- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਨਿਆ ਜਾਂਦਾ ਹੈ ਕਿ ਗਰੁੜ ਪੁਰਾਣ ਦੇ ਇਸ ਨਿਯਮ ਦਾ ਪਾਲਣ ਨਾ ਕਰਨ ਨਾਲ ਜੀਵਨ 'ਤੇ ਅਸ਼ੁਭ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਗਰੁੜ ਪੁਰਾਣ 'ਚ ਜ਼ਿਕਰਯੋਗ ਨਿਯਮਾਂ ਬਾਰੇ ਜ਼ਰੂਰ ਜਾਣ ਲਓ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਗਰੁੜ ਪੁਰਾਣ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਗ੍ਰੰਥ 'ਚ ਮੌਤ ਅਤੇ ਉਸ ਤੋਂ ਬਾਅਦ ਦੀ ਯਾਤਰਾ ਤੋਂ ਇਲਾਵਾ ਰੋਜ਼ਾਨਾ ਜੀਵਨ ਨਾਲ ਜੁੜੇ ਕਈ ਮਹੱਤਵਪੂਰਨ ਨਿਯਮਾਂ ਬਾਰੇ ਦੱਸਿਆ ਗਿਆ ਹੈ। ਗਰੁੜ ਪੁਰਾਣ 'ਚ ਵਾਲ ਧੋਣ ਅਤੇ ਕਟਵਾਉਣ ਨੂੰ ਲੈ ਕੇ ਵੀ ਕੁਝ ਵਿਸ਼ੇਸ਼ ਦਿਨ ਅਤੇ ਤਿੱਥਾਂ ਤੈਅ ਕੀਤੀਆਂ ਗਈਆਂ ਹਨ।
ਅਜਿਹਾ ਮੰਨਿਆ ਜਾਂਦਾ ਹੈ ਕਿ ਗਰੁੜ ਪੁਰਾਣ ਦੇ ਇਸ ਨਿਯਮ ਦਾ ਪਾਲਣ ਨਾ ਕਰਨ ਨਾਲ ਜੀਵਨ 'ਤੇ ਅਸ਼ੁਭ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਗਰੁੜ ਪੁਰਾਣ 'ਚ ਜ਼ਿਕਰਯੋਗ ਨਿਯਮਾਂ ਬਾਰੇ ਜ਼ਰੂਰ ਜਾਣ ਲਓ। ਅਜਿਹੇ ਵਿਚ ਆਓ ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਦਿਨ ਵਾਲ ਕਟਵਾਉਣੇ ਅਤੇ ਧੋਣੇ ਚਾਹੀਦੇ ਹਨ।
ਔਰਤਾਂ ਨੂੰ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨ ਭੁੱਲ ਕੇ ਵੀ ਵਾਲ ਨਹੀਂ ਧੋਣੇ ਚਾਹੀਦੇ। ਅਜਿਹਾ ਮੰਨਿਆ ਜਾਂਦਾ ਹੈ ਕਿ ਵਰਜਿਤ ਦਿਨਾਂ ਵਿੱਚ ਵਾਲ ਧੋਣ ਨਾਲ ਪਰਿਵਾਰ ਦੀ ਤਰੱਕੀ 'ਚ ਰੁਕਾਵਟ ਪੈਦਾ ਹੁੰਦੀ ਹੈ।
ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਦਾ ਦਿਨ ਔਰਤਾਂ ਦੇ ਵਾਲ ਧੋਣ ਲਈ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਪ੍ਰਸੰਨ ਹੁੰਦੀ ਹੈ। ਇਸ ਤੋਂ ਇਲਾਵਾ ਬੁੱਧਵਾਰ ਨੂੰ ਵੀ ਵਾਲ ਧੋਤੇ ਜਾ ਸਕਦੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੱਸਿਆ, ਪੁੰਨਿਆਂ ਤੇ ਇਕਾਦਸ਼ੀ 'ਤੇ ਵਾਲ ਕਟਵਾਉਣ ਅਤੇ ਧੋਣ ਤੋਂ ਬਚਣਾ ਚਾਹੀਦਾ ਹੈ। ਵਾਲ ਕਟਵਾਉਣ ਦਾ ਵਰਣਨ ਗਰੁੜ ਪੁਰਾਣ ਦੇ ਪ੍ਰੇਤ ਕਲਪ ਦੇ ਅਧਿਆਏ 10 ਅਤੇ 11 ਵਿਚ ਹੈ। ਔਰਤਾਂ ਦੇ ਵਾਲ ਧੋਣ ਦੇ ਅਸ਼ੁੱਭ ਦਿਨਾਂ ਦਾ ਵਰਣਨ ਗਰੁੜ ਪੁਰਾਣ ਦੇ ਆਚਾਰ ਕਾਂਡ ਵਿੱਚ ਦੇਖਣ ਨੂੰ ਮਿਲਦਾ ਹੈ।