- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੀ ਮੰਜ਼ਿਲ ਹਾਸਲ ਕਰਕੇ ਹੀ ਦਮ ਲੈਂਦਾ ਹੈ। ਬਦਕਿਸਮਤੀ ਇਹ ਹੈ ਕਿ ਅਸੀਂ ਆਪਣੀ ਇਸ ਅੰਦਰੂਨੀ ਸਮਰੱਥਾ ਨੂੰ ਪਛਾਨਣ ਦੀ ਥਾਂ ਹਾਲਾਤ ਦੇ ਸਾਹਮਣੇ ਖ਼ੁਦ ਨੂੰ ਨਕਾਰਾ ਸਮਝਣ ਲੱਗ ਪੈਂਦੇ ਹਾਂ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਮੁਸ਼ਕਲਾਂ ਮਨੁੱਖ ਦੀ ਸ਼ਕਤੀ ਦੀ ਹਮੇਸ਼ਾ ਪ੍ਰੀਖਿਆ ਲੈਂਦੀਆਂ ਹਨ ਅਤੇ ਸੰਘਰਸ਼ ਹੀ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ। ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਨੇ ਖੁਦ ਨੂੰ ਅਥਾਹ ਸ਼ਕਤੀ ਦੇ ਰੂਪ ਵਿਚ ਖ਼ੁਦ ਨੂੰ ਬਿਰਾਜਮਾਨ ਕੀਤਾ ਹੈ।

ਮਨੁੱਖ ਦੀ ਜ਼ਿੰਦਗੀ ਦੇ ਹਾਲਾਤ ਸਿਰਫ਼ ਭਾਗਾਂ ਦਾ ਨਤੀਜਾ ਨਹੀਂ ਹੁੰਦੇ, ਸਗੋਂ ਉਸ ਦੇ ਵਿਚਾਰਾਂ, ਕਰਮਾਂ ਤੇ ਮਨੋਦਸ਼ਾ ਨਾਲ ਵੀ ਤੈਅ ਹੁੰਦੇ ਹਨ। ਜਿਵੇਂ ਸਾਡਾ ਚਿੰਤਨ ਹੁੰਦਾ ਹੈ, ਉਸੇ ਤਰ੍ਹਾਂ ਦੀ ਸਾਡੀ ਸ਼ਖ਼ਸੀਅਤ ਬਣਦੀ ਹੈ ਤੇ ਉਸੇ ਤਰ੍ਹਾਂ ਦੀ ਜ਼ਿੰਦਗੀ ਬਣਨ ਲੱਗਦੀ ਹੈ•। ਇਸ ਲਈ ਕਿਹਾ ਗਿਆ ਹੈ ਕਿ ਜਿਵੇਂ ਦਾ ਦਿਮਾਗ਼ ਹੋਵੇਗਾ, ਉਸੇ ਤਰ੍ਹਾਂ ਦੇ ਹਾਲਾਤ ਬਣ ਜਾਣਗੇ•। ਜੇਕਰ ਸਾਡੇ ਵਿਚਾਰ ਹਾਂ-ਪੱਖੀਕ, ਕਰਮ ਮੁਖੀ ਤੋ ਦ੍ਰਿੜ੍ਹ ਸੰਕਲਪ ਵਾਲੇ ਹਨ, ਤਾਂ ਉਲਟ ਹਾਲਾਤ ਵੀ ਹੌਲੀ-ਹੌਲੀ ਸਾਡੇ ਮਾਕੂਲ ਹੋਣ ਲੱਗਦੇ ਹਨ। ਇਸ ਦੇ ਉਲਟ, ਨਾਂ-ਪੱਖੀ ਸੋਚ ਤੇ ਨਿਰਾਸ਼ਾ ਜ਼ਿੰਦਗੀ ਨੂੰ ਔਖਾ ਕਰ ਦਿੰਦੀ ਹੈ। ਮਨੁੱਖ ਦਾ ਅਰਥ ਹੈ ‘ਮਨੂੰ’ ਮਤਲਬ ਕਿ ਹਿੰਮਤ। ਜਿਸ ਵਿਅਕਤੀ ਅੰਦਰ ਸੰਘਰਸ਼ ਕਰਨ ਤੇ ਲੜਨ ਦਾ ਹੌਂਸਲਾ ਹੈ, ਉਹੀ ਸੱਚਾ ਮਨੁੱਖ ਹੈ। ਜਿਸ ਦੇ ਅੰਦਰ ਹਿੰਮਤ ਹੁੰਦੀ ਹੈ, ਉਹ ਜ਼ਿੰਦਗੀ ਵਿਚ ਕਦੇ ਨਹੀਂ ਹਾਰਦਾ। ਉਹ ਨਿਰੰਤਰ ਹਾਲਾਤ ਨਾਲ ਸੰਘਰਸ਼ ਕਰਦਾ ਰਹਿੰਦਾ ਹੈ। ਆਪਣੀ ਮੰਜ਼ਿਲ ਹਾਸਲ ਕਰਕੇ ਹੀ ਦਮ ਲੈਂਦਾ ਹੈ। ਬਦਕਿਸਮਤੀ ਇਹ ਹੈ ਕਿ ਅਸੀਂ ਆਪਣੀ ਇਸ ਅੰਦਰੂਨੀ ਸਮਰੱਥਾ ਨੂੰ ਪਛਾਨਣ ਦੀ ਥਾਂ ਹਾਲਾਤ ਦੇ ਸਾਹਮਣੇ ਖ਼ੁਦ ਨੂੰ ਨਕਾਰਾ ਸਮਝਣ ਲੱਗ ਪੈਂਦੇ ਹਾਂ। ਇਕ ਗੱਲ ਹਮੇਸ਼ਾ ਯਾਦ ਰੱਖੋ ਕਿ ਮੁਸ਼ਕਲਾਂ ਮਨੁੱਖ ਦੀ ਸ਼ਕਤੀ ਦੀ ਹਮੇਸ਼ਾ ਪ੍ਰੀਖਿਆ ਲੈਂਦੀਆਂ ਹਨ ਅਤੇ ਸੰਘਰਸ਼ ਹੀ ਉਸ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ। ਹਰੇਕ ਮਨੁੱਖ ਦੇ ਅੰਦਰ ਪਰਮਾਤਮਾ ਨੇ ਖੁਦ ਨੂੰ ਅਥਾਹ ਸ਼ਕਤੀ ਦੇ ਰੂਪ ਵਿਚ ਖ਼ੁਦ ਨੂੰ ਬਿਰਾਜਮਾਨ ਕੀਤਾ ਹੈ। ਜਦੋਂ ਮਨੁੱਖ ਆਤਮਵਿਸ਼ਵਾਸ, ਵਿਵੇਕ ਤੇ ਮਰਦਾਨਗੀ ਨੂੰ ਆਪਣਾ ਆਧਾਰ ਬਣਾਉਂਦਾ ਹੈ, ਉਦੋਂ ਉਹ ਆਪਣੀ ਕਿਸਮਤ ਦਾ ਨਿਰਮਾਤਾ ਖ਼ੁਦ ਬਣ ਜਾਂਦਾ ਹੈ। ਪਰਮਾਤਮਾ ਵੀ ਉਸ ਦੀ ਸਹਾਇਤਾ ਕਰਦਾ ਹੈ, ਜੋ ਹੌਂਸਲੇ ਨਾਲ ਕਰਮ ਕਰਦਾ ਹੈ। ਜ਼ਿੰਦਗੀ ਵਿਚ ਸੁੱਖ ਤੇ ਦੁੱਖ ਕਦੇ ਵੀ ਸਥਾਈ ਨਹੀਂ ਹੁੰਦੇ। ਬਦਲਾਅ ਹੀ ਕੁਦਰਤ ਦਾ ਨਿਯਮ ਹੈ। ਇਸ ਲਈ ਔਖੇ ਸਮੇਂ ਵਿਚ ਨਿਰਾਸ਼ ਹੋਣ ਥਾਂ ਹੌਂਸਲਾ, ਮਿਹਨਤ ਤੇ ਹਾਂ-ਪੱਖੀ ਚਿੰਤਨ ਦੇ ਨਾਲ ਅੱਗੇ ਵਧਣਾ ਹੀ ਅਕਲਮੰਦੀ ਹੁੰਦੀ ਹੈ। ਜੋ ਵਿਅਕਤੀ ਆਪਣੀ ਅੰਦਰੂਨੀ ਸ਼ਕਤੀ ਨੂੰ ਪਛਾਣ ਕੇ ਰਾਹ ਚੁਣਦਾ ਹੈ, ਉਹੀ ਇਤਿਹਾਸ ਰਚਦਾ ਹੈ। ਇਸ ਲਈ ਹਾਲਾਤ ’ਤੇ ਰੋਣ ਦੀ ਥਾਂ ਆਪਣੇ ਮਨ, ਵਿਚਾਰ ਤੇ ਕਰਮ ਨੂੰ ਸਰਬੋਤਮ ਬਣਾਈਏ। ਜਦੋਂ ਮਨੋਦਸ਼ਾ ਬਦਲਦੀ ਹੈ ਤਾਂ ਹਾਲਾਤ ਵੀ ਬਦਲਣ ਲੱਗਦੇ ਹਨ।
-ਮੁਕੇਸ਼ ਰਿਸ਼ੀ।