- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਗੱਲ ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਅੰਕ ਜੋਤਿਸ਼ ਵਿਗਿਆਨਕ ਤੌਰ 'ਤੇ ਸਿੱਧਾ ਗਿਆਨ ਨਹੀਂ ਹੈ, ਸਗੋਂ ਇਹ ਰਵਾਇਤੀ ਮਾਨਤਾਵਾਂ ਤੇ ਅਧਿਆਤਮਕ ਅਧਿਐਨ ਨਾਲ ਜੁੜਿਆ ਵਿਸ਼ਾ ਹੈ। ਆਓ ਜਾਣਦੇ ਹਾਂ ਮੁਲਾਂਕ ਅਨੁਸਾਰ Red Flags ਦੇ ਸੰਭਾਵੀ ਸੰਕੇਤ ਕੀ ਹਨ?

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) ਇਕ ਖਾਸ ਤਰ੍ਹਾਂ ਦਾ ਜੋਤਿਸ਼ ਸ਼ਾਸਤਰ ਹੈ ਜੋ ਅੰਕ ਦੀ ਮਦਦ ਨਾਲ ਵਿਅਕਤੀ ਦੀ ਸੋਚ, ਸੁਭਾਅ ਅਤੇ ਵਿਵਹਾਰ ਨੂੰ ਦਰਸਾਉਂਦਾ ਹੈ। ਹਾਲਾਂਕਿ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਅੰਕ ਜੋਤਿਸ਼ ਵਿਗਿਆਨਕ ਤੌਰ 'ਤੇ ਸਿੱਧਾ ਗਿਆਨ ਨਹੀਂ ਹੈ, ਸਗੋਂ ਇਹ ਰਵਾਇਤੀ ਮਾਨਤਾਵਾਂ ਤੇ ਅਧਿਆਤਮਕ ਅਧਿਐਨ ਨਾਲ ਜੁੜਿਆ ਵਿਸ਼ਾ ਹੈ। ਆਓ ਜਾਣਦੇ ਹਾਂ ਮੁਲਾਂਕ ਅਨੁਸਾਰ Red Flags ਦੇ ਸੰਭਾਵੀ ਸੰਕੇਤ ਕੀ ਹਨ?
ਜਿਨ੍ਹਾਂ ਵੀ ਲੋਕਾਂ ਦਾ ਮੁਲਾਂਕ 1 ਹੁੰਦਾ ਹੈ, ਅਜਿਹੇ ਲੋਕ ਸੁਭਾਅ ਤੋਂ ਕਾਫ਼ੀ ਇਮਾਨਦਾਰ, ਸਵਾਭਿਮਾਨੀ ਤੇ ਦ੍ਰਿੜ ਸੰਕਲਪ ਵਾਲੇ ਹੁੰਦੇ ਹਨ। ਇਸ ਅੰਕ ਦੇ ਲੋਕਾਂ 'ਚ ਲੀਡਰਸ਼ਿਪ ਕਰਨ ਦੀ ਸਮਰੱਥਾ ਹੁੰਦੀ ਹੈ। ਪਰ ਕਈ ਵਾਰ ਕਿਸੇ ਗੱਲ ਜਾਂ ਵਿਚਾਰ 'ਤੇ ਰਾਏ ਇਕ ਸਮਾਨ ਨਾ ਹੋਣ 'ਤੇ ਜ਼ਿੱਦੀ ਅਤੇ ਹੰਕਾਰੀ ਹੋ ਜਾਂਦੇ ਹਨ।
ਇਨ੍ਹਾਂ ਦਾ ਸਭ ਤੋਂ ਵੱਡਾ Red Flag ਇਹੋ ਹੈ ਕਿ ਹਰ ਗੱਲ ਵਿਚ ਲੀਡਰ ਬਣਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਵਜ੍ਹਾ ਕਰਕੇ ਦੂਜਿਆਂ ਦੀ ਸਲਾਹ ਨੂੰ ਮੰਨਣ ਵਿਚ ਮੁਸ਼ਕਲ ਆਉਂਦੀ ਹੈ।
