- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਪਿੱਤਰ ਦੋਸ਼ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਜਲ ਵਿੱਚ ਕਾਲੇ ਤਿਲ ਮਿਲਾ ਕੇ ਮਹਾਦੇਵ ਦਾ ਅਭਿਸ਼ੇਕ ਕਰੋ ਅਤੇ ਮੰਤਰਾਂ ਦਾ ਜਾਪ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਪਿੱਤਰ ਦੋਸ਼ ਕੋਹਾਂ ਦੂਰ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਜੋਤਸ਼ ਸ਼ਾਸਤਰ ਵਿੱਚ ਪਿੱਤਰ ਦੋਸ਼ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰ ਦੋਸ਼ ਹੋਣ ਨਾਲ ਪਰਿਵਾਰ ਦੇ ਮੈਂਬਰਾਂ ਨੂੰ ਜੀਵਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਘਰ ਵਿੱਚ ਬਿਨਾਂ ਕਿਸੇ ਵਜ੍ਹਾ ਦੇ ਝਗੜੇ ਹੁੰਦੇ ਹਨ। ਜੇਕਰ ਤੁਸੀਂ ਵੀ ਪਿੱਤਰ ਦੋਸ਼ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸ ਦੇ ਲਈ ਵਿਸ਼ੇਸ਼ ਉਪਾਅ ਜ਼ਰੂਰ ਕਰੋ। ਆਓ ਨਜ਼ਰ ਮਾਰਦੇ ਹਾਂ ਪਿੱਤਰ ਦੋਸ਼ ਦੇ ਸੰਕੇਤਾਂ ਅਤੇ ਇਸ ਤੋਂ ਮੁਕਤੀ ਪਾਉਣ ਦੇ ਉਪਾਵਾਂ 'ਤੇ।
ਪਿੱਤਰ ਦੋਸ਼ ਦੇ ਸੰਕੇਤ:
ਜੋਤਸ਼ ਸ਼ਾਸਤਰ ਅਨੁਸਾਰ, ਜੇਕਰ ਤੁਹਾਡੇ ਘਰ ਵਿੱਚ ਮੈਂਬਰਾਂ ਵਿਚਕਾਰ ਬਿਨਾਂ ਵਜ੍ਹਾ ਝਗੜੇ ਹੁੰਦੇ ਰਹਿੰਦੇ ਹਨ, ਤਾਂ ਇਸ ਦੇ ਪਿੱਛੇ ਦੀ ਵਜ੍ਹਾ ਪਿੱਤਰ ਦੋਸ਼ ਹੋ ਸਕਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪਿੱਤਰ ਦੋਸ਼ ਹੋਣ ਕਾਰਨ ਪਰਿਵਾਰਕ ਕਲੇਸ਼ ਦੀ ਸਮੱਸਿਆ ਪੈਦਾ ਹੁੰਦੀ ਹੈ।
ਇਸ ਤੋਂ ਇਲਾਵਾ ਪਿੱਤਰ ਦੋਸ਼ ਹੋਣ 'ਤੇ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਵਿਅਕਤੀ ਨੂੰ ਕਰਜ਼ੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਨਾਲ ਹੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਹੈ। ਇਸ ਦੇ ਪਿੱਛੇ ਦੀ ਵਜ੍ਹਾ ਪੂਰਵਜਾਂ ਦੀ ਨਾਰਾਜ਼ਗੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਵਿਸ਼ੇਸ਼ ਉਪਾਵਾਂ ਦੀ ਮਦਦ ਨਾਲ ਪਿੱਤਰ ਦੋਸ਼ ਨੂੰ ਦੂਰ ਕਰੋ।
ਜੇਕਰ ਤੁਹਾਡੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਜਾਂ ਵੈਵਾਹਿਕ ਜੀਵਨ ਵਿੱਚ ਸੁਖ-ਸ਼ਾਂਤੀ ਨਹੀਂ ਹੈ, ਤਾਂ ਇਸ ਨੂੰ ਪਿੱਤਰ ਦੋਸ਼ ਦਾ ਮੁੱਖ ਸੰਕੇਤ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਦਾ ਸਾਹਮਣਾ ਕਰ ਰਹੇ ਹੋ, ਤਾਂ ਇਸ ਨੂੰ ਪਿੱਤਰ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ।
ਪਿੱਤਰ ਦੋਸ਼ ਦੇ ਕਾਰਨ ਵਿਅਕਤੀ ਨੂੰ ਕੰਮਾਂ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਹੁੰਦੀ ਅਤੇ ਬਣਦੇ ਹੋਏ ਕੰਮ ਅਚਾਨਕ ਵਿਗੜ ਜਾਂਦੇ ਹਨ।
ਜੇਕਰ ਤੁਸੀਂ ਸੁਪਨੇ ਵਿੱਚ ਵਾਰ-ਵਾਰ ਪੂਰਵਜਾਂ ਨੂੰ ਦੇਖ ਰਹੇ ਹੋ ਅਤੇ ਸੁਪਨੇ ਵਿੱਚ ਪੂਰਵਜ ਤੁਹਾਡੇ ਕੋਲੋਂ ਕੁਝ ਖਾਣ ਲਈ ਮੰਗ ਰਹੇ ਹਨ, ਤਾਂ ਇਸ ਨੂੰ ਪਿੱਤਰ ਦੋਸ਼ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸੁਪਨੇ ਵਿੱਚ ਸੱਪ ਨੂੰ ਦੇਖਣ ਨਾਲ ਵੀ ਪਿੱਤਰ ਦੋਸ਼ ਹੋ ਸਕਦਾ ਹੈ।
ਕਿਵੇਂ ਦੂਰ ਕਰੀਏ ਪਿੱਤਰ ਦੋਸ਼:
ਜੇਕਰ ਤੁਸੀਂ ਪਿੱਤਰ ਦੋਸ਼ ਦਾ ਸਾਹਮਣਾ ਕਰ ਰਹੇ ਹੋ, ਤਾਂ ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਜਲ ਵਿੱਚ ਕਾਲੇ ਤਿਲ ਮਿਲਾ ਕੇ ਪਿੱਤਰਾਂ ਨੂੰ ਅਰਪਿਤ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਪਿੱਤਰ ਦੋਸ਼ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਪਿੱਤਰ ਪ੍ਰਸੰਨ ਹੁੰਦੇ ਹਨ ਅਤੇ ਪਰਿਵਾਰ ਦੇ ਮੈਂਬਰਾਂ 'ਤੇ ਪਿੱਤਰਾਂ ਦੀ ਕਿਰਪਾ ਵਰ੍ਹਦੀ ਹੈ।
ਇਸ ਤੋਂ ਇਲਾਵਾ ਪਿੱਤਰ ਦੋਸ਼ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਜਲ ਵਿੱਚ ਕਾਲੇ ਤਿਲ ਮਿਲਾ ਕੇ ਮਹਾਦੇਵ ਦਾ ਅਭਿਸ਼ੇਕ ਕਰੋ ਅਤੇ ਮੰਤਰਾਂ ਦਾ ਜਾਪ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਪੂਰਵਜ ਪ੍ਰਸੰਨ ਹੁੰਦੇ ਹਨ ਅਤੇ ਪਿੱਤਰ ਦੋਸ਼ ਕੋਹਾਂ ਦੂਰ ਹੁੰਦਾ ਹੈ।