- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਵਣ ਦੇ ਮਹੀਨੇ ਆਉਣ ਵਾਲੇ ਹਰ ਸੋਮਵਾਰ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਦੌਰਾਨ ਲੋਕ ਸਾਵਣ ਸੋਮਵਾਰ ਦਾ ਵਰਤ ਰੱਖਦੇ ਹਨ ਤੇ ਭੋਲੇਨਾਥ ਦੀ ਪੂਰੀ ਕਿਰਪਾ ਪਾਉਣ ਲਈ ਪੂਜਾ-ਅਰਚਨਾ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਸਾਵਣ ਸੋਮਵਾਰ ਤੋਂ ਹੀ 'ਸੋਲ਼ਾਂ ਸੋਮਵਾਰ' ਦੇ ਵਰਤ ਵੀ ਸ਼ੁਰੂ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਸਾਵਣ ਦੇ ਮਹੀਨੇ ਦਾ ਖ਼ਾਸ ਮਹੱਤਵ ਹੁੰਦਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਸ ਮਹੀਨੇ ਦੌਰਾਨ ਚਾਰੇ ਪਾਸੇ ਸ਼ਿਵ ਮੰਦਰਾਂ ਤੋਂ ਆਉਂਦੀਆਂ ਘੰਟੀਆਂ ਦੀ ਗੂੰਜ ਅਤੇ 'ਹਰ ਹਰ ਮਹਾਦੇਵ' ਦੇ ਜੈਕਾਰੇ ਸੁਣਾਈ ਦਿੰਦੇ ਹਨ। ਹਿੰਦੂ ਕੈਲੰਡਰ ਦੇ ਇਸ ਮਹੀਨੇ ਦੀ ਗੱਲ ਸਭ ਤੋਂ ਵੱਖਰੀ ਹੁੰਦੀ ਹੈ।
ਇਹ ਉਹ ਮੌਕਾ ਹੁੰਦਾ ਹੈ, ਜਦੋਂ ਕੁਦਰਤ ਹਰਿਆਲੀ ਦੀ ਖੂਬਸੂਰਤ ਚਾਦਰ ਓਢਦੀ ਹੈ ਅਤੇ ਆਸਥਾ ਤੇ ਭਗਤੀ ਦਾ ਸਭ ਤੋਂ ਪਵਿੱਤਰ ਮਹੀਨਾ ਆਉਂਦਾ ਹੈ। ਇਹ ਮਹੀਨਾ ਭਗਵਾਨ ਸ਼ਿਵ ਨੂੰ ਸਭ ਤੋਂ ਵੱਧ ਪਿਆਰਾ ਹੈ। ਇਸ ਪੂਰੇ ਮਹੀਨੇ ਭਗਤ ਆਪਣੇ ਆਰਾਧਿਆ ਨੂੰ ਪ੍ਰਸੰਨ ਕਰਨ ਲਈ ਖ਼ਾਸ ਪੂਜਾ-ਅਰਚਨਾ ਕਰਦੇ ਹਨ, ਕਾਂਵੜ ਯਾਤਰਾ ਕੱਢਦੇ ਹਨ ਅਤੇ ਘਰ ਵਿੱਚ ਸੁਖ-ਸ਼ਾਂਤੀ ਲਈ ਰੁਦਰਾਭਿਸ਼ੇਕ ਕਰਦੇ ਹਨ। ਆਓ ਅੱਜ ਇਸ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਕਦੋਂ ਤੋਂ ਸ਼ੁਰੂ ਹੋਵੇਗਾ ਸਾਵਣ ਦਾ ਪਵਿੱਤਰ ਮਹੀਨਾ-
