Parsi New Year 2022 : ਇਸ ਸਾਲ ਪਾਰਸੀ ਨਵੇਂ ਸਾਲ ਯਾਨੀ ਨਵਰੋਜ਼ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ। ਫਾਰਸੀ 'ਚ ‘ਨਵ’ ਅਤੇ ‘ਰੋਜ਼’ ਸ਼ਬਦਾਂ ਦਾ ਅਰਥ ਹੈ ‘ਨਵਾਂ’ ਅਤੇ ‘ਦਿਨ’। ਨਵਰੋਜ਼ ਨੂੰ ਜਮਸ਼ੇਦੀ ਨਵਰੋਜ਼, ਨੌਰੋਜ਼, ਪਤੇਤੀ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿੰਦੀ ਕੈਲੰਡਰ ਅਨੁਸਾਰ, ਨਵਾਂ ਸਾਲ 1 ਜਨਵਰੀ ਨੂੰ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਦੂਜੇ ਪਾਸੇ ਹਿੰਦੂ ਧਰਮ ਵਿੱਚ ਨਵਾਂ ਸਾਲ ਚੇਤ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਪਾਰਸੀ ਕੈਲੰਡਰ ਅਨੁਸਾਰ ਨਵਰੋਜ਼ ਅੱਜ ਦੇ ਦਿਨ ਮਨਾਇਆ ਜਾਂਦਾ ਹੈ। ਨਵਰੋਜ਼ ਨੂੰ ਜਮਸ਼ੇਦੀ ਨਵਰੋਜ਼ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਪਾਰਸੀ ਕੈਲੰਡਰ 'ਚ ਸੂਰਜੀ ਗਣਨਾ ਦੀ ਸ਼ੁਰੂਆਤ ਕਰਨ ਵਾਲੇ ਮਹਾਨ ਫਾਰਸੀ ਰਾਜਾ ਦਾ ਨਾਂ ਜਮਸ਼ੇਦ ਸੀ।

ਭਾਰਤ 'ਚ ਕਦੋਂ ਹੁੰਦਾ ਹੈ ਨਵਰੋਜ਼ ?

ਕਈ ਥਾਵਾਂ 'ਤੇ ਇਹ ਤਿਉਹਾਰ ਸਾਲ ਵਿਚ ਦੋ ਵਾਰ ਮਨਾਇਆ ਜਾਂਦਾ ਹੈ ਜੋ ਕਿ 16 ਅਗਸਤ ਤੇ 21 ਮਾਰਚ ਨੂੰ ਵੀ ਛਿਮਾਹੀ ਤੇ ਸਾਲਾਨਾ ਮਨਾਇਆ ਜਾਂਦਾ ਹੈ। ਦੁਨੀਆ ਭਰ ਦੇ ਪਾਰਸੀ ਭਾਈਚਾਰੇ ਦੇ ਲੋਕ ਇਹ ਤਿਉਹਾਰ ਪਾਰਸੀ ਪੰਚਾਂਗ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਭਾਵ 21 ਮਾਰਚ ਨੂੰ ਮਨਾਉਂਦੇ ਹਨ। ਜਦੋਂ ਕਿ ਭਾਰਤ 'ਚ ਪਾਰਸੀ ਸ਼ਾਹਾਂਸ਼ਾਹੀ ਪੰਚਾਂਗ ਦਾ ਪਾਲਣ ਕਰਦੇ ਹਨ। ਇਸੇ ਲਈ ਉਹ 16 ਅਗਸਤ ਨੂੰ ਮਨਾਉਂਦੇ ਹਨ।

ਨਵਰੋਜ਼ ਮਨਾਉਣ ਦੇ ਕਾਰਨ

ਪਾਰਸੀ ਭਾਈਚਾਰੇ ਵੱਲੋਂ ਪਿਛਲੇ 30 ਹਜ਼ਾਰ ਸਾਲਾਂ ਤੋਂ ਨਵਰੋਜ਼ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਫਾਰਸ ਦੇ ਰਾਜਾ ਜਮਸ਼ੇਦ ਦੀ ਯਾਦ 'ਚ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਯੋਧੇ ਜਮਸ਼ੇਦ ਨੇ ਜੋਰੋਸਟ੍ਰੀਅਨ ਕੈਲੰਡਰ ਦੀ ਸਥਾਪਨਾ ਕੀਤੀ ਸੀ। ਇਸ ਦੇ ਨਾਲ ਹੀ ਇਸ ਦਿਨ ਉਨ੍ਹਾਂ ਨੇ ਗੱਦੀ ਸੰਭਾਲੀ ਸੀ। ਇਸ ਕਾਰਨ ਹਰ ਸਾਲ ਇਹ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪਾਰਸੀ ਨਵੇਂ ਸਾਲ ਦਾ ਜਸ਼ਨ ਜਮਸ਼ੇਦ-ਏ-ਨੌਰੋਜ਼ ਵਜੋਂ ਵੀ ਮਸ਼ਹੂਰ ਹੈ।

Posted By: Seema Anand