- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra ਅਨੁਸਾਰ, ਮੰਗਲਵਾਰ ਅਤੇ ਵੀਰਵਾਰ ਦੇ ਦਿਨ ਭੁੱਲ ਕੇ ਵੀ ਨਹੁੰ ਨਹੀਂ ਕੱਟਣੇ ਚਾਹੀਦੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਰਜਿਤ ਦਿਨਾਂ 'ਚ ਨਹੁੰ ਕੱਟਣ ਨਾਲ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ ਅਤੇ ਜੀਵਨ ਵਿਚ ਧਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਵਿਆਹੁਤਾ ਜੀਵਨ ਖੁਸ਼ਹਾਲ ਨਹੀਂ ਰਹਿੰਦਾ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਸ਼ਾਸਤਰਾਂ 'ਚ ਨਹੁੰ ਕੱਟਣ ਅਤੇ ਦਾੜ੍ਹੀ ਬਣਾਉਣ ਲਈ ਹਫ਼ਤੇ ਦੇ ਕੁਝ ਦਿਨ ਤੈਅ ਕੀਤੇ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਵਰਜਿਤ ਦਿਨਾਂ 'ਚ ਨਹੁੰ ਕੱਟਣ ਅਤੇ ਦਾੜ੍ਹੀ ਬਣਾਉਣ ਨਾਲ ਵਿਅਕਤੀ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਜੀਵਨ ਦੀ ਸੁੱਖ-ਸ਼ਾਂਤੀ ਦੂਰ ਹੁੰਦੀ ਹੈ।
ਇਸ ਲਈ ਨਹੁੰ ਕੱਟਣ ਅਤੇ ਦਾੜ੍ਹੀ ਬਣਾਉਣ ਤੋਂ ਪਹਿਲਾਂ ਸ਼ਾਸਤਰਾਂ 'ਚ ਦੱਸੇ ਗਏ ਨਿਯਮਾਂ ਬਾਰੇ ਜ਼ਰੂਰ ਜਾਣ ਲਓ। ਅਜਿਹੇ 'ਚ ਆਓ ਇਸ ਲੇਖ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਹਫ਼ਤੇ 'ਚ ਕਿਸ ਦਿਨ ਨਹੁੰ ਕੱਟਣੇ ਅਤੇ ਦਾੜ੍ਹੀ ਬਣਾਉਣੀ ਚਾਹੀਦੀ ਹੈ।
ਜੋਤਿਸ਼ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਨਹੁੰ ਕੱਟਣ ਲਈ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਮੰਗਲਵਾਰ ਅਤੇ ਵੀਰਵਾਰ ਦੇ ਦਿਨ ਭੁੱਲ ਕੇ ਵੀ ਨਹੁੰ ਨਹੀਂ ਕੱਟਣੇ ਚਾਹੀਦੇ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਰਜਿਤ ਦਿਨਾਂ 'ਚ ਨਹੁੰ ਕੱਟਣ ਨਾਲ ਆਰਥਿਕ ਸਥਿਤੀ ਕਮਜ਼ੋਰ ਹੋ ਸਕਦੀ ਹੈ ਅਤੇ ਜੀਵਨ ਵਿਚ ਧਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਵਿਆਹੁਤਾ ਜੀਵਨ ਖੁਸ਼ਹਾਲ ਨਹੀਂ ਰਹਿੰਦਾ।