ਇਸ ਸਾਲ ਸਾਵਣ ਦੇ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਸ਼ੁਭ ਸੰਯੋਗ ਦੇ ਨਾਲ ਹੋ ਰਹੀ ਹੈ। ਪੰਚਾਂਗ ਅਨੁਸਾਰ, ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪ੍ਰਤੀਪਦਾ ਤਾਰੀਖ਼ 29 ਜੁਲਾਈ ਦੀ ਰਾਤ 8:05 ਵਜੇ ਸ਼ੁਰੂ ਹੋ ਜਾਵੇਗੀ ਪਰ ਉਦੈਤਿਥੀ ਦੇ ਮਹੱਤਵ ਨੂੰ ਦੇਖਦੇ ਹੋਏ ਇਹ ਪਵਿੱਤਰ ਮਹੀਨਾ ਵੀਰਵਾਰ, 30 ਜੁਲਾਈ ਤੋਂ ਸ਼ੁਰੂ ਮੰਨਿਆ ਜਾਵੇਗਾ।
ਉੱਥੇ ਹੀ, ਇਸ ਦੀ ਸਮਾਪਤੀ 28 ਅਗਸਤ ਨੂੰ ਸਾਵਣ ਪੂਰਨਮਾਸ਼ੀ ਦੇ ਨਾਲ ਹੋਵੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਾਰ ਸਾਵਣ ਦੀ ਸ਼ੁਰੂਆਤ 'ਆਯੁਸ਼ਮਾਨ ਯੋਗ' 'ਚ ਹੋ ਰਹੀ ਹੈ। ਮਾਨਤਾ ਹੈ ਕਿ ਇਸ ਖ਼ਾਸ ਯੋਗ ਵਿਚ ਕੀਤੀ ਗਈ ਪੂਜਾ ਨਾਲ ਇਨਸਾਨ ਨੂੰ ਵਧੀਆ ਸਿਹਤ ਅਤੇ ਲੰਬੀ ਉਮਰ ਦਾ ਵਰਦਾਨ ਮਿਲਦਾ ਹੈ।
ਸਾਵਣ ਦੇ ਮਹੀਨੇ ਆਉਣ ਵਾਲੇ ਹਰ ਸੋਮਵਾਰ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਦੌਰਾਨ ਲੋਕ ਸਾਵਣ ਸੋਮਵਾਰ ਦਾ ਵਰਤ ਰੱਖਦੇ ਹਨ ਤੇ ਭੋਲੇਨਾਥ ਦੀ ਪੂਰੀ ਕਿਰਪਾ ਪਾਉਣ ਲਈ ਪੂਜਾ-ਅਰਚਨਾ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਸਾਵਣ ਸੋਮਵਾਰ ਤੋਂ ਹੀ 'ਸੋਲ਼ਾਂ ਸੋਮਵਾਰ' ਦੇ ਵਰਤ ਵੀ ਸ਼ੁਰੂ ਕਰਦੇ ਹਨ।
ਸੋਮਵਾਰ ਤੋਂ ਇਲਾਵਾ ਸਾਵਣ ਦੇ ਹਰ ਮੰਗਲਵਾਰ ਨੂੰ ਮਾਤਾ ਪਾਰਵਤੀ ਨੂੰ ਸਮਰਪਿਤ 'ਮੰਗਲਾ ਗੌਰੀ' ਦਾ ਵਰਤ ਰੱਖਿਆ ਜਾਂਦਾ ਹੈ। ਇਹ ਵਰਤ ਸੁਹਾਗ ਅਤੇ ਘਰ 'ਚ ਸੁੱਖ-ਸਮ੍ਰਿੱਧੀ ਲਈ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ।
ਪਹਿਲਾ ਸੋਮਵਾਰ: 3 ਅਗਸਤ
ਦੂਜਾ ਸੋਮਵਾਰ: 10 ਅਗਸਤ
ਤੀਜਾ ਸੋਮਵਾਰ: 17 ਅਗਸਤ
ਚੌਥਾ ਸੋਮਵਾਰ: 24 ਅਗਸਤ
ਮੰਗਲਾ ਗੌਰੀ ਵਰਤ: 4 ਅਗਸਤ
ਮੰਗਲਾ ਗੌਰੀ ਵਰਤ: 11 ਅਗਸਤ
ਮੰਗਲਾ ਗੌਰੀ ਵਰਤ: 18 ਅਗਸਤ
ਮੰਗਲਾ ਗੌਰੀ ਵਰਤ: 25 ਅਗਸਤ