- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੇ ਸਮੇਂ ’ਚ ਮੋਬਾਈਲ, ਇੰਟਰਨੈੱਟ ਤੇ ਯੂਪੀਆਈ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਪਰ ਇਸ ਸਹੂਲਤ ਦੇ ਨਾਲ ਹੀ ਸਾਈਬਰ ਫਰਾਡ ਵੀ ਵੱਧ ਰਹੇ ਹਨ। ਸਾਈਬਰ ਸੁਰੱਖਿਆ ਦਾ ਮਤਲਬ ਹੈ ਆਪਣੇ ਫੋਨ, ਕੰਪਿਊਟਰ ਤੇ ਨਿੱਜੀ ਜਾਣਕਾਰੀ ਨੂੰ ਚੋਰਾਂ ਤੋਂ ਬਚਾਉਣਾ।

ਅੱਜ ਦੇ ਸਮੇਂ ’ਚ ਮੋਬਾਈਲ, ਇੰਟਰਨੈੱਟ ਤੇ ਯੂਪੀਆਈ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਪਰ ਇਸ ਸਹੂਲਤ ਦੇ ਨਾਲ ਹੀ ਸਾਈਬਰ ਫਰਾਡ ਵੀ ਵੱਧ ਰਹੇ ਹਨ। ਸਾਈਬਰ ਸੁਰੱਖਿਆ ਦਾ ਮਤਲਬ ਹੈ ਆਪਣੇ ਫੋਨ, ਕੰਪਿਊਟਰ ਤੇ ਨਿੱਜੀ ਜਾਣਕਾਰੀ ਨੂੰ ਚੋਰਾਂ ਤੋਂ ਬਚਾਉਣਾ।
ਪਾਸਵਰਡ ਤੇ ਓਟੀਪੀ ਦੀ ਸੁਰੱਖਿਆ
ਮਜ਼ਬੂਤ ਪਾਸਵਰਡ ਰੱਖੋ : ਨਾਂ, ਜਨਮ ਮਿਤੀ, 123456 ਵਰਗੇ ਆਸਾਨ ਪਾਸਵਰਡ ਨਾ ਵਰਤੋ। ਅੱਖਰ, ਨੰਬਰ ਤੇ ਚਿੰਨ੍ਹ ਮਿਲਾ ਕੇ Gurbant@1947# ਵਰਗਾ ਪਾਸਵਰਡ ਬਣਾਓ।
ਓਟੀਪੀ ਕਿਸੇ ਨਾਲ ਸਾਂਝਾ ਨਾ ਕਰੋ: ਬੈਂਕ, ਪੁਲਿਸ ਜਾਂ ਕੰਪਨੀ ਦਾ ਮੁਲਾਜ਼ਮ ਬਣ ਕੇ ਕੋਈ ਫੋਨ ਕਰੇ ਤੇ ਓਟੀਪੀ ਮੰਗੇ ਤਾਂ ਤੁਰੰਤ ਫੋਨ ਕੱਟ ਦਿਓ। ਅਸਲ ਬੈਂਕ ਕਦੇ ਓਟੀਪੀ ਨਹੀਂ ਮੰਗਦਾ।
ਹਰ ਐਪ ਲਈ ਵੱਖਰਾ ਪਾਸਵਰਡ : ਫੇਸਬੁੱਕ, ਜੀਮੇਲ ਤੇ Paytm ਦਾ ਇੱਕੋ ਪਾਸਵਰਡ ਨਾ ਰੱਖੋ।
