- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 5 ਵਜ ਕੇ 38 ਮਿੰਟ ਤੋਂ ਦੁਪਹਿਰ 12 ਵਜ ਕੇ 18 ਮਿੰਟ ਦੇ ਵਿਚਕਾਰ ਭਗਵਾਨ ਵਿਸ਼ਨੂੰ ਦੀ ਪੂਜਾ ਦਾ ਉੱਤਮ ਮਹੂਰਤ ਹੈ।

Akshaya Tritiya 2021 Date: ਅਕਸ਼ੈ-ਤ੍ਰਿਤੀਆ ਅੱਜ 14 ਮਈ ਦਿਨ ਸ਼ੁੱਕਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਭਗਵਾਨ ਵਿਸ਼ਣੂ ਦੀ ਪੂਜਾ ਕਰਨ ਨਾਲ ਧਨ-ਜਾਇਦਾਦ 'ਚ ਵਾਧਾ ਹੁੰਦਾ ਹੈ। ਅਕਸ਼ੈ ਤ੍ਰਿਤੀਆ ਵਾਲੇ ਦਿਨ ਭਗਵਾਨ ਵਿਸ਼ਣੂ ਤੇ ਸ਼ਿਵ ਦੀ ਸਾਂਝੀ ਪੂਜਾ ਕਰਨਾ ਵੀ ਫਲ਼ਦਾਈ ਹੈ। ਇਸ ਦਾ ਵਿਧਾਨ ਇਹ ਹੈ ਕਿ ਭਗਵਾਨ ਸ਼੍ਰੀ ਸ਼ਾਲੀਗ੍ਰਾਮ ਜੀ ਦਾ ਰੁਦਰਾਸ਼ਟਧਿਆਈ ਦੇ ਦ੍ਰਿਤੀਆ ਤੇ ਪੰਚਮ ਅਧਿਆਏ ਦਾ ਪਾਠ ਕਰਦੇ ਹੋਏ ਪੰਚ ਅੰਮ੍ਰਿਤ ਨਾਲ ਅਭਿਸ਼ੇਕ ਕਰੋ। ਅਜਿਹੇ ਅਰਾਧਕ ਇਸ ਲੋਕ 'ਚ ਸੁੱਖ ਪ੍ਰਾਪਤ ਕਰ ਕੇ ਵਿਸ਼ਨੂੰ-ਸ਼ਿਵ ਲੋਕ ਪ੍ਰਾਪਤ ਕਰਦੇ ਹਨ।
14 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 5 ਵਜ ਕੇ 38 ਮਿੰਟ ਤੋਂ ਦੁਪਹਿਰ 12 ਵਜ ਕੇ 18 ਮਿੰਟ ਦੇ ਵਿਚਕਾਰ ਭਗਵਾਨ ਵਿਸ਼ਨੂੰ ਦੀ ਪੂਜਾ ਦਾ ਉੱਤਮ ਮਹੂਰਤ ਹੈ। ਅਕਸ਼ੈ ਤ੍ਰਿਤੀਆ ਵਾਲੇ ਦਿਨ ਪੂਜਾ ਲਈ ਤੁਹਾਨੂੰ 6 ਘੰਟੇ 40 ਮਿੰਟ ਦਾ ਸਮਾਂ ਮਿਲ ਰਿਹਾ ਹੈ। 14 ਮਈ ਨੂੰ ਵੈਸਾਖ ਸ਼ੁਕਲ ਤ੍ਰਿਤੀਆ ਮਿਤੀ ਦੀ ਸ਼ੁਰੂਆਤ ਸਵੇਰੇ 5.38 ਵਜੇ ਤੋਂ ਕੇ 15 ਮਈ ਸਵੇਰੇ 7.59 ਵਜੇ ਤਕ ਹੈ।
