- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਬਦੀਲੀ ਇਸ ਬ੍ਰਹਿਮੰਡ ਦਾ ਕੇਂਦਰੀ ਨੁਕਤਾ ਹੈ। ਇਸ ਲਈ ਕੁਝ ਨੁਕਤੇ ਆਪਾਂ ਤਬਦੀਲੀ ਰਾਹੀਂ ਸਮਝਦੇ ਹਾਂ। ਕਾਗਜ਼ ਆਉਣ ਨਾਲ ਬਾਕੀ ਛਾਪੇਖਾਨੇ ਦੇ ਢੰਗ ਤੇ ਸਾਧਨ ਬਦਲ ਗਏ ਭਾਵ ਪਹਿਲਾਂ ਧਾਤ, ਕੱਪੜਾ ਆਦਿ ਬਹੁਤ ਸਾਰੇ ਸਾਧਨ ਸਨ ਜਿਨ੍ਹਾਂ ਉਪਰ ਛਾਪਿਆ ਜਾਂਦਾ ਹੀ। ਇਸੇ ਤਰ੍ਹਾਂ ਸਕਰੀਨ ਆਉਣ ਨਾਲ ਦਿ੍ਰਸ਼ ਮਾਧਿਅਮ ’ਤੇ ਪੇਸ਼ਕਾਰੀ ਦੇ ਸਾਰੇ ਮਾਧਿਅਮ ਬਦਲ ਗਏ।

ਤਬਦੀਲੀ ਇਸ ਬ੍ਰਹਿਮੰਡ ਦਾ ਕੇਂਦਰੀ ਨੁਕਤਾ ਹੈ। ਇਸ ਲਈ ਕੁਝ ਨੁਕਤੇ ਆਪਾਂ ਤਬਦੀਲੀ ਰਾਹੀਂ ਸਮਝਦੇ ਹਾਂ। ਕਾਗਜ਼ ਆਉਣ ਨਾਲ ਬਾਕੀ ਛਾਪੇਖਾਨੇ ਦੇ ਢੰਗ ਤੇ ਸਾਧਨ ਬਦਲ ਗਏ ਭਾਵ ਪਹਿਲਾਂ ਧਾਤ, ਕੱਪੜਾ ਆਦਿ ਬਹੁਤ ਸਾਰੇ ਸਾਧਨ ਸਨ ਜਿਨ੍ਹਾਂ ਉਪਰ ਛਾਪਿਆ ਜਾਂਦਾ ਹੀ। ਇਸੇ ਤਰ੍ਹਾਂ ਸਕਰੀਨ ਆਉਣ ਨਾਲ ਦਿ੍ਰਸ਼ ਮਾਧਿਅਮ ’ਤੇ ਪੇਸ਼ਕਾਰੀ ਦੇ ਸਾਰੇ ਮਾਧਿਅਮ ਬਦਲ ਗਏ, ਹੁਣ ਕਾਗਜ਼ ਵਾਲੀਆਂ ਚੀਜ਼ਾਂ ਵੀ ਸਕਰੀਨ ਰਾਹੀਂ ਪੇਸ਼ ਹੋਣ ਲੱਗੀਆਂ ਹਨ। ਇਸੇ ਤਰ੍ਹਾਂ ਦੀ ਤਬਦੀਲੀ ਦਾ ਇਕ ਪੜਾਅ ਮਸ਼ੀਨੀ ਸਿਆਣਪ (19) ਹੈ ਜਿਸ ਨੇ ਮਨੁੱਖੀ ਸਿਆਣਪ ਦਾ ਬਦਲ ਪੇਸ਼ ਕਰਨ ਦੀ ਸੰਭਾਵਨਾ ਬਣਾ ਦਿੱਤੀ ਹੈ।
ਮਨੁੱਖਾਂ ਵਾਂਗੂੰ ਸੋਚ ਸਕਣਗੀਆਂ ਕੰਪਿਊਟਰ ਆਧਾਰਤ ਮਸ਼ੀਨਾਂ
