- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra ਮੁਤਾਬਕ, ਸ਼ਨੀਦੇਵ ਨੂੰ ਕਰਮਫਲ ਦਾਤਾ ਤੇ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ ਕਿਉਂਕਿ ਸ਼ਨੀਦੇਵ ਚੰਗੇ ਕਰਮ ਕਰਨ ਵਾਲਿਆਂ ਨੂੰ ਸ਼ੁਭ ਫਲ ਪ੍ਰਦਾਨ ਕਰਦੇ ਹਨ, ਜਿਸ ਨਾਲ ਜੀਵਨ ਵਿੱਚ ਕਈ ਵੱਡੇ ਬਦਲਾਅ ਆਉਂਦੇ ਹਨ। ਉੱਥੇ ਹੀ, ਬੁਰੇ ਕਰਮ ਕਰਨ ਵਾਲੇ ਇਨਸਾਨ ਨੂੰ ਦੰਡ ਦਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਸ਼ਨੀਵਾਰ ਦਾ ਦਿਨ ਸ਼ਨੀਦੇਵ ਨੂੰ ਸਮਰਪਿਤ ਹੈ। ਇਸ ਦਿਨ ਸ਼ਨੀਦੇਵ ਦੀ ਪੂਜਾ-ਅਰਚਨਾ ਕਰਨ ਦਾ ਬਹੁਤ ਮਹੱਤਵ ਹੈ। ਜੋਤਿਸ਼ ਸ਼ਾਸਤਰ ਮੁਤਾਬਕ, ਸ਼ਨੀਦੇਵ ਨੂੰ ਕਰਮਫਲ ਦਾਤਾ ਤੇ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ ਕਿਉਂਕਿ ਸ਼ਨੀਦੇਵ ਚੰਗੇ ਕਰਮ ਕਰਨ ਵਾਲਿਆਂ ਨੂੰ ਸ਼ੁਭ ਫਲ ਪ੍ਰਦਾਨ ਕਰਦੇ ਹਨ, ਜਿਸ ਨਾਲ ਜੀਵਨ ਵਿੱਚ ਕਈ ਵੱਡੇ ਬਦਲਾਅ ਆਉਂਦੇ ਹਨ। ਉੱਥੇ ਹੀ, ਬੁਰੇ ਕਰਮ ਕਰਨ ਵਾਲੇ ਇਨਸਾਨ ਨੂੰ ਦੰਡ ਦਿੰਦੇ ਹਨ। ਧਾਰਮਿਕ ਮਾਨਤਾ ਦੇ ਅਨੁਸਾਰ, ਸ਼ਨੀਦੇਵ ਦੇ ਪ੍ਰਸੰਨ ਹੋਣ 'ਤੇ ਕਈ ਸ਼ੁਭ ਸੰਕੇਤ ਮਿਲਦੇ ਹਨ ਤਾਂ ਅਜਿਹੇ ਵਿਚ ਆਓ ਜਾਣਦੇ ਹਾਂ ਸ਼ਨੀਦੇਵ ਦੇ ਪ੍ਰਸੰਨ ਹੋਣ 'ਤੇ ਕਿਹੜੇ-ਕਿਹੜੇ ਸੰਕੇਤ ਮਿਲਦੇ ਹਨ।
ਜੇਕਰ ਤੁਸੀਂ ਜੀਵਨ ਵਿੱਚ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਹੋ ਅਤੇ ਅਚਾਨਕ ਤੁਹਾਨੂੰ ਉਸ ਵਿਚ ਵੱਡੀ ਸਫ਼ਲਤਾ ਪ੍ਰਾਪਤ ਹੋ ਗਈ ਹੈ ਤਾਂ ਸਮਝ ਲਓ ਸ਼ਨੀਦੇਵ ਤੁਹਾਡੇ ਕੰਮਾਂ ਤੋਂ ਪ੍ਰਸੰਨ ਹਨ। ਉਨ੍ਹਾਂ ਨੇ ਤੁਹਾਡੇ ਕਰਮਾਂ ਅਨੁਸਾਰ ਫਲ ਦੇਣਾ ਸ਼ੁਰੂ ਕਰ ਦਿੱਤਾ ਹੈ। ਧਾਰਮਿਕ ਮਾਨਤਾ ਅਨੁਸਾਰ, ਸ਼ਨੀਦੇਵ ਦੇ ਪ੍ਰਸੰਨ ਹੋਣ 'ਤੇ ਪ੍ਰਮੋਸ਼ਨ ਜਾਂ ਵਪਾਰ 'ਚ ਲਾਭ ਦੇਖਣ ਨੂੰ ਮਿਲਦਾ ਹੈ।
ਇਸ ਤੋਂ ਇਲਾਵਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਕੋਰਟ-ਕਚਹਿਰੀ ਦੇ ਮਾਮਲੇ 'ਚ ਫਸੇ ਹੋਏ ਹੋ ਅਤੇ ਤੁਹਾਡੇ ਪੱਖ 'ਚ ਫੈਸਲਾ ਆ ਜਾਵੇ ਤਾਂ ਇਹ ਸ਼ਨੀਦੇਵ ਦੇ ਪ੍ਰਸੰਨ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ। ਇਹ ਤੁਹਾਡੇ 'ਤੇ ਸ਼ਨੀਦੇਵ ਦੀ ਕਿਰਪਾ ਦਾ ਵੱਡਾ ਸੰਕੇਤ ਹੈ।
ਸ਼ਨੀ ਦੇਵ ਨਾਲ ਸਬੰਧਿਤ ਲੋਹਾ, ਤੇਲ, ਕੋਲਾ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਕਦੇ ਵਾਹਨ ਖਰੀਦਣ ਦਾ ਸੁਖ ਪ੍ਰਾਪਤ ਹੋਵੇ ਜਾਂ ਕਾਰੋਬਾਰ 'ਚ ਲਾਭ ਪ੍ਰਾਪਤ ਹੋਵੇ, ਤਾਂ ਸਮਝ ਲਓ ਤੁਹਾਡੇ ਤੋਂ ਸ਼ਨੀਦੇਵ ਪ੍ਰਸੰਨ ਹਨ। ਇਹ ਸੰਕੇਤ ਸ਼ਨੀਦੇਵ ਦੇ ਆਸ਼ੀਰਵਾਦ ਦਾ ਪ੍ਰਤੀਕ ਹੈ।
ਸ਼ਨੀ ਦੇਵ ਨੂੰ ਅਨੁਸ਼ਾਸਨ ਅਤੇ ਸੱਚ ਬੇਹੱਦ ਪਿਆਰਾ ਹੈ। ਜੇਕਰ ਤੁਹਾਡੇ ਸੁਭਾਅ 'ਚ ਅਚਾਨਕ ਠਹਿਰਾਅ ਆ ਜਾਵੇ, ਤੁਸੀਂ ਆਪਣੇ ਕੰਮ ਪ੍ਰਤੀ ਵਧੇਰੇ ਅਨੁਸ਼ਾਸਿਤ ਹੋ ਜਾਓ, ਅਤੇ ਝੂਠ ਜਾਂ ਗਲਤ ਕੰਮਾਂ ਤੋਂ ਤੁਹਾਡਾ ਮਨ ਪੂਰੀ ਤਰ੍ਹਾਂ ਹਟ ਜਾਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸ਼ਨੀ ਦੇਵ ਤੁਹਾਡਾ ਮਾਰਗਦਰਸ਼ਨ ਕਰ ਰਹੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।