- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Shastra 'ਚ ਫਟਕੜੀ ਨੂੰ ਬਹੁਤ ਹੀ ਉਪਯੋਗੀ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਫਟਕੜੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰਦੀ ਹੈ। ਹਾਲਾਂਕਿ, ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਸਹੀ ਜਗ੍ਹਾ 'ਤੇ ਰੱਖਿਆ ਗਿਆ ਹੋਵੇ।

ਧਰਮ ਡੈਸਕ, ਨਵੀਂ ਦਿੱਲੀ : ਕਈ ਵਾਰ ਘਰ ਵਿਚ ਵਰਤੀ ਜਾਣ ਵਾਲੀ ਛੋਟੀ ਤੋਂ ਛੋਟੀ ਵਸਤੂ ਵੀ ਸਾਡੇ ਜੀਵਨ 'ਚ ਬਰਕਤ ਲਿਆ ਸਕਦੀ ਹੈ। ਫਟਕੜੀ ਵੀ ਇਹੀ ਕੰਮ ਕਰਦੀ ਹੈ। ਵਾਸਤੂ ਸ਼ਾਸਤਰ 'ਚ ਫਟਕੜੀ ਨੂੰ ਬਹੁਤ ਹੀ ਉਪਯੋਗੀ ਦੱਸਿਆ ਗਿਆ ਹੈ। ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਫਟਕੜੀ ਨਕਾਰਾਤਮਕ ਊਰਜਾ ਨੂੰ ਨਸ਼ਟ ਕਰਦੀ ਹੈ। ਹਾਲਾਂਕਿ, ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਸਹੀ ਜਗ੍ਹਾ 'ਤੇ ਰੱਖਿਆ ਗਿਆ ਹੋਵੇ। ਫਟਕੜੀ ਨੂੰ ਰੱਖਣ ਲਈ ਸਭ ਤੋਂ ਵਧੀਆ ਸਥਾਨ ਘਰ ਦਾ ਮੁੱਖ ਦਰਵਾਜ਼ਾ (ਮੇਨ ਡੋਰ) ਹੁੰਦਾ ਹੈ।
ਤੁਸੀਂ ਆਪਣੇ ਘਰ ਦੇ ਮੇਨ ਡੋਰ 'ਤੇ ਫਟਕੜੀ ਨੂੰ ਲਾਲ ਰੰਗ ਦੇ ਕੱਪੜੇ 'ਚ ਬੰਨ੍ਹ ਕੇ ਟੰਗ ਸਕਦੇ ਹੋ। ਇਸ ਨਾਲ ਤੁਹਾਨੂੰ ਕੀ ਲਾਭ ਹੋਣਗੇ, ਆਓ ਜਾਣਦੇ ਹਾਂ।
ਜਦੋਂ ਸ਼ਨੀ ਕਮਜ਼ੋਰ ਹੁੰਦਾ ਹੈ ਜਾਂ ਫਿਰ ਘਰ ਦੇ ਕਿਸੇ ਮੈਂਬਰ 'ਤੇ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੁੰਦੀ ਹੈ ਤਾਂ ਘਰ ਵਿਚ ਵਾਸਤੂ ਦੋਸ਼ ਦੀ ਸ਼ਿਕਾਇਤ ਹੁੰਦੀ ਹੈ। ਅਜਿਹੇ ਵਿਚ ਘਰ ਦੇ ਮੁੱਖ ਦਰਵਾਜ਼ੇ 'ਤੇ ਜੇਕਰ ਤੁਸੀਂ ਫਟਕੜੀ ਟੰਗ ਦਿਓ ਤਾਂ ਸ਼ਨੀ ਦਾ ਪ੍ਰਕੋਪ ਘੱਟ ਹੋ ਸਕਦਾ ਹੈ।
