- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਚੀਨ, ਕਜ਼ਾਕਿਸਤਾਨ, ਰੂਸ, ਦੱਖਣੀ ਕੋਰੀਆ ਤੇ ਤਾਇਨਵਾਨ ਦੇ ਨਾਲ ਸਾਂਝੇ ਤੌਰ ’ਤੇ ਸਿਖਰਲਾ ਸਥਾਨ ਹਾਸਲ ਕੀਤਾ। ਇਹ ਚੈਂਪੀਅਨਸ਼ਿਪ ਛੇ ਜੁਲਾਈ ਤੋਂ 14 ਜੁਲਾਈ 2026 ਤੱਕ ਕਰਵਾਈ ਜਾ ਰਹੀ ਹੈ। ਇਸ ’ਚ 87 ਦੇਸ਼ਾਂ ਦੇ 381 ਵਿਦਿਆਰਥੀਆਂ ਨੇ ਹਿੱਸਾ ਲਿਆ।

ਨਵੀਂ ਦਿੱਲੀ (ਆਈਏਐੱਨਐੱਸ) : ਕੋਲੰਬੀਆ ’ਚ ਕਰਵਾਏ 56ਵੇਂ ਅੰਤਰਰਾਸ਼ਟਰੀ ਫੀਜ਼ਿਕਸ ਓਲੰਪਿਆਡ 2026 ’ਚ ਭਾਰਤ ਦੀ ਪੰਜ ਮੈਂਬਰੀ ਟੀਮ ਨੇ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਰੇ ਪੰਜ ਗੋਲਡ ਮੈਡਲ ਜਿੱਤੇ।
ਇਸ ਇਤਿਹਾਸਕ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਚੀਨ, ਕਜ਼ਾਕਿਸਤਾਨ, ਰੂਸ, ਦੱਖਣੀ ਕੋਰੀਆ ਤੇ ਤਾਇਨਵਾਨ ਦੇ ਨਾਲ ਸਾਂਝੇ ਤੌਰ ’ਤੇ ਸਿਖਰਲਾ ਸਥਾਨ ਹਾਸਲ ਕੀਤਾ। ਇਹ ਚੈਂਪੀਅਨਸ਼ਿਪ ਛੇ ਜੁਲਾਈ ਤੋਂ 14 ਜੁਲਾਈ 2026 ਤੱਕ ਕਰਵਾਈ ਜਾ ਰਹੀ ਹੈ। ਇਸ ’ਚ 87 ਦੇਸ਼ਾਂ ਦੇ 381 ਵਿਦਿਆਰਥੀਆਂ ਨੇ ਹਿੱਸਾ ਲਿਆ।
ਗੋਲਡ ਮੈਡਲ ਜੇਤੂ ਭਾਰਤੀ ਵਿਦਿਆਰਥੀਆਂ ’ਚ ਪੁਣੇ ਤੋਂ ਕਨਿਸ਼ਕ ਜੈਨ, ਇੰਦੌਰ ਤੋਂ ਰਿੱਦਧੇਸ਼ ਅਨੰਤ ਬੇਂਡਾਲੇ, ਦਵਾਰਕਾ ਨਵੀਂ ਦਿੱਲੀ ਤੋਂ ਰਿਸ਼ਿਤ ਗਰਗ, ਮੁੰਬਈ ਤੋਂ ਸ਼੍ਰੇਸ਼ਠ ਸੁਰੈਯਾ ਤੇ ਅਹਿਮਦਾਬਾਦ ਤੋਂ ਸਵਰਿਤ ਜੋਸ਼ੀ ਸ਼ਾਮਲ ਹਨ।