- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਡੀਡਾਸ (Adidas) ਦੀ ਇਸ ਹਾਈ-ਟੈੱਕ ਬਾਲ 'ਚ 500Hz ਦੀ ਇਨਰਸ਼ੀਅਲ ਮੇਜ਼ਰਮੈਂਟ ਯੂਨਿਟ (IMU) ਮੋਸ਼ਨ ਸੈਂਸਰ ਚਿੱਪ ਲੱਗੀ ਹੋਈ ਹੈ ਜੋ ਹਰ ਸੈਕੰਡ 500 ਵਾਰ ਬਾਲ ਦੀ ਸਪੀਡ, ਸਪਿਨ ਅਤੇ ਡਾਇਰੈਕਸ਼ਨ (ਦਿਸ਼ਾ) ਨਾਲ ਜੁੜਿਆ ਡੇਟਾ ਰਿਕਾਰਡ ਕਰ ਸਕਦੀ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ ਫੁੱਟਬਾਲ ਦਾ ਸਭ ਤੋਂ ਵੱਡਾ ਟੂਰਨਾਮੈਂਟ ਫੀਫਾ ਵਰਲਡ ਕੱਪ (FIFA World Cup) ਚੱਲ ਰਿਹਾ ਹੈ ਅਤੇ ਕੀ ਤੁਸੀਂ ਜਾਣਦੇ ਹੋ ਕਿ ਇਸ ਵਿਚ ਵਰਤੀ ਜਾਣ ਵਾਲੀ ਬਾਲ ਕੋਈ ਆਮ ਬਾਲ ਨਹੀਂ ਹੈ ਬਲਕਿ ਇਹ ਐਡਵਾਂਸਡ ਤਕਨਾਲੋਜੀ (Advanced Technology) ਨਾਲ ਲੈਸ ਇਕ ‘ਸਮਾਰਟ ਬਾਲ’ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਡੀਡਾਸ (Adidas) ਦੀ ਇਸ ਹਾਈ-ਟੈੱਕ ਬਾਲ 'ਚ 500Hz ਦੀ ਇਨਰਸ਼ੀਅਲ ਮੇਜ਼ਰਮੈਂਟ ਯੂਨਿਟ (IMU) ਮੋਸ਼ਨ ਸੈਂਸਰ ਚਿੱਪ ਲੱਗੀ ਹੋਈ ਹੈ ਜੋ ਹਰ ਸੈਕੰਡ 500 ਵਾਰ ਬਾਲ ਦੀ ਸਪੀਡ, ਸਪਿਨ ਅਤੇ ਡਾਇਰੈਕਸ਼ਨ (ਦਿਸ਼ਾ) ਨਾਲ ਜੁੜਿਆ ਡੇਟਾ ਰਿਕਾਰਡ ਕਰ ਸਕਦੀ ਹੈ। ਇਸ ਤੋਂ ਬਾਅਦ ਇਹ ਜਾਣਕਾਰੀ ਸਿੱਧੀ ਏਆਈ (AI) ਅਤੇ ਵੀਡੀਓ ਅਸਿਸਟੈਂਟ ਰੈਫਰੀ ਯਾਨੀ VAR ਸਿਸਟਮ ਤਕ ਪਹੁੰਚਦੀ ਹੈ ਜਿਸ ਨਾਲ ਵਿਵਾਦਪੂਰਨ ਫ਼ੈਸਲੇ (Controversial Decisions) ਲੈਣ 'ਚ ਵੀ ਆਸਾਨੀ ਹੁੰਦੀ ਹੈ।
ਕੁਨੈਕਟਿਡ ਬਾਲ ਤਕਨਾਲੋਜੀ ਦੀ ਮਦਦ ਨਾਲ ਸੈਂਸਰ ਬਾਲ ਦੇ ਕਿੱਕ ਹੋਣ ਦੇ ਸਹੀ ਸਮੇਂ ਨੂੰ ਮਿਲੀਸੈਕੰਡ ਪੱਧਰ 'ਤੇ ਰਿਕਾਰਡ ਕਰਦਾ ਹੈ। ਇਸ ਨਾਲ VAR ਟੀਮ ਨੂੰ ਆਫਸਾਈਡ ਲਾਈਨ ਤੈਅ ਕਰਨ 'ਚ ਕਾਫ਼ੀ ਆਸਾਨੀ ਹੁੰਦੀ ਹੈ। ਉੱਥੇ ਹੀ ਜੇਕਰ ਬਾਲ ਕਿਸੇ ਖਿਡਾਰੀ ਦੇ ਹੱਥ ਨਾਲ ਛੂਹ ਜਾਂਦੀ ਹੈ ਤਾਂ ਸੈਂਸਰ ਉਸ ਦੇ ਪ੍ਰਭਾਵ ਤੇ ਦਿਸ਼ਾ ਵਿਚ ਆਏ ਬਦਲਾਅ ਨੂੰ ਵੀ ਮਿੰਟਾਂ ਵਿੱਚ ਪਛਾਣ ਲੈਂਦਾ ਹੈ।
ਇਸ ਖ਼ਾਸ ਬਾਲ 'ਚ ਸੈਂਸਰ ਚਿੱਪ ਫਿੱਟ ਕਰਨ ਤੋਂ ਬਾਅਦ ਵੀ ਇਸ ਦੇ ਵਜ਼ਨ ਤੇ ਸੰਤੁਲਨ 'ਤੇ ਕੋਈ ਅਸਰ ਨਹੀਂ ਪੈਂਦਾ। ਇਸ ਦੇ ਲਈ Adidas ਨੇ ਖ਼ਾਸ ਇੰਜੀਨੀਅਰਿੰਗ ਦੀ ਵਰਤੋਂ ਕੀਤੀ ਹੈ। ਜਿਸ ਪਾਸੇ ਪੈਨਲ 'ਚ ਸੈਂਸਰ ਫਿੱਟ ਕੀਤਾ ਗਿਆ ਹੈ, ਉਸ ਦੇ ਸੰਤੁਲਨ ਲਈ ਬਾਕੀ ਤਿੰਨ ਪੈਨਲਾਂ 'ਚ ਬਰਾਬਰ ਵਜ਼ਨ ਵਾਲੇ ਕਾਊਂਟਰ-ਵੇਟ ਲਗਾਏ ਗਏ ਹਨ।
ਹਾਲਾਂਕਿ ਇਸ ਸਮਾਰਟ ਬਾਲ 'ਚ ਫਿੱਟ ਕੀਤੀ ਗਈ ਇਲੈਕਟ੍ਰਾਨਿਕ ਚਿੱਪ ਨੂੰ ਵੀ ਪਾਵਰ ਦੀ ਲੋੜ ਹੁੰਦੀ ਹੈ। ਇਸ ਲਈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਬਾਲਾਂ ਨੂੰ ਖ਼ਾਸ ਵਾਇਰਲੈੱਸ ਚਾਰਜਿੰਗ ਡੌਕ 'ਤੇ ਰੱਖ ਕੇ ਚਾਰਜ ਕੀਤਾ ਜਾਂਦਾ ਹੈ। ਸਿੰਗਲ ਚਾਰਜ ਵਿੱਚ ਇਹ ਬਾਲ ਲਗਾਤਾਰ 6 ਘੰਟਿਆਂ ਤਕ ਡੇਟਾ ਭੇਜ ਸਕਦੀ ਹੈ।