- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਸੈਨ ਫਰਾਂਸਿਸਕੋ ’ਚ ਆਸਟ੍ਰੀਆ ਯੂਰਪੀਅਨ ਦੇਸ਼ ਸੈਨ ਮਾਰੀਨੋ ਨੂੰ 10-0 ਨਾਲ ਹਰਾ ਕੇ ਵਿਸ਼ਵ ਕੱਪ ਕੁਆਲੀਫਾਇੰਗ ਮੁਹਿੰਮ ’ਚ ਉਤਰ ਰਿਹਾ ਹੈ। ਦੂਜੇ ਪਾਸੇ, ਜਾਰਡਨ ਲਈ ਇਸ ਗਲੋਬਲ ਸਟੇਜ ’ਤੇ ਖੇਡਣ ਦਾ ਇਹ ਪਹਿਲਾ ਅਨੁਭਵ ਹੋਵੇਗਾ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਗੋਲ ਮਸ਼ੀਨ ਦੇ ਨਾਂ ਨਾਲ ਜਾਣੇ ਜਾਂਦੇ ਨਾਰਵੇ ਦੇ ਸਟਾਰ ਅਰਲਿੰਗ ਹਾਲੈਂਡ ਆਪਣੀ ਟੀਮ ਦੇ ਸ਼ੁਰੂਆਤੀ ਮੈਚ ’ਚ ਇਰਾਕ ਖ਼ਿਲਾਫ਼ ਵਿਸ਼ਵ ਕੱਪ ਦਾ ਖਾਤਾ ਖੋਲ੍ਹਣ ਲਈ ਬੇਤਾਬ ਹੋਣਗੇ। ਅਮਰੀਕਾ ਦੇ ਬੋਸਟਨ ’ਚ ਮੰਗਲਵਾਰ ਰਾਤ ਨੂੰ ਹੋਣ ਵਾਲੇ ਇਸ ਗਰੁੱਪ-1 ਦੇ ਮੈਚ ’ਚ ਇਕ ਪਾਸੇ ਨਾਰਵੇ ਹੈ, ਜੋ ਲਗਭਗ ਤਿੰਨ ਦਹਾਕਿਆਂ ਬਾਅਦ ਫੁੱਟਬਾਲ ਦੇ ਵਿਸ਼ਵ ਪੱਧਰ ’ਚ ਵਾਪਸੀ ਕਰ ਰਿਹਾ ਹੈ ਤੇ ਦੂਜੇ ਪਾਸੇ ਦਹਾਕਿਆਂ ਤੋਂ ਸਿਆਸੀ ਉਥਲ-ਪੁਥਲ ਤੇ ਜੰਗ ਨਾਲ ਜੂਝ ਰਿਹਾ ਇਰਾਕ ਹੈ, ਜੋ 40 ਸਾਲਾਂ ਬਾਅਦ ਇਸ ਟੂਰਨਾਮੈਂਟ ’ਚ ਵਾਪਸੀ ਕਰ ਰਿਹਾ ਹੈ।
ਲੰਬੇ-ਚੌੜੇ ਤੇ ਜ਼ਬਰਦਸਤ ਸੈਂਟਰ-ਫਾਰਵਰਡ ਖਿਡਾਰੀ ਹਾਲੈਂਡ ਨੇ 8 ਵਿਸ਼ਵ ਕੱਪ ਕੁਆਲੀਫਾਇੰਗ ਮੈਚਾਂ ’ਚ 16 ਗੋਲ ਕਰ ਕੇ ਨਾਰਵੇ ਨੂੰ ਉਸ ਪੜਾਅ ਤਕ ਪਹੁੰਚਾਇਆ ਹੈ, ਜਿਸ ’ਤੇ ਯੂਰਪ ਦੀ ਲਗਭਗ ਹਰ ਮਜ਼ਬੂਤ ਟੀਮ ਹੁੰਦੀ ਹੈ। ਆਖਰੀ ਵਾਰ 1998 ’ਚ ਵਿਸ਼ਵ ਕੱਪ ਖੇਡਣ ਵਾਲਾ ਨਾਰਵੇ ਰਾਊਂਡ ਆਫ 16 ’ਚ ਇਟਲੀ ਤੋਂ ਹਾਰ ਗਿਆ ਸੀ ਪਰ ਹੁਣ ਪਿਛਲੇ ਸੀਜ਼ਨ ’ਚ ਮਾਨਚੈਸਟਰ ਸਿਟੀ ਲਈ ਪ੍ਰੀਮੀਅਰ ਲੀਗ ’ਚ ਰਿਕਾਰਡ 27 ਗੋਲ ਕਰਨ ਵਾਲਾ ਹਾਲੈਂਡ ਨਾ ਸਿਰਫ ਇਰਾਕ ਲਈ ਸਗੋਂ ਹੋਰ ਟੀਮਾਂ ਲਈ ਵੀ ਖਤਰਾ ਬਣ ਸਕਦਾ ਹੈ। ਇਸ ਦੇ ਨਾਲ ਹੀ ਆਰਸਨਲ ਦੇ ਪਲੇਮੇਕਰ ਮਾਰਟਿਨ ਓਡੇਗਾਰਡ ਤੇ ਵਿੰਗਰ ਐਂਟੋਨੀਓ ਨੁਸਾ ਤੇ ਆਸਕਰ ਬਾਬ ਵਰਗੇ ਸ਼ਾਨਦਾਰ ਸਾਥੀਆਂ ਨਾਲ, ਹਾਲੈਂਡ ਵੀ ਇਰਾਕ ਦੀ ਟੀਮ ਨਾਲ ਉਸੇ ਤਰ੍ਹਾਂ ਖੇਡ ਸਕਦਾ ਹੈ, ਜਿਸ ਤਰ੍ਹਾਂ ਦੋ ਦਿਨ ਪਹਿਲਾਂ ਜਰਮਨੀ ਨੇ ਕੁਰਕਾਓ ਨੂੰ 7-1 ਨਾਲ ਹਰਾ ਕੇ ਖੇਡਿਆ ਸੀ। ਦੂਜੇ ਪਾਸੇ ਇਰਾਕ ਨੇ 21 ਮੈਚਾਂ ਦੀ ਥਕਾਵਟ ਵਾਲੀ ਕੁਆਲੀਫਾਇੰਗ ਮੁਹਿੰਮ ਦੇ ਜ਼ਰੀਏ ਵਿਸ਼ਵ ਕੱਪ ਦਾ ਸਫ਼ਰ ਤੈਅ ਕੀਤਾ ਹੈ।
ਜਾਰਡਨ ਦਾ ਸਾਹਮਣਾ ਆਸਟ੍ਰੀਆ ਨਾਲ ਹੋਵੇਗਾ
ਗਰੁੱਪ-ਜੇ ’ਚ ਜਾਰਡਨ ਦਾ ਸਾਹਮਣਾ ਇਕ ਹੋਰ ਯੂਰਪੀ ਟੀਮ ਆਸਟ੍ਰੀਆ ਨਾਲ ਹੋਵੇਗਾ, ਜੋ ਲਗਭਗ 3 ਦਹਾਕਿਆਂ ਬਾਅਦ ਵਿਸ਼ਵ ਕੱਪ ’ਚ ਵਾਪਸੀ ਕਰ ਰਹੀ ਹੈ। ਅਮਰੀਕਾ ਦੇ ਸੈਨ ਫਰਾਂਸਿਸਕੋ ’ਚ ਆਸਟ੍ਰੀਆ ਯੂਰਪੀਅਨ ਦੇਸ਼ ਸੈਨ ਮਾਰੀਨੋ ਨੂੰ 10-0 ਨਾਲ ਹਰਾ ਕੇ ਵਿਸ਼ਵ ਕੱਪ ਕੁਆਲੀਫਾਇੰਗ ਮੁਹਿੰਮ ’ਚ ਉਤਰ ਰਿਹਾ ਹੈ। ਦੂਜੇ ਪਾਸੇ, ਜਾਰਡਨ ਲਈ ਇਸ ਗਲੋਬਲ ਸਟੇਜ ’ਤੇ ਖੇਡਣ ਦਾ ਇਹ ਪਹਿਲਾ ਅਨੁਭਵ ਹੋਵੇਗਾ।