- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਗਲੈਂਡ ਦੀ ਫੁੱਟਬਾਲ ਟੀਮ 1966 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਅਮਰੀਕਾ ਪਹੁੰਚ ਚੁੱਕੀ ਹੈ। ਉਸ ਨੇ ਕੰਸਾਸ ਸਿਟੀ ’ਚ ਵੀ ਡੇਰਾ ਵੀ ਲਾ ਲਿਆ ਹੈ ਪਰ ਇਹ ਟੀਮ ਅਜੇ ਵੀ ਆਪਣੀ ਮੰਜ਼ਿਲ ਤੋਂ 20 ਹਜ਼ਾਰ ਕਿਲੋਮੀਟਰ ਦੂਰ ਹੈ। ਦਰਅਸਲ, ਫੀਫਾ ਵਿਸ਼ਵ ਕੱਪ 2026 ਪੂਰੇ ਉੱਤਰੀ ਅਮਰੀਕਾ ’ਚ ਫੈਲਿਆ ਹੋਇਆ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਗਲੈਂਡ ਦੀ ਫੁੱਟਬਾਲ ਟੀਮ 1966 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਲਈ ਅਮਰੀਕਾ ਪਹੁੰਚ ਚੁੱਕੀ ਹੈ। ਉਸ ਨੇ ਕੰਸਾਸ ਸਿਟੀ ’ਚ ਵੀ ਡੇਰਾ ਵੀ ਲਾ ਲਿਆ ਹੈ ਪਰ ਇਹ ਟੀਮ ਅਜੇ ਵੀ ਆਪਣੀ ਮੰਜ਼ਿਲ ਤੋਂ 20 ਹਜ਼ਾਰ ਕਿਲੋਮੀਟਰ ਦੂਰ ਹੈ। ਦਰਅਸਲ, ਫੀਫਾ ਵਿਸ਼ਵ ਕੱਪ 2026 ਪੂਰੇ ਉੱਤਰੀ ਅਮਰੀਕਾ ’ਚ ਫੈਲਿਆ ਹੋਇਆ ਹੈ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਕੁੱਲ 16 ਸਟੇਡੀਅਮਾਂ ’ਚ 48 ਟੀਮਾਂ ਵਿਚਾਲੇ 104 ਮੈਚ ਹੋਣਗੇ, ਜੇਕਰ ਇੰਗਲੈਂਡ ਦੀ ਟੀਮ ਨਿਊਯਾਰਕ ਦੇ ਮੇਟ ਲਾਈਫ ਸਟੇਡੀਅਮ ’ਚ ਹੋਣ ਵਾਲਾ ਫਾਈਨਲ ਮੈਚ ਖੇਡਦੀ ਹੈ ਤਾਂ ਉਸ ਨੂੰ ਦੁਨੀਆ ਭਰ ਦੇ ਅੱਧੇ ਰਸਤੇ ਦੇ ਬਰਾਬਰ ਦੀ ਦੂਰੀ ਤੈਅ ਕਰਨੀ ਪਵੇਗੀ। ਇੰਗਲੈਂਡ ਨੇ ਟੂਰਨਾਮੈਂਟ ਤੋਂ ਪਹਿਲਾਂ ਫਲੋਰੀਡਾ ’ਚ ਦੋ ਅਭਿਆਸ ਮੈਚ ਖੇਡੇ। ਇਸ ਸਮੇਂ ਉਹ ਕੰਸਾਸ ਸਿਟੀ ਵਿੱਚ ਹੈ। ਉਹ ਇਸ ਸ਼ਹਿਰ ’ਚ ਕੋਈ ਮੈਚ ਨਹੀਂ ਖੇਡਣਾ ਚਾਹੁੰਦੇ ਸਨ ਪਰ ਪੂਰੇ ਮਹਾਂਦੀਪ ’ਚ ਸਫ਼ਰ ਕਰਨ ਦੀ ਸੌਖ ਕਾਰਨ ਇੰਗਲੈਂਡ ਨੇ ਇੱਥੇ ਰਹਿਣ ਦਾ ਫੈਸਲਾ ਕੀਤਾ।
ਅਰਜਨਟੀਨਾ ਤੇ ਨੀਦਰਲੈਂਡ ਵੀ ਇੱਥੇ ਰੁਕੇ ਹੋਏ ਹਨ। ਇੰਗਲੈਂਡ ਸਾਰਾ ਸਮਾਂ ਇੱਥੇ ਰਹੇਗਾ। ਇੱਥੋਂ ਉਹ ਪਹਿਲਾ ਮੈਚ ਖੇਡਣ ਲਈ ਡਲਾਸ ਜਾਣਗੇ, ਇਹ 900 ਮੀਲ ਯਾਨੀ ਕਿ ਦੋਵੇਂ ਪਾਸੇ ਕਰੀਬ 1500 ਕਿਲੋਮੀਟਰ ਦਾ ਸਫ਼ਰ ਹੋਵੇਗਾ। ਫਿਰ ਟੀਮ ਆਪਣਾ ਦੂਜਾ ਮੈਚ ਬੋਸਟਨ ’ਚ ਖੇਡੇਗੀ। ਇਹ ਯਾਤਰਾ ਲਗਭਗ 2 ਹਜ਼ਾਰ ਕਿਲੋਮੀਟਰ ਦੀ ਹੋਵੇਗੀ। ਇੰਗਲੈਂਡ ਦਾ ਆਖਰੀ ਲੀਗ ਮੈਚ ਨਿਊਯਾਰਕ ’ਚ ਹੈ ਜਿੱਥੇ ਉਹ ਬੋਸਟਨ ਤੋਂ ਰਵਾਨਾ ਹੋਵੇਗਾ। ਇਹ ਯਾਤਰਾ 273 ਕਿਲੋਮੀਟਰ ਦੀ ਹੋਵੇਗੀ। ਉੱਥੋਂ ਉਹ 1762 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਵਾਪਸ ਕੰਸਾਸ ਜਾਣਗੇ। ਨਾਕਆਊਟ ਤੱਕ ਪਹੁੰਚਣ ਲਈ ਇੰਗਲੈਂਡ ਨੂੰ 2166 ਕਿਲੋਮੀਟਰ ਦਾ ਸਫਰ ਅਟਲਾਂਟਾ ਤੱਕ ਕਰਨਾ ਹੋਵੇਗਾ।
ਉਹ ਆਖਰੀ-16 ’ਚ ਮੈਕਸੀਕੋ ਸਿਟੀ ਜਾ ਸਕਦੇ ਹਨ। ਇਹ ਯਾਤਰਾ 4457 ਕਿਲੋਮੀਟਰ ਦੀ ਹੋਵੇਗੀ। ਜਦਕਿ ਕੁਆਰਟਰ ਫਾਈਨਲ ਲਈ ਇੰਗਲੈਂਡ ਨੂੰ ਮਿਆਮੀ ਤੱਕ 3949 ਕਿਲੋਮੀਟਰ ਲੰਬਾ ਰਸਤਾ ਤੈਅ ਕਰਨਾ ਹੋਵੇਗਾ। ਸੈਮੀਫਾਈਨਲ ਮੈਚ ਅਟਲਾਂਟਾ ਯਾਨੀ 2166 ਕਿਲੋਮੀਟਰ ਦੀ ਦੂਰੀ ’ਤੇ ਦੁਬਾਰਾ ਹੋਵੇਗਾ। ਜੇਕਰ ਉਹ ਫਾਈਨਲ ’ਚ ਪਹੁੰਚ ਜਾਂਦੀ ਹੈ ਤਾਂ ਇਹ ਟੀਮ ਫਿਰ ਤੋਂ 1762 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਨਿਊਯਾਰਕ ਜਾਵੇਗੀ। ਇਸ ਦਾ ਮਤਲਬ ਹੈ ਕਿ ਇੰਗਲੈਂਡ ਨੂੰ ਟਰਾਫੀ ਨੂੰ ਚੁੱਕਣ ਲਈ 20 ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਨਾ ਹੋਵੇਗਾ।