ਪੂਜਾ ਤੋਂ ਬਾਅਦ ਗੁੜ, ਸੱਤੂ ਤੇ ਮਿਸ਼ਰੀ ਦਾ ਭੋਗ ਲਾਓ। ਜੇਕਰ ਸੰਭਵ ਹੋਵੇ ਤਾਂ ਦੁੱਧ, ਦਹੀਂ, ਸ਼ੁੱਧ ਘਿਉ, ਸ਼ਹਿਦ ਤੇ ਚੀਨੀ ਨਾਲ ਯੁਕਤ ਪੰਚ ਅੰਮ੍ਰਿਤ ਦਾ ਇਸ਼ਨਾਨ ਕਰਵਾਓ। ਇਸ ਦੌਰਾਨ ਇਸ ਮੰਤਰ ਦਾ ਉਚਾਰਨ ਕਰੋ। “पंचामृतम मयानीतम पयो दधि घृतम मधु शर्करा च समायुक्तम स्नानार्थम प्रति गृह्यताम।।” ਇਸ ਤਰ੍ਹਾਂ ਅਕਸ਼ੈ ਤ੍ਰਿਤੀਆ ਨੂੰ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਘਰ 'ਚ ਧਨ-ਜਾਇਦਾਦ 'ਚ ਵਾਧਾ ਹੁੰਦਾ ਹੈ।
ਅਕਸ਼ੈ ਤ੍ਰਿਤੀਆ ਕਥਾ
ਅਕਸ਼ੈ ਤ੍ਰਿਤੀਆ ਦੀ ਪੌਰਾਣਿਕ ਮਾਨਤਾ ਹੈ ਕਿ ਮਹਾਭਾਰਤ-ਕਾਲ 'ਚ ਜਦੋਂ ਪਾਂਡਵਾ ਨੇ 13 ਸਾਲ ਦਾ ਵਨਵਾਸ ਕੱਟਿਆ ਤਾਂ ਇਕ ਵਾਰ ਰਿਸ਼ੀ ਦੁਰਵਾਸਾ ਪਾਂਡਵਾਂ ਦੀ ਕੁਟੀਆ ਪਧਾਰੇ। ਉਨ੍ਹਾਂ ਦਾ ਸਤਿਕਾਰ ਦ੍ਰੌਪਦੀ ਨੇ ਕੀਤਾ, ਜਿਸ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੇ ਅਕਸ਼ੈ-ਪਾਤਰ ਪ੍ਰਦਾਨ ਕੀਤਾ ਤੇ ਕਿਹਾ ਕਿ ਅੱਜ ਅਕਸ਼ੈ ਤ੍ਰਿਤੀਆ ਹੈ, ਇਸ ਲਈ ਅੱਜ ਦੇ ਦਿਨ ਧਰਤੀ 'ਤੇ ਜੋ ਭਗਵਾਨ ਵਿਸ਼ਨੂੰ ਦੀ ਵਿਧੀ ਨਾਲ ਪੂਜਾ ਕਰ ਕੇ ਸੱਤੂ, ਗੁੜ, ਰਿਤੂ ਫਲ਼, ਕੱਪੜੇ, ਜਲ ਨਾਲ ਭਰਿਆ ਪਾਣੀ ਤੇ ਦੱਖਣਾ ਦੇ ਨਾਲ ਸ਼੍ਰੀ ਹਰਿ ਵਿਸ਼ਨੂੰ ਨਮਿਤ ਦਾਨ ਕਰੇਗਾ, ਉਸ ਦੇ ਭੰਡਾਰੇ ਸਦੈਵ ਭਰੇ ਰਹਿਣਗੇ।
ਅਕਸ਼ੈ ਤ੍ਰਿਤੀਆ ਦਾ ਦਾਨ
ਗਰਮੀ ਦੀ ਰੁੱਤ ਨਾਲ ਸਬੰਧਤ ਸੱਤੂ, ਗੁੜ, ਜਲ, ਪੱਖਾ, ਫਲ਼ ਆਦਿ ਦਾ ਦਾਨ ਕਰਨ ਨਾਲ ਭਗਵਾਨ ਵਿਸ਼ਨੂੰ ਦੀ ਅਸੀਮ ਕਿਰਪਾ ਪ੍ਰਾਪਤ ਹੁੰਦੀ ਹੈ। ਪੂਜਨ ਉਪਰੰਤ ਇਸ ਮੰਤਰ ਨਾਲ ਪ੍ਰਾਰਥਨਾ ਕਰਦੇ ਹੋਏ ਫੁੱਲ ਚੜ੍ਹਾਓ-
“अन्यथा शरणम नास्ति त्वमेव शरणम मम।
तस्मात कारुण्य भावेन रक्ष माम चतुर्भुजम।।”
-ਜੋਤਿਸ਼ ਆਚਾਰੀਆ ਚੱਕਰਪਾਣੀ ਭੱਟ