ਮਰਨ ਤੋਂ ਬਾਅਦ ਚਮਗਿੱਦੜ, ਅਜਗਰ ਜਾਂ ਉੱਲੂ ਕਿਉਂ ਬਣਦਾ ਹੈ ਇਨਸਾਨ? ਤੁਹਾਡੀਆਂ ਅੱਖਾਂ ਖੋਲ੍ਹ ਦੇਣਗੀਆਂ ਗਰੁੜ ਪੁਰਾਣ ਦੀਆਂ ਇਹ ਗੱਲਾਂ
ਰਨ ਤੋਂ ਬਾਅਦ ਇਨਸਾਨ ਨੂੰ ਕਿਹੜਾ ਜਨਮ ਮਿਲੇਗਾ, ਇਹ ਪੂਰੀ ਤਰ੍ਹਾਂ ਉਸਦੇ ਪਿਛਲੇ ਜਨਮ ਦੇ ਕਰਮਾਂ 'ਤੇ ਨਿਰਭਰ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮਨੁੱਖ ਮਰਨ ਤੋਂ ਬਾਅਦ ਕਿਹੜੀ ਯੋਨੀ 'ਚ ਜਨਮ ਲੈਂਦਾ ਹੈ ਅਤੇ ਇਹ ਕਿਸ ਤਰ੍ਹਾਂ ਦੇ ਕਰਮਾਂ ਨਾਲ ਨਿਰਧਾਰਤ ਹੁੰਦਾ ਹੈ? ਆਓ ਜਾਣਦੇ ਹਾਂ ਇਸਦੇ ਬਾਰੇ।
Publish Date: Mon, 22 Jun 2026 11:32 AM (IST)
Updated Date: Mon, 22 Jun 2026 11:40 AM (IST)
ਗਰੁੜ ਪੁਰਾਣ ਅਨੁਸਾਰ, ਹਰ ਜੀਵ ਮਰਨ ਤੋਂ ਬਾਅਦ ਫਿਰ ਤੋਂ ਜਨਮ ਲੈਂਦਾ ਹੈ। ਹਿੰਦੂ ਸ਼ਾਸਤਰਾਂ 'ਚ ਇਸ ਗੱਲ ਦਾ ਜ਼ਿਕਰ ਦੇਖਣ ਨੂੰ ਮਿਲਦਾ ਹੈ ਕਿ ਜਿਸ ਇਨਸਾਨ ਨੇ ਜਨਮ ਲਿਆ ਹੈ, ਉਸਦੀ ਮੌਤ ਵੀ ਨਿਸ਼ਚਤ ਹੈ।
ਪਰ ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਮਰਨ ਤੋਂ ਬਾਅਦ ਇਨਸਾਨ ਨੂੰ ਕਿਹੜਾ ਜਨਮ ਮਿਲੇਗਾ, ਇਹ ਪੂਰੀ ਤਰ੍ਹਾਂ ਉਸਦੇ ਪਿਛਲੇ ਜਨਮ ਦੇ ਕਰਮਾਂ 'ਤੇ ਨਿਰਭਰ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ, ਮਨੁੱਖ ਮਰਨ ਤੋਂ ਬਾਅਦ ਕਿਹੜੀ ਯੋਨੀ 'ਚ ਜਨਮ ਲੈਂਦਾ ਹੈ ਅਤੇ ਇਹ ਕਿਸ ਤਰ੍ਹਾਂ ਦੇ ਕਰਮਾਂ ਨਾਲ ਨਿਰਧਾਰਤ ਹੁੰਦਾ ਹੈ? ਆਓ ਜਾਣਦੇ ਹਾਂ ਇਸਦੇ ਬਾਰੇ।
ਕਿਸ ਪਾਪ ਨਾਲ ਕਿਹੜੀ ਯੋਨੀ 'ਚ ਜਨਮ ਮਿਲਦਾ ਹੈ?
- ਗਰੁੜ ਪੁਰਾਣ ਅਨੁਸਾਰ ਜੋ ਵਿਅਕਤੀ ਸੋਨਾ ਚੁਰਾਉਂਦਾ ਹੈ, ਉਸਨੂੰ ਮਰਨ ਤੋਂ ਬਾਅਦ ਕੀੜੇ-ਮਕੌੜੇ ਅਤੇ ਕੀਟ-ਪਤੰਗਿਆਂ 'ਚ ਜਨਮ ਲੈਣਾ ਪੈਂਦਾ ਹੈ।
- ਜੋ ਵਿਅਕਤੀ ਕੱਪੜੇ, ਜੁੱਤੀਆਂ ਜਾਂ ਘਾਹ ਚੋਰੀ ਕਰਨ ਦਾ ਕੰਮ ਕਰਦਾ ਹੈ, ਉਸਨੂੰ ਮਰਨ ਤੋਂ ਬਾਅਦ ਭੇਡ ਦੀ ਯੋਨੀ ਪ੍ਰਾਪਤ ਹੁੰਦੀ ਹੈ।
- ਉੱਥੇ ਹੀ ਫਲ, ਫੁੱਲ ਤੇ ਪਾਨ ਚੁਰਾਉਣ ਵਾਲੇ ਵਿਅਕਤੀ ਨੂੰ ਮਰਨ ਤੋਂ ਬਾਅਦ ਬਾਂਦਰ ਯੋਨੀ 'ਚ ਜਨਮ ਲੈਣਾ ਪੈਂਦਾ ਹੈ।
- ਜੋ ਵਿਅਕਤੀ ਵਪਾਰ 'ਚ ਕਿਸੇ ਨੂੰ ਧੋਖਾ ਦਿੰਦਾ ਹੈ, ਗਰੁੜ ਪੁਰਾਣ ਦੇ ਅਨੁਸਾਰ ਮਰਨ ਤੋਂ ਬਾਅਦ ਉਸਨੂੰ ਉੱਲੂ ਦੀ ਯੋਨੀ ਦੀ ਪ੍ਰਾਪਤ ਹੁੰਦੀ ਹੈ।
- ਮਿੱਤਰਾਂ ਨੂੰ ਧੋਖਾ ਦੇਣ ਵਾਲਾ ਵਿਅਕਤੀ ਅਗਲੇ ਜਨਮ ਵਿਚ ਪਰਬਤ ਦੇ ਗਿੱਧ ਦੇ ਰੂਪ 'ਚ ਜਨਮ ਲੈਂਦਾ ਹੈ।
- ਅਜਿਹਾ ਇਨਸਾਨ ਜੋ ਕੀਮਤੀ ਚੀਜ਼ਾਂ ਨੂੰ ਹੜੱਪਣ ਦੀ ਕੋਸ਼ਿਸ਼ ਕਰਦਾ ਹੈ, ਮਰਨ ਤੋਂ ਬਾਅਦ ਉਸਨੂੰ ਬ੍ਰਹਮਰਾਖਸ਼ ਦੀ ਯੋਨੀ ਪ੍ਰਾਪਤ ਹੁੰਦੀ ਹੈ।
- ਉੱਥੇ ਹੀ ਅਨਾਜ ਚੋਰੀ ਕਰਨ ਵਾਲੇ ਵਿਅਕਤੀ ਨੂੰ ਮਰਨ ਤੋਂ ਬਾਅਦ ਚੂਹੇ ਦੇ ਰੂਪ 'ਚ ਜਨਮ ਲੈਣਾ ਪੈਂਦਾ ਹੈ।
- ਪਾਣੀ ਚੋਰੀ ਕਰਨ ਵਾਲੇ ਇਨਸਾਨ ਨੂੰ ਮਰਨ ਤੋਂ ਬਾਅਦ ਚਾਤਕ ਪੰਛੀ ਦੇ ਰੂਪ 'ਚ ਜਨਮ ਮਿਲਦਾ ਹੈ।
- ਜੋ ਵਿਅਕਤੀ ਸ਼ਹਿਦ ਚੋਰੀ ਕਰਦਾ ਹੈ, ਮਰਨ ਤੋਂ ਬਾਅਦ ਉਸਨੂੰ ਅਗਲੇ ਜਨਮ 'ਚ ਮੱਖੀ ਯੋਨੀ 'ਚ ਜਨਮ ਲੈਣਾ ਪੈਂਦਾ ਹੈ।