ਆਮ ਸਾਈਬਰ ਫਰਾਡ ਤੋਂ ਬਚੋ
ਫ਼ਰਜ਼ੀ ਲਿੰਕ: ਕੇਬੀਸੀ ’ਚ 25 ਲੱਖ ਜਿੱਤੇ ਜਾਂ ਮੁਫ਼ਤ ਰਿਚਾਰਜ ਵਾਲੇ ਵ੍ਹਟਸਐਪ/ਮੈਸੇਜ ਲਿੰਕ ’ਤੇ ਕਲਿੱਕ ਨਾ ਕਰੋ। ਇਹ ਤੁਹਾਡਾ ਫੋਨ ਹੈਕ ਕਰ ਸਕਦੇ ਹਨ।
ਕਿਊਆਰ ਕੋਡ ਸਕੈਮ : ਪੈਸੇ ਲੈਣ ਲਈ ਕਿਊਆਰ ਕੋਡ ਸਕੈਨ ਨਹੀਂ ਕਰਨਾ ਪੈਂਦਾ। ਜੇ ਕੋਈ ਕਹੇ ਕਿਊਆਰ ਸਕੈਨ ਕਰੋ, ਪੈਸੇ ਆ ਜਾਣਗੇ ਤਾਂ ਸਮਝੋ ਫਰਾਡ ਹੈ। ਕਿਊਆਰ ਸਿਰਫ਼ ਪੈਸੇ ਦੇਣ ਲਈ ਹੁੰਦਾ।
ਫ਼ਰਜ਼ੀ ਕਾਲ: ‘ਮੈਂ ਫ਼ੌਜ ਵਾਲਾ ਹਾਂ, ਸਾਮਾਨ ਵੇਚਣਾ ਜਾਂ ਤੁਹਾਡਾ ਬੇਟਾ ਥਾਣੇ ’ਚ ਹੈ’, ਅਜਿਹੀਆਂ ਕਾਲਾਂ ਤੋਂ ਬਾਅਦ ਪੈਸੇ ਮੰਗੇ ਜਾਂਦੇ ਹਨ। ਉਦੋਂ ਘਬਰਾਓ ਨਾ, ਪਹਿਲਾਂ ਘਰ ਗੱਲ ਕਰੋ।
ਜੌਬ-ਲੋਨ ਫਰਾਡ : ‘ਘਰ ਬੈਠਿਆਂ ਨੌਕਰੀ’ ਜਾਂ ‘ਬਿਨਾਂ ਦਸਤਾਵੇਜ਼ ਲੋਨ’ ਦੇ ਨਾਂ ’ਤੇ ਪਹਿਲਾਂ ਫ਼ੀਸ/ਰਜਿਸਟ੍ਰੇਸ਼ਨ ਮੰਗਣ ਵਾਲੇ ਠੱਗ ਹਨ।
ਸੋਸ਼ਲ ਮੀਡੀਆ ’ਤੇ ਸਾਵਧਾਨੀ
ਨਿੱਜੀ ਜਾਣਕਾਰੀ ਨਾ ਸਾਂਝੀ ਕਰੋ : ਆਧਾਰ ਨੰਬਰ, ਜਨਮ ਮਿਤੀ, ਘਰ ਦਾ ਪਤਾ ਜਾਂ ਛੁੱਟੀਆਂ ਦੀਆਂ ਫੋਟੋਆਂ ਜਨਤਕ ਨਾ ਕਰੋ। ਚੋਰਾਂ ਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਘਰ ਨਹੀਂ ਹੋ।
ਅਣਜਾਣ ਫਰੈਂਡ ਰਿਕੂਐਸਟ :ਅਣਜਾਣ ਲੋਕਾਂ ਦੀ ਰਿਕੂਐਸਟ ਸਵੀਕਾਰ ਨਾ ਕਰੋ। ਕਈ ਵਾਰ ਫ਼ਰਜ਼ੀ ਆਈਡੀ ਬਣਾ ਕੇ ਪੈਸੇ ਮੰਗੇ ਜਾਂਦੇ ਹਨ।
