- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਫ਼ਰ ਵਿੱਚ ਵੈਤਰਣੀ ਨਦੀ ਆਉਂਦੀ ਹੈ। ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਇਹ ਇੱਕ ਬੇਹੱਦ ਭਿਆਨਕ ਨਦੀ ਹੈ ਅਤੇ ਯਮਲੋਕ ਤੱਕ ਪਹੁੰਚਣ ਲਈ ਰੂਹ ਨੂੰ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ। ਆਓ ਇਸ ਲੇਖ ਵਿੱਚ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਗਰੁੜ ਪੁਰਾਣ ਵਿੱਚ ਵਰਣਿਤ ਵੈਤਰਣੀ ਨਦੀ ਦੇ ਰਹੱਸ ਬਾਰੇ।

ਧਰਮ ਡੈਸਕ, ਨਵੀਂ ਦਿੱਲੀ। ਸਨਾਤਨ ਧਰਮ ਵਿੱਚ ਕਈ ਮਹੱਤਵਪੂਰਨ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਵਿੱਚ ਗਰੁੜ ਪੁਰਾਣ ਗ੍ਰੰਥ ਵੀ ਸ਼ਾਮਲ ਹੈ। ਇਸ ਧਾਰਮਿਕ ਗ੍ਰੰਥ ਵਿੱਚ ਮੌਤ ਅਤੇ ਉਸ ਤੋਂ ਬਾਅਦ ਦੇ ਸਫ਼ਰ ਬਾਰੇ ਦੱਸਿਆ ਗਿਆ ਹੈ। ਇਸ ਸਫ਼ਰ ਵਿੱਚ ਵੈਤਰਣੀ ਨਦੀ ਆਉਂਦੀ ਹੈ। ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਇਹ ਇੱਕ ਬੇਹੱਦ ਭਿਆਨਕ ਨਦੀ ਹੈ ਅਤੇ ਯਮਲੋਕ ਤੱਕ ਪਹੁੰਚਣ ਲਈ ਰੂਹ ਨੂੰ ਵੈਤਰਣੀ ਨਦੀ ਪਾਰ ਕਰਨੀ ਪੈਂਦੀ ਹੈ। ਆਓ ਇਸ ਲੇਖ ਵਿੱਚ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਗਰੁੜ ਪੁਰਾਣ ਵਿੱਚ ਵਰਣਿਤ ਵੈਤਰਣੀ ਨਦੀ ਦੇ ਰਹੱਸ ਬਾਰੇ।
ਕੀ ਹੈ ਵੈਤਰਣੀ ਨਦੀ?
ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਜਦੋਂ ਆਤਮਾ ਯਮਲੋਕ ਵੱਲ ਜਾਂਦੀ ਹੈ, ਤਾਂ ਰਸਤੇ ਵਿੱਚ ਇੱਕ ਨਦੀ ਆਉਂਦੀ ਹੈ, ਜਿਸਦਾ ਨਾਮ ਵੈਤਰਣੀ ਨਦੀ ਹੈ। ਇਹ ਨਦੀ ਖ਼ੂਨ, ਮਾਸ ਅਤੇ ਹੱਡੀਆਂ ਨਾਲ ਭਰੀ ਹੋਈ ਹੈ। ਇਸ ਨਦੀ ਵਿੱਚ ਭਿਆਨਕ ਪੰਛੀ ਅਤੇ ਨੁਕੀਲੇ ਦੰਦਾਂ ਵਾਲੀਆਂ ਮੱਛੀਆਂ ਰਹਿੰਦੀਆਂ ਹਨ।