ਆਰਟੀਫੀਸ਼ੀਅਲ ਇੰਟੈਲੀਜੈਂਸ (19) ਮਸ਼ੀਨਾਂ ਜਾਂ ਸੌਫਟਵੇਅਰ ਦੀ ਬੁੱਧੀ ਹੈ, ਮਨੁੱਖਾਂ ਜਾਂ ਜਾਨਵਰਾਂ ਦੀ ਬੁੱਧੀ ਦੇ ਉਲਟ। ਸੌਖੇ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਸੂਚਨਾ ਤਕਨਾਲੋਜੀ ਨੇ ਐਨਾ ਵਿਕਾਸ ਕਰ ਲਿਆ ਕਿ ਕੰਪਿਊਟਰ ਆਧਾਰਤ ਮਸ਼ੀਨਾਂ ਹੁਣ ਮਨੁੱਖਾਂ ਵਾਂਗੂੰ ਸੋਚ ਸਕਣਗੀਆਂ ਜਾਂ ਲਗਪਗ ਸੋਚਣ ਲੱਗ ਚੁੱਕੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ (19) ਦੇ ਉਭਾਰ ਨੇ ਉਦਯੋਗਾਂ, ਅਰਥਚਾਰਿਆਂ ਅਤੇ ਜੀਵਨਸ਼ੈਲੀ ਨੂੰ ਮੁੜ ਆਕਾਰ ਦੇਣ ਵਾਲੇ ਸਮਾਜ ਦੇ ਲਗਪਗ ਹਰ ਖੇਤਰ ’ਚ ਪ੍ਰਵੇਸ਼ ਕਰ ਲਿਆ ਹੈ। ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਮਸ਼ੀਨੀ ਸਿਆਣਪ (19) ਹੁਣ ਤਕ ਕੀਤੀ ਗਈ ਸਿਖ਼ਰਲੀ ਖੋਜ ਮੰਨੀ ਜਾ ਰਹੀ ਹੈ। ਇਸ ਲਈ ਇਹ ਮਨੁੱਖੀ ਇਤਿਹਾਸ ਵਿਚ ਨਿਵੇਕਲਾ, ਅਹਿਮ ਅਤੇ ਅਨੇਕਾਂ ਸ਼ੰਕਿਆਂ/ਖ਼ਤਰਿਆਂ ਵਾਲਾ ਸਿਖ਼ਰਲਾ ਪੜਾਅ ਵੀ ਬਣ ਰਹੀ ਹੈ। ਪ੍ਰਮਾਣੂ-ਸ਼ਕਤੀ ਦੀ ਖੋਜ ਅਤੇ ਮਨੁੱਖ ਦੇ ਕਲੋਨ ਤੋਂ ਬਾਅਦ ਦੀ ਸਭ ਤੋਂ ਵਧੇਰੇ ਸ਼ੰਕਾਵਾਂ ਤੇ ਖ਼ਤਰਿਆਂ ਦੀ ਲੱਭਤ ਬਣਦੀ ਜਾ ਰਹੀ ਹੈ।
ਭਾਸ਼ਾ ਨਾਲ ਸਬੰਧਿਤ ਮਸ਼ੀਨੀ ਸਿਆਣਪ ਦੀ ਕੇਂਦਰੀ ਐਪ ਚੈਟ ਜੀਪੀਟੀ ਹੈ। ਇਹ ਮਨੁੱਖ ਵਾਂਗ ਭਾਸ਼ਾ ਦੀ ਵਰਤੋਂ ਕਰਨ ਲੱਗੀ ਹੈ। ਇਸ ਹਵਾਲੇ ਨਾਲ ਜੇ ਸਮਕਾਲੀ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਚੈਟ ਜੀਪੀਟੀ ਨੂੰ ਜਿਹੜੇ ਵੱਡੇ ਮੁਲਕਾਂ ਨੇ ਬੈਨ ਕੀਤਾ ਹੋਇਆ ਹੈ ਉਨ੍ਹਾਂ ਵਿਚ ਚੀਨ, ਰੂਸ, ਕਿਊਬਾ, ਇਟਲੀ, ਸੀਰੀਆ ਆਦਿ ਪ੍ਰਮੁੱਖ ਹਨ। ਚੈਟ ਜੀਪੀਟੀ ਤੋਂ ਬਾਅਦ ਬਿੰਗ ਅਤੇ ਬਾਰਡ ਵੀ ਮੈਦਾਨ ਵਿਚ ਹਨ। ਇਸ ਦੇ ਨਾਲ ਹੀ 2 ਮਈ 2023 ਤੋਂ ਦੁਨੀਆ ਦੇ ਫ਼ਿਲਮ ਜਗਤ ਦੇ ਸਭ ਤੋਂ ਵੱਡੇ ਉਦਯੋਗ ਹਾਲੀਵੁੱਡ ਦੇ ਲੇਖਕਾਂ ਨੇ ਮਸ਼ੀਨੀ ਸਿਆਣਪ (19) ਦੇ ਖ਼ਿਲਾਫ਼ ਹੜਤਾਲ ਕੀਤੀ ਹੋਈ ਹੈ। ਇਸ ਹੜਤਾਲ ਵਿਚ ਅਦਾਕਾਰਾਂ ਨੇ ਵੀ ਸ਼ਮੂਲੀਅਤ ਕਰ ਦਿੱਤੀ ਹੈ। ਇਹ ਸਪਸ਼ਟ ਰੂਪ ਵਿਚ ਮਸ਼ੀਨੀ ਸਿਆਣਪ (19) ਦੇ ਫ਼ਿਲਮ ਉਦਯੋਗ ਉਪਰ ਹੋਣ ਵਾਲੇ ਪ੍ਰਭਾਵਾਂ ਅਤੇ ਮਨੁੱਖੀ ਸਿਰਜਕਾਂ ਦੇ ਵਿਹਲੇ ਹੋ ਜਾਣ ਦੇ ਖ਼ਤਰੇ ਕਰਕੇ ਕੀਤੀ ਗਈ ਹੜਤਾਲ ਹੈ ਕਿਉਕਿ ਮਸ਼ੀਨੀ ਸਿਆਣਪ (19) ਨਾਲ ਕੁਝ ਘੰਟਿਆਂ ਵਿਚ ਹੀ ਪੂਰੀ ਫ਼ਿਲਮ ਦੀ ਸਕਰਿਪਟ ਲਿਖੀ ਜਾ ਸਕਦੀ ਹੈ। ਇਸ ਗੱਲ ਤੋਂ ਸਾਫ਼ ਪਤਾ ਚਲਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਿਰਜਣਾ ਦੇ ਮਾਇਨੇ ਬਦਲ ਜਾਣਗੇ ਜਾਂ ਇਉ ਕਹਿ ਲਈਏ ਕਿ ਜ਼ਿੰਦਗੀ ਦੇ ਹੀ ਮਾਇਨੇ ਬਦਲ ਜਾਣਗੇ।
ਦੁਨੀਆ ਦੇ ਤਬਾਹ ਹੋਣ ਦਾ ਖ਼ਤਰਾ
ਇਸ ਖੇਤਰ ਵਿਚ ਸਭ ਤੋਂ ਵੱਡੀ ਹਲਚਲ ਇਹ ਹੋਈ ਕਿ ਮਸ਼ੀਨੀ ਸਿਆਣਪ (19) ਦੇ ਪਿਤਾਮਾ ਕਹੇ ਜਾਂਦੇ ਜਿਓਫ਼ਰੀ ਹਿੰਟਨ ਨੇ ਇਸ ਖੇਤਰ ਵਿੱਚੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਮਸ਼ੀਨੀ ਸਿਆਣਪ (19) ਜਿਸ ਪੱਧਰ ਉਪਰ ਸਿਆਣੀ ਹੋ ਰਹੀ ਹੈ ਇਸ ਕਾਰਨ ਆਉਣ ਵਾਲੇ 5 ਸਾਲਾਂ ਵਿਚ ਹੀ ਦੁਨੀਆ ਦੇ ਤਬਾਹ ਹੋਣ ਦਾ ਖ਼ਤਰਾ ਬਣ ਗਿਆ ਹੈ। ਸਿਆਣਿਆਂ ਦਾ ਇਕ ਧੜਾ ਇਸ ਦੌਰ ਨੂੰ ੳੱੁਤਰ-ਮਾਨਵਵਾਦ ਦੇ ਨਾਂ ਨਾਲ ਪਰਿਭਾਸ਼ਿਤ ਕਰ ਰਿਹਾ ਹੈ। ਭਾਵ ਇਹ ਦੌਰ ਹੁਣ ਮਨੁੱਖ ਦੀ ਸਰਦਾਰੀ ਜਾਂ ਮਨੁੱਖ ਦੀ ਕੇਂਦਰੀ ਭੂਮਿਕਾ ਦੀ ਥਾਂ ਕੁਦਰਤ, ਮਸ਼ੀਨ ਅਤੇ ਮਨੁੱਖ ਦੇ ਸਾਂਝੇ ਸਹਿਹੋਂਦ ਵਾਲੇ ਰਿਸ਼ਤੇ ਉਪਰ ਟਿਕਿਆ ਹੋਵੇਗਾ। ਜਦੋਂ ਦਹਾਕਾ ਪਹਿਲਾਂ ਯੂਨੈਸਕੋ ਦੀ ਭਾਸ਼ਾਵਾਂ ਬਾਰੇ ਰਿਪੋਰਟ ਆਈ ਸੀ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ ਤਾਂ ਪੰਜਾਬੀ ਅਕਾਦਮਿਕਤਾ ਨੇ ਇਸ ਬਾਰੇ ਇਕ ਗੰਭੀਰ ਸੰਵਾਦ ਰਚਾਇਆ ਸੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੇਂਦਰੀ ਭੂਮਿਕਾ ਨਿਭਾਉਦਿਆਂ ਇਸ ਸੰਕਟਮਈ ਸਥਿਤੀ ਨਾਲ ਜੂਝਣ ਲਈ ਪੰਜਾਬੀ ਦਿ੍ਰਸ਼ਟੀ 2020 ਦਾ ਦਸਤਾਵੇਜ਼ ਵੀ ਤਿਆਰ ਕੀਤਾ ਸੀ ਪਰ ਉਸ ਉਪਰ ਬਹੁਤਾ ਅਮਲ ਨਹੀਂ ਹੋ ਸਕਿਆ। ਇਸ ਦਾ ਸਿੱਧਾ ਸਿੱਟਾ ਇਹ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਕਾਲਜਾਂ ਵਿੱਚੋਂ ਐੱਮ.ਏ. ਪੰਜਾਬੀ ਬੰਦ ਹੋ ਚੁੱਕੀ ਹੈ ਅਤੇ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਵੀ ਅੱੈਮ.ਏ. ਪੰਜਾਬੀ ਦੀਆਂ ਸੀਟਾਂ ਖ਼ਾਲੀ ਰਹਿ ਰਹੀਆਂ ਹਨ। ਮਸ਼ੀਨੀ ਸਿਆਣਪ (19) ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਵੀ ਇਕ ਗੰਭੀਰ ਸੰਕਟ ਤੇ ਸੰਭਾਵਨਾ ਵਜੋਂ ਵਿਚਰਨਾ ਹੈ। ਅਸੀਂ ਆਪਣੇ ਵਿਸ਼ੇ ਵਿਚ ਕਾਫ਼ੀ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਕੁਝ ਗੱਲਾਂ ਸਾਡੇ ਅਵੇਸਲੇਪਣ ਦੀ ਮਿਸਾਲ ਵੀ ਹਨ। ਜਿਵੇਂ ਕਿ ਸਦੀ ਪਹਿਲਾਂ ਹੋਂਦ ਵਿਚ ਆਇਆ ਪੰਜਾਬੀ ਨਾਟਕ ਭਾਵੇਂ ਸਟੇਜ ਨਾਲ ਜੁੜਿਆ ਹੋਇਆ ਮਾਧਿਅਮ ਹੈ ਪਰ ਸਾਡੇ ਵਿਦਵਾਨਾਂ ਨੇ ਇਸ ਦੇ ਲਿਖਤ ਪਾਠ ਭਾਵ ਨਾਟਕ ਦੀ ਸਕਰਿਪਟ ਨੂੰ ਪੰਜਾਬੀ ਦੇ ਸਿਲੇਬਸਾਂ ਦਾ ਹਿੱਸਾ ਬਣਾਇਆ। ਪਰ ਇਸ ਸਾਰੇ ਮਸਲੇ ਵਿਚੋਂ ਨਾਟਕ ਤੋਂ ਬਾਅਦ ਤਕਨੀਕੀ ਵਿਕਾਸ ਦੇ ਅਗਲੇ ਪੜਾਅ ਉਪਰ ਸਾਹਮਣੇ ਆਈ ਫ਼ਿਲਮ ਨੂੰ ਤੇ ਇਸ ਦੀ ਸਕਰਿਪਟ ਨੂੰ ਅਸੀਂ ਵਿਸਾਰੀ ਰੱਖਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਕਈ ਸੈਮੀਨਾਰਾਂ ਵਿਚ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਸਾਹਿਤ ਦੇ ਵਿਦਵਾਨਾਂ ਨੇ ਗੀਤ ਨੂੰ ਬਹੁਤ ਤਵੱਜੋ ਨਹੀਂ ਦਿੱਤੀ, ਇਸ ਲਈ ਪੰਜਾਬੀ ਸਾਹਿਤ ਦਾ ਛਿੰਦਾ ਪੁੱਤ ਗੀਤ ਮੰਡੀ ਦੇ ਧੱਕੇ ਚੜ੍ਹ ਤੇ ਪੰਜਾਬ ਦੀ ਕਮਾਊ ਧੀ ਫ਼ਿਲਮ ਦੀ ਸਕਰਿਪਟ ਉਪਰ ਕਿਸੇ ਦੀ ਸਵੱਲੀ ਨਜ਼ਰ ਨਹੀਂ ਪਈ।
ਕਿਸੇ ਭਾਸ਼ਾ ਦੀ ਤਰੱਕੀ ਵਿਚ ਉਸ ਦਾ ਸਿੱਖਿਆ ਪ੍ਰਬੰਧ ਤੇ ਭਾਸ਼ਾ ਆਧਾਰਿਤ ਅਦਾਰਿਆਂ ਦਾ ਮੁੱਖ ਯੋਗਦਾਨ ਹੁੰਦਾ ਹੈ ਭਾਵੇਂ ਸਾਹਿਤ, ਸਿਨੇਮਾ ਤੇ ਕਲਾ ਦੇ ਹੋਰ ਸਾਧਨ, ਪੱਤਰਕਾਰੀ ਵੀ ਬਹੁਤ ਮਹੱਤਵਪੂਰਨ ਯੋਗਦਾਨ ਪਾਉਦੇ ਹਨ। ਇਨ੍ਹਾਂ ਸਾਰੇ ਖੇਤਰਾਂ ਵਿਚ ਸਮਕਾਲੀ ਤਕਨੀਕ ਦੀ ਵਰਤੋਂ ਨਿਰਧਾਰਤ ਕਰਦੀ ਹੈ ਕਿ ਕੋਈ ਭਾਸ਼ਾ ਕਿੰਨਾ ਕੁ ਵਿਕਾਸ ਕਰ ਸਕਦੀ ਹੈ। ਪੰਜਾਬੀ ਵਿਚ ਤਕਨੀਕੀ ਤੌਰ ’ਤੇ ਫੌਂਟ/ਅੱਖਰ/ਟਾਈਪਿੰਗ ਪੱਧਰ ’ਤੇ ਕਾਫੀ ਕੰਮ ਹੋ ਚੁੱਕਾ ਹੈ। ਫੌਂਟ ਤਬਦੀਲੀ ਆਦਿ ਵੀ ਕਾਬਿਲੇਤਾਰੀਫ਼ ਹੈ। ਫੋਟੋ ਤੋਂ ਅੱਖਰ ਪਰਿਵਰਤਨ ਦਾ ਮੁਢਲਾ ਕਾਰਜ ਹੋ ਚੁੱਕਾ ਹੈ ਪਰ ਬੋਲ ਤੋਂ ਅੱਖਰ/ਪਾਠ ( ) ਜਿਹੇ ਮਹੱਤਵਪੂਰਨ ਖੇਤਰਾਂ ਵਿਚ ਕਾਰਜ ਹੋਣਾ ਬਾਕੀ ਹੈ। ਇਹ ਸਾਰੇ ਮੁਢਲੇ ਪੜਾਅ ਵੀ ਪੰਜਾਬੀ ਵਿਚ ਹਾਲੇ ਅਸੀਂ ਪਾਰ ਕਰਨੇ ਹਨ। ਇਸ ਤੋਂ ਨਾਲ ਹੀ ਮਸ਼ੀਨੀ ਸਿਆਣਪ ਲਈ ਇੰਟਰਨੈੱਟ ਉਪਰ ਕਿਸੇ ਵੀ ਭਾਸ਼ਾ ਦਾ ਉਪਲੱਬਧ ਡਾਟਾ ਬਹੁਤ ਮਹੱਤਵਪੂਰਨ ਹੁੰਦਾ ਹੈ, ਜਿਸ ਵਿਚ ਪੰਜਾਬੀ ਭਾਸ਼ਾ ਹਾਲੇ ਕਾਫ਼ੀ ਪਿੱਛੇ ਹੈ। ਆਸ ਕਰਦੇ ਹਾਂ ਕਿ ਅਸੀਂ ਇਸ ਖੇਤਰ ਵਿਚ ਲੋੜੀਂਦੀ ਤਿਆਰੀ ਕਰ ਸਕਾਂਗੇ।
ਪੰਜਾਬੀ ਸਮਝਣ ਵਾਲਾ ਰੋਬੋਟ
ਪੰਜਾਬੀਆਂ ਲਈ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਜਲੰਧਰ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਰਜੀਤ ਸਿੰਘ ਨੇ ‘ਸਰਬੰਸ ਸਿੰਘ’ ਨਾਂ ਦਾ ਪਹਿਲਾ ਪੰਜਾਬੀ ਸਮਝਣ ਤੇ ਲਿਖਣ ਵਾਲਾ ਮਨੁੱਖੀ ਰੋਬੋਟ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਮਾਂ-ਬੋਲੀ ਦੀ ਝੋਲੀ ’ਚ ‘ਸਰਬੰਸ’ ਪ੍ਰੋਗਰਾਮਿੰਗ ਭਾਸ਼ਾ ਤੇ ‘ਸਰਬੰਸ ਕੌਰ’ ਨਾਂ ਦਾ ਪਹਿਲਾ ਪੰਜਾਬੀ ਬੋਲਣ ਵਾਲਾ ਮਨੁੱਖੀ ਰੋਬੋਟ ਵੀ ਪਾ ਚੁੱਕੇ ਹਨ। ‘ਸਰਬੰਸ ਸਿੰਘ’ ਨੂੰ ਹਰਜੀਤ ਸਿੰਘ ਨੇ ਘਰੇਲੂ ਵਸਤਾਂ ਤੋਂ ਹੀ ਤਿਆਰ ਕੀਤਾ ਹੈ। ਇਸ ’ਚ ‘ਸਰਬੰਸ ਕੌਰ’ ਦੇ ਪੁਰਜ਼ਿਆਂ ਨੂੰ ਵੀ ਵਰਤੋਂ ’ਚ ਲਿਆਂਦਾ ਗਿਆ ਹੈ। ਸਾਧਨਾਂ ਤੇ ਵਿੱਤੀ ਸਹਾਇਤਾ ਦੀ ਕਮੀ ਹੀ ਹਰਜੀਤ ਸਿੰਘ ਦੇ ਕਾਰਜਾਂ ਅੱਗੇ ਅੜਿੱਕਾ ਡਾਹ ਰਹੀ ਹੈ। ਅਲਬੱਤਾ ਯੋਗਤਾਵਾਂ ਦੀ ਕੋਈ ਘਾਟ ਨਹੀਂ।