- ਨਮਕ ਚੋਰੀ ਕਰਨ ਵਾਲੇ ਇਨਸਾਨ ਨੂੰ ਅਗਲੇ ਜਨਮ 'ਚ ਕੀੜੀ ਦੀ ਯੋਨੀ ਮਿਲਦੀ ਹੈ।
- ਸਬਜ਼ੀਆਂ, ਪੱਤੇ ਚੋਰੀ ਕਰਨ ਵਾਲਾ ਇਨਸਾਨ ਅਗਲੇ ਜਨਮ 'ਚ ਮੋਰ ਬਣਦਾ ਹੈ।
- ਸੁਗੰਧਿਤ ਪਦਾਰਥ ਚੁਰਾਉਣ ਵਾਲਾ ਇਨਸਾਨ ਅਗਲੇ ਜਨਮ 'ਚ ਛਛੁੰਦਰ ਦੀ ਯੋਨੀ 'ਚ ਪੈਦਾ ਹੁੰਦਾ ਹੈ।
ਔਰਤਾਂ ਲਈ ਕਰਮ ਫਲ 'ਤੇ ਆਧਾਰਿਤ ਯੋਨੀ
- ਅਜਿਹੀਆਂ ਔਰਤਾਂ ਜੋ ਆਪਣੇ ਸੱਸ-ਸਹੁਰੇ ਨੂੰ ਅਪਸ਼ਬਦ ਬੋਲਣ ਦੇ ਨਾਲ ਘਰ ਵਿਚ ਕਲੇਸ਼ ਕਰਦੀਆਂ ਹਨ, ਮਰਨ ਤੋਂ ਬਾਅਦ ਅਗਲਾ ਜਨਮ ਜੋਂਕ ਦੀ ਯੋਨੀ 'ਚ ਲੈਣਾ ਪੈਂਦਾ ਹੈ।
- ਅਜਿਹੀਆਂ ਔਰਤਾਂ ਜੋ ਆਪਣੇ ਪਤੀ ਦਾ ਅਪਮਾਨ ਕਰਨ ਦੇ ਨਾਲ ਉਸ 'ਤੇ ਚਿੱਲਾਉਂਦੀਆਂ ਹਨ, ਅਜਿਹੀਆਂ ਔਰਤਾਂ ਅਗਲੇ ਜਨਮ ਵਿੱਚ ਜੂੰ ਬਣਦੀਆਂ ਹਨ।
- ਪਤੀ ਨੂੰ ਛੱਡ ਕੇ ਪਰਾਏ ਮਰਦ ਨਾਲ ਰਿਸ਼ਤਾ ਬਣਾਉਣ ਵਾਲੀ ਇਸਤਰੀ ਅਗਲੇ ਜਨਮ 'ਚ ਚਮਗਿੱਦੜ, ਛਿਪਕਲੀ ਅਤੇ ਦੋ-ਮੂੰਹੀਂ ਸੱਪਣੀ ਦੀ ਯੋਨੀ 'ਚ ਪੈਦਾ ਹੁੰਦੀ ਹੈ।
ਨਾਜਾਇਜ਼ ਸਬੰਧ ਬਣਾਉਣ ਲਈ ਭਿਆਨਕ ਯੋਨੀਆਂ 'ਚ ਜਨਮ
- ਅਜਿਹੇ ਔਰਤ ਅਤੇ ਪੁਰਸ਼ ਜੋ ਸੁਭਾਅ ਤੋਂ ਕਾਫੀ ਕਾਮੀ ਕਿਸਮ ਦੇ ਹੋਣ, ਉਨ੍ਹਾਂ ਨੂੰ ਮਰਨ ਤੋਂ ਬਾਅਦ ਕਾਮੀ ਘੋੜੇ ਦੇ ਰੂਪ 'ਚ ਜਨਮ ਲੈਣਾ ਪੈਂਦਾ ਹੈ।
- ਜੋ ਵੀ ਪੁਰਸ਼-ਔਰਤਾਂ ਆਪਣੇ ਮਿੱਤਰ ਨਾਲ ਸਬੰਧ ਸਥਾਪਤ ਕਰਦੇ ਹਨ, ਮਰਨ ਤੋਂ ਬਾਅਦ ਉਨ੍ਹਾਂ ਨੂੰ ਖੋਤੇ ਦੀ ਯੋਨੀ 'ਚ ਜਨਮ ਲੈਣਾ ਪੈਂਦਾ ਹੈ।
