- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਯੁਗ ਸਮਾਪਤੀ ਦੌਰਾਨ ਇਕ ਰਾਕਸ਼ਸ ਸੀ ਜਿਸਦਾ ਨਾਂ ਅਮਰੂਵਾ ਸੀ। ਅਮਰੂਵਾ ਦੇ ਅੱਤਿਆਚਾਰ ਤੋਂ ਸਾਰੇ ਦੇਵਤੇ ਪਰੇਸ਼ਾਨ ਸਨ। ਸਾਰੇ ਦੇਵਤੇ ਮਾਂ ਜਗਤ ਜਨਨੀ ਤੋਂ ਮਦਦ ਮੰਗਣ ਆਏ। ਫਿਰ ਮਾਂ ਦੁਰਗਾ ਸਮੇਤ ਨਵ ਸਰੂਪਾਂ ਨੇ ਇਕ ਸਾਂਝੇ ਤੌਰ 'ਤੇ ਮਿਲ ਕੇ ਅਮਰੂਵਾ ਖਿਲਾਫ ਯੁੱਧ ਸ਼ੁਰੂ ਕੀਤਾ। ਮੰਨਿਆ ਜਾਂਦਾ ਹੈ ਕਿ, ਇਹ ਯੁੱਧ ਕਰੀਬ 5000 ਸਾਲਾਂ ਤਕ ਚੱਲਿਆ, ਉਸ ਤੋਂ ਬਾਅਦ ਮਾਂ ਦੁਰਗਾ ਨੇ ਉਸ ਦੈਂਤ ਦੀ ਸੰਪੂਰਨ ਸੈਨਾ ਦਾ ਸਰਵਨਾਸ਼ ਕਰ ਦਿੱਤਾ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ ਨਾਲ ਜੁੜੀ ਬਹੁਤ ਹੀ ਪਵਿੱਤਰ ਤੇ ਸ਼ਕਤੀਸ਼ਾਲੀ ਦੇਵੀ, ਕਾਲੀਆਂ ਸ਼ਕਤੀਆਂ ਨੂੰ ਬੰਧਕ ਬਣਾ ਕੇ ਉਨ੍ਹਾਂ 'ਤੇ ਸਵਾਰ ਰਹਿਣ ਵਾਲੀ ਮਾਂ ਮੇਲਡੀ ਜੋ ਕੇਵਲ ਰੱਖਿਆ ਹੀ ਨਹੀਂ ਕਰਦੀ, ਬਲਕਿ ਨਕਾਰਾਤਮਕ ਊਰਜਾ ਤੋਂ ਵੀ ਛੁਟਕਾਰਾ ਦਿਵਾਉਂਦੀ ਹੈ। ਭਾਰਤ 'ਚ ਮੁੱਖ ਰੂਪ 'ਚ ਇਨ੍ਹਾਂ ਦੀ ਪੂਜਾ ਸੌਰਾਸ਼ਟਰ ਯਾਨੀ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਰਾਜਾਂ ਵਿਚ ਕੀਤੀ ਜਾਂਦੀ ਹੈ।
ਜਿੱਥੇ ਗੁਜਰਾਤ ਵਿਚ ਇਨ੍ਹਾਂ ਨੂੰ ਚੁਣਵਾ ਦੀਆ ਕੋਲੀ ਦੇ ਰੂਪ 'ਚ ਪੂਜਿਆ ਜਾਂਦਾ ਹੈ ਅਤੇ ਕੁਝ ਲੋਕ ਇਨ੍ਹਾਂ ਨੂੰ ਖੇਤਾਂ ਦੀ ਸੁਰੱਖਿਆ ਨਾਲ ਜੁੜੀ ਦੇਵੀ ਵੀ ਮੰਨਦੇ ਹਨ। ਆਖਿਰ ਕੌਣ ਹਨ ਮਾਤਾ ਮੇਲਡੀ ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਨਹੀਂ ਹੈ; ਆਓ ਜਾਣਦੇ ਹਾਂ ਮਾਂ ਮੇਲਡੀ ਦੀ ਉਤਪੱਤੀ ਨਾਲ ਜੁੜਿਆ ਰਹੱਸ ਅਤੇ ਪੌਰਾਣਿਕ ਕਥਾ?
