- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਡਿਤ ਜੀ ਦੀ ਮੰਨੀਏ ਤਾਂ ਜੋਤਿਸ਼ੀ ਗਣਨਾਵਾਂ ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ, ਮਗਰ ਇਸ ਨਾਲ ਆਉਣ ਵਾਲਾ ਸੰਕਟ ਵੱਡਾ ਅਤੇ ਸਥਾਈ ਨਹੀਂ ਹੋਵੇਗਾ।

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਜੋਤਿਸ਼ 'ਚ ਚੰਦਰਮਾ ਨੂੰ ਅਜਿਹਾ ਗ੍ਰਹਿ ਮੰਨਿਆ ਜਾਂਦਾ ਹੈ ਜੋ ਤੇਜ਼ ਗਤੀ ਨਾਲ ਰਾਸ਼ੀ ਪਰਿਵਰਤਨ ਕਰਦਾ ਹੈ। ਚੰਦਰਮਾ ਇਕ ਰਾਸ਼ੀ ਵਿਚ ਕੇਵਲ ਢਾਈ ਦਿਨ ਹੀ ਰਹਿੰਦਾ ਹੈ। 26 ਜੂਨ ਨੂੰ ਚੰਦਰਮਾ ਫਿਰ ਤੋਂ ਆਪਣੀ ਚਾਲ ਬਦਲ ਰਿਹਾ ਹੈ ਅਤੇ ਇਸ ਵਾਰ ਬ੍ਰਿਸ਼ਚਕ ਰਾਸ਼ੀ 'ਚ ਪ੍ਰਵੇਸ਼ ਕਰ ਰਿਹਾ ਹੈ। ਇਹ ਗੋਚਰ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਬਹੁਤ ਸ਼ੁਭ ਸੰਕੇਤ ਲੈ ਕੇ ਨਹੀਂ ਆ ਰਿਹਾ ਹੈ। ਸ਼ੁੱਕਰਵਾਰ ਨੂੰ ਹੋਣ ਵਾਲੇ ਚੰਦਰ ਗੋਚਰ ਤੋਂ ਇਸ ਰਾਸ਼ੀ ਦੇ ਜਾਤਕਾਂ ਨੂੰ ਬਹੁਤ ਸੰਭਲ ਕੇ ਰਹਿਣ ਦੀ ਲੋੜ ਹੋਵੇਗੀ।
ਇਸ ਵਿਸ਼ੇ 'ਚ ਛਿੰਦਵਾੜਾ, ਮੱਧ ਪ੍ਰਦੇਸ਼ ਦੇ ਜੋਤਿਸ਼ ਆਚਾਰੀਆ ਅਤੇ ਪੰਡਿਤ ਸੌਰਭ ਤ੍ਰਿਪਾਠੀ ਨਾਲ ਅਸੀਂ ਗੱਲਬਾਤ ਕੀਤੀ। ਉਹ ਕਹਿੰਦੇ ਹਨ, "ਚੰਦਰਮਾ ਮਨ ਅਤੇ ਭਾਵ ਦਾ ਗ੍ਰਹਿ ਹੈ। ਇਸਦੇ ਗੋਚਰ ਨਾਲ ਮਾਨਸਿਕ ਸਥਿਤੀ 'ਤੇ ਸਿੱਧਾ ਅਸਰ ਪੈਂਦਾ ਹੈ। ਇਹ ਅਸਰ ਚੰਗਾ ਅਤੇ ਬੁਰਾ ਦੋਵਾਂ ਤਰ੍ਹਾਂ ਦਾ ਹੋ ਸਕਦਾ ਹੈ। ਵੈਸੇ ਚੰਦਰ ਗੋਚਰ ਦਾ ਅਸਰ ਸਾਰੀਆਂ 12 ਰਾਸ਼ੀਆਂ 'ਤੇ ਪਵੇਗਾ, ਮਗਰ ਇਕ ਰਾਸ਼ੀ ਜਿਸ ਨੂੰ ਸਭ ਤੋਂ ਵੱਧ ਸਾਵਧਾਨੀ ਦੀ ਲੋੜ ਹੈ, ਉਹ ਬ੍ਰਿਸ਼ਚਕ ਹੈ।"
ਪੰਡਿਤ ਜੀ ਦੀ ਮੰਨੀਏ ਤਾਂ ਜੋਤਿਸ਼ੀ ਗਣਨਾਵਾਂ ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ, ਮਗਰ ਇਸ ਨਾਲ ਆਉਣ ਵਾਲਾ ਸੰਕਟ ਵੱਡਾ ਅਤੇ ਸਥਾਈ ਨਹੀਂ ਹੋਵੇਗਾ।