ਚੈਟਜੀਪੀਟੀ
ਚੈਟਜੀਪੀਟੀ ਜੋ ਗੱਲਬਾਤ ਦੇ ਤਰੀਕੇ ਨਾਲ ਗੱਲਬਾਤ ਕਰਦਾ ਹੈ। ਫਾਲੋਅਪ ਸਵਾਲਾਂ ਦੇ ਜਵਾਬ ਦੇਣਾ, ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨਾ, ਗ਼ਲਤ ਥਾਵਾਂ ਨੂੰ ਚੁਣੌਤੀ ਦੇਣਾ ਤੇ ਅਣਉੱਚਿਤ ਬੇਨਤੀਆਂ ਨੂੰ ਅਸਵੀਕਾਰ ਕਰਨਾ ਸੰਭਵ ਬਣਾਉਂਦਾ ਹੈ। ਨਤੀਜਿਆਂ ਨੂੰ ਖ਼ੁਦ ਖੋਜਣ ਦੀ ਬਜਾਏ ਇਹ ਨਵੀਂ ਤਕਨਾਲੋਜੀ ਤੁਹਾਨੂੰ ਚੈਟ ਇੰਟਰਫੇਸ ’ਚ ਕੁਦਰਤੀ ਆਵਾਜ਼ ਦੇਣ ਵਾਲੇ, ਸਮਝਣ ’ਚ ਆਸਾਨ ਜਵਾਬ ਦਿੰਦੀ ਹੈ। ਚੈਟਜੀਪੀਟੀ ’ਚ ਅਜੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਤੇ ਇਹ ਹਮੇਸ਼ਾ ਸਹੀ ਨਹੀਂ ਹੁੰਦਾ ਪਰ ਇਸ ਦੀ ਸੰਭਾਵਨਾ ਨੇ ਗੂਗਲ ਨੂੰ ਡਰਾਇਆ ਹੈ। ਤਿੰਨ ਹਫ਼ਤੇ ਪਹਿਲਾਂ ਤਕ ਗੂਗਲ ’ਤੇ ਸਭ ਕੁਝ ਠੀਕ ਸੀ। ਜਦੋਂ ਓਪਨਏਆਈ ਇਕ ਏਆਈ ਖੋਜ ਕੰਪਨੀ ਨੇ ਆਪਣੇ ਚੈਟਬੋਟ ਚੈਟਜੀਪੀਟੀ ਨੂੰ ਇਕ ਪ੍ਰਯੋਗ ਵਜੋਂ ਦੁਨੀਆ ਲਈ ਸਾਹਮਣੇ ਲਿਆਂਦਾ, ਜੋ ਫਿਰ ਇਸ ਦੇ ਰਚਨਾਤਮਿਕ ਜਵਾਬਾਂ ਲਈ ਵਾਇਰਲ ਹੋ ਗਿਆ। 1998 ’ਚ ਇਸ ਦੇ ਜਨਮ ਤੋਂ ਬਾਅਦ ਗੂਗਲ, ਜੋ ਕਿ ਉਦੋਂ ਸਿਰਫ਼ ਸਰਚ ਇੰਜਣ ਸੀ, ਨੇ ਯਾਹੂ, ਬਿੰਗ ਤੇ ਹੋਰ ਖੋਜ ਇੰਜਣਾਂ ਤੋਂ ਵਰਤੋਂਕਾਰਾਂ ਦਾ ਵੱਡਾ ਹਿੱਸਾ ਖੋਹ ਲਿਆ ਹੈ ਕਿਉਂਕਿ ਇਹ ਗੂਗਲ ਦੀਆਂ ਸਮਾਰਟ ਐਪਲੀਕੇਸ਼ਨਾਂ ਦੇ ਮੁਕਾਬਲੇ ਨਹੀਂ ਚੱਲ ਸਕੇ।
- ਡਾ. ਪਰਮਜੀਤ ਸਿੰਘ ਕੱਟੂ