ਮਾਨਤਾਵਾਂ ਮੁਤਾਬਕ, ਮਾਤਾ ਮੇਲਡੀ ਦੇ 8 ਹੱਥ ਹਨ, ਜਿਨ੍ਹਾਂ ਵਿਚ ਵੱਖਰੇ ਤਰ੍ਹਾਂ ਦੇ ਹਥਿਆਰ ਹਨ। ਉਨ੍ਹਾਂ ਦੇ ਇਕ ਹੱਥ ਵਿਚ ਬੋਤਲ, ਦੂਜੇ ਹੱਥ ਵਿਚ ਖੰਜਰ, ਤੀਜੇ ਹੱਥ ਵਿਚ ਤ੍ਰਿਸ਼ੂਲ, ਚੌਥੇ 'ਚ ਤਲਵਾਰ, ਪੰਜਵੇਂ ਹੱਥ 'ਚ ਗਦਾ, ਛੇਵੇਂ ਹੱਥ 'ਚ ਚੱਕਰ, ਸੱਤਵੇਂ 'ਚ ਕਮਲ, ਅੱਠਵਾਂ ਹੱਥ ਅਭੈ ਦੀ ਮੁਦਰਾ 'ਚ ਸਥਿਤ ਹੈ।
ਮਾਤਾ ਮੇਲਡੀ ਦੇ ਹੱਥ ਵਿਚ ਸਥਿਤ ਬੋਤਲ ਇਸ ਗੱਲ ਦਾ ਪ੍ਰਤੀਕ ਹੈ ਕਿ ਬ੍ਰਹਿਮੰਡ ਦੀਆਂ ਸਾਰੀਆਂ ਤਾਂਤਰਿਕ ਸ਼ਕਤੀਆਂ ਉਸ 'ਚ ਬੰਦ ਹਨ ਤੇ ਮਾਂ ਦਾ ਵਾਹਨ ਇਕ ਬੱਕਰੀ ਹੈ।
ਸਤਿਯੁਗ ਸਮਾਪਤੀ ਦੌਰਾਨ ਇਕ ਰਾਕਸ਼ਸ ਸੀ ਜਿਸਦਾ ਨਾਂ ਅਮਰੂਵਾ ਸੀ। ਅਮਰੂਵਾ ਦੇ ਅੱਤਿਆਚਾਰ ਤੋਂ ਸਾਰੇ ਦੇਵਤੇ ਪਰੇਸ਼ਾਨ ਸਨ। ਸਾਰੇ ਦੇਵਤੇ ਮਾਂ ਜਗਤ ਜਨਨੀ ਤੋਂ ਮਦਦ ਮੰਗਣ ਆਏ। ਫਿਰ ਮਾਂ ਦੁਰਗਾ ਸਮੇਤ ਨਵ ਸਰੂਪਾਂ ਨੇ ਇਕ ਸਾਂਝੇ ਤੌਰ 'ਤੇ ਮਿਲ ਕੇ ਅਮਰੂਵਾ ਖਿਲਾਫ ਯੁੱਧ ਸ਼ੁਰੂ ਕੀਤਾ। ਮੰਨਿਆ ਜਾਂਦਾ ਹੈ ਕਿ, ਇਹ ਯੁੱਧ ਕਰੀਬ 5000 ਸਾਲਾਂ ਤਕ ਚੱਲਿਆ, ਉਸ ਤੋਂ ਬਾਅਦ ਮਾਂ ਦੁਰਗਾ ਨੇ ਉਸ ਦੈਂਤ ਦੀ ਸੰਪੂਰਨ ਸੈਨਾ ਦਾ ਸਰਵਨਾਸ਼ ਕਰ ਦਿੱਤਾ।