ਸ਼ੁੱਕਰਵਾਰ ਨੂੰ ਦੁਪਹਿਰ 12 ਵੱਜ ਕੇ 32 ਮਿੰਟ 'ਤੇ ਚੰਦਰਮਾ ਤੁਲਾ ਤੋਂ ਬ੍ਰਿਸ਼ਚਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਆਮ ਤੌਰ 'ਤੇ ਬ੍ਰਿਸ਼ਚਕ ਨੂੰ ਚੰਦਰਮਾ ਦੀ ਨੀਚ ਦੀ ਰਾਸ਼ੀ ਮੰਨਿਆ ਗਿਆ ਹੈ। ਅਜਿਹਾ ਜਦੋਂ ਵੀ ਹੁੰਦਾ ਹੈ, ਤਾਂ ਜਾਤਕ ਦੇ ਮਨ ਵਿੱਚ ਭਾਵਨਾਵਾਂ ਨੂੰ ਲੈ ਕੇ ਬਹੁਤ ਜ਼ਿਆਦਾ ਉਥਲ-ਪੁਥਲ ਮਚਦੀ ਹੈ। ਨਾਲ ਹੀ ਇਸ ਦੌਰਾਨ ਕਾਹਲੀ ਵਿੱਚ ਲਿਆ ਗਿਆ ਕੋਈ ਵੀ ਫੈਸਲਾ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਇਸ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਾਰਜਸਥਾਨ (ਕੰਮ ਵਾਲੀ ਥਾਂ) 'ਤੇ ਥੋੜ੍ਹਾ ਸੰਭਲ ਕੇ ਰਹਿਣ ਦੀ ਲੋੜ ਹੋਵੇਗੀ। ਹੋ ਸਕਦਾ ਹੈ ਕਿ ਕਿਸੇ ਅਧਿਕਾਰੀ ਨਾਲ ਤੁਹਾਡੇ ਮਤਭੇਦ ਹੋ ਜਾਣ। ਇਸ ਨਾਲ ਤੁਹਾਨੂੰ ਉਲਝਣ ਅਤੇ ਮਾਨਸਿਕ ਤਣਾਅ ਹੋਵੇਗਾ। ਕੋਸ਼ਿਸ਼ ਇਹੀ ਕਰੋ ਕਿ ਕਿਸੇ ਵਿਵਾਦ ਵਿੱਚ ਨਾ ਉਲਝੋ।
ਆਰਥਿਕ ਮਾਮਲਿਆਂ ਨੂੰ ਲੈ ਕੇ ਵੀ ਤੁਸੀਂ ਪਰੇਸ਼ਾਨ ਹੋ ਸਕਦੇ ਹੋ। ਮਾਨਸਿਕ ਤਣਾਅ ਰਾਤਾਂ ਦੀ ਨੀਂਦ ਖੋਹ ਸਕਦਾ ਹੈ। ਕੋਸ਼ਿਸ਼ ਕਰੋ ਕਿ ਪੈਸਿਆਂ ਨੂੰ ਲੈ ਕੇ ਕੋਈ ਲਾਪਰਵਾਹੀ ਨਾ ਕਰੋ।
ਭੋਜਨ ਨੂੰ ਲੈ ਕੇ ਵੀ ਸਾਵਧਾਨੀ ਵਰਤੋ ਅਤੇ ਤਣਾਅ ਵਿੱਚ ਲੋੜ ਨਾਲੋਂ ਵੱਧ ਭੋਜਨ ਨਾ ਕਰੋ, ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਪੰਡਿਤ ਜੀ ਕਹਿੰਦੇ ਹਨ, "ਜੇਕਰ ਸ਼ੁੱਕਰਵਾਰ ਅਤੇ ਚੰਦਰਮਾ ਦੇ ਪ੍ਰਭਾਵ ਨੂੰ ਖ਼ੁਦ 'ਤੇ ਹਾਵੀ ਹੋਣ ਦੇਣਾ ਨਹੀਂ ਚਾਹੁੰਦੇ ਹੋ, ਤਾਂ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰੋ ਅਤੇ ਰਾਤ ਨੂੰ ਚੰਦਰਮਾ ਨੂੰ ਦੁੱਧ ਨਾਲ ਅਰਘ ਦਿਓ।"