਪੇਸ਼ ਕੀਤੀਆਂ। ਇਨ੍ਹਾਂ ਵਿਚ Ford Ecosport ਤੋਂ ਲੈ ਕੇ Ford Endeavour ਤਕ ਸ਼ਾਮਲ ਰਹੀਆਂ। ਪਰ ਅੰਤ ਵਿਚ 26 ਸਾਲਾਂ ਦੇ ਸਫ਼ਰ ਅਤੇ ਲਗਾਤਾਰ ਹੋ ਰਹੇ ਘਾਟੇ ਦੇ ਕਾਰਨ ਫੋਰਡ ਨੂੰ ਵੀ ਵਾਪਸ ਜਾਣਾ ਪਿਆ।
| ਬ੍ਰਾਂਡ / ਕੰਪਨੀ | ਭਾਰਤ 'ਚ ਬਿਤਾਏ ਸਾਲ | ਪ੍ਰਸਿੱਧ ਮਾਡਲ |
| ਫੋਰਡ ਮੋਟਰ ਕੰਪਨੀ | 1995–2021 | ਫਿਗੋ, ਈਕੋਸਪੋਰਟ, ਐਂਡੇਵਰ, ਫਿਏਸਟਾ |
| ਜਨਰਲ ਮੋਟਰਜ਼ ਇੰਡੀਆ (ਸ਼ੈਵਰਲੇ) | 2003–2017 | ਬੀਟ, ਕਰੂਜ਼, ਸਪਾਰਕ, ਐਂਜੋਏ, ਸੇਲ |
| ਫਿਏਟ ਇੰਡੀਆ | 1997–2019 | ਪਾਲੀਓ, ਪੁੰਤੋ, ਲੀਨੀਆ, ਅਵੇਂਚੁਰਾ |
| ਮਿਤਸੁਬਿਸ਼ੀ ਮੋਟਰਜ਼ | 1998–2021 | ਲਾਂਸਰ, ਪਜੇਰੋ, ਸੇਡੀਆ, ਆਊਟਲੈਂਡਰ |
| ਦੇਵੂ ਮੋਟਰਜ਼ | 1995–2003 | Cielo, Matiz, Nexia |
| ਡੈਟਸਨ | 2014–2022 | GO, GO+, redi-GO |
| ਓਪਲ | 1996–2006 | ਐਸਟਰਾ, ਕੋਰਸਾ, ਵੈਕਟਰਾ |
| ਪਿਊਜੋ | 1994–1997 | ਪਿਊਜੋ 309 |
| ਪ੍ਰੀਮੀਅਰ ਆਟੋਮੋਬਾਈਲਜ਼ ਲਿਮਟਿਡ | 1944–2018 (ਕਾਰ ਉਤਪਾਦਨ ਇਸ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ) | ਪ੍ਰੀਮੀਅਰ ਪਦਮਿਨੀ |
| ਹਿੰਦੁਸਤਾਨ ਮੋਟਰਜ਼ | 1942–2014 | ਅੰਬੈਸਡਰ (ਰਾਜਦੂਤ) |
| ਸਟੈਂਡਰਡ ਮੋਟਰ ਪ੍ਰੋਡਕਟਸ ਆਫ਼ ਇੰਡੀਆ | 1948–1988 | ਸਟੈਂਡਰਡ ਹੇਰਾਲਡ, ਸਟੈਂਡਰਡ 2000 |
| ਸਿਪਾਨੀ ਆਟੋਮੋਬਾਈਲਜ਼ | 1970 ਦੇ ਦਹਾਕੇ - 2000 ਦੇ ਦਹਾਕੇ | ਡੌਲਫਿਨ, ਮੋਂਟਾਨਾ |