- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਵਿਹੜੇ ਨੂੰ ਬ੍ਰਹਮਸਥਾਨ ਆਖਿਆ ਜਾਂਦਾ ਹੈ। ਇੱਥੋਂ ਹੀ ਪੂਰੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਘਰ ਦੇ ਵਿਹੜੇ 'ਚ ਗਲਤ ਚੀਜ਼ਾਂ ਨੂੰ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ ਜਿਸ ਨਾਲ ਧਨ ਹਾਨੀ ਤੇ ਪਰਿਵਾਰਕ ਕਲੇਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ 'ਚ ਘਰ ਦੀ ਹਰ ਇਕ ਜਗ੍ਹਾ ਦਾ ਵਿਸ਼ੇਸ਼ ਮਹੱਤਵ ਹੈ। ਵਾਸਤੂ ਸ਼ਾਸਤਰ 'ਚ ਘਰ ਦੀਆਂ ਸਾਰੀਆਂ ਥਾਵਾਂ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਚੀਜ਼ਾਂ ਨੂੰ ਘਰ ਵਿਚ ਸਹੀ ਜਗ੍ਹਾ 'ਤੇ ਨਾ ਰੱਖਣ ਨਾਲ ਪਰਿਵਾਰਕ ਮੈਂਬਰਾਂ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਘਰ ਵਿਚ ਅਸ਼ਾਂਤੀ ਬਣੀ ਰਹਿੰਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ, ਘਰ ਦੇ ਵਿਹੜੇ ਨੂੰ ਬ੍ਰਹਮਸਥਾਨ ਆਖਿਆ ਜਾਂਦਾ ਹੈ। ਇੱਥੋਂ ਹੀ ਪੂਰੇ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਘਰ ਦੇ ਵਿਹੜੇ 'ਚ ਗਲਤ ਚੀਜ਼ਾਂ ਨੂੰ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ ਜਿਸ ਨਾਲ ਧਨ ਹਾਨੀ ਤੇ ਪਰਿਵਾਰਕ ਕਲੇਸ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿਚ ਆਓ ਇਸ ਆਰਟੀਕਲ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਵਿਹੜੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ।
1. ਕੂੜਾ-ਕਰਕਟ ਜਾਂ ਡਸਟਬਿਨ- ਘਰ ਦੇ ਵਿਹੜੇ 'ਚ ਭੁੱਲ ਕੇ ਵੀ ਕੂੜਾ-ਕਰਕਟ ਜਾਂ ਡਸਟਬਿਨ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਅਨੁਸਾਰ, ਅਜਿਹੀ ਗਲਤੀ ਕਰਨ ਨਾਲ ਘਰ ਵਿਚ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਘਰ ਵਿਚ ਡਸਟਬਿਨ ਨੂੰ ਰੱਖਣ ਤੋਂ ਪਹਿਲਾਂ ਵਾਸਤੂ ਨਿਯਮਾਂ ਬਾਰੇ ਜਾਣ ਲਓ।
2. ਕੰਡੇਦਾਰ ਪੌਦੇ- ਜੇਕਰ ਤੁਸੀਂ ਘਰ ਵਿਚ ਵਾਦ-ਵਿਵਾਦ ਅਤੇ ਮਾਨਸਿਕ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਇਸਦੇ ਪਿੱਛੇ ਦੀ ਵਜ੍ਹਾ ਘਰ ਦੇ ਵਿਹੜੇ ਵਿੱਚ ਲੱਗੇ ਕੰਡੇਦਾਰ ਪੌਦੇ ਹੋ ਸਕਦੇ ਹਨ। ਇਸ ਲਈ ਵਿਹੜੇ ਵਿੱਚ ਕੰਡੇਦਾਰ ਪੌਦੇ ਲਗਾਉਣ ਤੋਂ ਬਚਣਾ ਚਾਹੀਦਾ ਹੈ।
3. ਟੁੱਟਾ-ਭੱਜਾ ਸਾਮਾਨ ਜਾਂ ਕਬਾੜ- ਵਿਹੜੇ 'ਚ ਟੁੱਟਾ ਹੋਇਆ ਫਰਨੀਚਰ ਤੇ ਖ਼ਰਾਬ ਇਲੈਕਟ੍ਰਾਨਿਕ ਸਾਮਾਨ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ਕਿਉਂਕਿ ਕਬਾੜ ਨੂੰ ਰਾਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਟੁੱਟੇ ਹੋਏ ਬਰਤਨ ਵੀ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ, ਵਰਜਿਤ ਚੀਜ਼ਾਂ ਨੂੰ ਘਰ ਦੇ ਵਿਹੜੇ 'ਚ ਰੱਖਣ ਨਾਲ ਲੋਕਾਂ ਦੀ ਤਰੱਕੀ ਵਿਚ ਰੁਕਾਵਟ ਆ ਸਕਦੀ ਹੈ ਅਤੇ ਜੀਵਨ ਵਿਚ ਬਦਕਿਸਮਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
4. ਜੁੱਤੀਆਂ-ਚੱਪਲਾਂ- ਘਰ ਦੇ ਵਿਹੜੇ 'ਚ ਤੁਲਸੀ ਦਾ ਪੌਦਾ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਵਿਹੜੇ 'ਚ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖੋ, ਕਿਉਂਕਿ ਸਫ਼ਾਈ ਵਾਲੀ ਜਗ੍ਹਾ 'ਤੇ ਹੀ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਇਸ ਲਈ ਵਿਹੜੇ 'ਚ ਜੁੱਤੀਆਂ-ਚੱਪਲਾਂ ਨਾ ਰੱਖੋ। ਮੰਨਿਆ ਜਾਂਦਾ ਹੈ ਕਿ ਵਿਹੜੇ ਵਿੱਚ ਜੁੱਤੀਆਂ-ਚੱਪਲਾਂ ਹੋਣ ਨਾਲ ਘਰ ਦੀ ਬਰਕਤ ਰੁਕ ਜਾਂਦੀ ਹੈ ਤੇ ਪਰਿਵਾਰ ਦੇ ਲੋਕਾਂ ਨੂੰ ਮਾਨਸਿਕ ਤਣਾਅ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਵਿਹੜੇ 'ਚ ਜੁੱਤੀਆਂ-ਚੱਪਲਾਂ ਨੂੰ ਖੁੱਲ੍ਹੇ 'ਚ ਜਾਂ ਖੜ੍ਹਾ ਕਰ ਕੇ ਨਹੀਂ ਰੱਖਣਾ ਚਾਹੀਦਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।