- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ 'ਚ ਹਾਲ ਹੀ 'ਚ E85 ਪੈਟਰੋਲ ਨੂੰ ਲਾਂਚ ਕੀਤਾ ਗਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਹੁਣ 100 ਫੀਸਦੀ ਈਥਾਨੌਲ ਵਾਲੇ ਪੈਟਰੋਲ ਦੀ ਵਰਤੋਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਪ੍ਰਦੂਸ਼ਣ 'ਚ ਵੱਡੀ ਕਮੀ ਆਵੇਗੀ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਹੀ Flex Fuel ਤਕਨੀਕ ਵਾਲੇ ਵਾਹਨਾਂ ਦੇ ਨਾਲ ਹੀ E85 ਪੈਟਰੋਲ ਨੂੰ ਲਾਂਚ ਕੀਤਾ ਗਿਆ ਹੈ। ਪਰ ਕੀ ਇਸ ਫਿਊਲ ਨਾਲ ਚੱਲਣ ਵਾਲੀ ਗੱਡੀ ਨੂੰ ਅੱਜ ਦੇ ਸਮੇਂ ਖਰੀਦਣਾ ਤੁਹਾਡੇ ਲਈ ਫਾਇਦੇਮੰਦ ਸੌਦਾ ਬਣ ਸਕਦਾ ਹੈ ਜਾਂ ਨਹੀਂ? ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਭਾਰਤ 'ਚ ਹਾਲ ਹੀ 'ਚ E85 ਪੈਟਰੋਲ ਨੂੰ ਲਾਂਚ ਕੀਤਾ ਗਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਹੁਣ 100 ਫੀਸਦੀ ਈਥਾਨੌਲ ਵਾਲੇ ਪੈਟਰੋਲ ਦੀ ਵਰਤੋਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਜਿਸ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਪ੍ਰਦੂਸ਼ਣ 'ਚ ਵੱਡੀ ਕਮੀ ਆਵੇਗੀ।
E85 ਪੈਟਰੋਲ ਦੇ ਨਾਲ ਹੀ ਹੀਰੋ (Hero) ਵੱਲੋਂ ਮੋਟਰਸਾਈਕਲ ਤੇ ਮਾਰੂਤੀ ਵੱਲੋਂ ਵੈਗਨ ਆਰ (Wagon R) ਨੂੰ Flex Fuel ਤਕਨੀਕ ਦੇ ਨਾਲ ਲਾਂਚ ਵੀ ਕਰ ਦਿੱਤਾ ਗਿਆ ਹੈ।
ਮਾਰੂਤੀ ਵੱਲੋਂ ਆਮ ਵੈਗਨ ਆਰ ਦੇ ਮੁਕਾਬਲੇ ਫਲੈਕਸ ਫਿਊਲ ਵੈਗਨ ਆਰ ਨੂੰ 7.24 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਕੀਮਤ ਆਮ ਕਾਰ ਦੇ ਮੁਕਾਬਲੇ 84 ਹਜ਼ਾਰ ਰੁਪਏ ਤਕ ਜ਼ਿਆਦਾ ਹੈ। ਉੱਥੇ ਹੀ E20 ਪੈਟਰੋਲ ਦੇ ਮੁਕਾਬਲੇ E85 ਪੈਟਰੋਲ ਦੀ ਕੀਮਤ 'ਚ ਵੀ 20 ਰੁਪਏ ਦਾ ਅੰਤਰ ਹੈ।
ਆਮ ਤਰੀਕੇ ਨਾਲ ਸਮਝਿਆ ਜਾਵੇ ਤਾਂ E85 ਪੈਟਰੋਲ ਲਈ ਭਾਵੇਂ ਹੀ 20 ਰੁਪਏ ਪ੍ਰਤੀ ਲੀਟਰ ਤਕ ਘੱਟ ਭੁਗਤਾਨ ਕਰਨਾ ਹੋਵੇਗਾ, ਪਰ ਕਾਰ ਖਰੀਦਣ ਲਈ ਉਦੋਂ ਹੀ 84 ਹਜ਼ਾਰ ਰੁਪਏ ਜ਼ਿਆਦਾ ਦੇਣੇ ਹੋਣਗੇ।
ਜੇਕਰ ਕੋਈ ਵਿਅਕਤੀ ਇਕ ਮਹੀਨੇ 'ਚ ਆਪਣੀ ਕਾਰ ਨੂੰ 20 ਕਿਲੋਮੀਟਰ ਦੀ ਮਾਈਲੇਜ ਦੇ ਨਾਲ 500 ਕਿਲੋਮੀਟਰ ਚਲਾਉਂਦਾ ਹੈ ਤਾਂ ਉਸਨੂੰ ਇਕ ਮਹੀਨੇ 'ਚ 25 ਲੀਟਰ E20 ਪੈਟਰੋਲ ਦੀ ਲੋੜ ਹੋਵੇਗੀ, ਜਿਸਦੀ ਲਾਗਤ 102 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ 2550 ਰੁਪਏ ਆਵੇਗੀ।
ਉੱਥੇ ਹੀ E85 ਪੈਟਰੋਲ ਨਵੀਂ ਤਕਨੀਕ ਹੈ ਜਿਸ 'ਤੇ ਮਾਰੂਤੀ ਵੱਲੋਂ ਵੀ ਅਜੇ ਤਕ ਮਾਈਲੇਜ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਅਜਿਹੇ ਵਿਚ ਜੇਕਰ 25 ਫੀਸਦੀ ਘੱਟ ਮਾਈਲੇਜ ਦੇ ਨਾਲ ਇਸ ਗੱਡੀ ਨੂੰ ਚਲਾਇਆ ਜਾਂਦਾ ਹੈ ਤਾਂ ਕਰੀਬ 15 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਮਿਲੇਗੀ। ਇਸ ਦੇ ਮੁਤਾਬਕ ਇਕ ਮਹੀਨੇ 'ਚ 500 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ 33 ਲੀਟਰ ਤੋਂ ਜ਼ਿਆਦਾ ਪੈਟਰੋਲ ਦੀ ਲੋੜ ਹੋਵੇਗੀ ਜਿਸਦੀ ਲਾਗਤ 82 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੋਵੇਗੀ ਤਾਂ 2706 ਰੁਪਏ ਦਾ ਖ਼ਰਚਾ ਹੋਵੇਗਾ।
ਸਮਝਣ ਵਿਚ ਭਾਵੇਂ ਅੰਤਰ ਸਿਰਫ਼ 156 ਰੁਪਏ ਦਾ ਹੋਵੇ, ਪਰ 84 ਹਜ਼ਾਰ ਰੁਪਏ ਨੂੰ ਪੂਰਾ ਕਰਨ ਵਿਚ ਹੀ ਸਾਲਾਂ ਲੱਗ ਜਾਣਗੇ। ਅਜਿਹੇ 'ਚ ਈਥਾਨੌਲ ਫਿਊਲ ਵਾਲੀ ਗੱਡੀ ਨੂੰ ਚਲਾਉਣਾ ਤੁਹਾਡੇ ਲਈ ਮਹਿੰਗਾ ਪੈ ਸਕਦਾ ਹੈ।
E85 ਫਿਊਲ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ ਜਿਸ ਕਾਰਨ ਇਸਦੀ ਉਪਲਬਧਤਾ ਵੀ ਅਜੇ ਕਾਫ਼ੀ ਘੱਟ ਹੈ। ਜੇਕਰ E85 ਪੈਟਰੋਲ ਨਾਲ ਚੱਲਣ ਵਾਲੇ ਵਾਹਨ ਨੂੰ ਖਰੀਦ ਵੀ ਲਿਆ ਜਾਵੇ ਤਾਂ ਵੀ ਉਸਨੂੰ ਕੁਝ ਮਹੀਨਿਆਂ ਤਕ E20 ਈਧਨ ਦੇ ਨਾਲ ਹੀ ਚਲਾਉਣਾ ਪਵੇਗਾ।