- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra 'ਚ ਕੁਝ ਅਜਿਹੇ ਮੁਲਾਂਕਾਂ ਦਾ ਜ਼ਿਕਰ ਮਿਲਦਾ ਹੈ, ਜੋ ਪੈਸਾ ਬਚਾਉਣ ਦੇ ਮਾਮਲੇ 'ਚ ਦੂਜੇ ਮੁਲਾਂਕ ਦੇ ਲੋਕਾਂ ਨਾਲੋਂ ਕਾਫ਼ੀ ਵੱਖਰੇ ਹੁੰਦੇ ਹਨ। ਇਨ੍ਹਾਂ ਵਿਚ ਧਨ ਇਕੱਠਾ ਕਰਨ ਦੇ ਨਾਲ-ਨਾਲ ਉਸਦੀ ਵਰਤੋਂ ਤੇ ਮੈਨੇਜ ਕਰਨ ਦੀ ਵੀ ਕਾਬਲੀਅਤ ਹੁੰਦੀ ਹੈ। ਆਓ ਜਾਣਦੇ ਹਾਂ ਕਿਹੜੇ ਹਨ ਉਹ ਮੂਲਾਂਕ ਜੋ ਪੈਸਾ ਬਚਾਉਣ 'ਚ ਮਾਹਰ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ-ਜੋਤਿਸ਼ ਅਨੁਸਾਰ, ਹਰ ਇਨਸਾਨ ਦਾ ਸੁਭਾਅ ਤੇ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਉਸਦੇ ਮੁਲਾਂਕ 'ਤੇ ਨਿਰਭਰ ਕਰਦਾ ਹੈ। ਜਨਮ ਮਿਤੀ 'ਤੇ ਨਿਰਧਾਰਤ ਮੁਲਾਂਕ ਵਿਅਕਤੀ ਦੀਆਂ ਆਦਤਾਂ ਅਤੇ ਉਸਦੀ ਸ਼ਖਸੀਅਤ 'ਤੇ ਪ੍ਰਭਾਵ ਪਾਉਂਦਾ ਹੈ।
ਜੋਤਿਸ਼ ਸ਼ਾਸਤਰ 'ਚ ਕੁਝ ਅਜਿਹੇ ਮੁਲਾਂਕਾਂ ਦਾ ਜ਼ਿਕਰ ਮਿਲਦਾ ਹੈ, ਜੋ ਪੈਸਾ ਬਚਾਉਣ ਦੇ ਮਾਮਲੇ 'ਚ ਦੂਜੇ ਮੁਲਾਂਕ ਦੇ ਲੋਕਾਂ ਨਾਲੋਂ ਕਾਫ਼ੀ ਵੱਖਰੇ ਹੁੰਦੇ ਹਨ। ਇਨ੍ਹਾਂ ਵਿਚ ਧਨ ਇਕੱਠਾ ਕਰਨ ਦੇ ਨਾਲ-ਨਾਲ ਉਸਦੀ ਵਰਤੋਂ ਤੇ ਮੈਨੇਜ ਕਰਨ ਦੀ ਵੀ ਕਾਬਲੀਅਤ ਹੁੰਦੀ ਹੈ। ਆਓ ਜਾਣਦੇ ਹਾਂ ਕਿਹੜੇ ਹਨ ਉਹ ਮੂਲਾਂਕ ਜੋ ਪੈਸਾ ਬਚਾਉਣ 'ਚ ਮਾਹਰ ਹੁੰਦੇ ਹਨ।
ਅੰਕ ਸ਼ਾਸਤਰ ਅਨੁਸਾਰ ਜਿਨ੍ਹਾਂ ਲੋਕਾਂ ਦਾ ਮੁਲਾਂਕ 4, 6 ਅਤੇ 8 ਹੋਵੇ, ਉਨ੍ਹਾਂ ਵਿੱਚ ਮਨੀ ਮੈਨੇਜਮੈਂਟ ਦੀ ਚੰਗੀ ਸਮਝ ਹੁੰਦੀ ਹੈ। ਆਪਣੀ ਇਸੇ ਕਾਬਲੀਅਤ ਕਰਕੇ ਉਹ ਕਦੇ ਵੀ ਕੰਗਾਲ ਨਹੀਂ ਹੁੰਦੇ। ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਦੋਂ, ਕਿੱਥੇ ਅਤੇ ਕਿੰਨੇ ਪੈਸੇ ਖ਼ਰਚ ਕਰਨੇ ਹਨ ਤੇ ਕਿੰਨੇ ਬਚਾਉਣੇ ਹਨ।
