- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਦੀ ਸਭ ਤੋਂ ਵੱਡੀ ਪਰੇਸ਼ਾਨੀ ਉਸ ਅੰਦਰ ਜੜ੍ਹਾਂ ਲਾ ਕੇ ਬੈਠਾ ਹੰਕਾਰ ਹੈ। ਉਸ ਦੇ ਅੰਦਰ ਦਾ ਹੰਕਾਰ ਖੁਦ ਨੂੰ ਸਰਬੋਤਮ ਸਿੱਧ ਕਰਨ ਵਿਚ ਹੀ ਸੰਤੁਸ਼ਟੀ ਹਾਸਲ ਕਰਦਾ ਹੈ• ਪਰ ਨਿਖੇਧੀ ਵੀ ਹੰਕਾਰ ਨੂੰ ਸੰਤੁਸ਼ਟ ਕਰਨ ਦਾ ਹੀ ਇਕ ਹਿੱਸਾ ਹੈ। ਕਿਉਂਕਿ ਮਨੁੱਖ ਕਿਸੇ ਵੀ ਹੋਰ ਦੀ ਸਰਬੋਤਮ ਹੋਣ ਦੀ ਸਥਿਤੀ ਨੂੰ ਮਨਜ਼ੂਰ ਨਹੀਂ ਕਰਨਾ ਚਾਹੁੰਦਾ।

ਪਰਮਾਤਮਾ ਨੇ ਬੋਲਣ ਦੀ ਸ਼ਕਤੀ ਸਾਰੇ ਮਨੁੱਖਾਂ ਨੂੰ ਇਕ ਬਰਾਬਰ ਦਿੱਤੀ ਹੈ। ਜੀਵ ਆਪਣੇ ਆਪਣੇ ਢੰਗ ਨਾਲ ਖੁਦ ਨੂੰ ਪ੍ਰਗਟਾਉਂਦੇ ਹਨ। ਪਸ਼ੂਆਂ-ਪੰਛੀਆਂ ਨੂੰ ਕਿਤੇ ਵਿਸ਼ੇਸ਼ ਮੌਕਿਆਂ ’ਤੇ ਬੋਲਦੇ ਸੁਣਿਆ ਤੇ ਦੇਖਿਆ ਜਾਂਦਾ ਹੈ•। ਇਕ ਮਨੁੱਖ ਹੀ ਹੈ, ਜਿਸ ਨੇ ਆਪਣੀ ਬੋਲਣ ਦੀ ਸ਼ਕਤੀ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਹੈ। ਸਾਰੇ ਜੀਵਾਂ ’ਚ ਇਕ ਮਨੁੱਖ ਹੀ ਹੈ, ਜੋ ਕਦੇ ਵੀ ਬੋਲਣ ਲੱਗਦਾ ਹੈ।
ਬੋਲਣ ਦੀ ਸ਼ਕਤੀ ਮੁੱਖ ਤੌਰ ’ਤੇ ਭਾਵਨਾਵਾਂ ਦੇ ਆਦਾਨ ਪ੍ਰਦਾਨ ਨੂੰ ਸਹੂਲਤ ਵਾਲਾ ਬਣਾਉਣ ਦਾ ਮਾਧਿਅਮ ਹੈ। ਇਸ ਨਾਲ ਸਮਾਜਿਕ ਮੇਲਜੋਲ ਨੂੰ ਇਕ ਆਧਾਰ ਮਿਲਦਾ ਹੈ। ਹੁਣ ਬੋਲਣ ਦੀ ਸ਼ਕਤੀ ਨਾਲ ਸਮਾਜਿਕ ਸਬੰਧਾਂ ’ਤੇ ਜ਼ਖ਼ਮ ਹੋ ਰਹੇ ਹਨ। ਮਨੁੱਖ ਆਤਮ ਪ੍ਰਸ਼ੰਸਾਂ ਤੇ ਨਿਖੇਧੀ ਵਿਚ ਬੇਰੋਕ-ਟੋਕ ਬੋਲ ਸਕਦਾ ਹੈ। ਮਨੁੱਖ ਦੀ ਸਭ ਤੋਂ ਵੱਡੀ ਪਰੇਸ਼ਾਨੀ ਉਸ ਅੰਦਰ ਜੜ੍ਹਾਂ ਲਾ ਕੇ ਬੈਠਾ ਹੰਕਾਰ ਹੈ। ਉਸ ਦੇ ਅੰਦਰ ਦਾ ਹੰਕਾਰ ਖੁਦ ਨੂੰ ਸਰਬੋਤਮ ਸਿੱਧ ਕਰਨ ਵਿਚ ਹੀ ਸੰਤੁਸ਼ਟੀ ਹਾਸਲ ਕਰਦਾ ਹੈ• ਪਰ ਨਿਖੇਧੀ ਵੀ ਹੰਕਾਰ ਨੂੰ ਸੰਤੁਸ਼ਟ ਕਰਨ ਦਾ ਹੀ ਇਕ ਹਿੱਸਾ ਹੈ। ਕਿਉਂਕਿ ਮਨੁੱਖ ਕਿਸੇ ਵੀ ਹੋਰ ਦੀ ਸਰਬੋਤਮ ਹੋਣ ਦੀ ਸਥਿਤੀ ਨੂੰ ਮਨਜ਼ੂਰ ਨਹੀਂ ਕਰਨਾ ਚਾਹੁੰਦਾ। ਹੰਕਾਰ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ। ਇਸ ਕਾਰਨ ਮਨੁੱਖ ਦਾ ਸ਼ਬਦਾਂ ਨਾਲ ਪਿਆਰ ਡੂੰਘਾ ਹੁੰਦਾ ਗਿਆ ਹੈ। ਇਕ ਅਜੀਬ ਪਰਿਪੇਖ ਬਣ ਗਿਆ ਹੈ। ਰਾਹ ਚਲਦੇ ਹੋਏ, ਯਾਤਰਾ ਕਰਦੇ ਹੋਏ, ਖਾਂਦੇ ਹੋਏ, ਦੇਖਦੇ ਹੋਏ, ਘਰ ਵਿਚ ਜਾਂ ਘਰ ਦੇ ਬਾਹਰ ਕਿਸੇ ਵੀ ਸਥਾਨ ’ਤੇ ਲੋਕ ਗੱਲਾਂ ਕਰ ਰਹੇ ਹਨ। ਇਸ ਵਿਚ ਜ਼ਿਆਦਾਤਰ ਗੱਲਾਂ ਦਾ ਮੂਲ ਬੇਲੋੜਾ ਬੋਲਣਾ ਹੁੰਦਾ ਹੈ, ਜਿਸ ਨਾਲ ਨਾ ਤਾਂ ਬੋਲਣ ਵਾਲੇ ਤੇ ਨਾ ਹੀ ਸੁਣਨ ਵਾਲੇ ਦਾ ਕੋਈ ਹਿੱਤ ਹੁੰਦਾ ਹੈ। ਇਹ ਪ੍ਰਮਾਤਮਾ ਵੱਲੋਂ ਦੀ ਦਿੱਤੀ ਗਈ ਸ਼ਕਤੀ ਦੀ ਦੁਰਵਰਤੋ ਹੈ। ਦੁਰਵਰਤੋ ਹਮੇਸ਼ਾ ਵਿਨਾਸ਼ਕਾਰੀ ਨਤੀਜੇ ਲਿਆਉਂਦੀ ਹੈ। ਇਸ ਨਾਲ ਸਬੰਧ ਤਣਾਅਪੂਰਨ ਹੋ ਰਹੇ ਹਨ, ਤੇ ਟੁੱਟ ਰਹੇ ਹਨ। ਮਾਨਸਿਕ ਸ਼ਾਂਤੀ ਭੰਗ ਹੋ ਰਹੀ ਹੈ।
ਮੋਤੀਆਂ ਦੀ ਮਾਲਾ ਹਮੇਸ਼ਾ ਛੋਟੀ ਹੁੰਦੀ ਹੈ। ਫੁੱਲਾਂ ਦੀ ਮਾਲਾ ਵੱਡੀ ਹੁੰਦੀ ਹੈ। ਫੁੱਲਾਂ ਦਾ ਹੰਕਾਰ ਉਨ੍ਹਾਂ ਦੀ ਵਾਸ਼•ਨਾ ਤੇ ਰੰਗ ਵਿਚ ਪ੍ਰਗਟ ਹੁੰਦਾ ਹੈ। ਇਸ ਕਾਰਨ ਉਹ ਮਾਲਾ ਛੇਤੀ ਹੀ ਮੁਰਝਾ ਜਾਂਦੀ ਹੈ। ਵੱਡੇ ਹੋਣ ਦਾ ਮੁੱਲ ਵੀ ਛੋਟਾ ਹੁੰਦਾ ਹੈ। ਮੋਤੀ ਸ਼ਾਂਤ ਤੇ ਕੋਮਲ ਹਨ। ਛੋਟੇ ਹੋਣ ਦੇ ਬਾਅਦ ਵੀ ਚਰਨਜੀਵੀ ਹਨ ਤੇ ਮੁੱਲਵਾਨ ਵੀ ਹਨ। ਉਨ੍ਹਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਬੋਲਣ ਦੀ ਸ਼ਕਤੀ ਹੈ।
-ਡਾ. ਸਤਿਇੰਦਰ ਪਾਲ ਸਿੰਘ।