ਫਟਕੜੀ ਕਿਸੇ ਵੀ ਤਰ੍ਹਾਂ ਦੀ ਊਰਜਾ ਨੂੰ ਆਪਣੇ ਵੱਲ ਖਿੱਚਦੀ ਹੈ। ਅਜਿਹੇ ਵਿਚ ਨਕਾਰਾਤਮਕ ਊਰਜਾ ਵੀ ਫਟਕੜੀ 'ਚ ਹੀ ਸਮਾ ਜਾਂਦੀ ਹੈ। ਇਸ ਲਈ ਮੁੱਖ ਦਰਵਾਜ਼ੇ 'ਤੇ ਫਟਕੜੀ ਜ਼ਰੂਰ ਲਗਾਉਣੀ ਚਾਹੀਦੀ ਹੈ। ਉੱਥੇ ਹੀ, ਲਾਲ ਰੰਗ ਦੇ ਕੱਪੜੇ 'ਚ ਇਸ ਨੂੰ ਰੱਖਣ ਦਾ ਇਹ ਲਾਭ ਹੈ ਕਿ ਇਹ ਨਕਾਰਾਤਮਕ ਊਰਜਾ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਪਾਉਂਦੀ। ਇਸ ਨਾਲ ਘਰ ਵਿੱਚ ਉਸ ਦਾ ਆਸਾਨੀ ਨਾਲ ਪ੍ਰਵੇਸ਼ ਹੋ ਜਾਂਦਾ ਹੈ।
ਘਰ 'ਤੇ ਨਜ਼ਰ ਦੋਸ਼ ਉਦੋਂ ਲੱਗਦਾ ਹੈ, ਜਦੋਂ ਕਿਸੇ ਵਿਅਕਤੀ ਨੂੰ ਤੁਹਾਡੇ ਤੋਂ ਜਲਨ ਹੁੰਦੀ ਹੈ, ਉਹ ਤੁਹਾਨੂੰ ਸੁਖੀ ਨਹੀਂ ਦੇਖ ਸਕਦਾ ਅਤੇ ਤੁਹਾਡੇ ਘਰ-ਪਰਿਵਾਰ 'ਤੇ ਉਸ ਦੀ ਮਾੜੀ ਨੀਅਤ ਹੁੰਦੀ ਹੈ। ਇਸ ਸਥਿਤੀ 'ਚ ਨਜ਼ਰ ਦੋਸ਼ ਲੱਗਦਾ ਹੈ ਅਤੇ ਉਸ ਤੋਂ ਬਚਣ ਲਈ ਘਰ ਦੇ ਮੁੱਖ ਦਰਵਾਜ਼ੇ 'ਤੇ ਫਟਕੜੀ ਦਾ ਛੋਟਾ ਜਿਹਾ ਟੁਕੜਾ ਟੰਗ ਦੇਣਾ ਚਾਹੀਦਾ ਹੈ।
ਫਟਕੜੀ ਨੂੰ ਮੁੱਖ ਦਰਵਾਜ਼ੇ 'ਤੇ ਟੰਗਣ ਨਾਲ ਸਾਰੀ ਨਕਾਰਾਤਮਕਤਾ ਨਸ਼ਟ ਹੋ ਜਾਂਦੀ ਹੈ। ਅਜਿਹੇ ਵਿਚ ਲਕਸ਼ਮੀ ਨੂੰ ਘਰ ਦੇ ਅੰਦਰ ਪ੍ਰਵੇਸ਼ ਕਰਨ 'ਚ ਆਸਾਨੀ ਹੁੰਦੀ ਹੈ। ਇਸ ਲਈ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਫਟਕੜੀ ਲਕਸ਼ਮੀ ਨੂੰ ਆਕਰਸ਼ਿਤ ਕਰਦੀ ਹੈ ਅਤੇ ਘਰ 'ਚ ਬਰਕਤ ਲਿਆਉਂਦੀ ਹੈ।
ਵਾਸਤੂ ਸ਼ਾਸਤਰ 'ਚ ਵੀ ਫਟਕੜੀ ਨੂੰ ਰੱਖਣ ਅਤੇ ਟੰਗਣ ਦਾ ਸਹੀ ਸਥਾਨ ਘਰ ਦੀ ਖਿੜਕੀ ਜਾਂ ਦਰਵਾਜ਼ੇ ਹੀ ਦੱਸੇ ਗਏ ਹਨ। ਇਸ ਨਾਲ ਨਾ ਕੇਵਲ ਤੁਹਾਡੇ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ, ਬਲਕਿ ਘਰ ਵਿਚ ਰਹਿਣ ਵਾਲੇ ਲੋਕਾਂ ਦਾ ਮਨ ਸ਼ਾਂਤ ਹੁੰਦਾ ਹੈ ਅਤੇ ਸਾਰੇ ਨਿਰੋਗ ਰਹਿੰਦੇ ਹਨ।