ਮੁਲਾਂਕ 2 ਦੇ ਜਾਤਕਾਂ ਦਾ ਸੁਆਮੀ ਚੰਦਰਮਾ ਹੁੰਦਾ ਹੈ, ਜੋ ਮਨ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜਾਤਕ ਸੁਭਾਅ ਤੋਂ ਕਾਫ਼ੀ ਕਲਪਨਾਸ਼ੀਲ, ਭਾਵੁਕ ਤੇ ਰਚਨਾਤਮਕਤਾ ਨਾਲ ਭਰੇ ਹੁੰਦੇ ਹਨ। ਇਸ ਅੰਕ ਦੇ ਲੋਕਾਂ ਦਾ ਸਭ ਤੋਂ ਵੱਡਾ Red Flag ਇਹੋ ਹੈ ਕਿ ਆਪਣੀਆਂ ਭਾਵਨਾਵਾਂ ਨੂੰ ਕਾਬੂ 'ਚ ਨਹੀਂ ਰੱਖ ਪਾਉਂਦੇ। ਹਰ ਛੋਟੀ-ਛੋਟੀ ਗੱਲ ਨੂੰ ਦਿਲ ਨਾਲ ਲਗਾ ਲੈਣ ਦੀ ਆਦਤ ਇਨ੍ਹਾਂ ਦੇ ਰਿਸ਼ਤਿਆਂ 'ਤੇ ਨਕਾਰਾਤਮਕ ਪ੍ਰਭਾਵ ਦਿਖਾਉਂਦੀ ਹੈ।
ਜਿਨ੍ਹਾਂ ਵੀ ਲੋਕਾਂ ਦਾ ਮੁਲਾਂਕ 3 ਹੈ, ਉਹ ਬ੍ਰਹਿਸਪਤੀ ਗ੍ਰਹਿ ਵੱਲੋਂ ਸ਼ਾਸਿਤ ਹੁੰਦੇ ਹਨ। ਇਸ ਅੰਕ ਦੇ ਜਾਤਕਾਂ ਦਾ ਸੁਭਾਅ ਕਾਫ਼ੀ ਸਵਾਭਿਮਾਨੀ, ਸਾਹਸੀ, ਸੰਘਰਸ਼ਸ਼ੀਲ ਤੇ ਮੁਸ਼ਕਲਾਂ ਤੋਂ ਹਾਰ ਨਾ ਮੰਨਣ ਵਾਲਾ ਹੁੰਦਾ ਹੈ।
ਮੁਲਾਂਕ 3 ਦੇ Red Flag ਦੀ ਗੱਲ ਕੀਤੀ ਜਾਵੇ ਤਾਂ ਦੂਜਿਆਂ ਨੂੰ ਕੰਟਰੋਲ ਕਰਨ ਤੇ ਆਪਣੀ ਰਾਏ ਨੂੰ ਸਹੀ ਠਹਿਰਾਉਣ ਦੀ ਆਦਤ ਸਾਹਮਣੇ ਵਾਲੇ ਲੋਕਾਂ ਨੂੰ ਅਸਹਿਜ ਕਰ ਸਕਦੀ ਹੈ।
ਅਜਿਹੇ ਲੋਕ ਜਿਨ੍ਹਾਂ ਦਾ ਮੁਲਾਂਕ 4 ਹੁੰਦਾ ਹੈ, ਸੁਭਾਅ ਤੋਂ ਕਾਫ਼ੀ ਕ੍ਰਾਂਤੀਕਾਰੀ, ਸਾਹਸੀ ਤੇ ਵਿਵਹਾਰਕ ਹੁੰਦੇ ਹਨ। ਰਾਹੂ ਇਸ ਅੰਕ ਦਾ ਸੁਆਮੀ ਹੈ, ਜਿਸ ਵਜ੍ਹਾ ਕਰਕੇ ਇਨ੍ਹਾਂ ਦਾ ਸਭ ਤੋਂ ਵੱਡਾ Red Flag ਕਈ ਵਾਰ ਕਾਫ਼ੀ ਜ਼ਿੱਦੀ ਤੇ ਵਿਦਰੋਹੀ ਸੁਭਾਅ ਦਾ ਹੋ ਜਾਣਾ ਹੈ, ਜਿਸ ਨਾਲ ਇਨ੍ਹਾਂ ਨੂੰ ਟਕਰਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਿਨ੍ਹਾਂ ਵੀ ਲੋਕਾਂ ਦਾ ਮੁਲਾਂਕ 5 ਹੁੰਦਾ ਹੈ, ਉਹ ਸੁਭਾਅ ਤੋਂ ਕਾਫ਼ੀ ਸਾਹਸੀ, ਕਰਮਸ਼ੀਲ, ਬੁੱਧੀਮਾਨ ਤੇ ਸੁਭਾਵਿਕ ਹੁੰਦੇ ਹਨ। ਇਹ ਲੋਕ ਚੁਣੌਤੀਆਂ ਨੂੰ ਚੈਲੇਂਜ ਦੇ ਰੂਪ 'ਚ ਸਵੀਕਾਰ ਕਰਦੇ ਹਨ।
ਮੁਲਾਂਕ 5 ਦੇ Red Flag ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਕਮਿਟਮੈਂਟ ਤੋਂ ਬਚਣਾ ਚਾਹੀਦਾ ਹੈ। ਕਈ ਵਾਰ ਨਵੀਆਂ ਚੀਜ਼ਾਂ ਪ੍ਰਤੀ ਲਗਾਅ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਆਪਣੇ ਫੈਸਲੇ 'ਤੇ ਟਿਕਣ ਨਹੀਂ ਦਿੰਦਾ ਹੈ।
ਮੁਲਾਂਕ 6 ਦਾ ਸੁਆਮੀ ਸ਼ੁੱਕਰ ਗ੍ਰਹਿ ਨੂੰ ਮੰਨਿਆ ਜਾਂਦਾ ਹੈ, ਜੋ ਪ੍ਰੇਮ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਅੰਕਸ਼ਾਸਤਰ ਅਨੁਸਾਰ ਮੁਲਾਂਕ 6 ਦੇ ਜਾਤਕ ਦੇਖਣ 'ਚ ਕਾਫ਼ੀ ਸੁੰਦਰ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਬੁਢਾਪਾ ਦੇਰੀ ਨਾਲ ਆਉਂਦਾ ਹੈ।
ਸੁਭਾਅ ਤੋਂ ਸ਼ਾਂਤ, ਸੁਹਜ ਤੇ ਕਲਾਪ੍ਰੇਮੀ ਹੋਣ ਦੇ ਬਾਵਜੂਦ ਇਸ ਅੰਕ ਦੇ ਜਾਤਕਾਂ ਦਾ ਸਭ ਤੋਂ ਵੱਡਾ Red Flag ਜ਼ਰੂਰਤ ਤੋਂ ਜ਼ਿਆਦਾ ਉਮੀਦ ਰੱਖਣਾ ਹੈ। ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੇ ਚੱਕਰ ਵਿੱਚ ਕਈ ਵਾਰ ਨਿਰਾਸ਼ਾ ਅਤੇ ਵਿਵਾਦ ਦੀ ਸਥਿਤੀ ਦੇਖਣ ਨੂੰ ਮਿਲ ਸਕਦੀ ਹੈ।
ਮੁਲਾਂਕ 7 ਦਾ ਸੁਆਮੀ ਕੇਤੂ ਗ੍ਰਹਿ ਹੈ। ਇਸ ਅੰਕ ਦੇ ਜਾਤਕ ਸੁਭਾਅ ਤੋਂ ਕਾਫ਼ੀ ਖੁੱਲ੍ਹੇ ਵਿਚਾਰਾਂ ਵਾਲੇ ਅਤੇ ਅਸਾਧਾਰਨ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ। ਇਨ੍ਹਾਂ ਨੂੰ ਆਪਣੀ ਗੱਲ ਕਹਿਣ ਵਿੱਚ ਡਰ ਨਹੀਂ ਲੱਗਦਾ।
