- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਦੇ ਦਰਵਾਜ਼ੇ ਛੋਟੇ ਬਣਾਉਣ ਪਿੱਛੇ ਕਈ ਕਾਰਨ ਲੁਕੇ ਹੋਏ ਸਨ, ਜੋ ਉਸ ਸਮੇਂ ਦੇ ਹਿਸਾਬ ਨਾਲ ਕਾਫ਼ੀ ਵਿਵਹਾਰਕ ਤੇ ਜ਼ਰੂਰੀ ਸਨ। ਆਓ ਜਾਣੀਏ ਘਰ ਦੇ ਦਰਵਾਜ਼ੇ ਛੋਟੇ ਅਤੇ ਨੀਵੇਂ ਬਣਾਉਣ ਦੇ ਪਿੱਛੇ ਕੀ ਕਾਰਨ ਸਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਜੇਕਰ ਤੁਸੀਂ ਪਿੰਡ ਦਾ ਕੋਈ ਪੁਰਾਣਾ ਘਰ ਦੇਖਿਆ ਹੋਵੇਗਾ ਤਾਂ ਉਸ ਦੇ ਦਰਵਾਜ਼ੇ ਕਾਫ਼ੀ ਛੋਟੇ ਤੇ ਨੀਵੇਂ ਹੁੰਦੇ ਸਨ। ਉਸ ਸਮੇਂ ਅੱਜ ਦੇ ਘਰਾਂ ਵਾਂਗ ਉੱਚੇ ਦਰਵਾਜ਼ੇ ਨਹੀਂ ਬਣਾਏ ਜਾਂਦੇ ਸਨ। ਉਨ੍ਹਾਂ ਦਰਵਾਜ਼ਿਆਂ ਰਾਹੀਂ ਅੰਦਰ ਆਉਣ ਲਈ ਝੁਕਣਾ ਪੈਂਦਾ ਸੀ ਪਰ ਆਖ਼ਰਕਾਰ ਅਜਿਹੇ ਦਰਵਾਜ਼ੇ ਬਣਾਏ ਹੀ ਕਿਉਂ ਜਾਂਦੇ ਸਨ?
ਦਰਅਸਲ, ਘਰ ਦੇ ਦਰਵਾਜ਼ੇ ਛੋਟੇ ਬਣਾਉਣ ਪਿੱਛੇ ਕਈ ਕਾਰਨ ਲੁਕੇ ਹੋਏ ਸਨ, ਜੋ ਉਸ ਸਮੇਂ ਦੇ ਹਿਸਾਬ ਨਾਲ ਕਾਫ਼ੀ ਵਿਵਹਾਰਕ ਤੇ ਜ਼ਰੂਰੀ ਸਨ। ਆਓ ਜਾਣੀਏ ਘਰ ਦੇ ਦਰਵਾਜ਼ੇ ਛੋਟੇ ਅਤੇ ਨੀਵੇਂ ਬਣਾਉਣ ਦੇ ਪਿੱਛੇ ਕੀ ਕਾਰਨ ਸਨ।
ਪੁਰਾਣੇ ਸਮੇਂ 'ਚ ਅੱਜ ਦੀ ਤਰ੍ਹਾਂ ਨਾ ਤਾਂ ਚੌਵੀ ਘੰਟੇ ਬਿਜਲੀ ਹੁੰਦੀ ਸੀ ਤੇ ਨਾ ਹੀ ਲੋਕਾਂ ਕੋਲ ਏਸੀ ਜਾਂ ਹੀਟਰ ਖਰੀਦਣ ਦੀ ਸਹੂਲਤ ਹੁੰਦੀ ਸੀ। ਇਸ ਲਈ ਤਾਪਮਾਨ ਨੂੰ ਕੰਟਰੋਲ 'ਚ ਰੱਖਣ ਲਈ ਦਰਵਾਜ਼ਿਆਂ ਦਾ ਆਕਾਰ ਛੋਟਾ ਰੱਖਿਆ ਜਾਂਦਾ ਸੀ। ਗਰਮੀ ਦੇ ਮੌਸਮ 'ਚ ਛੋਟੇ ਦਰਵਾਜ਼ੇ ਹੋਣ ਕਾਰਨ ਬਾਹਰ ਦੀ ਗਰਮ ਹਵਾ ਘਰ ਦੇ ਅੰਦਰ ਨਹੀਂ ਆ ਪਾਉਂਦੀ ਸੀ ਅਤੇ ਸਰਦੀਆਂ ਦੇ ਮੌਸਮ 'ਚ ਛੋਟੇ ਦਰਵਾਜ਼ਿਆਂ ਕਰਕੇ ਘਰ ਗਰਮ ਰਹਿੰਦਾ ਸੀ ਤੇ ਵੈਂਟੀਲੇਸ਼ਨ ਬਣੀ ਰਹਿੰਦੀ ਸੀ।