ਜਦੋਂ ਦੈਂਤ ਅਮਰੂਵਾ ਨੇ ਵੀ ਯੁੱਧ ਵਿਚ ਖੁਦ ਨੂੰ ਹਾਰਦਾ ਹੋਇਆ ਪਾਇਆ ਤਾਂ ਮਾਂ ਦੁਰਗਾ ਤੋਂ ਖੁਦ ਦੀ ਰੱਖਿਆ ਦੇ ਲਈ ਉਹ ਇਕ ਗਾਂ ਦੀ ਖੱਲ ਵਿਚ ਜਾ ਛਿਪਿਆ। ਉਹ ਜਾਣਦਾ ਸੀ ਕਿ, ਇਹ ਦੇਵੀਆਂ ਇਸ ਅਸ਼ੁੱਧ ਤੇ ਅਪਵਿੱਤਰ ਸਥਾਨ 'ਤੇ ਪ੍ਰਵੇਸ਼ ਨਹੀਂ ਕਰ ਸਕਦੀਆਂ ਹਨ। ਫਿਰ ਨਵ ਦੁਰਗਾ ਨੇ ਆਪਣੇ ਹੱਥਾਂ ਨੂੰ ਤੇਜ਼ੀ ਨਾਲ ਰਗੜਿਆ, ਉਸ ਤੋਂ ਜੋ ਮੈਲ ਨਿਕਲੀ ਉਸ ਨਾਲ ਇਕ 5 ਸਾਲ ਦੀ ਦਿਵਿਆ ਕੰਨਿਆ ਦੀ ਉਤਪੱਤੀ ਹੋਈ, ਜਿਸਦੇ ਹੱਥਾਂ ਵਿਚ ਖੰਜਰ ਸੀ।
ਮਾਂ ਦੁਰਗਾ ਨੇ ਉਸ ਕੰਨਿਆ ਨੂੰ ਕਿਹਾ ਕਿ ਤੁਸੀਂ ਇਸ ਮ੍ਰਿਤਕ ਗਾਂ ਦੀ ਖੱਲ ਵਿੱਚ ਪ੍ਰਵੇਸ਼ ਕਰਕੇ ਉਸ ਦੈਂਤ ਅਮਰੂਵਾ ਦਾ ਅੰਤ ਕਰੋ। ਮਾਂ ਦੀ ਆਗਿਆ ਪਾ ਕੇ ਮਾਤਾ ਨੇ ਗਾਂ ਦੀ ਖੱਲ ਵਿਚ ਪ੍ਰਵੇਸ਼ ਕੀਤਾ। ਮਾਂ ਮੇਲਡੀ ਦੇ ਰੌਦਰ ਅਵਤਾਰ ਨੂੰ ਦੇਖ ਕੇ ਦੈਂਤ ਨੇ ਭੱਜ ਕੇ ਸਾਇਲਾ ਸਰੋਵਰ 'ਚ ਕੀੜਾ ਬਣ ਕੇ ਜਾ ਛਿਪਣਾ ਚਾਹਿਆ, ਫਿਰ ਮਾਤਾ ਮੇਲਡੀ ਨੇ ਉੱਥੇ ਹੀ ਉਸ ਦੈਂਤ ਦਾ ਅੰਤ ਕਰ ਦਿੱਤਾ।
ਦੈਂਤ ਅਮਰੂਵਾ ਦਾ ਅੰਤ ਕਰਨ ਤੋਂ ਬਾਅਦ ਜਦੋਂ ਮਾਤਾ ਮੇਲਡੀ ਮਾਂ ਦੁਰਗਾ ਦੇ ਕੋਲ ਪਹੁੰਚੀ ਤਾਂ, ਉਨ੍ਹਾਂ ਪੁੱਛਿਆ ਕਿ ਹੇ ਮਾਂ ਮੈਂ ਕੌਣ ਹਾਂ, ਮੇਰਾ ਨਾਂ ਕੀ ਹੈ, ਮੇਰੇ ਧਾਮ ਦਾ ਕੀ ਨਾਂ ਹੈ? ਇਸ 'ਤੇ ਮਾਂ ਦੁਰਗਾ ਨੇ ਉਨ੍ਹਾਂ ਨੂੰ ਦੇਵੀ ਚਾਮੁੰਡਾ ਦੇ ਕੋਲ ਭੇਜਿਆ। ਤਦ ਮਾਂ ਚਾਮੁੰਡਾ ਨੇ ਉਸ ਕੰਨਿਆ ਦਾ ਨਾਂ, ਧਾਮ ਦੱਸਣ ਤੋਂ ਪਹਿਲਾਂ ਉਨ੍ਹਾਂ ਦੀ ਪ੍ਰੀਖਿਆ ਲੈਣੀ ਚਾਹੀ ਅਤੇ ਕਿਹਾ ਕਿ, ਪਹਿਲਾਂ ਤੁਸੀਂ ਕਾਮਰੂਪ ਕਾਮਾਖਿਆ ਹੋ ਕੇ ਆਓ।
ਉਸ ਕੰਨਿਆ ਨੇ ਕਾਮਰੂਪ ਕਾਮਾਖਿਆ 'ਚ ਜਾ ਕੇ ਉੱਥੋਂ ਦੀ ਤੰਤਰ-ਮੰਤਰ ਨਾਲ ਜੁੜੀ ਸੁਰੱਖਿਆ ਨੂੰ ਤੋੜਿਆ, ਫਿਰ ਉੱਥੋਂ ਦੇ ਪਹਿਰੇਦਾਰ ਨੂਰੀਆ ਮਸਾਨ ਨੂੰ ਬੰਧਕ ਬਣਾ ਲਿਆ। ਉਸ ਤੋਂ ਬਾਅਦ ਮਾਤਾ ਮੇਲਡੀ ਨੇ ਆਸ-ਪਾਸ ਜਿੰਨੇ ਵੀ ਭੂਤ-ਪ੍ਰੇਤ, ਤਾਂਤਰਿਕ ਅਤੇ ਬੁਰੀਆਂ ਸ਼ਕਤੀਆਂ ਸਨ, ਉਨ੍ਹਾਂ ਨੂੰ ਬੋਤਲ 'ਚ ਕੈਦ ਕਰ ਲਿਆ ਅਤੇ ਉਨ੍ਹਾਂ ਵਿੱਚੋਂ ਹੀ ਕੁਝ ਕਾਲੀਆਂ ਸ਼ਕਤੀਆਂ ਨੂੰ ਬੱਕਰਾ ਬਣਾ ਕੇ ਮਾਂ ਮੇਲਡੀ ਸਵਾਰ ਹੋ ਕੇ ਮਾਤਾ ਚਾਮੁੰਡਾ ਦੇ ਕੋਲ ਜਾ ਪਹੁੰਚੀ। ਇਹ ਦੇਖ ਕੇ ਮਾਂ ਚਾਮੁੰਡਾ ਕਾਫ਼ੀ ਖੁਸ਼ ਹੋਈ।
ਮੇਲਡੀ ਦਾ ਮਤਲਬ ਹੈ ਕਿ, ਜੋ ਮੈਲ ਤੋਂ ਉਤਪੰਨ ਹੋਈ ਹੈ, ਤੇ ਦੂਜਾ ਨਾਂ ਜਿਸਨੇ ਮਲੀਨ ਮੈਲੀ ਸ਼ਕਤੀਆਂ 'ਤੇ ਜਿੱਤ ਹਾਸਲ ਕਰ ਲਈ ਉਹ ਮੇਲਡੀ ਮਾਤਾ ਹੈ। ਦੇਵੀ ਮਾਤਾਵਾਂ ਦੇ ਹੱਥ ਦੀ ਮੈਲ ਤੋਂ ਉਤਪੰਨ ਹੋਈ, ਇਸੀ ਵਜ੍ਹਾ ਕਰਕੇ ਮਾਤਾ ਚੰਡੀ ਜੀ ਨੇ ਇਨ੍ਹਾਂ ਦਾ ਨਾਂ ਮੇਲਡੀ ਰੱਖਿਆ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।