ਜਿਨ੍ਹਾਂ ਵੀ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਮੁਲਾਂਕ 4 ਦੇ ਲੋਕ ਪੈਸਿਆਂ ਦੇ ਮਾਮਲੇ 'ਚ ਕਾਫ਼ੀ ਸੋਚ-ਵਿਚਾਰ ਵਾਲੇ ਹੁੰਦੇ ਹਨ। ਕਿਸੇ ਵੀ ਤਰ੍ਹਾਂ ਦਾ ਫ਼ਾਲਤੂ ਖ਼ਰਚਾ ਕਰਨਾ ਇਨ੍ਹਾਂ ਨੂੰ ਪਸੰਦ ਨਹੀਂ ਹੁੰਦਾ।
ਫਾਈਨਾਂਸ ਨਾਲ ਜੁੜੇ ਫੈਸਲੇ ਲੈਣ 'ਚ ਵੀ ਇਹ ਸਮਾਂ ਲਗਾਉਂਦੇ ਹਨ ਤਾਂ ਜੋ ਉਸਦੇ ਚੰਗੇ ਤੇ ਮਾੜੇ ਪਹਿਲੂਆਂ ਨੂੰ ਸਮਝ ਸਕਣ। ਭਵਿੱਖ ਦੀਆਂ ਯੋਜਨਾਵਾਂ ਨੂੰ ਸੋਚ ਕੇ ਚੱਲਣ ਕਾਰਨ ਇਨ੍ਹਾਂ ਨੂੰ ਕਦੇ ਵੀ ਪੈਸਿਆਂ ਦੀ ਸਮੱਸਿਆ ਨਹੀਂ ਹੁੰਦੀ।
ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ਼ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੁਲਾਂਕ 6 ਹੁੰਦਾ ਹੈ। ਇਨ੍ਹਾਂ ਨੂੰ ਭੌਤਿਕ ਸੁੱਖ-ਸਹੂਲਤਾਂ ਦਾ ਸ਼ੌਕ ਤਾਂ ਹੁੰਦਾ ਹੀ ਹੈ, ਪਰ ਉਹ ਆਰਥਿਕ ਸੁਰੱਖਿਆ 'ਤੇ ਵੀ ਖ਼ਾਸ ਧਿਆਨ ਦਿੰਦੇ ਹਨ। ਇਹ ਲੋਕ ਬਚਤ ਅਤੇ ਖ਼ਰਚ ਦੇ ਵਿਚਕਾਰ ਸੰਤੁਲਨ ਬਣਾ ਕੇ ਚੱਲਦੇ ਹਨ। ਆਪਣੀਆਂ ਬਿਹਤਰ ਵਿੱਤੀ ਯੋਜਨਾਵਾਂ ਕਾਰਨ ਇਹ ਲੋਕ ਪੈਸਾ ਬਚਾਉਣ 'ਚ ਮਾਹਰ ਹੁੰਦੇ ਹਨ।
ਅਜਿਹੇ ਲੋਕ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਮੁਲਾਂਕ 8 ਦੇ ਲੋਕ ਪੈਸਾ ਬਚਾਉਣ ਦੇ ਮਾਮਲੇ ਵਿੱਚ ਕਾਫ਼ੀ ਸਮਝਦਾਰ ਅਤੇ ਰਣਨੀਤਕ ਸੁਭਾਅ ਦੇ ਹੁੰਦੇ ਹਨ।
ਇਹ ਲੋਕ ਮਜ਼ਬੂਤ ਆਰਥਿਕ ਸਥਿਤੀ ਬਣਾਉਣ 'ਚ ਯਕੀਨ ਰੱਖਦੇ ਹਨ, ਨਾ ਕਿ ਅਮੀਰ ਦਿਖਣ ਦਾ ਦਿਖਾਵਾ ਕਰਨ ਵਿੱਚ। ਨਿਵੇਸ਼ ਦੇ ਮਾਮਲੇ 'ਚ ਮੁਲਾਂਕ 8 ਦੇ ਲੋਕਾਂ ਦਾ ਕੋਈ ਜਵਾਬ ਨਹੀਂ ਹੁੰਦਾ, ਕਿਉਂਕਿ ਇਹ ਲੋਕ ਬਹੁਤ ਸੋਚ-ਸਮਝ ਕੇ ਨਿਵੇਸ਼ ਕਰਦੇ ਹਨ।