- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਤਮ ਸਾਨੂੰ ਸਿਖਾਉਂਦਾ ਹੈ ਕਿ ਸੰਕਟ ਬਾਹਰ ਤੋਂ ਨਹੀਂ, ਪਹਿਲਾਂ ਅੰਦਰੋਂ ਜਨਮ ਲੈਂਦਾ ਹੈ। ਜਦੋਂ ਵਿਵੇਕ ਸੌਂ ਜਾਦਾ ਹੈ ਉਦੋਂ ਲਾਭ, ਮੋਹ, ਕਰੋਧ, ਈਰਖਾ ਤੇ ਹੰਕਾਰ ਮਨੁੱਖ ਦੇ ਫ਼ੈਸਲਿਆਂ ’ਤੇ ਅਧਿਕਾਰ ਕਹ ਲੈਂਦੇ ਹਨ। ਇਹੀ ਕਾਰਨ ਹੈ ਕਿ ਵਿਅਕਤੀ ਆਪਣੇ ਹੀ ਬਣਾਏ ਜਾਲ ਵਿਚ ਉਲਝ ਜਾਂਦਾ ਹੈ। ਵਿਵੇਕ ਉਹ ਅੰਦਰਲੀ ਅੱਖ ਹੈ, ਜੋ ਸਾਨੂੰ ਸਹੀ ਤੇ ਗ਼ਲਤ, ਪੱਕਾ ਅਤੇ ਕੱਚਾ, ਜ਼ਰੂਰੀ ਤੇ ਗ਼ੈਰ-ਜ਼ਰੂਰੀ ਵਿਚਾਲੇ ਭੇਦ ਕਰਨਾ ਸਿਖਾਉਂਦੀ ਹੈ।

ਅੱਜ ਦਾ ਯੁੱਗ ਸਹੂਲਤਾਂ ਦਾ ਯੁੱਗ ਹੈ ਪਰ ਨਾਲ ਹੀ ਇਹ ਡਰ, ਅਸੁਰੱਖਿਆ, ਤਣਾਅ ਤੇ ਮੁੱਲਹੀਣਤਾ ਦਾ ਵੀ ਯੁੱਗ ਬਣਦਾ ਜਾ ਰਿਹਾ ਹੈ। ਮਨੁੱਖ ਨੇ ਵਿਗਿਆਨ ਨਾਲ ਬਾਹਰੀ ਦੁਨੀਆ ਨੂੰ ਤਾਂ ਜਿੱਤ ਲਿਆ ਪਰ ਆਪਣੇ ਅੰਦਰ ਜੇ ਹਨੇਰੇ ਨੂੰ ਜਿੱਤਣ ਦੀ ਸਾਧਨਾ ਭੁੱਲ ਗਿਆ। ਨਤੀਜਾ ਇਹ ਹੋਇਆ ਕਿ ਸੰਪੂਰਨਾ ਵਧੀ ਪਰ ਸੰਤੋਸ਼ ਘਟਿਆ। ਸੰਪਰਕ ਵਧੇ ਪਰ ਸਬੰਧ ਟੁੱਟ ਗਏ। ਸੂਚਨਾ ਵਧੀ ਪਰ ਆਤਮਗਿਆਨ ਘਟ ਹੁੰਦਾ ਗਿਆ। ਅਧਿਆਤਮ ਸਾਨੂੰ ਸਿਖਾਉਂਦਾ ਹੈ ਕਿ ਸੰਕਟ ਬਾਹਰ ਤੋਂ ਨਹੀਂ, ਪਹਿਲਾਂ ਅੰਦਰੋਂ ਜਨਮ ਲੈਂਦਾ ਹੈ। ਜਦੋਂ ਵਿਵੇਕ ਸੌਂ ਜਾਦਾ ਹੈ ਉਦੋਂ ਲਾਭ, ਮੋਹ, ਕਰੋਧ, ਈਰਖਾ ਤੇ ਹੰਕਾਰ ਮਨੁੱਖ ਦੇ ਫ਼ੈਸਲਿਆਂ ’ਤੇ ਅਧਿਕਾਰ ਕਹ ਲੈਂਦੇ ਹਨ। ਇਹੀ ਕਾਰਨ ਹੈ ਕਿ ਵਿਅਕਤੀ ਆਪਣੇ ਹੀ ਬਣਾਏ ਜਾਲ ਵਿਚ ਉਲਝ ਜਾਂਦਾ ਹੈ। ਵਿਵੇਕ ਉਹ ਅੰਦਰਲੀ ਅੱਖ ਹੈ, ਜੋ ਸਾਨੂੰ ਸਹੀ ਤੇ ਗ਼ਲਤ, ਪੱਕਾ ਅਤੇ ਕੱਚਾ, ਜ਼ਰੂਰੀ ਤੇ ਗ਼ੈਰ-ਜ਼ਰੂਰੀ ਵਿਚਾਲੇ ਭੇਦ ਕਰਨਾ ਸਿਖਾਉਂਦੀ ਹੈ। ਅੱਜ ਸਮਾਜ ਵਿਚ ਆਤਮਵਿਸ਼ਵਾਸ, ਕੱਟੜਤਾ, ਮੁਕਾਬਲੇਬਾਜ਼ੀ, ਅਸਹਿਣਸ਼ੀਲਤਾ ਦਾ ਮਾਹੌਲ ਵਧ ਰਿਹਾ ਹੈ। ਮਨੁੱਖ ਹੀ ਮਨੁੱਖ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਦਾ ਮੂਲ ਕਾਰਨ ਬਾਹਰੀ ਕਮੀਆਂ ਨਹੀਂ ਸਗੋਂ ਅੰਦਰੂਨੀ ਸੱਖਣਾਪਣ ਹੈ। ਅਧਿਆਤਮ ਇਸ ਸੱਖਣੇਪਣ ਨੂੰ ਭਰਦਾ ਹੈ। ਉਹ ਮਨੁੱਖ ਨੂੰ ਦੱਸਦਾ ਹੈ ਕਿ ਜੀਵਨ ਸਿਰਫ਼ ਭੋਗ ਨਹੀਂ, ਯੋਗ ਵੀ ਹੈ। ਸਿਰਫ਼ ਹਾਸਲ ਕਰਨਾ ਨਹੀਂ, ਜਾਨਣਾ ਵੀ ਹੈ। ਸਿਰਫ਼ ਅਧਿਕਾਰ ਨਹੀਂ, ਜਵਾਬਦੇਹੀ ਵੀ ਹੈ। ਵਿਵੇਕ ਜਾਗਰਣ ਦਾ ਅਰਥ ਸਿਰਫ਼ ਬੁੱਧੀ ਦਾ ਵਿਕਾਸ ਨਹੀਂ ਸਗੋਂ ਬੌਧਿਕ ਵਿਕਾਸ ਵੀ ਹੈ। ਅਧਿਆਤਮ ਦਾ ਦੀਵਾ ਸਾਨੂੰ ਇਹੀ ਸਮਝਾਉਂਦਾ ਹੈ ਕਿ ਹਰੇਕ ਹਨੇਰੇ ਦਾ ਹੱਲ ਪ੍ਰਕਾਸ਼ ਹੈ ਤੇ ਹਰ ਸਮੱਸਿਆ ਦਾ ਜਾਗਰੂਕਤਾ।
ਅੱਜ ਲੋੜ ਹੈ ਸਾਨੂੰ ਘਟਨਾਵਾਂ ਦੇ ਵਾਪਰਨ ਦੀ ਉਡੀਕ ਨਾ ਹੋਵੇ, ਸਗੋਂ ਆਪਣੇ ਅੰਤਰ-ਮਨ ਨੂੰ ਹੀ ਇੰਨਾ ਜਾਗ੍ਰਿਤ ਕਰ ਲਈਏ ਕਿ ਗ਼ਲਤ ਦਿਸ਼ਾ ਵਿਚ ਪਹਿਲਾ ਪੈਰ ਪੁੱਟਣ ਤੋਂ ਪਹਿਲਾਂ ਹੀ ਵਿਵੇਕ ਸਾਨੂੰ ਸਾਵਧਾਨ ਕਰ ਦੇਵੇ। ਇਹੀ ਜ਼ਿੰਦਗੀ ਦੀ ਸੁਰੱਖਿਆ ਹੈ। ਇਹੀ ਮਨੁੱਖਤਾ ਦੀ ਸਭ ਤੋਂ ਵੱਡੀ ਲੋੜ ਹੈ। ਜਦੋਂ ਵਿਵੇਕ ਸਮੇਂ ਤੋਂ ਪਹਿਲਾਂ ਜਾਗਦਾ ਹੈ, ਉਦੋਂ ਵਿਅਕਤੀ ਸਿਰਫ਼ ਨਹੀਂ ਸਗੋਂ ਸੱਚਾ ਬਣਦਾ ਹੈ। ਸਿਰਫ਼ ਜਿਉਂਦਾ ਨਹੀਂ ਰਹਿੰਦਾ, ਸਗੋਂ ਸੱਚਮੁੱਚ ਜ਼ਿੰਦਗੀ ਜਿਉਂਦਾ ਹੈ। ਇਹੀ ਅਧਿਆਤਮ ਦਾ ਸੰਦੇਸ਼ ਹੈ। ਇਹੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਸੱਚ ਵੀ ਹੈ।
- ਲਲਿਤ ਗਰਗ