ਮੁਲਾਂਕ 7 ਦੇ ਜਾਤਕਾਂ ਦਾ ਸਭ ਤੋਂ ਵੱਡਾ Red Flag ਉਨ੍ਹਾਂ ਦਾ ਲੋਕਾਂ ਤੋਂ ਦੂਰੀ ਬਣਾ ਕੇ ਰੱਖਣਾ ਹੈ। ਕਿਸੇ ਦੇ ਨਾਲ ਵੀ ਆਪਣੀ ਫੀਲਿੰਗ (ਭਾਵਨਾਵਾਂ) ਸ਼ੇਅਰ ਨਾ ਕਰਨਾ, ਜਿਸ ਵਜ੍ਹਾ ਕਰਕੇ ਲੋਕ ਇਨ੍ਹਾਂ ਨੂੰ ਰਹੱਸਮਈ ਜਾਂ ਅਲੱਗ-ਥਲੱਗ ਸਮਝ ਸਕਦੇ ਹਨ।
ਜਿਨ੍ਹਾਂ ਵੀ ਲੋਕਾਂ ਦਾ ਮੂਲਾਂਕ 8 ਹੈ, ਸ਼ਨੀ ਗ੍ਰਹਿ ਉਨ੍ਹਾਂ ਦਾ ਸੁਆਮੀ ਹੈ। ਮੁਲਾਂਕ 8 ਦੇ ਜਾਤਕ ਬਿਨਾਂ ਕਿਸੇ ਦਿਖਾਵੇ ਦੇ ਆਪਣੀ ਜ਼ਿੰਦਗੀ ਜੀਣਾ ਪਸੰਦ ਕਰਦੇ ਹਨ। ਸੁਭਾਅ ਤੋਂ ਸ਼ਾਂਤ, ਗੰਭੀਰ ਅਤੇ ਨਿਰਛਲ ਪ੍ਰਵਿਰਤੀ ਹੋਣ ਦੇ ਕਾਰਨ ਇਹ ਹਰ ਚੀਜ਼ ਗੰਭੀਰਤਾ ਨਾਲ ਸੋਚਦੇ ਹਨ।
ਮੁਲਾਂਕ 8 ਦਾ ਸਭ ਤੋਂ ਵੱਡਾ Red Flag ਇਹ ਹੈ ਕਿ, ਇਹ ਗੁੱਸੇ ਵਿਚ ਜਲਦੀ ਰਿਐਕਟ ਕਰਦੇ ਹਨ। ਭਾਵਨਾਤਮਕ ਰੂਪ 'ਚ ਲਏ ਗਏ ਫੈਸਲੇ ਬਾਅਦ ਵਿੱਚ ਇਨ੍ਹਾਂ ਦੇ ਦੁੱਖ ਦਾ ਕਾਰਨ ਬਣਦੇ ਹਨ।
ਮੁਲਾਂਕ 9 ਦੇ ਜਾਤਕਾਂ ਦਾ ਸੁਆਮੀ ਮੰਗਲ ਨੂੰ ਮੰਨਿਆ ਜਾਂਦਾ ਹੈ। ਮੰਗਲ ਜੋ ਖੁਦ ਸਾਹਸ ਅਤੇ ਊਰਜਾ ਦਾ ਕਾਰਕ ਹੈ, ਜਿਸ ਵਜ੍ਹਾ ਕਰਕੇ ਇਸ ਅੰਕ ਦੇ ਲੋਕ ਕਾਫ਼ੀ ਉਤਸ਼ਾਹੀ ਅਤੇ ਊਰਜਾਵਾਨ ਹੁੰਦੇ ਹਨ।
ਸਰੀਰਕ ਤੌਰ 'ਤੇ ਤਾਕਤਵਰ ਹੋਣ ਦੇ ਨਾਲ ਇਨ੍ਹਾਂ ਨੂੰ ਅਨੁਸ਼ਾਸਨ ਵਿਚ ਜਿਊਣਾ ਪਸੰਦ ਹੈ। ਮੁਲਾਂਕ 9 ਦਾ ਸਭ ਤੋਂ ਵੱਡਾ Red Flag ਕਈ ਵਾਰ ਕਠੋਰ ਜਾਂ ਜ਼ਿਆਦਾ ਗੰਭੀਰ ਹੋ ਜਾਣਾ ਹੈ, ਜਿਸ ਵਜ੍ਹਾ ਕਰਕੇ ਇਹ ਕੰਮ ਅਤੇ ਜ਼ਿੰਮੇਵਾਰੀਆਂ 'ਚ ਇੰਨੇ ਗੁਆਚ ਜਾਂਦੇ ਹਨ ਕਿ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ।