- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਚ-ਓਐੱਸ 27 ਦਾ ਅਪਡੇਟ ਹੁਣ ਐਪਲ ਵਾਚ ਸੀਰੀਜ਼ 6, 7, 8, ਐਪਲ ਵਾਚ ਐੱਸਈ ਦੂਜੀ ਪੀੜ੍ਹੀ ਅਤੇ ਪਹਿਲੀ ਪੀੜ੍ਹੀ ਦੀ ਐਪਲ ਵਾਚ ਅਲਟਰਾ ਨੂੰ ਨਹੀਂ ਮਿਲੇਗਾ। ਹਾਲਾਂਕਿ, ਇਨ੍ਹਾਂ ਘੜੀਆਂ ਨੂੰ ਸਕਿਉਰਿਟੀ ਅਪਡੇਟ ਮਿਲਦੇ ਰਹਿਣਗੇ ਅਤੇ ਉਹ ਨਵੀਨਤਮ ਸਾਫਟਵੇਅਰ ਵਾਲੇ ਆਈਫੋਨਾਂ ਨਾਲ ਆਮ ਤੌਰ ’ਤੇ ਕੰਮ ਕਰਦੀਆਂ ਰਹਿਣਗੀਆਂ।

ਵਾਸ਼ਿੰਗਟਨ (ਏਐੱਨਆਈ) : ਐਪਲ ਨੇ ਆਪਣੇ ਪੰਜ ਪੁਰਾਣੇ ਸਮਾਰਟਵਾਚ ਮਾਡਲਾਂ ਲਈ ਵਾਚ-ਓਐੱਸ 27 ਦੀ ਸੁਪੋਰਟ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਤ ਫੀਚਰ, ਉੱਚਤਮ ਸੀਰੀ ਅਨੁਭਵ ਅਤੇ ਬਿਹਤਰ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਜ਼ਰੂਰੀ ਸੀ।
ਵਾਚ-ਓਐੱਸ 27 ਦਾ ਅਪਡੇਟ ਹੁਣ ਐਪਲ ਵਾਚ ਸੀਰੀਜ਼ 6, 7, 8, ਐਪਲ ਵਾਚ ਐੱਸਈ ਦੂਜੀ ਪੀੜ੍ਹੀ ਅਤੇ ਪਹਿਲੀ ਪੀੜ੍ਹੀ ਦੀ ਐਪਲ ਵਾਚ ਅਲਟਰਾ ਨੂੰ ਨਹੀਂ ਮਿਲੇਗਾ। ਹਾਲਾਂਕਿ, ਇਨ੍ਹਾਂ ਘੜੀਆਂ ਨੂੰ ਸਕਿਉਰਿਟੀ ਅਪਡੇਟ ਮਿਲਦੇ ਰਹਿਣਗੇ ਅਤੇ ਉਹ ਨਵੀਨਤਮ ਸਾਫਟਵੇਅਰ ਵਾਲੇ ਆਈਫੋਨਾਂ ਨਾਲ ਆਮ ਤੌਰ ’ਤੇ ਕੰਮ ਕਰਦੀਆਂ ਰਹਿਣਗੀਆਂ।
ਟੈਕ ਵੈੱਬਸਾਈਟ ਮੈਕ ਰਿਊਮਰਜ਼ ਮੁਤਾਬਕ ਇਹ ਐਪਲ ਵਾਚ ਸੀਰੀਜ਼ ਵਿਚ ਇਕ ਮਹੱਤਵਪੂਰਨ ਬਦਲਾਅ ਹੈ ਕਿਉਂਕਿ ਕੰਪਨੀ ਨੇ ਇਕ ਹੀ ਸਾਫਟਵੇਅਰ ਅਪਡੇਟ ਨਾਲ ਲਗਪਗ ਤਿੰਨ ਸਾਲ ਪੁਰਾਣੇ ਮਾਡਲਾਂ ਦੀ ਸੁਪੋਰਟ ਖ਼ਤਮ ਕੀਤੀ ਹੈ। ਐਪਲ ਵਾਚ ਅਤੇ ਹੈਲਥ ਪ੍ਰੋਡਕਟ ਮਾਰਕੀਟਿੰਗ ਮੈਨੇਜਰ ਕੈਟ ਡੂਲੀ ਨੇ ਕਿਹਾ ਕਿ ਕੰਪਨੀ ਹਰ ਨਵੇਂ ਸਾਫਟਵੇਅਰ ਐਡੀਸ਼ਨਾਂ ਵਿਚ ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇਣ ਲਈ ਪਾਵਰ ਅਤੇ ਪ੍ਰਦਰਸ਼ਨ ਨੂੰ ਤਰਜੀਹ ਦਿੰਦੀ ਹੈ।
ਉਨ੍ਹਾਂ ਦੱਸਿਆ ਕਿ ਵਾਚ-ਓਐੱਸ 27 ਦੇ ਨਵੇਂ ਫੀਚਰ, ਜਿਵੇਂ ਸੀਰੀ ਦੀਆਂ ਏਆਈ ਸਮਰੱਥਾਵਾਂ ਅਤੇ ਨਵਾਂ ਟੈਪ ਜੈਸਚਰ, ਐਪਲ ਵਾਚ ਸੀਰੀਜ਼ 9 ਅਤੇ ਉਸ ਤੋਂ ਬਾਅਦ ਦੇ ਮਾਡਲਾਂ, ਅਲਟਰਾ 2 ਅਤੇ ਉਸ ਤੋਂ ਬਾਅਦ ਦੇ ਮਾਡਲਾਂ ਅਤੇ ਐੱਸਈ 3 ਦੀ ਵਧ ਪ੍ਰੋਸੈਸਿੰਗ ਸਮਰੱਥਾ ’ਤੇ ਬਿਹਤਰ ਢੰਗ ਨਾਲ ਕੰਮ ਕਰਨਗੇ। ਇਸ ਫ਼ੈਸਲੇ ਨਾਲ ਐਪਲ ਨੂੰ ਅਜਿਹੇ ਫੀਚਰ ਪੇਸ਼ ਕਰਨ ਵਿਚ ਮਦਦ ਮਿਲੇਗੀ ਜਿਨ੍ਹਾਂ ਲਈ ਤੇਜ਼ ਪ੍ਰੋਸੈਸਰ ਅਤੇ ਵੱਧ ਸਰੋਤਾਂ ਦੀ ਲੋੜ ਹੁੰਦੀ ਹੈ। ਪੁਰਾਣੇ ਹਾਰਡਵੇਅਰ ’ਤੇ ਏਆਈ ਆਧਾਰਤ ਸੁਵਿਧਾਵਾਂ ਚਲਾਉਣ ਨਾਲ ਬੈਟਰੀ ਜਲਦੀ ਖ਼ਤਮ ਹੋਣ, ਘੜੀ ਦੀ ਰਫ਼ਤਾਰ ਹੌਲੀ ਹੋਣ ਅਤੇ ਅਨੁਭਵ ਅਸਮਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸੀਮਤ ਮਾਡਲਾਂ ’ਤੇ ਨਵਾਂ ਅਪਡੇਟ ਦੇਣ ਨਾਲ ਕੰਪਨੀ ਸੀਰੀ ਦੇ ਜਵਾਬ, ਹੈਲਥ ਨਾਲ ਜੁੜੀਆਂ ਜਾਣਕਾਰੀਆਂ ਅਤੇ ਜੈਸਚਰ ਆਧਾਰਤ ਨਿਯੰਤਰਣ ਨੂੰ ਵੱਧ ਤੇਜ਼, ਭਰੋਸੇਮੰਦ ਅਤੇ ਸੁਰੱਖਿਅਤ ਬਣਾ ਸਕੇਗੀ। ਗੁੱਟ ’ਤੇ ਉਪਲਬਧ ਹੋਣ ਕਾਰਨ ਐਪਲ ਵਾਚ ਸੀਰੀ ਨਾਲ ਗੱਲਬਾਤ ਕਰਨ ਦਾ ਸੁਵਿਧਾਜਨਕ ਮਾਧਿਅਮ ਹੈ, ਖ਼ਾਸ ਕਰਕੇ ਜਦੋਂ ਯੂਜ਼ਰਜ਼ ਦੇ ਹੱਥ ਵਿਅਸਤ ਹੁੰਦੇ ਹਨ। ਕੰਪਨੀ ਮੁਤਾਬਕ ਯੂਜ਼ਰਜ਼ ਘੜੀ ’ਤੇ ਸੀਰੀ ਤੋਂ ਕੋਈ ਜਾਣਕਾਰੀ ਪੁੱਛ ਸਕਦੇ ਹਨ ਅਤੇ ਬਾਅਦ ਵਿਚ ਉਸੇ ਜਾਣਕਾਰੀ ਨੂੰ ਆਈਫੋਨ ’ਤੇ ਵਧੇਰੇ ਵਿਸਥਾਰਤ ਅਤੇ ਪੜ੍ਹਨਯੋਗ ਫਾਰਮੈਟ ਵਿਚ ਦੇਖ ਸਕਣਗੇ।