- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology ਦੇ ਅਨੁਸਾਰ, ਇਕ ਅਜਿਹਾ ਮੁਲਾਂਕ ਹੈ ਜਿਸ 'ਤੇ ਚੰਦਰ ਦੇਵ ਦਾ ਪ੍ਰਭਾਵ ਸਭ ਤੋਂ ਵੱਧ ਰਹਿੰਦਾ ਹੈ। ਇਹ ਲੋਕ ਸੁਭਾਅ ਤੋਂ ਬਹੁਤ ਇਮੋਸ਼ਨਲ, ਕੇਅਰਿੰਗ ਤੇ ਰੋਮਾਂਟਿਕ ਹੁੰਦੇ ਹਨ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖਰ ਉਹ ਕਿਹੜਾ ਮੁਲਾਂਕ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਅੰਕ ਜੋਤਿਸ਼ ਦਾ ਬਹੁਤ ਮਹੱਤਵ ਹੈ। ਵਿਅਕਤੀ ਦੇ ਮੂਲਾਂਕ (Radix) ਦੀ ਮਦਦ ਨਾਲ ਕਰੀਅਰ, ਸੁਭਾਅ ਤੇ ਆਰਥਿਕ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਅੰਕ ਜੋਤਿਸ਼ ਦੇ ਅਨੁਸਾਰ, ਇਕ ਅਜਿਹਾ ਮੁਲਾਂਕ ਹੈ ਜਿਸ 'ਤੇ ਚੰਦਰ ਦੇਵ ਦਾ ਪ੍ਰਭਾਵ ਸਭ ਤੋਂ ਵੱਧ ਰਹਿੰਦਾ ਹੈ। ਇਹ ਲੋਕ ਸੁਭਾਅ ਤੋਂ ਬਹੁਤ ਇਮੋਸ਼ਨਲ, ਕੇਅਰਿੰਗ ਤੇ ਰੋਮਾਂਟਿਕ ਹੁੰਦੇ ਹਨ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖਰ ਉਹ ਕਿਹੜਾ ਮੁਲਾਂਕ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਇਸ ਮੁਲਾਂਕ ਬਾਰੇ।
ਅੰਕ ਜੋਤਿਸ਼ (Numerology) ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ 'ਤੇ ਚੰਦਰ ਦੇਵ ਦਾ ਵੱਧ ਪ੍ਰਭਾਵ ਰਹਿੰਦਾ ਹੈ ਕਿਉਂਕਿ ਮੁਲਾਂਕ 2 ਦੇ ਸੁਆਮੀ ਚੰਦਰ ਦੇਵ ਹਨ। ਜੋਤਿਸ਼ ਸ਼ਾਸਤਰ ਅਨੁਸਾਰ, ਚੰਦਰ ਦੇਵ ਨੂੰ ਮਨ, ਸ਼ੀਤਲਤਾ ਤੇ ਭਾਵਨਾਵਾਂ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਲਈ ਮੁਲਾਂਕ 2 ਵਾਲੇ ਸੁਭਾਅ ਤੋਂ ਬਹੁਤ ਕੋਮਲ ਤੇ ਰੋਮਾਂਟਿਕ ਹੁੰਦੇ ਹਨ। ਇਹ ਲੋਕ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੇ ਹਨ ਅਤੇ ਜ਼ਿਆਦਾ ਪਰਵਾਹ ਕਰਦੇ ਹਨ।
ਫ਼ੈਸਲੇ ਲੈਣ 'ਚ ਦੁਬਿਧਾ : ਇਹ ਲੋਕ ਫ਼ੈਸਲੇ ਲੈਣ 'ਚ ਦੁਬਿਧਾ ਦੀ ਸਥਿਤੀ 'ਚ ਰਹਿੰਦੇ ਹਨ। ਇਨ੍ਹਾਂ ਲੋਕਾਂ 'ਚ ਆਤਮਵਿਸ਼ਵਾਸ ਦੀ ਕਮੀ ਦੇਖਣ ਨੂੰ ਮਿਲਦੀ ਹੈ ਜਿਸ ਕਾਰਨ ਕੋਈ ਵੀ ਵੱਡਾ ਫ਼ੈਸਲਾ ਲੈਣ ਵਿਚ ਘਬਰਾਹਟ ਹੁੰਦੀ ਹੈ। ਇਹ ਲੋਕ ਆਪਣੇ ਫ਼ੈਸਲੇ ਲੈਣ ਲਈ ਦੂਜਿਆਂ ਦੀ ਮਦਦ ਲੈਂਦੇ ਹਨ।
ਕੇਅਰਿੰਗ: ਇਹ ਲੋਕ ਆਪਣੇ ਲੋਕਾਂ ਦੀ ਬਹੁਤ ਪਰਵਾਹ ਕਰਦੇ ਹਨ ਅਤੇ ਆਪਣੇ ਪਾਰਟਨਰ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਜ਼ਿੰਦਗੀ ਵਿੱਚ ਪਾਰਟਨਰ ਨੂੰ ਕੋਈ ਕਮੀ ਨਹੀਂ ਹੋਣ ਦਿੰਦੇ।
ਛੇਤੀ ਬੁਰਾ ਮੰਨ ਜਾਣਾ: ਇਹ ਲੋਕ ਜ਼ਿਆਦਾ ਸੰਵੇਦਨਸ਼ੀਲ ਹੋਣ ਕਾਰਨ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਬੁਰਾ ਮੰਨ ਜਾਂਦੇ ਹਨ, ਜਿਸ ਕਾਰਨ ਉਦਾਸ ਹੋ ਜਾਂਦੇ ਹਨ।
ਜੇਕਰ ਤੁਸੀਂ ਚੰਦਰ ਦੇਵ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਸੋਮਵਾਰ ਦੇ ਦਿਨ ਚੌਲ, ਦੁੱਧ, ਦਹੀਂ, ਮਿਸ਼ਰੀ, ਕਪੂਰ, ਖੰਡ ਸਮੇਤ ਆਦਿ ਚਿੱਟੀਆਂ ਚੀਜ਼ਾਂ ਦਾ ਦਾਨ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਜਾਤਕ ਦੀ ਕੁੰਡਲੀ 'ਚ ਚੰਦਰਮਾ ਮਜ਼ਬੂਤ ਹੁੰਦਾ ਹੈ ਤੇ ਮਾਨਸਿਕ ਤਣਾਅ ਦੀ ਸਮੱਸਿਆ ਦੂਰ ਹੁੰਦੀ ਹੈ।
ਮੁਲਾਂਕ 2 ਵਾਲਿਆਂ ਲਈ ਮੋਤੀ ਰਤਨ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਰਤਨ ਨੂੰ ਧਾਰਨ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਵਾਰ-ਵਾਰ ਗੁੱਸਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ। ਮੋਤੀ ਨੂੰ ਪਹਿਨਣ ਤੋਂ ਪਹਿਲਾਂ ਤੁਸੀਂ ਕਿਸੇ ਮਾਹਿਰ ਜੋਤਸ਼ੀ ਦੀ ਸਲਾਹ ਵੀ ਲੈ ਸਕਦੇ ਹੋ।