ਪਾਪੀਆਂ ਲਈ ਕਸ਼ਟ: ਜਿਨ੍ਹਾਂ ਲੋਕਾਂ ਨੇ ਆਪਣੇ ਜੀਵਨ ਦੌਰਾਨ ਪਾਪ ਕੀਤੇ ਹੁੰਦੇ ਹਨ ਜਾਂ ਫਿਰ ਧਰਮ ਦੇ ਵਿਰੁੱਧ ਕੰਮ ਕੀਤਾ ਹੁੰਦਾ ਹੈ, ਉਨ੍ਹਾਂ ਆਤਮਾਵਾਂ ਨੂੰ ਵੈਤਰਣੀ ਨਦੀ ਤੈਰ ਕੇ ਪਾਰ ਕਰਨੀ ਪੈਂਦੀ ਹੈ। ਇਸ ਦੌਰਾਨ ਨਦੀ ਦੇ ਜੀਵ ਉਨ੍ਹਾਂ ਨੂੰ ਨੋਚਦੇ ਅਤੇ ਕੱਟਦੇ ਹਨ।
ਪੁੰਨ ਕਰਨ ਵਾਲਿਆ ਲਈ ਸੁਖਾਲਾ ਰਸਤਾ: ਜਿਨ੍ਹਾਂ ਲੋਕਾਂ ਨੇ ਜੀਵਨ ਵਿੱਚ ਕੋਈ ਪਾਪ ਨਹੀਂ ਕੀਤਾ ਹੁੰਦਾ ਅਤੇ ਦਾਨ-ਪੁੰਨ ਤੇ ਧਰਮ ਦੇ ਕੰਮ ਕੀਤੇ ਹੁੰਦੇ ਹਨ, ਉਨ੍ਹਾਂ ਨੂੰ ਵੈਤਰਣੀ ਨਦੀ ਪਾਰ ਕਰਨ ਲਈ ਇੱਕ ਬੇੜੀ ਮਿਲ ਜਾਂਦੀ ਹੈ ਅਤੇ ਉਹ ਆਤਮਾ ਬਿਨਾਂ ਕਿਸੇ ਕਸ਼ਟ ਦੇ ਇਸ ਨਦੀ ਨੂੰ ਪਾਰ ਕਰ ਲੈਂਦੀ ਹੈ।
ਵੈਤਰਣੀ ਨਦੀ ਦਾ ਮਹੱਤਵ
ਗਰੁੜ ਪੁਰਾਣ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਦੀ ਮੌਤ ਦੇ ਸਮੇਂ ਜਾਂ ਮੌਤ ਤੋਂ ਬਾਅਦ ਗਊ ਦਾਨ ਕੀਤਾ ਜਾਂਦਾ ਹੈ, ਤਾਂ ਉਸ ਆਤਮਾ ਨੂੰ ਵੈਤਰਣੀ ਨਦੀ ਪਾਰ ਕਰਦੇ ਸਮੇਂ ਗਊ ਮਾਤਾ ਦੀ ਮਦਦ ਮਿਲਦੀ ਹੈ। ਇਸ ਦੌਰਾਨ ਆਤਮਾ ਗਾਂ ਦੀ ਪੂਛ ਫੜ ਕੇ ਵੈਤਰਣੀ ਨਦੀ ਨੂੰ ਆਸਾਨੀ ਨਾਲ ਪਾਰ ਕਰ ਲੈਂਦੀ ਹੈ। ਇਸੇ ਕਰਕੇ ਹਿੰਦੂ ਧਰਮ ਵਿੱਚ ਗਊ ਦਾਨ ਕਰਨ ਦਾ ਬਹੁਤ ਜ਼ਿਆਦਾ ਮਹੱਤਵ ਹੈ।
ਵੈਤਰਣੀ ਨਦੀ ਤੋਂ ਬਾਅਦ ਆਤਮਾ ਕਿੱਥੇ ਜਾਂਦੀ ਹੈ?
ਆਤਮਾ ਵੈਤਰਣੀ ਨਦੀ ਨੂੰ ਪਾਰ ਕਰਨ ਤੋਂ ਬਾਅਦ ਯਮਰਾਜ ਦੇ ਕੋਲ ਪਹੁੰਚਦੀ ਹੈ। ਇੱਥੇ ਹਰ ਇੱਕ ਆਤਮਾ ਨੂੰ ਜਾਣਾ ਪੈਂਦਾ ਹੈ। ਯਮਰਾਜ ਦੇ ਸਾਹਮਣੇ ਆਤਮਾ ਨੂੰ ਜੀਵਨ ਦੌਰਾਨ ਕੀਤੇ ਗਏ ਕਰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਆਤਮਾ ਦੇ ਕਰਮਾਂ ਦੇ ਅਨੁਸਾਰ ਹੀ ਯਮਰਾਜ ਆਪਣਾ ਨਿਆਂ ਸੁਣਾਉਂਦੇ ਹਨ।
ਗਰੁੜ ਪੁਰਾਣ ਵਿੱਚ ਮਿਲਦਾ ਹੈ ਵਰਣਨ
ਮੌਤ ਤੋਂ ਬਾਅਦ ਵੈਤਰਣੀ ਨਦੀ ਨੂੰ ਪਾਰ ਕਰਨ ਦਾ ਪੂਰਾ ਬਿਰਤਾਂਤ ਗਰੁੜ ਪੁਰਾਣ ਦੇ 'ਪ੍ਰੇਤ ਖੰਡ' ਵਿੱਚ ਵਿਸਤਾਰ ਨਾਲ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।