- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਇਸ ਹਫ਼ਤੇ ਤੋਂ ਯੂਜ਼ਰਜ਼ ਆਪਣੇ ਪਸੰਦੀਦਾ Username ਰਿਜ਼ਰਵ ਕਰ ਸਕਦੇ ਹਨ, ਜਦੋਂ ਕਿ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਇਸ ਸਾਲ ਦੇ ਅੰਤ ਤਕ ਪੜਾਅਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਜਾਵੇਗਾ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ : ਪਿਛਲੇ ਕੁਝ ਸਮੇਂ 'ਚ WhatsApp ਨੇ ਆਪਣੇ ਕਰੋੜਾਂ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਨਵੇਂ ਫੀਚਰਜ਼ ਪੇਸ਼ ਕੀਤੇ ਹਨ। ਇਸੇ ਦੌਰਾਨ ਹੁਣ ਕੰਪਨੀ ਪ੍ਰਾਈਵੇਸੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵੱਡਾ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, Meta ਦੀ ਮਲਕੀਅਤ ਵਾਲਾ ਇਹ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੁਣ Username ਸਿਸਟਮ ਪੇਸ਼ ਕਰਨ ਜਾ ਰਿਆ ਹੈ।
ਕੰਪਨੀ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਇਸ ਹਫ਼ਤੇ ਤੋਂ ਯੂਜ਼ਰਜ਼ ਆਪਣੇ ਪਸੰਦੀਦਾ Username ਰਿਜ਼ਰਵ ਕਰ ਸਕਦੇ ਹਨ, ਜਦੋਂ ਕਿ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਇਸ ਸਾਲ ਦੇ ਅੰਤ ਤਕ ਪੜਾਅਵਾਰ ਤਰੀਕੇ ਨਾਲ ਰੋਲ ਆਊਟ ਕੀਤਾ ਜਾਵੇਗਾ।
ਸਾਡੇ iPhone 'ਤੇ ਵੀ ਇਹ Username ਰਿਜ਼ਰਵ ਕਰਨ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਕਿਸੇ ਨਾਲ ਚੈਟ ਕਰਦੇ ਸਮੇਂ ਮੋਬਾਈਲ ਨੰਬਰ ਸ਼ੇਅਰ ਕਰਨ ਦੀ ਲੋੜ ਨਹੀਂ ਹੋਵੇਗੀ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ...
ਕੰਪਨੀ ਦਾ ਕਹਿਣਾ ਹੈ ਕਿ Username ਫੀਚਰ ਯੂਜ਼ਰਜ਼ ਦੀ ਪ੍ਰਾਈਵੇਸੀ ਵਧਾਏਗਾ। ਜੇਕਰ ਕਿਸੇ ਯੂਜ਼ਰ ਨੇ Username ਸੈੱਟ ਕੀਤਾ ਹੋਇਆ ਹੈ ਤਾਂ ਪਹਿਲੀ ਵਾਰ ਚੈਟ ਸ਼ੁਰੂ ਕਰਨ ਵਾਲੇ ਵਿਅਕਤੀ ਨੂੰ ਉਸ ਦਾ ਮੋਬਾਈਲ ਨੰਬਰ ਦਿਖਾਈ ਨਹੀਂ ਦੇਵੇਗਾ।
ਸੰਪਰਕ ਕਰਨ ਲਈ ਸਾਹਮਣੇ ਵਾਲੇ ਵਿਅਕਤੀ ਨੂੰ ਸਿਰਫ਼ ਉਸ ਦਾ ਸਹੀ Username ਪਤਾ ਹੋਣਾ ਚਾਹੀਦਾ ਹੈ। ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ Username ਦੀ ਕੋਈ ਪਬਲਿਕ ਡਾਇਰੈਕਟਰੀ ਜਾਂ ਸਰਚ ਲਿਸਟ ਨਹੀਂ ਹੋਵੇਗੀ, ਜਿਸ ਨਾਲ ਅਣਜਾਣ ਲੋਕ ਆਸਾਨੀ ਨਾਲ ਕਿਸੇ ਨੂੰ ਸਰਚ ਨਹੀਂ ਕਰ ਸਕਣਗੇ।
ਕੰਪਨੀ ਦਾ ਕਹਿਣਾ ਹੈ ਕਿ ਕਈ ਪ੍ਰਸਿੱਧ Username 'ਤੇ ਇਕ ਤੋਂ ਵੱਧ ਲੋਕ ਦਾਅਵਾ ਕਰ ਸਕਦੇ ਹਨ। ਇਸੇ ਕਰਕੇ ਫੀਚਰ ਲਾਂਚ ਹੋਣ ਤੋਂ ਪਹਿਲਾਂ ਹੀ Username ਰਿਜ਼ਰਵ ਕਰਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ ਤਾਂ ਜੋ ਯੂਜ਼ਰਜ਼ ਆਪਣੀ ਪਸੰਦ ਦਾ ਨਾਮ ਲੈ ਸਕਣ। ਇਸ ਤੋਂ ਇਲਾਵਾ WhatsApp ਖੁਦ ਵੀ ਇਕ Username ਜਨਰੇਟਰ ਆਫਰ ਕਰੇਗਾ, ਜੋ ਉਪਲਬਧ ਆਪਸ਼ਨ ਦੇ ਸੁਝਾਅ 'ਚ ਮਦਦ ਕਰੇਗਾ।