- ਨਾਬਾਲਗ ਕੰਨਿਆ ਨਾਲ ਨਾਜਾਇਜ਼ ਸਬੰਧ ਸਥਾਪਤ ਕਰਨ ਵਾਲੇ ਵਿਅਕਤੀਆਂ ਨੂੰ ਮਰਨ ਤੋਂ ਬਾਅਦ ਅਜਗਰ ਦੀ ਯੋਨੀ ਪ੍ਰਾਪਤ ਹੁੰਦੀ ਹੈ।
- ਤਪਸਵਿਨੀ ਨਾਲ ਸਬੰਧ ਬਣਾਉਣ ਨਾਲ ਗਰੁੜ ਪੁਰਾਣ ਅਨੁਸਾਰ ਵਿਅਕਤੀ ਅਗਲੇ ਜਨਮ 'ਚ ਮਾਰੂਥਲ ਦਾ ਪਿਸ਼ਾਚ ਬਣਦਾ ਹੈ।
ਗੁਰੂ, ਬ੍ਰਾਹਮਣ ਅਤੇ ਸਿੱਖਿਆ ਲਈ ਪਾਪ ਕਰਮ
ਅਜਿਹਾ ਗੁਰੂ ਜੋ ਯੋਗ ਚੇਲੇ ਨੂੰ ਵਿੱਦਿਆ ਜਾਂ ਮਾਰਗਦਰਸ਼ਨ ਨਾ ਪ੍ਰਦਾਨ ਕਰੇ, ਤਾਂ ਉਸਨੂੰ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਬਲਦ ਦੀ ਯੋਨੀ ਮਿਲਦੀ ਹੈ।
ਗੁਰੂ ਦੀ ਸੇਵਾ ਨਾ ਕਰਨ ਵਾਲੇ ਚੇਲੇ ਨੂੰ ਮਰਨ ਤੋਂ ਬਾਅਦ ਗਧੇ ਜਾਂ ਬਲਦ ਦੇ ਰੂਪ ਵਿੱਚ ਜਨਮ ਲੈਣਾ ਪੈਂਦਾ ਹੈ।
ਗੁਰੂ ਦਾ ਅਪਮਾਨ ਕਰਨ ਵਾਲਾ ਇਨਸਾਨ ਮਰਨ ਤੋਂ ਬਾਅਦ ਅਗਲੇ ਜਨਮ 'ਚ ਬ੍ਰਹਮਰਾਖਸ਼ ਬਣਦਾ ਹੈ।
ਪੈਸੇ ਲਈ ਦੇਵੀ-ਦੇਵਤਿਆਂ ਦੀ ਪੂਜਾ-ਪਾਠ ਕਰਨ ਵਾਲੇ ਇਨਸਾਨ ਨੂੰ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਮੁਰਗੇ ਦੀ ਯੋਨੀ ਪ੍ਰਾਪਤ ਹੁੰਦੀ ਹੈ।
ਅਯੋਗ ਲੋਕਾਂ ਲਈ ਯੱਗ ਕਰਨ ਵਾਲੇ ਵਿਅਕਤੀ ਨੂੰ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਪਿੰਡ ਦੇ ਸੂਰ ਦੀ ਯੋਨੀ ਪ੍ਰਾਪਤ ਹੁੰਦੀ ਹੈ।
ਕਰੂਰਤਾ, ਨਸ਼ੇ ਅਤੇ ਘਿਨਾਉਣੇ ਪਾਪਾਂ ਨਾਲ ਜੁੜੀਆਂ ਯੋਨੀਆਂ
ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਵਾਲਾ- ਪਰਬਤ 'ਤੇ ਕਾਲਾ ਨਾਗ
ਸ਼ਰਾਬ ਪੀਣ ਵਾਲਾ- ਭੇੜੀਆ, ਕੁੱਤਾ ਜਾਂ ਸਿਆੜ ਯੋਨੀ 'ਚ ਜਨਮ
ਬ੍ਰਹਮਹੱਤਿਆ ਕਰਨ ਵਾਲਾ- ਗਧਾ, ਊਠ ਜਾਂ ਮੱਝ
ਬਿਨਾਂ ਜਾਂਚੇ-ਪਰਖੇ ਸਭ ਕੁਝ ਗ੍ਰਹਿਣ ਕਰ ਲੈਣ ਵਾਲਾ- ਬਾਘ
ਗਲਤ ਵਿਵਹਾਰ ਕਰਨ ਵਾਲਾ- ਜੰਗਲ ਦਾ ਹਾਥੀ
ਕਿਸੇ ਦੀ ਆਸ ਜਾਂ ਸਨੇਹ ਨੂੰ ਤੋੜਨ ਵਾਲਾ- ਚਕੋਰ ਪੰਛੀ
ਵਾਅਦੇ ਨਾ ਨਿਭਾਉਣ ਵਾਲਿਆਂ ਨੂੰ ਕਿਹੜੀ ਯੋਨੀ
ਬ੍ਰਾਹਮਣ ਨੂੰ ਦਾਨ ਦਾ ਵਾਅਦਾ ਕਰਕੇ ਦਾਨ ਨਾ ਦੇਣ ਵਾਲਾ- ਸਿਆੜ
ਚੰਗੇ ਲੋਕਾਂ ਨਾਲ ਗਲਤ ਵਿਵਹਾਰ ਕਰਨ ਵਾਲਾ- ਅਗਨੀਮੁਖ ਸਿਆੜ
ਗਾਇਤਰੀ ਤੇ ਸੰਧਿਆ ਵੰਦਨ ਨਾ ਕਰਨ ਵਾਲਾ- ਬਗੁਲਾ
ਇੱਕੋ ਗੋਤਰ ਦੀ ਇਸਤਰੀ ਨਾਲ ਸਬੰਧ ਬਣਾਉਣ ਵਾਲਾ- ਲੱਕੜਬੱਘਾ ਜਾਂ ਰਿੱਛ
ਮਨੁੱਖ ਯੋਨੀ ਹੈ ਸਭ ਤੋਂ ਦੁਰਲੱਭ
ਗਰੁੜ ਪੁਰਾਣ ਦੇ ਅਧਿਆਏ 5 ਸ਼ਲੋਕ 12 ਤੋਂ 38 'ਚ ਸਾਫ਼-ਸਾਫ਼ ਲਿਖਿਆ ਹੈ ਕਿ ਕਰੋੜਾਂ ਜਨਮਾਂ ਦੇ ਪੁੰਨ ਤੋਂ ਬਾਅਦ ਹੀ ਇਹ ਦੁਰਲੱਭ ਮਨੁੱਖੀ ਸਰੀਰ ਪ੍ਰਾਪਤ ਹੁੰਦਾ ਹੈ।
ਇਸ ਨੂੰ ਬਿਨਾਂ ਵਜ੍ਹਾ ਦੇ ਪਾਪਾਂ ਤੇ ਵਾਸਨਾਵਾਂ 'ਚ ਨਸ਼ਟ ਕਰਨ ਤੋਂ ਬਚਣਾ ਚਾਹੀਦਾ ਹੈ। ਹਮੇਸ਼ਾ ਸੱਚ ਅਤੇ ਧਰਮ ਦੇ ਰਸਤੇ 'ਤੇ ਚੱਲੋ, ਤਾਂ ਜੋ ਮੌਤ ਤੋਂ ਬਾਅਦ ਇਨ੍ਹਾਂ ਭਿਆਨਕ ਯੋਨੀਆਂ 'ਚ ਨਾ ਭਟਕਣਾ ਪਵੇ।