ਫੋਟੋ/ਵੀਡੀਓ ਸੋਚ-ਸਮਝ ਕੇ ਪਾਓ : ਇਕ ਵਾਰ ਇੰਟਰਨੈੱਟ ’ਤੇ ਪਾਈ ਫੋਟੋ ਕਦੇ ਵੀ ਡਿਲੀਟ ਨਹੀਂ ਹੁੰਦੀ।
ਮੋਬਾਈਲ ਤੇ ਕੰਪਿਊਟਰ ਸੁਰੱਖਿਅਤ ਰੱਖੋ
ਐਪ ਅਪਡੇਟ ਕਰੋ: ਫੇਨ-ਪੇਅ, ਗੂਗਲ ਪੇਅ, ਵ੍ਹਟਸਐਪਨੂੰ ਹਮੇਸ਼ਾ ਪਲੇਅ ਸਟੋਰ ਤੋਂ ਅਪਡੇਟ ਕਰੋ।
ਐਂਟੀਵਾਇਰਸ ਰੱਖੋ : ਫੋਨ ’ਚ ਵੀ ਚੰਗਾ ਐਂਟੀਵਾਇਰਸ ਹੋਣਾ ਚਾਹੀਦਾ ਹੈ।
ਜਨਤਰ ਵਾਈ-ਫਾਈ ਤੋਂ ਬਚੋ : ਰੇਲਵੇ ਸਟੇਸ਼ਨ ਜਾਂ ਹੋਟਲ ਦੇ ਮੁਫ਼ਤ ਵਾਈ-ਫਾਈ ’ਤੇ ਬੈਂਕਿੰਗ/ਯੂਪੀਆਈ ਨਾ ਚਲਾਓ। ਤੁਹਾਡਾ ਡਾਟਾ ਚੋਰੀ ਹੋ ਸਕਦਾ ਹੈ।
ਫਰਾਡ ਹੋਣ ’ਤੇ ਕੀ ਕਰੀਏ
ਤੁਰੰਤ ਬੈਂਕ ਨੂੰ ਕਾਲ ਕਰੋ : ਆਪਣਾ ਖਾਤਾ/ਡੈਬਿਟ ਕਾਰਡ ਬਲੌਕ ਕਰਵਾਓ।
1930 ’ਤੇ ਕਾਲ ਕਰੋ : ਇਹ ਸਾਇਬਰ ਕ੍ਰਾਈਮ ਹੈਲਪਲਾਈਨ ਦਾ ਨੰਬਰ ਹੈ, ਜੋ ਚੌਵੀ ਘੰਟੇ ਚਾਲੂ ਹੈ। ਜਿੰਨੀ ਜਲਦੀ ਰਿਪੋਰਟ ਕਰੋਗੇ, ਪੈਸਾ ਵਾਪਸ ਆਉਣ ਦੇ ਮੌਕੇ ਓਨੇ ਜ਼ਿਆਦਾ ਹਨ।
ਨੇੜੇ ਦੇ ਸਾਈਬਰ ਥਾਣੇ ਜਾਓ: ਸਾਰੇ ਜ਼ਿਲ੍ਹਿਆਂ ’ਚ ਹੁਣ ਸਾਈਬਰ ਸੈੱਲ ਹੈ।
ਯਾਦ ਰੱਖੋ ਕਿ ਜਾਗਰੂਕਤਾ ਹੀ ਬਚਾਅ ਹੈ। ਥੋੜ੍ਹੀ ਜਿਹੀ ਅਣਗਹਿਲੀ ਨਾਲ ਸਾਲਾਂ ਦੀ ਕਮਾਈ ਮਿੰਟਾਂ ’ਚ ਜਾ ਸਕਦੀ ਹੈ। ਲਾਲਚ ਤੋਂ ਬਚੋ ਤੇ ਜੇ ਸ਼ੱਕ ਹੋਵੇ ਤਾਂ ਕਿਸੇ ਸਮਝਦਾਰ ਬੰਦੇ ਜਾਂ ਪੁਲਿਸ ਤੋਂ ਪੁੱਛ ਲਓ। ਸੁਚੇਤ ਰਹੋ, ਸੁਰੱਖਿਅਤ ਰਹੋ।
- ਅਦਿਤੀ
ਕੰਪਿਊਟਰ ਫੈਕਲਟੀ, ਤਰਨ ਤਾਰਨ l