- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Lionel Messi ਨੇ ਫੀਫਾ ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਵੱਧ ਗੋਲ ਦਾਗਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਦੇ ਨਾਮ ਹੁਣ 16 ਗੋਲ ਹੋ ਗਏ ਹਨ। ਇਸ ਤਰ੍ਹਾਂ ਉਨ੍ਹਾਂ ਜਰਮਨੀ ਦੇ ਦਿੱਗਜ ਮਿਰੋਸਲਾਵ ਕਲੋਜ਼ੇ ਦੇ 16 ਗੋਲ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਮੈਚ ਤੋਂ ਪਹਿਲਾਂ ਉਹ ਉਨ੍ਹਾਂ ਦੇ ਰਿਕਾਰਡ ਤੋਂ ਤਿੰਨ ਗੋਲ ਪਿੱਛੇ ਸਨ, ਪਰ ਹੈਟ੍ਰਿਕ ਲਗਾ ਕੇ ਉਨ੍ਹਾਂ ਨੇ ਇਸ ਫ਼ਰਕ ਨੂੰ ਖ਼ਤਮ ਕਰ ਦਿੱਤਾ।

ਸਪੋਰਟਸ ਡੈਸਕ, ਨਵੀਂ ਦਿੱਲੀ: ਲਿਓਨਲ ਮੈਸੀ ਨੇ ਫੀਫਾ ਵਰਲਡ ਕੱਪ 'ਚ ਆਪਣੇ ਕਰੀਅਰ ਦੀ ਪਹਿਲੀ ਹੈਟ੍ਰਿਕ ਲਗਾ ਦਿੱਤੀ ਹੈ। ਫੀਫਾ ਵਰਲਡ ਕੱਪ 2026 'ਚ 38 ਸਾਲਾ ਮੈਸੀ ਨੇ ਅਲਜੀਰੀਆ ਖ਼ਿਲਾਫ਼ 17ਵੇਂ, 60ਵੇਂ ਅਤੇ 76ਵੇਂ ਮਿੰਟ 'ਤੇ ਗੋਲ ਦਾਗੇ। ਉਹ 78ਵੇਂ ਮਿੰਟ ਦੇ ਖੇਡ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੇ ਜ਼ੋਰ 'ਤੇ ਅਰਜਨਟੀਨਾ ਨੇ ਗਰੁੱਪ-ਜੇ ਦੇ ਮੈਚ 'ਚ ਅਲਜੀਰੀਆ ਨੂੰ 3-0 ਨਾਲ ਹਰਾਇਆ ਤੇ ਅਰਜਨਟੀਨਾ ਦੀ ਟੀਮ ਪੁਆਇੰਟਸ ਟੇਬਲ 'ਚ ਪਹਿਲੇ ਸਥਾਨ 'ਤੇ ਆ ਗਈ ਹੈ। ਇੰਨਾ ਹੀ ਨਹੀਂ, ਸਿਰਫ਼ ਇਸ ਵਿਸ਼ਵ ਕੱਪ 'ਚ ਆਪਣੀ ਪਹਿਲੀ ਹੈਟ੍ਰਿਕ ਹੀ ਨਹੀਂ, ਬਲਕਿ ਮੈਸੀ ਨੇ ਕਈ ਰਿਕਾਰਡ ਵੀ ਤੋੜੇ।
ਮੈਸੀ ਨੇ ਫੀਫਾ ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਵੱਧ ਗੋਲ ਦਾਗਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਦੇ ਨਾਮ ਹੁਣ 16 ਗੋਲ ਹੋ ਗਏ ਹਨ। ਇਸ ਤਰ੍ਹਾਂ ਉਨ੍ਹਾਂ ਜਰਮਨੀ ਦੇ ਦਿੱਗਜ ਮਿਰੋਸਲਾਵ ਕਲੋਜ਼ੇ ਦੇ 16 ਗੋਲ ਦੇ ਰਿਕਾਰਡ ਦੀ ਬਰਾਬਰੀ ਕੀਤੀ। ਇਸ ਮੈਚ ਤੋਂ ਪਹਿਲਾਂ ਉਹ ਉਨ੍ਹਾਂ ਦੇ ਰਿਕਾਰਡ ਤੋਂ ਤਿੰਨ ਗੋਲ ਪਿੱਛੇ ਸਨ, ਪਰ ਹੈਟ੍ਰਿਕ ਲਗਾ ਕੇ ਉਨ੍ਹਾਂ ਨੇ ਇਸ ਫ਼ਰਕ ਨੂੰ ਖ਼ਤਮ ਕਰ ਦਿੱਤਾ। ਮੈਸੀ 5 ਵੱਖ-ਵੱਖ ਵਰਲਡ ਕੱਪਾਂ 'ਚ ਗੋਲ ਕਰਨ ਵਾਲੇ ਦੁਨੀਆ ਦੇ ਦੂਜੇ ਫੁੱਟਬਾਲਰ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਇਹ ਕਮਾਲ ਕੀਤਾ ਹੈ। ਮੈਸੀ ਨੇ ਅਲਜੀਰੀਆ ਖ਼ਿਲਾਫ਼ ਸ਼ੁਰੂਆਤੀ ਮਿੰਟਾਂ 'ਚ ਗੋਲ ਦਾਗ ਕੇ ਮੌਜੂਦਾ ਚੈਂਪੀਅਨ ਅਰਜਨਟੀਨਾ ਨੂੰ 1-0 ਦੀ ਲੀਡ ਦਿਵਾਈ। ਇਹ ਮੈਚ ਮੇਸੀ ਦੇ ਇੰਟਰਨੈਸ਼ਨਲ ਕਰੀਅਰ ਦਾ 200ਵਾਂ ਮੈਚ ਵੀ ਰਿਹਾ।
ਬਰੇਕ ਤੋਂ ਬਾਅਦ ਮੈਸੀ ਅਰਜਨਟੀਨਾ ਵੱਲੋਂ ਸ਼ਾਨਦਾਰ ਖੇਡ ਖੇਡਦੇ ਨਜ਼ਰ ਆਏ। ਮੈਚ ਦੇ ਸ਼ੁਰੂਆਤੀ 10 ਮਿੰਟਾਂ 'ਚ ਦੋਵਾਂ ਟੀਮਾਂ ਦੇ ਇਕ-ਇਕ ਗੋਲ ਆਫਸਾਈਡ ਕਾਰਨ ਰੱਦ ਕਰ ਦਿੱਤੇ ਗਏ। ਇਸ ਤੋਂ ਬਾਅਦ ਅਰਜਨਟੀਨਾ ਨੇ ਖੇਡ 'ਤੇ ਪਕੜ ਬਣਾਈ ਤੇ ਕਪਤਾਨ ਮੈਸੀ ਨੇ ਜਾਦੂਈ ਅੰਦਾਜ਼ ਵਿਚ ਪਹਿਲਾ ਗੋਲ ਦਾਗ ਦਿੱਤਾ। ਇਸ ਗੋਲ ਦੇ ਨਾਲ ਅਰਜਨਟੀਨਾ ਨੇ 1-0 ਦੀ ਬੜ੍ਹਤ ਬਣਾਈ।
ਹਾਫ ਟਾਈਮ ਤੋਂ ਬਾਅਦ 60ਵੇਂ ਮਿੰਟ ਵਿਚ ਮੈਸੀ ਨੇ ਆਪਣਾ ਦੂਜਾ ਗੋਲ ਦਾਗਦੇ ਹੋਏ ਇਕ ਹੋਰ ਵੱਡਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ। ਇਹ ਉਨ੍ਹਾਂ ਦੇ ਵਰਲਡ ਕੱਪ ਕਰੀਅਰ ਦਾ 15ਵਾਂ ਗੋਲ ਰਿਹਾ, ਜੋ ਉਨ੍ਹਾਂ ਦੇ ਵਰਲਡ ਕੱਪ ਡੈਬਿਊ ਦੇ ਠੀਕ 20 ਸਾਲ ਬਾਅਦ ਆਇਆ। ਫਿਰ 76ਵੇਂ ਮਿੰਟ 'ਚ ਉਨ੍ਹਾਂ ਆਪਣਾ ਤੀਜਾ ਗੋਲ ਦਾਗਦੇ ਹੋਏ ਅਲਜੀਰੀਆ ਖ਼ਿਲਾਫ਼ ਮੈਚ ਨੂੰ ਪੂਰੀ ਤਰ੍ਹਾਂ ਅਰਜਨਟੀਨਾ ਦੇ ਪੱਖ 'ਚ ਕਰ ਦਿੱਤਾ। ਇਸ ਤਰ੍ਹਾਂ ਇਹ ਮੈਸੀ ਦੇ ਵਿਸ਼ਵ ਕੱਪ ਕਰੀਅਰ ਦਾ 16ਵਾਂ ਗੋਲ ਰਿਹਾ ਅਤੇ ਉਨ੍ਹਾਂ ਨੇ ਮਿਰੋਸਲਾਵ ਕਲੋਜ਼ੇ ਦੇ ਵਰਲਡ ਰਿਕਾਰਡ ਦੀ ਬਰਾਬਰੀ ਕੀਤੀ।