ਪੁਰਾਣੇ ਜ਼ਮਾਨੇ 'ਚ ਚੋਰੀ ਤੇ ਡਕੈਤੀ ਤੋਂ ਬਚਣ ਲਈ ਇਹ ਦਰਵਾਜ਼ੇ ਇਕ ਢਾਲ ਦੀ ਤਰ੍ਹਾਂ ਕੰਮ ਕਰਦੇ ਸਨ। ਛੋਟੇ ਦਰਵਾਜ਼ਿਆਂ 'ਚੋਂ ਇਕ ਸਮੇਂ ਸਿਰਫ਼ ਇਕ ਹੀ ਵਿਅਕਤੀ ਅੰਦਰ ਆ ਸਕਦਾ ਸੀ, ਉਹ ਵੀ ਝੁਕ ਕੇ। ਅਜਿਹੇ ਵਿਚ ਜੇਕਰ ਕੋਈ ਘਰ ਦੇ ਅੰਦਰ ਹਮਲਾ ਕਰਨਾ ਚਾਹੁੰਦਾ ਤਾਂ ਦਰਵਾਜ਼ੇ ਦਾ ਆਕਾਰ ਛੋਟਾ ਹੋਣ ਕਰਕੇ ਉਹ ਪੂਰੀ ਤਾਕਤ ਨਾਲ ਅੰਦਰ ਨਹੀਂ ਸੀ ਵੜ ਸਕਦਾ ਅਤੇ ਅੰਦਰਲੇ ਲੋਕ ਆਪਣਾ ਬਚਾਅ ਕਰ ਲੈਂਦੇ ਸਨ।
ਪੁਰਾਣੇ ਸਮੇਂ 'ਚ ਦਰਵਾਜ਼ੇ ਭਾਰੀ ਲੱਕੜਾਂ ਨਾਲ ਬਣਾਏ ਜਾਂਦੇ ਸਨ ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਤੋੜਿਆ ਨਾ ਜਾ ਸਕੇ। ਪਰ ਕੰਧਾਂ ਸੀਮਿੰਟ ਦੀਆਂ ਨਹੀਂ, ਬਲਕਿ ਮਿੱਟੀ ਜਾਂ ਪੱਥਰ ਦੀਆਂ ਹੁੰਦੀਆਂ ਸਨ। ਅਜਿਹੇ ਵਿਚ ਦਰਵਾਜ਼ੇ ਦੇ ਜ਼ਿਆਦਾ ਭਾਰ ਕਾਰਨ ਕੰਧ ਡਿੱਗ ਸਕਦੀ ਸੀ ਜਾਂ ਚੌਖਟ ਧਸ ਸਕਦੀ ਸੀ। ਇਸ ਲਈ ਦਰਵਾਜ਼ੇ ਦਾ ਆਕਾਰ ਛੋਟਾ ਰੱਖਿਆ ਜਾਂਦਾ ਸੀ, ਤਾਂ ਜੋ ਕੰਧ 'ਤੇ ਦਬਾਅ ਘੱਟ ਪਵੇ ਅਤੇ ਘਰ ਦੀ ਚੌਖਟ ਵੀ ਨਾ ਧਸੇ।
ਘਰ ਦੀ ਨਿੱਜਤਾ ਬਣਾਈ ਰੱਖਣ 'ਚ ਵੀ ਛੋਟੇ ਦਰਵਾਜ਼ੇ ਕਾਫ਼ੀ ਮਦਦਗਾਰ ਹੁੰਦੇ ਸਨ। ਦਰਵਾਜ਼ੇ ਛੋਟੇ ਹੋਣ ਕਾਰਨ ਕੋਈ ਵੀ ਵਿਅਕਤੀ ਬਾਹਰੋਂ ਸਿੱਧਾ ਕਮਰੇ 'ਚ ਜਾਂ ਵਿਹੜੇ 'ਚ ਨਹੀਂ ਝਾਕ ਸਕਦਾ ਸੀ। ਇਸ ਨਾਲ ਔਰਤਾਂ ਨੂੰ ਪੂਰੀ ਪ੍ਰਾਈਵੇਸੀ ਮਿਲ ਜਾਂਦੀ ਸੀ।
ਅਜਿਹਾ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਵਿਅਕਤੀ ਝੁਕ ਕੇ ਕਿਸੇ ਦੇ ਘਰ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਆਪਣਾ ਹੰਕਾਰ ਬਾਹਰ ਛੱਡ ਕੇ ਅੰਦਰ ਆਉਂਦਾ ਹੈ। ਇਸ ਦੇ ਪਿੱਛੇ ਸਤਿਕਾਰ ਦੀ ਭਾਵਨਾ ਅਤੇ ਨਿਮਰਤਾ ਛੁਪੀ ਹੁੰਦੀ ਸੀ। ਇਸ ਲਈ ਵੀ ਪੁਰਾਣੇ ਘਰਾਂ ਦੇ ਦਰਵਾਜ਼ੇ ਛੋਟੇ ਅਤੇ ਨੀਵੇਂ ਬਣਾਏ ਜਾਂਦੇ ਸਨ।
.
.
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।