- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਨਾਤਨ ਸ਼ਾਸਤਰਾਂ ਅਨੁਸਾਰ, ਘੜੀ ਨੂੰ ਖੱਬੇ ਹੱਥ 'ਚ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਸੱਜੇ ਹੱਥ 'ਚ ਘੜੀ ਪਹਿਨਣ ਨਾਲ ਵਿਅਕਤੀ ਦੀ ਊਰਜਾ ਦਾ ਸੰਤੁਲਨ ਵਿਗੜ ਸਕਦਾ ਹੈ, ਜਿਸਦਾ ਅਸਰ ਰੂਟੀਨ 'ਤੇ ਪੈਂਦਾ ਹੈ। ਨਾਲ ਹੀ ਕਰੀਅਰ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਸ਼ਾਸਤਰਾਂ 'ਚ ਵਿਅਕਤੀ ਦੇ ਜੀਵਨ ਨਾਲ ਜੁੜੀ ਹਰੇਕ ਚੀਜ਼ ਦੇ ਨਿਯਮ ਬਾਰੇ ਦੱਸਿਆ ਗਿਆ ਹੈ ਜਿਸ ਨਾਲ ਜੀਵਨ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ। ਵਿਅਕਤੀ ਦੇ ਜੀਵਨ ਵਿਚ ਘੜੀ ਦਾ ਬਹੁਤ ਖ਼ਾਸ ਮਹੱਤਵ ਹੈ। ਇਸ ਨੂੰ ਸਹੀ ਹੱਥ ਵਿਚ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਗ਼ਲਤ ਹੱਥ ਵਿਚ ਘੜੀ ਪਹਿਨਣ ਨਾਲ ਜੀਵਨ ਵਿੱਚ ਅਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।
ਇਸ ਲਈ ਘੜੀ ਨੂੰ ਪਹਿਨਣ ਤੋਂ ਪਹਿਲਾਂ ਸਨਾਤਨ ਸ਼ਾਸਤਰਾਂ 'ਚ ਦੱਸੇ ਗਏ ਨਿਯਮਾਂ ਬਾਰੇ ਜ਼ਰੂਰ ਜਾਣ ਲਓ। ਅਕਸਰ ਲੋਕਾਂ ਦੇ ਮਨ 'ਚ ਸਵਾਲ ਹੁੰਦਾ ਹੈ ਕਿ ਆਖ਼ਰ ਘੜੀ ਨੂੰ ਕਿਸ ਹੱਥ 'ਚ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਤਾਂ ਅਜਿਹੇ 'ਚ ਆਓ ਇਸ ਲੇਖ ਵਿੱਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਘੜੀ ਨੂੰ ਕਿਸ ਹੱਥ 'ਚ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।
ਸਨਾਤਨ ਸ਼ਾਸਤਰਾਂ ਅਨੁਸਾਰ, ਘੜੀ ਨੂੰ ਖੱਬੇ ਹੱਥ 'ਚ ਪਹਿਨਣਾ ਸ਼ੁੱਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ, ਸੱਜੇ ਹੱਥ 'ਚ ਘੜੀ ਪਹਿਨਣ ਨਾਲ ਵਿਅਕਤੀ ਦੀ ਊਰਜਾ ਦਾ ਸੰਤੁਲਨ ਵਿਗੜ ਸਕਦਾ ਹੈ, ਜਿਸਦਾ ਅਸਰ ਰੂਟੀਨ 'ਤੇ ਪੈਂਦਾ ਹੈ। ਨਾਲ ਹੀ ਕਰੀਅਰ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ, ਹੱਥ ਵਿਚ ਘੜੀ ਪਹਿਨਣ ਲਈ ਗੋਲਡਨ ਜਾਂ ਸਿਲਵਰ ਰੰਗ ਦਾ ਸਟ੍ਰੈਪ ਸ਼ੁਭ ਮੰਨਿਆ ਜਾਂਦਾ ਹੈ। ਬਹੁਤ ਜ਼ਿਆਦਾ ਚਮਕਦਾਰ ਤੇ ਵੱਡੀ ਘੜੀ ਪਹਿਨਣ ਤੋਂ ਬਚਣਾ ਚਾਹੀਦਾ ਹੈ। ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਗ਼ਲਤ ਆਕਾਰ ਤੇ ਰੰਗ ਦੀ ਘੜੀ ਹੱਥ ਵਿਚ ਪਾਉਣ ਨਾਲ ਫੈਸਲੇ ਲੈਣ ਦੀ ਸਮਰੱਥਾ ਵਿੱਚ ਕਮੀ ਦੇਖਣ ਨੂੰ ਮਿਲਦੀ ਹੈ ਅਤੇ ਜੀਵਨ ਵਿਚ ਇਕਾਗਰਤਾ ਦੀ ਕਮੀ ਹੁੰਦੀ ਹੈ।
ਹੱਥ ਵਿਚ ਬੰਦ ਜਾਂ ਟੁੱਟੀ ਘੜੀ ਨਹੀਂ ਪਹਿਨਣੀ ਚਾਹੀਦੀ। ਅਜਿਹਾ ਮੰਨਿਆ ਜਾਂਦਾ ਹੈ ਕਿ ਬੰਦ ਜਾਂ ਟੁੱਟੀ ਘੜੀ ਪਹਿਨਣ ਨਾਲ ਜੀਵਨ 'ਤੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਪੈਂਦਾ ਹੈ ਅਤੇ ਕਰੀਅਰ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਧਨ ਦੇ ਰਸਤੇ 'ਚ ਰੁਕਾਵਟ ਆਉਂਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਭੁੱਲ ਕੇ ਵੀ ਬੰਦ ਜਾਂ ਟੁੱਟੀ ਘੜੀ ਨਹੀਂ ਪਹਿਨਣੀ ਚਾਹੀਦੀ। ਉੱਥੇ ਹੀ, ਘਰ ਵਿਚ ਵੀ ਬੰਦ ਜਾਂ ਟੁੱਟੀ ਘੜੀ ਨਹੀਂ ਲਗਾਉਣੀ ਚਾਹੀਦੀ। ਇਸ ਤਰ੍ਹਾਂ ਦੀ ਗ਼ਲਤੀ ਕਰਨ ਨਾਲ ਨਕਾਰਾਤਮਕ ਊਰਜਾ ਆਕਰਸ਼ਿਤ ਹੁੰਦੀ ਹੈ। ਨਾਲ ਹੀ ਘਰ ਦੇ ਮੈਂਬਰਾਂ ਦੀ ਮਾਨਸਿਕ ਸ਼ਾਂਤੀ 'ਤੇ ਬੁਰਾ ਅਸਰ ਪੈਂਦਾ ਹੈ।