ਇਸ ਤੋਂ ਇਲਾਵਾ ਸ਼ਨੀਵਾਰ ਦੇ ਦਿਨ ਵੀ ਨਹੁੰ ਕੱਟਣ ਤੋਂ ਬਚਣਾ ਚਾਹੀਦਾ ਹੈ। ਇਸ ਦਿਨ ਨਹੁੰ ਕੱਟਣ ਨਾਲ ਕੁੰਡਲੀ 'ਚ ਸ਼ਨੀ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਜੀਵਨ ਵਿਚ ਮਾਨਸਿਕ ਤੇ ਸਰੀਰਕ ਕਸ਼ਟ ਹੁੰਦਾ ਹੈ। ਨਾਲ ਹੀ ਧਨ ਦੀ ਹਾਨੀ ਹੁੰਦੀ ਹੈ। ਉੱਥੇ ਹੀ, ਐਤਵਾਰ ਦੇ ਦਿਨ ਨਹੁੰ ਕੱਟਣ ਨਾਲ ਕਰੀਅਰ 'ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ।
ਜੋਤਿਸ਼ ਸ਼ਾਸਤਰ ਅਨੁਸਾਰ, ਦਾੜ੍ਹੀ ਬਣਾਉਣ ਲਈ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦਾ ਦਿਨ ਸ਼ੁੱਭ ਮੰਨਿਆ ਜਾਂਦਾ ਹੈ।
ਸੋਮਵਾਰ- ਇਸ ਦਿਨ ਦਾੜ੍ਹੀ ਬਣਾਉਣ ਨਾਲ ਜੀਵਨ ਵਿਚ ਸ਼ੁੱਭ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਅਸ਼ੁਭ ਪ੍ਰਭਾਵ ਦੂਰ ਹੁੰਦੇ ਹਨ।
ਬੁੱਧਵਾਰ- ਅਜਿਹੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਦਾੜ੍ਹੀ ਬਣਾਉਣ ਨਾਲ ਕਾਰੋਬਾਰ 'ਚ ਸਫ਼ਲਤਾ ਮਿਲਦੀ ਹੈ ਅਤੇ ਧਨ ਲਾਭ ਦੇ ਯੋਗ ਬਣਦੇ ਹਨ।
ਸ਼ੁੱਕਰਵਾਰ- ਇਸ ਦਿਨ ਦਾੜ੍ਹੀ ਬਣਾਉਣ ਨਾਲ ਸਕਾਰਾਤਮਕ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਨਾਲ ਹੀ ਸੁੱਖ-ਸਮ੍ਰਿਧੀ 'ਚ ਅਪਾਰ ਵਾਧਾ ਹੁੰਦਾ ਹੈ।
ਮੰਗਲਵਾਰ- ਇਸ ਦਿਨ ਦਾੜ੍ਹੀ ਬਣਾਉਣ ਨਾਲ ਜੀਵਨ ਵਿਚ ਕਰਜ਼ੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਘਰ ਵਿਚ ਕਿਸੇ ਨਾਲ ਵਿਵਾਦ ਹੋ ਸਕਦਾ ਹੈ।
ਵੀਰਵਾਰ- ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਦਾੜ੍ਹੀ ਬਣਾਉਣ ਨਾਲ ਜੀਵਨ ਵਿਚ ਸੁੱਖ-ਸਮ੍ਰਿਧੀ ਦੀ ਕਮੀ ਹੁੰਦੀ ਹੈ।
ਸ਼ਨੀਵਾਰ- ਇਸ ਦਿਨ ਦਾੜ੍ਹੀ ਬਣਾਉਣ ਨਾਲ ਜੀਵਨ ਵਿਚ ਅਸ਼ੁਭ ਫਲ ਮਿਲਣ ਦਾ ਡਰ ਬਣਿਆ ਰਹਿੰਦਾ ਹੈ।
ਐਤਵਾਰ- ਇਹ ਦਿਨ ਸੂਰਜ ਦੇਵਤਾ ਨੂੰ ਸਮਰਪਿਤ ਹੈ। ਇਸ ਲਈ ਇਸ ਦਿਨ ਦਾੜ੍ਹੀ ਬਣਾਉਣ ਨਾਲ ਧਨ, ਬੁੱਧੀ ਅਤੇ ਚੰਗੀ ਕਿਸਮਤ ਦਾ ਨਾਸ ਹੁੰਦਾ ਹੈ।