- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜਾਂ ਨੇ ਦਿਖਾਇਆ ਹੈ ਕਿ ਜਦੋਂ ਅਸੀਂ ਗੁੱਸੇ ’ਚ ਹੁੰਦੇ ਹਾਂ ਜਾਂ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਾਂ, ਤਾਂ ਸਾਡੇ ਸਰੀਰ ਇਕ ਅਜੀਬ ਤਰੀਕੇ ਨਾਲ ਪ੍ਰਤੀਕਿਰਿਆ ਕਰਦੇ ਹਨ, ਸਾਨੂੰ ਲੜਨ ਜਾਂ ਭੱਜਣ ਲਈ ਮਜ਼ਬੂਰ ਕਰਦੇ ਹਨ ਪਰ, ਸਮਾਜਿਕ ਨਿਯਮਾਂ ਤੋਂ ਡਰਦੇ ਹੋਏ, ਅਸੀਂ ਇਸ ਨੂੰ ਚੁੱਪਚਾਪ ਸਹਿਣ ਕਰਦੇ ਹਾਂ, ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹਾਂ ਅਤੇ ਅੰਦਰੋਂ ਸੁਸਤ ਰਹਿੰਦੇ ਹਾਂ।

–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।
ਇਸ ’ਚ ਕੋਈ ਸ਼ੱਕ ਨਹੀਂ ਕਿ ਅੱਜ ਜ਼ਿਆਦਾਤਰ ਲੋਕ ਬਹੁਤ ਜ਼ਿਆਦਾ ਤਣਾਅ ਦਾ ਸਾਹਮਣਾ ਕਰ ਰਹੇ ਹਨ। ਸਾਡੀ ਜ਼ਿੰਦਗੀ ’ਤੇ ਬੋਝ ਇੰਨਾ ਵੱਧ ਗਿਆ ਹੈ ਕਿ ਇਹ ਸਾਡੇ ਸਰੀਰ ਅਤੇ ਮਨ ਦੋਵਾਂ ’ਤੇ ਬੁਰੀ ਤਰ੍ਹਾਂ ਪ੍ਰਭਾਵ ਪਾ ਰਿਹਾ ਹੈ। ਅਸੀਂ ਅੱਜ ਲੋਕਾਂ ਨੂੰ ਚਿੰਤਾ, ਘਬਰਾਹਟ, ਉਦਾਸੀ ਅਤੇ ਬੇਬੁਨਿਆਦ ਡਰ ਦਾ ਸਾਹਮਣਾ ਕਰਦੇ ਹੋਏ ਦੇਖਦੇ ਹਾਂ। ਲੋਕ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ’ਚ ਅਸਮਰੱਥ ਹਨ ਅਤੇ ਇਹੀ ਕਾਰਨ ਹੈ ਕਿ ਮਨੋਵਿਗਿਆਨੀ ਅਤੇ ਦਿਲ ਦੇ ਰੋਗਾਂ ਦੇ ਮਾਹਿਰਾਂ ਦੇ ਦਫ਼ਤਰ ਭਰੇ ਹੋਏ ਹਨ। ਅਸੀਂ ਗੰਭੀਰ ਵਿੱਤੀ ਸੰਕਟ ’ਚ ਹਾਂ। ਅਸੀਂ ਟੁੱਟੇ ਹੋਏ ਵਿਆਹੁਤਾ ਸਬੰਧਾਂ ਅਤੇ ਬਰਬਾਦ ਹੋਏ ਘਰਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੁਝ ਉਸ ਉਦਾਸੀ ਬਾਰੇ ਚਿੰਤਤ ਹਨ, ਜੋ ਕਿਸੇ ਆਪਣੇ ਨੂੰ ਗੁਆਉਣ ਦੇ ਡਰ ਤੋਂ ਪੈਦਾ ਹੋ ਸਕਦੀ ਹੈ। ਕੁਝ ਇੰਨੇ ਨਿਰਾਸ਼ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ’ਚ ਕੋਈ ਉਮੀਦ ਦੀ ਕਿਰਨ ਦਿਖਾਈ ਨਹੀਂ ਦਿੰਦੀ। ਇਹ ਸਾਰੀ ਗੜਬੜ ਅਤੇ ਤਣਾਅ ਸਿਰਫ਼ ਸਾਡੇ ਮਨਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਵਿਗਿਆਨਕ ਖੋਜ ਨੇ ਸਾਬਤ ਕੀਤਾ ਹੈ ਕਿ ਮਨ ਅਤੇ ਸਰੀਰ ਡੂੰਘੇ ਆਪਸ ’ਚ ਜੁੜੇ ਹੋਏ ਹਨ। ਮਾਨਸਿਕ ਬਿਮਾਰੀ ਕਈ ਤਰ੍ਹਾਂ ਦੀਆਂ ਤਣਾਅ-ਸੰਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਖੋਜਾਂ ਨੇ ਦਿਖਾਇਆ ਹੈ ਕਿ ਜਦੋਂ ਅਸੀਂ ਗੁੱਸੇ ’ਚ ਹੁੰਦੇ ਹਾਂ ਜਾਂ ਬਹੁਤ ਜ਼ਿਆਦਾ ਭਾਵੁਕ ਹੁੰਦੇ ਹਾਂ, ਤਾਂ ਸਾਡੇ ਸਰੀਰ ਇਕ ਅਜੀਬ ਤਰੀਕੇ ਨਾਲ ਪ੍ਰਤੀਕਿਰਿਆ ਕਰਦੇ ਹਨ, ਸਾਨੂੰ ਲੜਨ ਜਾਂ ਭੱਜਣ ਲਈ ਮਜ਼ਬੂਰ ਕਰਦੇ ਹਨ ਪਰ, ਸਮਾਜਿਕ ਨਿਯਮਾਂ ਤੋਂ ਡਰਦੇ ਹੋਏ, ਅਸੀਂ ਇਸ ਨੂੰ ਚੁੱਪਚਾਪ ਸਹਿਣ ਕਰਦੇ ਹਾਂ, ਆਪਣੀਆਂ ਭਾਵਨਾਵਾਂ ਨੂੰ ਦਬਾਉਂਦੇ ਹਾਂ ਅਤੇ ਅੰਦਰੋਂ ਸੁਸਤ ਰਹਿੰਦੇ ਹਾਂ। ਇਸ ਦੇ ਨਤੀਜੇ ਵਜੋਂ ਸਰੀਰਕ ਨੁਕਸਾਨ ਹੁੰਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਗੁੱਸੇ ਨੂੰ ਲੜਾਈ ਜਾਂ ਭੱਜਣ ਦੇ ਰੂਪ ’ਚ ਕੱਢੀਏ, ਕਿਉਂਕਿ ਅਜਿਹਾ ਕਰਨ ਨਾਲ ਸਾਡੇ ਸਬੰਧਾਂ ਨੂੰ ਹੋਰ ਵੀ ਨੁਕਸਾਨ ਪਹੁੰਚ ਸਕਦਾ ਹੈ। ਲੋੜ ਹੈ ਤਣਾਅ ਦੇ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਪ੍ਰਭਾਵਾਂ ਨੂੰ ਘਟਾਉਣ ਦੇ ਤਰੀਕੇ ਲੱਭਣ ਦੀ। ਧਿਆਨ ਸਾਡੀ ਦੋ ਤਰੀਕਿਆਂ ਨਾਲ ਮਦਦ ਕਰਦਾ ਹੈ। ਪਹਿਲਾ ਸਾਨੂੰ ਸਰੀਰਕ ਤੌਰ 'ਤੇ ਸ਼ਾਂਤ ਕਰਦਾ ਹੈ, ਦੂਜਾ, ਪਰਮਾਤਮਾ ਦੇ ਪਿਆਰ ਅਤੇ ਅਨੰਦ ’ਚ ਡੁੱਬਣ ਲਈ। ਅਭਿਆਸ ਨਾਲ ਹੀ ਖੁਸ਼ੀ ਤੇ ਸ਼ਾਂਤੀ ਰਾਹ ਲੱਭਦਾ ਹੈ।