- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਈਲਰ ਸੋਮਵਾਰ ਨੂੰ ਵਿਸ਼ਵ ਕੱਪ ਮੈਚ ਵਿੱਚ ਬਦਲਵੇਂ ਖਿਡਾਰੀ ਵਜੋਂ ਉਤਰੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੀ ਦਰਸ਼ਕ ਗੈਲਰੀ ਵਿੱਚ ਮੌਜੂਦ ਸਨ। ਨਿਊਜ਼ੀਲੈਂਡ ਨੇ ਈਰਾਨ ਨਾਲ 2-2 ਨਾਲ ਡਰਾਅ ਖੇਡਿਆ। ਟਾਈਲਰ ਦੇ ਪਿਤਾ ਗ੍ਰਾਂਟ ਨਿਊਜ਼ੀਲੈਂਡ ਦੀ ਵਾਲੀਬਾਲ ਟੀਮ ਦੇ ਕਪਤਾਨ ਰਹਿ ਚੁੱਕੇ ਹਨ।

ਨਿਊਯਾਰਕ, ਏਪੀ: FIFA World Cup 2026: ਟਾਈਲਰ ਬਿੰਡਨ ਈਰਾਨ ਖ਼ਿਲਾਫ਼ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਲਈ ਮੈਦਾਨ 'ਤੇ ਉਤਰੇ ਤਾਂ ਉਨ੍ਹਾਂ ਨੇ ਆਪਣੀ ਮਾਂ ਵਾਂਗ ਇਤਿਹਾਸ ਰਚ ਦਿੱਤਾ। ਜੇਨੀ ਬਿੰਡਨ ਅਤੇ ਟਾਈਲਰ ਵਿਸ਼ਵ ਕੱਪ ਖੇਡਣ ਵਾਲੀ ਮਾਂ-ਪੁੱਤਰ ਦੀ ਪਹਿਲੀ ਜੋੜੀ ਹੈ। ਜੇਨੀ 2004 ਤੋਂ 2014 ਤੱਕ ਨਿਊਜ਼ੀਲੈਂਡ ਦੀ ਗੋਲਕੀਪਰ ਸੀ ਅਤੇ 2007 ਤੇ 2011 ਮਹਿਲਾ ਵਿਸ਼ਵ ਕੱਪ ਤੋਂ ਇਲਾਵਾ 2008 ਅਤੇ 2012 ਓਲੰਪਿਕ ਖੇਡ ਚੁੱਕੀ ਹੈ।
ਟਾਈਲਰ ਸੋਮਵਾਰ ਨੂੰ ਵਿਸ਼ਵ ਕੱਪ ਮੈਚ ਵਿੱਚ ਬਦਲਵੇਂ ਖਿਡਾਰੀ ਵਜੋਂ ਉਤਰੇ ਤਾਂ ਉਨ੍ਹਾਂ ਦੇ ਮਾਤਾ-ਪਿਤਾ ਵੀ ਦਰਸ਼ਕ ਗੈਲਰੀ ਵਿੱਚ ਮੌਜੂਦ ਸਨ। ਨਿਊਜ਼ੀਲੈਂਡ ਨੇ ਈਰਾਨ ਨਾਲ 2-2 ਨਾਲ ਡਰਾਅ ਖੇਡਿਆ। ਟਾਈਲਰ ਦੇ ਪਿਤਾ ਗ੍ਰਾਂਟ ਨਿਊਜ਼ੀਲੈਂਡ ਦੀ ਵਾਲੀਬਾਲ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਟਾਈਲਰ ਜਦੋਂ 12 ਸਾਲ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਕੈਲੀਫੋਰਨੀਆ ਆ ਗਿਆ ਸੀ, ਕਿਉਂਕਿ ਜੇਨੀ ਨੂੰ ਯੂਸੀਐਲਏ (UCLA) ਮਹਿਲਾ ਟੀਮ ਦੀ ਸਹਾਇਕ ਕੋਚ ਬਣਾਇਆ ਗਿਆ ਸੀ।
ਵਿਸ਼ਵ ਕੱਪ ਵਿੱਚ ਪਿਓ-ਪੁੱਤ ਦੀਆਂ ਕਈ ਜੋੜੀਆਂ
ਵਿਸ਼ਵ ਕੱਪ ਖੇਡਣ ਵਾਲੇ ਪਿਓ-ਪੁੱਤ ਦੀਆਂ ਕਈ ਜੋੜੀਆਂ ਹਨ। ਪੈਰਾਗੁਏ ਵਿਰੁੱਧ ਜਿੱਤ ਵਿੱਚ ਅਮਰੀਕਾ ਲਈ ਗੋਲ ਕਰਨ ਵਾਲੇ ਜੀਓ ਦੇ ਪਿਤਾ ਕਲਾਉਡੀਓ ਰੇਨਾ ਅਮਰੀਕਾ ਲਈ ਖੇਡ ਚੁੱਕੇ ਹਨ। ਨਾਰਵੇ ਲਈ ਪਹਿਲੇ ਮੈਚ ਵਿੱਚ ਦੋ ਗੋਲ ਕਰਨ ਵਾਲੇ ਅਰਲਿੰਗ ਹਾਲੈਂਡ ਦੇ ਪਿਤਾ ਅਲਫ਼ ਇੰਜੇ ਹਾਲੈਂਡ 1994 ਵਿਸ਼ਵ ਕੱਪ ਖੇਡ ਚੁੱਕੇ ਹਨ।