- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਜੀਟਲ ਇੰਡੀਆ ਦੀ ਵਧਦੀ ਪਹੁੰਚ ਦੇ ਨਾਲ, ਸਾਈਬਰ ਅਪਰਾਧ ਦਾ ਖ਼ਤਰਾ ਵੀ ਵਧ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ਸਾਈਬਰ ਸੁਰੱਖਿਆ ਨੂੰ ਇੱਕ ਪ੍ਰਮੁੱਖ ਤਰਜੀਹ ਬਣਾ ਰਹੀ ਹੈ।

ਕੈਲੀਫੋਰਨੀਆ (ਏਐੱਨਆਈ) : ਵ੍ਹਟਸਐਪ ਇਕ ਨਵਾਂ ਯੂਜ਼ਰਨੇਮ ਫੀਚਰ ਲਿਆਉਣ ਜਾ ਰਿਹਾ ਹੈ। ਪ੍ਰਾਈਵੇਸੀ ’ਤੇ ਕੇਂਦਰਿਤ ਇਹ ਫੀਚਰ ਯੂਜ਼ਜ਼ ਨੂੰ ਬਿਨਾਂ ਫੋਨ ਨੰਬਰ ਸਾਂਝਾ ਕੀਤੇ ਇਕ-ਦੂਜੇ ਨਾਲ ਜੁੜਨ ਦੀ ਸਹੂਲਤ ਦੇਵੇਗਾ। ਪਲੇਟਫਾਰਮ ਨੇ ਕਿਹਾ ਹੈ ਕਿ ਯੂਜ਼ਰਜ਼ ਇਸ ਹਫ਼ਤੇ ਤੋਂ ਹੀ ਆਪਣੇ ਯੂਜ਼ਰਨੇਮ ਨੂੰ ਰਿਜ਼ਰਵ ਕਰਨਾ ਸ਼ੁਰੂ ਕਰ ਸਕਦੇ ਹਨ। ਨਵਾਂ ਫੀਚਰ ਸਾਲ ਦੇ ਅਖ਼ੀਰ ’ਚ ਹੌਲੀ-ਹੌਲੀ ਸ਼ੁਰੂ ਕੀਤਾ ਜਾਵੇਗਾ।
ਵ੍ਹਟਸਐਪ ਨੇ ਇਸ ਫੀਚਰ ਬਾਰੇ ਸੋਮਵਾਰ ਨੂੰ ਦੱਸਿਆ ਕਿ ਯੂਜ਼ਰਨੇਮ ਨੂੰ ਯੂਜ਼ਰਜ਼ ਨੂੰ ਜੁੜਨ ਦਾ ਜ਼ਿਆਦਾ ਪ੍ਰਾਈਵੇਟ ਤਰੀਕਾ ਪ੍ਰਦਾਨ ਕਰਵਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਕਿਸੇ ਨਵੇਂ ਵਿਅਕਤੀ ਨਾਲ ਗੱਲ ਕਰ ਰਹੇ ਹੋਣ ਜਾਂ ਅਜਿਹੇ ਗਰੁੱਪ ਗੱਲਬਾਤ ਵਿਚ ਸ਼ਾਮਲ ਹੋ ਰਹੇ ਹੋਣ ਜਿੱਥੇ ਉਨ੍ਹਾਂ ਨੂੰ ਆਪਣਾ ਫੋਨ ਨੰਬਰ ਸ਼ੇਅਰ ਕਰਨਾ ਠੀਕ ਨਹੀਂ ਲੱਗਦਾ। ਨਵੇਂ ਫੀਚਰ ਬਾਰੇ ਦੱਸਦੇ ਹੋਏ ਵ੍ਹਟਸਐਪ ਨੇ ਕਿਹਾ, ‘‘ਅਸੀਂ ਵ੍ਹਟਸਐਪ ਲਈ ਯੂਜ਼ਰਨੇਮ ਲਿਆ ਰਹੇ ਹਾਂ। ਇਸ ਹਫ਼ਤੇ ਤੋਂ ਤੁਸੀਂ ਯੂਜ਼ਰਨੇਮ ਰਿਜ਼ਰਵ ਕਰ ਸਕਦੇ ਹੋ ਤਾਂ ਜੋ ਜਦੋਂ ਅਸੀਂ ਇਸ ਸਾਲ ਦੇ ਅਖ਼ੀਰ ’ਚ ਇਹ ਫੀਚਰ ਸ਼ੁਰੂ ਕਰੀਏ, ਤਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕੋ। ਵ੍ਹਟਸਐਪ ’ਤੇ ਤਿੰਨ ਅਰਬ ਤੋਂ ਵੱਧ ਲੋਕ ਹਨ, ਇਸ ਲਈ ਕਈ ਨਾਂ ਇੱਕੋ ਜਿਹੇ ਹੋ ਸਕਦੇ ਹਨ। ਇਹੀ ਵਜ੍ਹਾ ਹੈ ਕਿ ਅਸੀਂ ਪਹਿਲਾਂ ਹੀ ਰਿਜ਼ਰਵੇਸ਼ਨ ਸ਼ੁਰੂ ਕਰ ਰਹੇ ਹਾਂ ਤਾਂ ਕਿ ਹਰ ਕਿਸੇ ਨੂੰ ਆਪਣਾ ਪਸੰਦੀਦਾ ਯੂਜ਼ਰਨੇਮ ਚੁਣਨ ਦਾ ਮੌਕਾ ਮਿਲ ਸਕੇ।’’
ਪਲੇਟਫਾਰਮ ਨੇ ਕਿਹਾ ਕਿ ਜ਼ਿਆਦਾਤਰ ਯੂਜ਼ਰਜ਼ ਨੂੰ ਇਕ ਵਿਲੱਖਣ ਯੂਜ਼ਰਨੇਮ ਚੁਣਨਾ ਚਾਹੀਦਾ ਹੈ ਜੋ ਸਿਰਫ਼ ਉਨ੍ਹਾਂ ਲੋਕਾਂ ਨੂੰ ਪਤਾ ਹੋਵੇ ਜਿਨ੍ਹਾਂ ਨਾਲ ਉਹ ਸੰਪਰਕ ਕਰਨਾ ਚਾਹੁੰਦੇ ਹਨ। ਹਾਲਾਂਕਿ ਇਕ ਇਨ-ਬਿਲਟ ਯੂਜ਼ਰਨੇਮ ਜਨਰੇਟਰ ਉਪਲਬਧ ਵਿਕਲਪ ਦੇ ਆਧਾਰ ’ਤੇ ਯੂਜ਼ਰਨੇਮ ਬਣਾਉਣ ਵਿਚ ਮਦਦ ਕਰੇਗਾ। ਕ੍ਰੀਏਟਰਜ਼, ਛੋਟੇ ਬਿਜ਼ਨਸ ਤੇ ਸੰਸਥਾਵਾਂ ਲਈ ਵ੍ਹਟਸਐਪ ਉਨ੍ਹਾਂ ਦੇ ਮੌਜੂਦਾ ਇੰਸਟਾਗ੍ਰਾਮ ਜਾਂ ਫੇਸਬੁੱਕ ਯੂਜ਼ਰਨੇਮ ਨੂੰ ਕਲੇਮ ਕਰਨ ਦਾ ਬਦਲ ਵੀ ਦੇਵੇਗਾ।
ਵ੍ਹਟਸਐਪ ਨੇ ਕਿਹਾ ਕਿ ਐਪ ਦੇ ਨਵੇਂ ਵਰਜ਼ਨ ਵਿਚ ਸੈਟਿੰਗਜ਼ > ਅਕਾਊਂਟ > ਯੂਜ਼ਰਨੇਮ ਵਿਚ ਜਾ ਕੇ ਯੂਜ਼ਰਨੇਮ ਰਿਜ਼ਰਵ ਕਰਨ ਵਿਚ ਕੁਝ ਹੀ ਸਕਿੰਟ ਲੱਗਦੇ ਹਨ। ਜਦੋਂ ਇਹ ਫੀਚਰ ਜਿਸ ਦੇਸ਼ ਵਿਚ ਉਪਲਬਧ ਹੋ ਜਾਵੇਗਾ ਤਾਂ ਯੂਜ਼ਰਜ਼ ਨੂੰ ਇਨ-ਐਪ ਨੋਟੀਫਿਕੇਸ਼ਨ ਮਿਲੇਗਾ। ਯੂਜ਼ਰਨੇਮ 35 ਕਰੈਕਟਰ ਤੱਕ ਦਾ ਹੋ ਸਕਦਾ ਹੈ ਅਤੇ ਇਸ ਵਿਚ ਅੱਖਰ, ਨੰਬਰ, ਡਾਟ ਅਤੇ ਅੰਡਰਸਕੋਰ ਸ਼ਾਮਲ ਹੋ ਸਕਦੇ ਹਨ। ਯੂਜ਼ਰ ਜਦੋਂ ਚਾਹੇ ਆਪਣਾ ਯੂਜ਼ਰਨੇਮ ਬਦਲ ਸਕਣਗੇ ਜਾਂ ਹਟਾ ਸਕਣਗੇ।